ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ ਨੇ ਨੇਪਾਲ ਵਿੱਚ ਭਾਸ਼ਿਣੀ ਸ਼ਿਲਪੀ (BHASHINI शिल्पी) ਦਾ ਆਯੋਜਨ; ਇਸ ਵਿੱਚ ਭਾਸ਼ਾ ਏਆਈ ਨਾਲ ਭਵਿੱਖ ਵਿੱਚ ਬਣਾਉਣ ਲਈ ਡਿਵੈਲਪਰਸ ਇਕਜੁੱਟ ਹੋਏ


ਸੰਵਾਦ ਅਧਾਰਿਤ ਡਿਵੈਲਪਰ ਸੈਸ਼ਨ ਵਿੱਚ ਚਰਚਾ ਕੀਤੀ ਗਈ ਕਿ ਕਿਵੇਂ ਭਾਸ਼ਾ ਤਕਨਾਲੋਜੀ ਅਸਲ ਦੁਨੀਆ ਦੀਆਂ ਚੁਣੌਤੀਆਂ ਨੂੰ ਸਮਾਵੇਸ਼ੀ, ਬਹੁ-ਭਾਸ਼ਾਈ ਡਿਜੀਟਲ ਸਮਾਧਾਨਾਂ ਵਿੱਚ ਬਦਲ ਸਕਦੀ ਹੈ

Posted On: 31 AUG 2026 6:43PM by PIB Chandigarh

ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਤਹਿਤ ਡਿਜੀਟਲ ਇੰਡੀਆ ਨਿਗਮ (DIC) ਦੇ ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ (DIBD) ਨੇ ਅੱਜ ਕਾਠਮਾਂਠੂ ਵਿਖੇ, ਭਾਰਤੀ ਦੂਤਾਵਾਸ ਵਿੱਚ ਭਾਸ਼ਿਣੀ ਸ਼ਿਲਪੀ ਸੈਸ਼ਨ ਆਯੋਜਿਤ ਕੀਤਾ। ਇਸ ਸੈਸ਼ਨ ਵਿੱਚ ਭਾਸ਼ਾ ਨਾਲ ਜੁੜੀ ਏਆਈ ਤਕਨੀਕ ਰਾਹੀਂ ਕੁਝ ਨਵਾਂ ਬਣਾਉਣ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕਰਨ ਲਈ ਨੇਪਾਲ ਦੇ ਡਿਵੈਲਪਰਸ, ਤਕਨਾਲੋਜੀ ਮਾਹਿਰ ਅਤੇ ਨਵੀਨਤਾਕਾਰ (ਇਨੋਵੇਟਰਸ) ਇਕੱਠੇ ਹੋਏ।

ਡਿਵੈਲਪਰਸ, ਵਿਦਿਆਰਥੀਆਂ ਅਤੇ ਨਵੀਨਤਾਕਾਰਾਂ ਲਈ ਇੱਕ ਆਕਰਸ਼ਕ ਅਤੇ ਸੰਵਾਦਾਤਮਕ ਪਲੈਟਫਾਰਮ ਵਜੋਂ ਡਿਜ਼ਾਈਨ ਕੀਤਾ ਗਿਆ, ਭਾਸ਼ਿਣੀ ਸ਼ਿਲਪੀ (BHASHINI शिल्पी) ਕਿਸੇ ਰਵਾਇਤੀ ਤਕਨਾਲੋਜੀ ਸੈਸ਼ਨ ਤੋਂ ਅੱਗੇ ਵਧ ਕੇ ਇੱਕ ਅਜਿਹਾ ਸਥਾਨ ਬਣਾਉਂਦਾ ਹੈ ਜਿੱਥੇ ਭਾਗੀਦਾਰ ਭਾਸ਼ਾ ਨਾਲ ਜੁੜੀ ਏਆਈ ਤੋਂ ਸਿੱਖ ਸਕਦੇ ਹਨ, ਵਰਤੋਂ ਕਰ ਸਕਦੇ ਹਨ, ਸਮੱਸਿਆਵਾਂ ਦਾ ਹੱਲ ਕਰ ਸਕਦੇ ਹਨ ਅਤੇ ਕੁਝ ਨਵਾਂ ਬਣਾ ਸਕਦੇ ਹਨ। ਇਹ ਸੈਸ਼ਨ ਆਈਡੀਆ ਅਤੇ ਤਕਨਾਲੋਜੀ ਨੂੰ ਇਕੱਠੇ ਕਰਦਾ ਹੈ ਅਤੇ ਭਾਗੀਦਾਰਾਂ ਨੂੰ ਭਾਸ਼ਿਣੀ ਨਾਲ ਵਿਕਾਸ, ਹੱਲ ਲੱਭਣ, ਵਿਸਤਾਰ ਕਰਨ ਅਤੇ ਨਵੀਨਤਾ ਦੀ ਯਾਤਰਾ ‘ਤੇ ਲੈ ਜਾਂਦਾ ਹੈ। ਇਸ ਦੇ ਨਾਲ ਹੀ ਇਹ ਉਨ੍ਹਾਂ ਨੂੰ ਅਸਲ ਦੁਨੀਆ ਦੀਆਂ ਚੁਣੌਤੀਆਂ ਨੂੰ ਸਮਝਣ, ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਅਤੇ ਸਮਾਵੇਸ਼ੀ, ਬਹੁ-ਭਾਸ਼ਾਈ ਡਿਜੀਟਲ ਸਮਾਧਾਨ ਬਣਾਉਣ ਦੀਆਂ ਨਵੀਆਂ ਸੰਭਾਵਨਾਵਾਂ ਦੀ ਭਾਲ ਕਰਨ ਲਈ ਉਤਸ਼ਾਹਿਤ ਕਰਦਾ ਹੈ। ਭਾਗੀਦਾਰਾਂ ‘ਤੇ ਕੇਂਦ੍ਰਿਤ ਗੱਲਬਾਤ ਵਿੱਚ ਭਾਸ਼ਿਣੀ ਸ਼ਿਲਪੀ ਦਾ ਉਦੇਸ਼ ਅਜਿਹੇ ਵਧ ਰਹੇ ਬਿਲਡਰਾਂ ਦਾ ਇੱਕ ਭਾਈਚਾਰਾ ਤਿਆਰ ਕਰਨਾ ਹੈ, ਜੋ ਭਾਸ਼ਾ ਤਕਨਾਲੋਜੀ ਦੀ ਵਰਤੋਂ ਕਰਕੇ ਲੋਕਾਂ, ਭਾਸ਼ਾਵਾਂ ਅਤੇ ਭਾਈਚਾਰਿਆਂ ਲਈ ਕਾਰਗਰ ਹੱਲ ਬਣਾ ਸਕਣ।

ਸੈਸ਼ਨ ਵਿੱਚ ਲਾਈਵ ਪ੍ਰਦਰਸ਼ਨ, ਵਿਵਹਾਰਕ ਚਰਚਾ ਅਤੇ ਇੱਕ ਖੁੱਲ੍ਹਾ ਸਵਾਲ-ਜਵਾਬ ਸੈਸ਼ਨ ਸ਼ਾਮਲ ਸੀ, ਜਿਸ ਨਾਲ ਭਾਗੀਦਾਰਾਂ ਨੂੰ ਭਾਸ਼ਿਣੀ ਟੀਮ ਦੇ ਨਾਲ ਸਿੱਧੀ ਗੱਲਬਾਤ ਕਰਨ, ਸਵਾਲ ਪੁੱਛਣ, ਆਪਣੀਆਂ ਸ਼ੰਕਾਵਾਂ ਦੂਰ ਕਰਨ ਅਤੇ ਭਾਸ਼ਿਣੀ ਦੇ ਨਾਲ ਮਿਲ ਕੇ ਸਮਾਧਾਨ ਵਿਕਸਿਤ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਦਾ ਮੌਕਾ ਮਿਲਿਆ। ਭਾਗੀਦਾਰਾਂ ਨੂੰ ਭਾਸ਼ਿਣੀ ਏਪੀਆਈ ਅਤੇ ਡਿਵੈਲਪਰ ਸੰਸਾਧਨਾਂ ਬਾਰੇ ਦੱਸਿਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ ਭਾਸ਼ਿਣੀ ਦੇ ਨਾਲ ਵਿਕਸਿਤ ਕਰੋ, ਭਾਸ਼ਿਣੀ ਦੇ ਨਾਲ ਹੱਲ ਕਰੋ, ਭਾਸ਼ਿਣੀ ਦੇ ਨਾਲ ਸਕੇਲ ਕਰੋ ਅਤੇ ਭਾਸ਼ਿਣੀ ਦੇ ਨਾਲ ਨਵੀਨਤਾ ਕਰੋ ਜਿਹੀ ਪ੍ਰਕਿਰਿਆ ਨਾਲ ਵੀ ਜਾਣੂ ਕਰਵਾਇਆ ਗਿਆ। ਇਸ ਵਿੱਚ ਸ਼ੁਰੂਆਤ ਕਿਵੇਂ ਕਰੀਏ, ਚੁਣੌਤੀਆਂ ਦਾ ਹੱਲ ਕਿਵੇਂ ਕਰੀਏ, ਸ਼ੁਰੂਆਤੀ ਵਿਚਾਰਾਂ ਨਾਲ ਹੱਲ ਨੂੰ ਵੱਡੇ ਪੱਧਰ ਤੱਕ ਕਿਵੇਂ ਲੈ ਕੇ ਜਾਈਏ, ਅਤੇ ਅਸਲ ਦੁਨੀਆ ਦੀਆਂ ਸਮੱਸਿਆਵਾਂ ਅਤੇ ਵਰਤੋਂ ਦੇ ਮਾਮਲਿਆਂ ਲਈ ਭਾਸ਼ਾ ਨਾਲ ਜੁੜੀ ਏਆਈ ਦੀ ਕਿਵੇਂ ਵਰਤੋਂ ਕਰੀਏ, ਇਨ੍ਹਾਂ ਸਾਰੇ ਪਹਿਲੂਆਂ ਬਾਰੇ ਚਰਚਾ ਕੀਤੀ ਗਈ। ਇਸ ਸੈਸ਼ਨ ਦਾ ਇੱਕ ਮੁੱਖ ਆਕਰਸ਼ਣ ਸੰਵਾਦਾਤਮਕ ‘ਭਾਸ਼ਿਣੀ ਦੇ ਨਾਲ ਨਵੀਨਤਾ’ ਸੈੱਗਮੈਂਟ ਸੀ, ਜਿਸ ਵਿੱਚ ਭਾਗੀਦਾਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਹ ਸਮਝਿਆ ਕਿ ਭਾਸ਼ਿਣੀ ਕਿਸ ਤਰ੍ਹਾਂ ਨਾਲ ਸਮੱਸਿਆਵਾਂ ਨੂੰ ਪ੍ਰੋਟੋਟਾਈਪ ਅਤੇ ਵੱਡੇ ਪੱਧਰ ‘ਤੇ ਲਾਗੂ ਹੋਣ ਵਾਲੇ ਸਮਾਧਾਨਾਂ ਵਿੱਚ ਬਦਲਣ ਵਿੱਚ ਮਦਦ ਕਰ ਸਕਦੀ ਹੈ।

ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ ਦੇ ਮੁੱਖ ਕਾਰਜਾਕਾਰੀ ਅਧਿਕਾਰੀ (ਸੀਈਓ) ਸ਼੍ਰੀ ਅਮਿਤਾਭ ਨਾਗ ਨੇ ਕਿਹਾ:

 "ਭਾਸ਼ਾ ਏਆਈ ਉਦੋਂ ਅਸਲ ਵਿੱਚ ਸਾਰਥਕ ਹੁੰਦੀ ਹੈ, ਜਦੋਂ ਲੋਕ ਇਸ ਦੀ ਵਰਤੋਂ ਕਰਕੇ ਅਜਿਹੀਆਂ ਸਮੱਸਿਆਵਾਂ ਦਾ ਹੱਲ ਕੱਢ ਸਕਣ ਜੋ ਮਾਇਨੇ ਰੱਖਦੀਆਂ ਹਨ। ਭਾਸ਼ਿਣੀ ਸ਼ਿਲਪੀ (BHASHINI शिल्पी) ਦਾ ਉਦੇਸ਼ ਡਿਵੈਲਪਰਸ, ਵਿਦਿਆਰਥੀਆਂ ਅਤੇ ਇਨੋਵੇਟਰਸ ਨੂੰ ਇਸ ਯਾਤਰਾ ਵਿੱਚ ਸ਼ਾਮਲ ਕਰਨਾ ਹੈ, ਤਾਂ ਜੋ ਉਨ੍ਹਾਂ ਦੀ ਵਰਤੋਂ ਕਰਨ, ਸਵਾਲ ਪੁੱਛਣ, ਵਿਚਾਰ ਸਾਂਝੇ ਕਰਨ ਅਤੇ ਅਸਲ ਦੁਨੀਆ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਬਦਲਣ ਦਾ ਮੌਕਾ ਮਿਲ ਸਕੇ। ਨੇਪਾਲ ਨਾਲ ਸਾਡੇ ਸਹਿਯੋਗ ਦਾ ਉਦੇਸ਼ ਮਿਲ ਕੇ ਇਹ ਈਕੋਸਿਸਟਮ ਬਣਾਉਣਾ ਅਤੇ ਅਜਿਹੀ ਤਕਨਾਲੋਜੀ ਤਿਆਰ ਕਰਨਾ ਹੈ, ਜੋ ਵੱਖ-ਵੱਖ ਭਾਸ਼ਾਵਾਂ ਅਤੇ ਭਾਈਚਾਰਿਆਂ ਲਈ ਕਾਰਗਰ ਹੋਵੇ।"

ਲੋਕਾਂ ਦੀ ਉਤਸ਼ਾਹਪੂਰਨ ਭਾਗੀਦਾਰੀ, ਸਵਾਲਾਂ ਅਤੇ ਖੁੱਲ੍ਹੇ ਤੌਰ ‘ਤੇ ਵਿਚਾਰ ਸਾਂਝੇ ਕਰਨ ਤੋਂ ਪਤਾ ਚੱਲਦਾ ਹੈ ਕਿ ਨੇਪਾਲ ਦੇ ਤਕਨਾਲੋਜੀ ਅਤੇ ਨਵੀਨਤਾ ਨਾਲ ਜੁੜੇ ਭਾਈਚਾਰੇ ਵਿੱਚ ਵੱਖ-ਵੱਖ ਭਾਸ਼ਾਈ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਭਾਸ਼ਾ ਏਆਈ ਦੀ ਵਰਤੋਂ ਕਰਨ ਵਿੱਚ ਦਿਲਚਸਪੀ ਵਧ ਰਹੀ ਹੈ।

ਭਾਸ਼ਿਣੀ ਸ਼ਿਲਪੀ, ਡਿਵੈਲਪਰਸ, ਸਿੱਖਿਆ ਸ਼ਾਸਤਰੀਆਂ ਅਤੇ ਨਵੀਨਤਾਕਾਰਾਂ ਲਈ ਇੱਕ ਦੂਜੇ ਤੋਂ ਸਿੱਖਣ, ਵਿਚਾਰ ਸਾਂਝੇ ਕਰਨ ਅਤੇ ਵਧੇਰੇ ਸਮਾਵੇਸ਼ੀ ਡਿਜੀਟਲ ਭਵਿੱਖ ਲਈ ਮਿਲ ਕੇ ਹੱਲ ਤਿਆਰ ਕਰਨ ਦੇ ਮੌਕੇ ਪੈਦਾ ਕਰਕੇ ਭਾਸ਼ਾ ਤਕਨਾਲੋਜੀ ਦੇ ਖੇਤਰ ਵਿੱਚ ਭਾਰਤ-ਨੇਪਾਲ ਸਹਿਯੋਗ ਨੂੰ ਹੋਰ ਮਜ਼ਬੂਤ ਕਰਦੀ ਹੈ।

ਇਸ ਸੈਸ਼ਨ ਨੇ ‘ਭਾਸ਼ਿਣੀ ਸ਼ਿਲਪੀ’ ਦੀ ਭਾਵਨਾ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ: ਇਸ ਵਿੱਚ ਨਾ ਸਿਰਫ਼ ਇਹ ਦਰਸਾਇਆ ਗਿਆ ਕਿ ਭਾਸ਼ਾ ਏਆਈ ਕੀ ਕਰ ਸਕਦੀ ਹੈ, ਸਗੋਂ ਸਵਾਲ ਪੁੱਛਂਣ, ਸਮੱਸਿਆਵਾਂ ਨੂੰ ਸੁਲਝਾਉਣ, ਵਿਚਾਰ ਸਾਂਝੇ ਕਰਨ ਅਤੇ ਇਹ ਪਤਾ ਲਗਾਉਣ ਲਈ ਵੀ ਇੱਕ ਮੰਚ ਤਿਆਰ ਕੀਤਾ ਗਿਆ ਕਿ ਅਸੀਂ ਮਿਲ ਕੇ ਕੀ ਬਣਾ ਸਕਦੇ ਹਾਂ।

ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ (DIBD) ਬਾਰੇ

ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ (DIBD), ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਅਧੀਨ ਡਿਜੀਟਲ ਇੰਡੀਆ ਨਿਗਮ (DIC) ਦਾ ਹਿੱਸਾ ਹੈ। ਇਹ ਏਆਈ ਅਧਾਰਿਤ ਬਹੁ-ਭਾਸ਼ਾਈ ਡਿਜੀਟਲ ਸਮਾਵੇਸ਼ ਲਈ ਭਾਰਤ ਦਾ ਨੈਸ਼ਨਲ ਪਲੈਟਫਾਰਮ ਹੈ। ਭਾਸ਼ਿਣੀ 800 ਤੋਂ ਵੱਧ ਸਰਕਾਰੀ ਵੈੱਬਸਾਈਟਾਂ ਨੂੰ ਸਪੋਰਟ ਕਰਦਾ ਹੈ, 9 ਬਿਲੀਅਨ ਤੋਂ ਵੱਧ ਏਆਈ ਜਾਣਕਾਰੀ ਨੂੰ ਪ੍ਰੋਸੈੱਸ ਕਰਦਾ ਹੈ, ਹਰ ਰੋਜ਼ 24 ਮਿਲੀਅਨ ਤੋਂ ਵੱਧ ਏਆਈ ਅਨੁਮਾਨਾਂ ਨੂੰ ਪ੍ਰੋਸੈੱਸ ਕਰਦਾ ਹੈ ਅਤੇ 36 ਭਾਰਤੀ ਟੈਕਸਟ ਭਾਸ਼ਾਵਾਂ, 23 ਭਾਰਤੀ ਵੌਇਸ ਭਾਸ਼ਾਵਾਂ ਅਤੇ 35 ਅੰਤਰਰਾਸ਼ਟਰੀ ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ। ਇਸ ਤਰ੍ਹਾਂ, ਇਹ ਭਾਸ਼ਾ ਏਆਈ ਰਾਹੀਂ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਨੂੰ ਵਧੇਰੇ ਪਹੁੰਚਯੋਗ ਬਣਾਉਂਦਾ ਹੈ।

****

ਵਿਨੋਦ ਕੁਮਾਰ/ ਕਨਿਸ਼ਕ ਸ਼ਰਮਾ/ਏਕੇ
 


(Release ID: 2305465) ਵਿਜ਼ੀਟਰ ਕਾਊਂਟਰ : 7