ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ ਨੇ ਨੇਪਾਲ ਵਿੱਚ ਭਾਸ਼ਿਣੀ ਸੰਗਮ ਵਰਕਸ਼ੌਪ ਆਯੋਜਿਤ ਕੀਤੀ, ਬਹੁ-ਭਾਸ਼ਾਈ ਏਆਈ ‘ਤੇ ਭਾਰਤ-ਨੇਪਾਲ ਸਹਿਯੋਗ ਮਜ਼ਬੂਤ
ਅੰਤਰਰਾਸ਼ਟਰੀ ਸ਼ਮੂਲੀਅਤ ਵਰਕਸ਼ੌਪ ਨਾਲ ਭਾਰਤ ਅਤੇ ਨੇਪਾਲ ਵਿੱਚ ਸਹਿ-ਨਿਰਮਾਣ, ਭਾਸ਼ਾ ਦੀ ਸੰਭਾਲ ਅਤੇ ਸਮਾਵੇਸ਼ੀ ਭਾਸ਼ਾ ਏਆਈ ਨੂੰ ਹੁਲਾਰਾ
Posted On:
01 SEP 2026 3:54PM by PIB Chandigarh
ਕੇਂਦਰੀ ਇਲੈਕਟ੍ਰੌਨਿਕੀ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਤਹਿਤ ਸੰਚਾਲਿਤ ਡਿਜੀਟਲ ਇੰਡੀਆ ਕਾਰਪੋਰੇਸ਼ਨ (DIC) ਦੇ ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ ਨੇ ਕਾਠਮਾਂਡੂ ਵਿੱਚ ਭਾਰਤੀ ਦੂਤਾਵਾਸ ਅਤੇ ਕਾਠਮਾਂਡੂ ਯੂਨੀਵਰਸਿਟੀ ਦੇ ਸਹਿਯੋਗ ਨਾਲ ਭਾਸ਼ਿਣੀ ਸੰਗਮ: ਅੰਤਰਰਾਸ਼ਟਰੀ ਸਹਿਭਾਗਿਤਾ ਵਰਕਸ਼ੌਪ (ਨੇਪਾਲ) ਆਯੋਜਿਤ ਕੀਤੀ। ਵਰਕਸ਼ੌਪ ਵਿੱਚ ਸਰਕਾਰ, ਅਕਾਦਮਿਕ ਜਗਤ, ਤਕਨਾਲੋਜੀ, ਖੋਜ ਅਤੇ ਇਨੋਵੇਸ਼ਨ ਈਕੋਸਿਸਟਮ ਦੇ ਹਿਤਧਾਰਕ ਬਹੁ-ਭਾਸ਼ਾਈ ਅਤੇ ਵੌਇਸ-ਫਸਟ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੀ ਸਮਰੱਥਾ ‘ਤੇ ਵਿਚਾਰ ਕਰਨ ਲਈ ਸ਼ਾਮਲ ਹੋਏ ਤਾਂ ਜੋ ਡਿਜੀਟਲ ਸੇਵਾਵਾਂ, ਸੂਚਨਾਵਾਂ ਅਤੇ ਮੌਕਿਆਂ ਨੂੰ ਪਸੰਦੀਦਾ ਭਾਸ਼ਾਵਾਂ ਵਿੱਚ ਪਹੁੰਚਾਉਣਾ ਸੰਭਵ ਬਣਾਇਆ ਜਾਵੇ।
ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ –ਡੀਆਈਬੀਡੀ ਅਤੇ ਕਾਠਮਾਂਡੂ ਯੂਨੀਵਰਸਿਟੀ ਦੇ ਦਰਮਿਆਨ ਭਾਸ਼ਾ ਤਕਨਾਲੋਜੀ ਅਤੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਸਹਿਯੋਗ ਸਹਿਮਤੀ ਪੱਤਰ ‘ਤੇ ਅਧਾਰਿਤ ਇਹ ਵਰਕਸ਼ੌਪ ਭਾਸ਼ਾ ਆਰਟੀਫਿਸ਼ੀਅਲ ਇੰਟੈਲੀਜੈਂਸ (ਲੈਂਗਵੇਜ਼ ਏਆਈ) ਦੇ ਖੇਤਰ ਵਿੱਚ ਭਾਰਤ-ਨੇਪਾਲ ਸਹਿਯੋਗ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ। ਵਰਕਸ਼ੌਪ ਦਾ ਉਦੇਸ਼ ਦੋਵੇਂ ਦੇਸ਼ਾਂ ਦੇ ਲੋਕਾਂ ਦੀਆਂ ਭਾਸ਼ਾਈ ਜ਼ਰੂਰਤਾਂ ਪੂਰੀਆਂ ਕਰਨ ਵਾਲੀ ਤਕਨਾਲੋਜੀ, ਡੇਟਾਸੈੱਟ ਅਤੇ ਸਥਾਨਕ ਪ੍ਰਾਸੰਗਿਕ ਅਭਿਆਸਾਂ ਦੇ ਸਹਿ-ਨਿਰਮਾਣ ਦੁਆਰਾ ਇਸ ਸਾਂਝੇਦਾਰੀ ਨੂੰ ਅੱਗੇ ਵਧਾਉਣਾ ਹੈ।
ਭਾਸ਼ਿਣੀ ਸੰਗਮ, ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ ਦੀ ਅੰਤਰਰਾਸ਼ਟਰੀ ਸ਼ਮੂਲੀਅਤ ਪਹਿਲਕਦਮੀ ਹੈ, ਜੋ ਕਿ ਭਾਸ਼ਾਈ ਅਤੇ ਭੂਗੌਲਿਕ ਸੀਮਾਵਾਂ ਤੋਂ ਪਰ੍ਹੇ ਭਾਸ਼ਾ ਏਆਈ ਦੀ ਸਮਰੱਥਾ ਵਿਸਤਾਰ ਕਰਨ ਵਿੱਚ ਸਰਕਾਰਾਂ, ਸਿੱਖਿਆ ਸ਼ਾਸਤਰੀਆਂ, ਖੋਜ ਕਰਤਾਵਾਂ, ਡਿਵੈਲਪਰਸ, ਸਟਾਰਟਅੱਪਸ, ਭਾਸ਼ਾ ਮਾਹਰਾਂ ਅਤੇ ਲੋਕਾਂ ਨੂੰ ਇਕੱਠੇ ਜੋੜਦੀ ਹੈ। ਦੇਸ਼ਾਂ ਅਤੇ ਭਾਈਚਾਰਿਆਂ ਦੇ ਨਾਲ ਭਾਸ਼ਾ ਏਆਈ ਦੇ ਸਹਿ-ਨਿਰਮਾਣ ‘ਤੇ ਕੇਂਦ੍ਰਿਤ ਇਸ ਪਹਿਲਕਦਮੀ ਵਿੱਚ ਤਕਨਾਲੋਜੀ ਅਤੇ ਸਥਾਨਕ ਗਿਆਨ ਨੂੰ ਸ਼ਾਮਲ ਕਰਕੇ ਭਾਸ਼ਾਈ ਅਤੇ ਸੱਭਿਆਚਾਰਕ ਸੰਦਰਭਾਂ ਵਿੱਚ ਸ਼ਾਮਲ ਹੱਲ ਤਿਆਰ ਕੀਤੇ ਜਾਂਦੇ ਹਨ। ਇਹ ਡਿਜੀਟਲ ਯੁੱਗ ਵਿੱਚ ਭਾਸ਼ਾਵਾਂ ਅਤੇ ਸੱਭਿਆਚਾਰਾਂ ਦੀ ਸੰਭਾਲ ਦੀ ਵੀ ਕੋਸ਼ਿਸ਼ ਹੈ, ਜਿਸ ਵਿੱਚ ਇਹ ਯਕੀਨੀ ਕੀਤਾ ਜਾ ਰਿਹਾ ਹੈ ਕਿ ਭਾਸ਼ਾਵਾਂ ਦੁਆਰਾ ਸੁਰੱਖਿਅਤ ਕੀਤੀਆਂ ਗਈਆਂ ਆਵਾਜ਼ਾਂ, ਗਿਆਨ ਅਤੇ ਪਛਾਣ ਨਾਲ ਭਵਿੱਖਮੁਖੀ ਉੱਨਤ ਤਕਨਾਲੋਜੀ ਤਿਆਰ ਹੋਵੇ। ਭਾਸ਼ਿਣੀ ਸੰਗਮ ਦਾ ਉਦੇਸ਼ ਅਜਿਹੀ ਸਹਿਭਾਗਤਾ ਦੁਆਰਾ ਸਾਂਝੇ ਭਾਸ਼ਾਈ ਅਤੇ ਸੱਭਿਆਚਾਰਕ ਸਬੰਧਾਂ ਨੂੰ ਸਾਂਝੀ ਨਵੀਨਤਾ, ਸਹਿ-ਨਿਰਮਾਣ ਅਤੇ ਮਜ਼ਬੂਤ ਸਾਂਝੇਦਾਰੀ ਵਿੱਚ ਬਦਲਣਾ ਹੈ, ਜਿਸ ਨਾਲ ਸਰਹੱਦਾਂ ਦੇ ਪਾਰ ਵੀ ਵਧੇਰੇ ਸਮਾਵੇਸ਼ੀ ਬਹੁ-ਭਾਸ਼ਾਈ ਏਆਈ ਈਕੋਸਿਸਟਮ ਸਥਾਪਿਤ ਹੋ ਸਕੇ।
ਭਾਸ਼ਿਣੀ ਟੀਮ ਨੇ ਆਪਣੀਆਂ ਬਹੁ-ਭਾਸ਼ਾਈ ਏਆਈ ਸਮਰੱਥਾਵਾਂ ਦਾ ਪ੍ਰਤੱਖ ਪ੍ਰਦਰਸ਼ਨ ਕੀਤਾ, ਜਿਸ ਵਿੱਚ ਬੋਲੀ- ਪਛਾਣ, ਰੀਅਲ ਟਾਈਮ ਟ੍ਰਾਂਸਲੇਸ਼ਨ, ਆਵਾਜ਼-ਅਧਾਰਿਤ ਸੰਵਾਦ ਅਤੇ ਦਸਤਾਵੇਜ਼ ਪ੍ਰੋਸੈੱਸਿੰਗ ਪ੍ਰਦਰਸ਼ਿਤ ਕੀਤੇ ਗਏ। ਇਸ ਵਿੱਚ ਇਹ ਵੀ ਦੱਸਿਆ ਗਿਆ ਕਿ ਏਆਈ ਡਿਜੀਟਲ ਪਹੁੰਚ ਨੂੰ ਭਾਸ਼ਾ ਕਿਵੇਂ ਵਧੇਰੇ ਸੁਭਾਵਿਕ ਅਤੇ ਸਮਾਵੇਸ਼ੀ ਬਣਾ ਸਕਦੀ ਹੈ।
ਭਾਸ਼ਾਦਾਨ (BhashaDaan) ਦੇ ਇੱਕ ਵਿਸ਼ੇਸ਼ ਸੈਸ਼ਨ ਵਿੱਚ ਪ੍ਰਤੀਨਿਧੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਿਰਮਾਣ ਵਿੱਚ ਭਾਸ਼ਾ ਡੇਟਾ ਅਤੇ ਭਾਈਚਾਰਕ ਭਾਗੀਦਾਰੀ ਦੀ ਭੂਮਿਕਾ ਦਰਸਾਈ ਗਈ, ਜਿਸ ਵਿੱਚ ਭਾਗੀਦਾਰਾਂ ਨੇ ਸਪੀਚ, ਟੈਕਸਟ ਅਤੇ ਇਮੇਜ ਦੇ ਖੇਤਰ ਵਿੱਚ ਇਸ ਦੇ ਯੋਗਦਾਨ ਨੂੰ ਰੇਖਾਂਕਿਤ ਕੀਤਾ।
ਵਰਕਸ਼ੌਪ ਵਿੱਚ ਭਾਸ਼ਿਣੀ ਦੇ ਤਕਨਾਲੋਜੀ ਈਕੋਸਿਸਟਮ ਅਤੇ ਕਾਠਮਾਂਡੂ ਯੂਨੀਵਰਸਿਟੀ ਦੀਆਂ ਅਕਾਦਮਿਕ ਅਤੇ ਖੋਜ ਸਮਰੱਥਾਵਾਂ ਨੂੰ ਇਕੱਠੇ ਲਿਆ ਕੇ ਨੇਪਾਲੀ ਅਤੇ ਹੋਰ ਭਾਸ਼ਾਵਾਂ ਦੀਆਂ ਸਥਾਨਕ ਐਪਲੀਕੇਸ਼ਨਾਂ ਵਿੱਚ ਭਾਰਤ ਅਤੇ ਨੇਪਾਲੀ ਭਾਈਚਾਰਿਆਂ ਲਈ ਪ੍ਰਾਸੰਗਿਕ ਸਮਾਧਾਨ ਵਿਕਸਿਤ ਕਰਨ ਬਾਰੇ ਵੀ ਚਰਚਾ ਹੋਈ।
ਭਾਰਤੀ ਦੂਤਾਵਾਸ ਕਾਠਮਾਂਡੂ ਦੇ ਪਹਿਲੇ ਸਕੱਤਰ ਸ਼੍ਰੀ ਸੁਮਨ ਸ਼ੇਖਰ ਨੇ ਕਿਹਾ ਕਿ ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ ਅਤੇ ਕਾਠਮਾਂਡੂ ਯੂਨੀਵਰਸਿਟੀ ਦੇ ਦਰਮਿਆਨ ਸਹਿਮਤੀ ਪੱਤਰ ਨੇ ਇਸ ਸਹਿਯੋਗ ਨੂੰ ਅੱਗੇ ਵਧਾਉਣ ਦਾ ਮਜ਼ਬੂਤ ਅਧਾਰ ਪ੍ਰਦਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਨੇਪਾਲੀ, ਮੈਥਿਲੀ ਅਤੇ ਹੋਰ ਭਾਸ਼ਾਵਾਂ ਵਿੱਚ ਸਥਾਨਕ ਐਪਲੀਕੇਸ਼ਨਾਂ ਵਿਕਸਿਤ ਕਰਨ ਦਾ ਮੌਕਾ ਹੈ ਜੋ ਕਿ ਭਾਰਤ ਅਤੇ ਨੇਪਾਲ ਦੇ ਲੋਕਾਂ ਲਈ ਸਾਰਥਕ ਨਤੀਜਾ ਪੈਦਾ ਕਰ ਸਕਦਾ ਹੈ।

ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਮਿਤਾਭ ਨਾਗ ਨੇ ਕਿਹਾ ਕਿ ਭਾਰਤ ਅਤੇ ਨੇਪਾਲ ਦੇ ਦਰਮਿਆਨ ਭਾਸ਼ਾਈ, ਭਾਈਚਾਰਕ ਅਤੇ ਡੂੰਘਾ ਸੱਭਿਆਚਾਰਕ ਜੁੜਾਅ ਹੈ, ਜਿਸ ਨਾਲ ਭਾਸ਼ਾ ਏਆਈ ਨੂੰ ਨਾਲ ਮਿਲ ਕੇ ਵਿਕਸਿਤ ਕਰਨ ਦਾ ਵਿਸ਼ੇਸ਼ ਮੌਕਾ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਟੀਚਾ ਤਕਨਾਲੋਜੀ ਨੂੰ ਨੇਪਾਲੀ, ਨੇਵਾਰੀ ਅਤੇ ਮੈਥਿਲੀ ਨੂੰ ਸਮਝਣ ਵਿੱਚ ਸਿਰਫ਼ ਸਮਰੱਥ ਬਣਾਉਣਾ ਹੀ ਨਹੀਂ, ਸਗੋਂ ਇਨ੍ਹਾਂ ਭਾਸ਼ਾਵਾਂ, ਉਨ੍ਹਾਂ ਦੇ ਭਾਈਚਾਰਿਆਂ ਅਤੇ ਉਨ੍ਹਾਂ ਨੂੰ ਬੋਲਣ ਵਾਲੇ ਲੋਕਾਂ ਨਾਲ ਮਿਲ ਕੇ ਕੰਮ ਕਰਨਾ ਹੈ।

ਵਰਕਸ਼ੌਪ ਵਿੱਚ ਖੋਜਕਰਤਾਵਾਂ, ਵਿਦਿਆਰਥੀਆਂ, ਭਾਸ਼ਾ ਮਾਹਰਾਂ, ਭਾਸ਼ਾ ਵਿਕਾਸ ਡਿਵੈਲਪਰਸ, ਸਟਾਰਟਅੱਪਸ ਅਤੇ ਈਕੋਸਿਸਟਮ ਪਾਰਟਨਰਸ ਨੇ ਭਾਸ਼ਾ ਡੇਟਾਸੈੱਟ, ਖੋਜ ਅਤੇ ਅਸਲ-ਦੁਨੀਆ ਦੇ ਭਾਸ਼ਾ ਏਆਈ ਸਮਾਧਾਨਾਂ ‘ਤੇ ਵਿਚਾਰ ਸਾਂਝੇ ਕੀਤੇ ਅਤੇ ਸਹਿਯੋਗ ਸੰਭਾਵਨਾਵਾਂ ਦਾ ਪਤਾ ਲਗਾਇਆ।
ਭਾਸ਼ਿਣੀ ਸੰਗਮ: ਅੰਤਰਰਾਸ਼ਟਰੀ ਸ਼ਮੂਲੀਅਤ ਵਰਕਸ਼ੌਪ (ਨੇਪਾਲ) ਭਾਰਤ-ਨੇਪਾਲ ਭਾਸ਼ਾ ਏਆਈ ਈਕੋਸਿਸਟਮ ਸਾਂਝਾ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ, ਜੋ ਡਿਜੀਟਲ ਸਮਾਵੇਸ਼ ਵਿੱਚ ਭਾਸ਼ਾ ਦੀ ਵਰਤੋਂ ਪੁਲ ਦੇ ਰੂਪ ਵਿੱਚ ਕਰਦੇ ਹੋਏ ਤਕਨਾਲੋਜੀ, ਅਕਾਦਮਿਕਾਂ, ਸਰਕਾਰ ਅਤੇ ਲੋਕਾਂ ਨੂੰ ਨਾਲ ਜੋੜਦੀ ਹੈ।
ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ
ਡਿਜੀਟਲ ਇੰਡੀਆ ਕਾਰਪੋਰੇਸ਼ਨ (DIC) ਦਾ ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ (DIBD), ਇਲੈਕਟ੍ਰੌਨਿਕੀ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਅਧੀਨ, ਏਆਈ-ਸੰਚਾਲਿਤ ਬਹੁ-ਭਾਸ਼ਾਈ ਡਿਜੀਟਲ ਸਮਾਵੇਸ਼ ਨੂੰ ਹੁਲਾਰਾ ਦਿੰਦਾ ਹੈ। ਭਾਸ਼ਿਣੀ 36 ਭਾਰਤੀ ਲਿਖਤੀ ਭਾਸ਼ਾਵਾਂ, 23 ਭਾਰਤੀ ਆਵਾਜ਼-ਅਧਾਰਿਤ ਭਾਸ਼ਾਵਾਂ ਅਤੇ 35 ਅੰਤਰਰਾਸ਼ਟਰੀ ਭਾਸ਼ਾਵਾਂ ਸੰਸਾਧਿਤ ਕਰਨ ਵਿੱਚ ਸਮਰੱਥ ਹੈ, 800 ਤੋਂ ਵੱਧ ਸਰਕਾਰੀ ਵੈੱਬਸਾਈਟਾਂ ਨੂੰ ਸੰਚਾਲਿਤ ਕਰਦਾ ਹੈ। ਇਹ ਹੁਣ ਤੱਕ 9 ਅਰਬ ਤੋਂ ਵੱਧ ਸੰਚਤ ਏਆਈ ਅਨੁਮਾਨਾਂ ਨੂੰ ਸਮਰੱਥ ਕਰ ਚੁੱਕਾ ਹੈ ਅਤੇ ਹਰ ਰੋਜ਼ 2.4 ਕਰੋੜ ਤੋਂ ਵੱਧ ਏਆਈ ਅਨੁਮਾਨਾਂ ਨੂੰ ਸੰਸਾਧਿਤ (ਦੀ ਪ੍ਰਕਿਰਿਆ) ਕਰਦਾ ਹੈ। ਇਸ ਤਰ੍ਹਾਂ ਭਾਸ਼ਿਣੀ ਭਾਸ਼ਾ ਏਆਈ ਰਾਹੀਂ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਨੂੰ ਵਧੇਰੇ ਪਹੁੰਚਯੋਗ ਅਤੇ ਸਮਾਵੇਸ਼ੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
*****
ਵਿਨੋਦ ਕੁਮਾਰ/ ਵੰਸ਼ਿਤਾ ਜੈਸਵਾਲ/ਏਕੇ
(Release ID: 2305933)
ਵਿਜ਼ੀਟਰ ਕਾਊਂਟਰ : 8