ਰੱਖਿਆ ਮੰਤਰਾਲਾ
azadi ka amrit mahotsav

ਰਕਸ਼ਾ ਮੰਤਰੀ ਨਵੀਂ ਦਿੱਲੀ ਵਿੱਚ ਜਨਤਕ ਖੇਤਰ ਦੇ 16 ਰੱਖਿਆ ਅਦਾਰਿਆਂ ਦੀ ਸਲਾਨਾ ਕਾਰਗੁਜ਼ਾਰੀ ਦੀ ਸਮੀਖਿਆ ਕਰਨਗੇ

Posted On: 31 AUG 2026 1:09PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ 1 ਸਤੰਬਰ, 2026 ਨੂੰ ਨਵੀਂ ਦਿੱਲੀ ਵਿਖੇ ਜਨਤਕ ਖੇਤਰ ਦੇ 16 ਰੱਖਿਆ ਅਦਾਰਿਆਂ (DPSUs) ਦੇ ਸਲਾਨਾ ਪ੍ਰਦਰਸ਼ਨ ਦੀ ਸਮੀਖਿਆ ਕਰਨਗੇ। ਇਸ ਦੌਰਾਨ, ਨਵੀਆਂ ਸਵਦੇਸ਼ੀ ਤਕਨਾਲੋਜੀਆਂ ਦੇ ਵਿਕਾਸ ਅਤੇ ਨਿਰਯਾਤ ਨੂੰ ਉਤਸ਼ਾਹਿਤ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਇਸ ਸਮਾਗਮ ਵਿੱਚ, ਜਨਤਕ ਖੇਤਰ ਦੇ ਸੱਤ ਰੱਖਿਆ ਅਦਾਰਿਆਂ-ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ (HAL), ਮਝਗਾਂਓਂ ਡੌਕ ਸ਼ਿਪਬਿਲਡਰਸ ਲਿਮਿਟੇਡ (MDL), ਭਾਰਤ ਇਲੈਕਟ੍ਰੌਨਿਕਸ ਲਿਮਿਟੇਡ (BEL), ਭਾਰਤ ਡਾਇਨਾਮਿਕਸ ਲਿਮਿਟੇਡ (BDL), ਗਾਰਡਨ ਰੀਚ ਸ਼ਿਪਬਿਲਡਰਸ ਐਂਡ ਇੰਜੀਨੀਅਰਸ ਲਿਮਿਟੇਡ (GRSE), BEML, ਅਤੇ MIDHANI-ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ (CMDs) ਵਿੱਤੀ ਵਰ੍ਹੇ 2025-26 ਲਈ ਸਰਕਾਰ ਦੀ ਇਕੁਇਟੀ ਹਿੱਸੇਦਾਰੀ ‘ਤੇ ਪ੍ਰਾਪਤ ਲਾਭਅੰਸ਼ ਦੇ ਚੈੱਕ ਰੱਖਿਆ ਮੰਤਰੀ ਨੂੰ ਸੌਂਪਣਗੇ। 

ਇਸ ਮੌਕੇ ‘ਤੇ ਸ਼੍ਰੀ ਰਾਜਨਾਥ ਸਿੰਘ ਚਾਰ ਪੁਸਤਕਾਂ ਜਾਰੀ ਕਰਨਗੇ। ਇਨ੍ਹਾਂ ਵਿੱਚ 'ਆਤਮਨਿਰਭਰ ਡੀਪੀਐੱਸਯੂ -ਆਤਮ-ਨਿਰਭਰਤਾ ਦੀ ਦਿਸ਼ਾ ਵੱਲ ਡੀਪੀਐੱਸਯੂ ਦੀ ਯਾਤਰਾ'; 'ਦਿਸ਼ਾ' -ਰੱਖਿਆ ਤਕਨਾਲੋਜੀਆਂ ਅਤੇ ਆਧੁਨਿਕ ਨਿਰਮਾਣ ਪ੍ਰਕਿਰਿਆਵਾਂ ਸਬੰਧੀ ਵਿਦਿਆਰਥੀਆਂ ਨੂੰ ਵਿਵਹਾਰਕ ਜਾਣਕਾਰੀ ਪ੍ਰਦਾਨ ਕਰਨ ਲਈ ਡੀਪੀਐੱਸਯੂ ਦੀ ਇੱਕ ਪਹਿਲਕਦਮੀ ਹੈ; 'ਐੱਚਏਐੱਲ ਦਾ ਆਧੁਨਿਕੀਕਰਣ ਰੋਡਮੈਪ'; ਅਤੇ 'ਐੱਚਏਐੱਲ ਦਾ ਸਵਦੇਸ਼ੀਕਰਣ ਰੋਡਮੈਪ' ਸ਼ਾਮਲ ਹਨ।

ਇਹ ਧਿਆਨ ਦੇਣ ਯੋਗ ਹੈ ਕਿ ਡੀਪੀਐੱਸਯੂ ਦੀ ਕਾਰਗੁਜ਼ਾਰੀ ਵਿੱਤੀ ਸਾਲ 2025-26 ਦੌਰਾਨ ਸ਼ਲਾਘਾਯੋਗ ਰਹੀ ਹੈ। ਉਨ੍ਹਾਂ ਦਾ ਕੁੱਲ ਕਾਰੋਬਾਰ 1.29 ਲੱਖ ਕਰੋੜ ਰੁਪਏ ਰਿਹਾ, ਜੋ ਕਿ ਵਿੱਤੀ ਸਾਲ 2024-25 ਦੇ ਅੰਕੜਿਆਂ ਦੇ ਮੁਕਾਬਲੇ 15.4 ਪ੍ਰਤੀਸ਼ਤ ਵੱਧ ਹੈ। ਸਾਲ 2025-26 ਵਿੱਚ, ਡੀਪੀਐੱਸਯੂ ਨੇ ਕੁੱਲ 23,136 ਕਰੋੜ ਰੁਪਏ ਦੇ ਟੈਕਸ ਦਾ ਸੰਚਤ ਲਾਭ ਦਰਜ ਕੀਤਾ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 15.6 ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦਾ ਹੈ। ਜ਼ਿਕਰਯੋਗ ਹੈ ਕਿ 2025-26 ਵਿੱਚ ਡੀਪੀਐੱਸਯੂ ਦੇ ਨਿਰਯਾਤ ਵਿੱਚ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 151.2 ਪ੍ਰਤੀਸ਼ਤ ਦਾ ਸ਼ਾਨਦਾਰ ਵਾਧਾ ਦਰਜ ਕੀਤਾ ਗਿਆ।

************

 

ਵੀਕੇ /ਸੈਵੀ/ਏਕੇ


(Release ID: 2305068) ਵਿਜ਼ੀਟਰ ਕਾਊਂਟਰ : 3