ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ‘ਗਿਆਨੀ ਅਰਥ’ ਨਾਮਕ ਇੱਕ ਸੰਪ੍ਰਭੂ ਏਆਈ ਸਟੈਕ ਲਾਂਚ ਕੀਤਾ, ਜਿਸ ਵਿੱਚ ਈਵੋਨ 3.3 ਅਤੇ ਪਲੇਕਸਸ ਸ਼ਾਮਲ ਹਨ


ਏਆਈ ਮੌਕਿਆਂ ਦੇ ਨਵੇਂ ਰਾਹ ਖੋਲ੍ਹੇਗਾ ਅਤੇ ਭਾਰਤ ਦੀ ਆਰਥਿਕ ਤਰੱਕੀ ਨੂੰ ਅਗਲੇ ਪੜਾਅ ’ਤੇ ਲੈ ਕੇ ਜਾਵੇਗਾ: ਉਪ-ਰਾਸ਼ਟਰਪਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਿਆਸੀ ਇੱਛਾ ਸ਼ਕਤੀ ਅਤੇ ‘ਇੰਡੀਆ ਫਸਟ’ ਦੀ ਸੋਚ ਭਾਰਤ ਨੂੰ ਤਕਨਾਲੋਜੀ ਦੇ ਖੇਤਰ ਵਿੱਚ ਆਤਮ-ਨਿਰਭਰਤਾ ਵੱਲ ਲੈ ਕੇ ਜਾ ਰਹੀ ਹੈ: ਉਪ-ਰਾਸ਼ਟਰਪਤੀ

“ਸਾਨੂੰ ਹਮੇਸ਼ਾ ਖਪਤਕਾਰ ਨਹੀਂ ਰਹਿਣਾ ਚਾਹੀਦਾ; ਸਾਨੂੰ ਇਸ ਤਰ੍ਹਾਂ ਸਿਰਜਣਾ ਕਰਨੀ ਚਾਹੀਦੀ ਹੈ ਕਿ ਦੂਸਰੇ ਖਪਤ ਕਰ ਸਕਣ,”: ਉਪ-ਰਾਸ਼ਟਰਪਤੀ

Posted On: 28 AUG 2026 5:55PM by PIB Chandigarh

ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਜ ਨਵੀਂ ਦਿੱਲੀ ਦੇ ਉਪ-ਰਾਸ਼ਟਰਪਤੀ ਭਵਨ ਵਿੱਚ ‘ਗਿਆਨੀ ਅਰਥ’ (Gnani Artha) ਦਾ ਉਦਘਾਟਨ ਕੀਤਾ, ਜੋ ਗਿਆਨੀ ਏ.ਆਈ. ਵੱਲੋਂ ਵਿਕਸਤ ਇਵੋਨ 3.3 ਅਤੇ ਪਲੇਕਸਸ (Plexus) ਨਾਲ ਲੈਸ ਇੱਕ ਸੁਤੰਤਰ ਏਆਈ ਸਟੈਕ ਹੈ। ਇਵੋਨ 3.3 ਇੱਕ ਵੱਡਾ ਭਾਸ਼ਾ ਮਾਡਲ ਹੈ, ਜਦੋਂ ਕਿ ਪਲੇਕਸਸ ਇੱਕ ਅਜਿਹਾ ਪਲੇਟਫ਼ਾਰਮ ਹੈ ਜੋ ਏ.ਆਈ. ਬੁੱਧੀਮਤਾ ਨੂੰ ਅਸਲ ਦੁਨੀਆ ਦੇ ਕੰਮਾਂ ਅਤੇ ਸੰਸਥਾਵਾਂ ਨਾਲ ਜੋੜਦਾ ਹੈ।

ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ‘ਗਿਆਨੀ ਅਰਥ’ ਦੀ ਸ਼ੁਰੂਆਤ ਦਾ ਸਵਾਗਤ ਕਰਦਿਆਂ ਕਿਹਾ ਕਿ ਇਵੋਨ 3.3 ਅਤੇ ਪਲੇਕਸਸ ਦਾ ਸੁਮੇਲ ਭਾਰਤ ਦੇ ਤਕਨਾਲੋਜੀ ਈਕੋਸਿਸਟਮ ਦੀ ਵਧਦੀ ਤਾਕਤ ਨੂੰ ਦਰਸਾਉਂਦਾ ਹੈ ਅਤੇ ਇਹ ਸਾਬਤ ਕਰਦਾ ਹੈ ਕਿ ਭਾਰਤੀ ਇੰਜੀਨੀਅਰ ਨਾ ਕੇ ਸਿਰਫ਼ ਅਤਿ-ਆਧੁਨਿਕ ਤਕਨਾਲੋਜੀਆਂ ਦੀ ਵਰਤੋਂ ਕਰ ਸਕਦੇ ਹਨ, ਸਗੋਂ ਉਨ੍ਹਾਂ ਦਾ ਨਿਰਮਾਣ ਵੀ ਕਰ ਸਕਦੇ 

ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਤਕਨਾਲੋਜੀ ਵਿੱਚ ਟਾਈਪਰਾਇਟਰ ਦੇ ਯੁੱਗ ਅਤੇ ਨਿੱਜੀ ਕੰਪਿਊਟਰਾਂ ਦੀ ਸੀਮਤ ਵਰਤੋਂ ਤੋਂ ਲੈ ਕੇ ਅੱਜ ਦੇ ਆਰਟੀਫੀਸ਼ਿਅਲ ਇੰਟੈਲੀਜੈਂਸ (ਏ.ਆਈ.) ਅਤੇ ਵੱਡੇ ਭਾਸ਼ਾ ਮਾਡਲਾਂ ਦੇ ਯੁੱਗ ਤੱਕ ਨਾਟਕੀ ਤਬਦੀਲੀ ਆਈ ਹੈ। ਕੰਪਿਊਟਰਾਂ ਰਾਹੀ ਰੋਜ਼ਗਾਰ ਖੁੱਸਣ ਦੇ ਖ਼ਦਸ਼ਿਆਂ ਨੂੰ ਯਾਦ ਕਰਦਿਆਂ, ਉਨ੍ਹਾਂ ਕਿਹਾ ਕਿ ਇਸ ਦੇ ਉਲਟ ਆਈ.ਟੀ. ਖੇਤਰ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਰੋਜ਼ਗਾਰ ਦੇ ਅਨੇਕਾਂ ਮੌਕੇ ਪੈਦਾ ਕੀਤੇ ਹਨ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਏ.ਆਈ. ਵੀ ਰੋਜ਼ਗਾਰ ਅਤੇ ਵਿਕਾਸ ਦੇ ਨਵੇਂ ਰਾਹ ਖੋਲ੍ਹੇਗਾ, ਜਿਸ ਨਾਲ ਭਾਰਤ ਦੀ ਆਰਥਿਕ ਤਰੱਕੀ ਅਗਲੇ ਪੜਾਅ ’ਤੇ ਪਹੁੰਚੇਗੀ।

ਉਪ-ਰਾਸ਼ਟਰਪਤੀ ਨੇ ਆਰਟੀਫੀਸ਼ਿਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਭਾਰਤ ਦੀ ਤੇਜ਼ ਪ੍ਰਗਤੀ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇੰਡੀਆ ਏ.ਆਈ. ਮਿਸ਼ਨ ਅਤੇ ਏ.ਆਈ. ਉੱਤਮਤਾ ਕੇਂਦਰਾਂ ਵਰਗੀਆਂ ਪਹਿਲਕਦਮੀਆਂ ਦੇਸ਼ ਦੇ ਬਦਲਾਅ ਨੂੰ ਗਤੀ ਪ੍ਰਦਾਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਤਕਨੀਕੀ ਤਬਦੀਲੀ ਨੂੰ ਰਫ਼ਤਾਰ ਦੇਣ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਅੰਦੇਸ਼ੀ ਲੀਡਰਸ਼ਿਪ ਦਾ ਬਹੁਤ ਵੱਡਾ ਯੋਗਦਾਨ ਹੈ, ਜਿਨ੍ਹਾਂ ਦੀ ਸਿਆਸੀ ਇੱਛਾ-ਸ਼ਕਤੀ ਅਤੇ ‘ਇੰਡੀਆ ਫਸਟ’ ਦ੍ਰਿਸ਼ਟੀਕੋਣ ਪ੍ਰਤੀ ਵਚਨਬੱਧਤਾ ਉੱਭਰਦੀਆਂ ਤਕਨਾਲੋਜੀਆਂ ਵਿੱਚ ਭਾਰਤ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰ ਰਹੀ ਹੈ।

ਸੰਸਦ ਵਿੱਚ ਆਰਟੀਫੀਸ਼ਿਅਲ ਇੰਟੈਲੀਜੈਂਸ (ਏਆਈ. ਦੀ ਵਰਤੋਂ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਡਿਜੀਟਲ ਸੰਸਦ ਪੋਰਟਲ  ਰਾਹੀਂ ਸੰਸਦੀ ਬਹਿਸਾਂ ਅਤੇ ਦਸਤਾਵੇਜ਼ਾਂ ਨੂੰ ਕਈ ਭਾਰਤੀ ਭਾਸ਼ਾਵਾਂ ਵਿੱਚ ਪੜ੍ਹਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਸਮਾਪਤ ਹੋਏ ਸੈਸ਼ਨ ਦੌਰਾਨ ਅੱਠ ਭਾਸ਼ਾਵਾਂ ਵਿੱਚ ਏ.ਆਈ.-ਆਧਾਰਿਤ ਅਨੁਵਾਦ ਸੇਵਾ ਸ਼ੁਰੂ ਕੀਤੀ ਗਈ ਸੀ ਅਤੇ ਇਸ ਨੂੰ ਜਲਦ ਹੀ ਸਾਰੀਆਂ ਅਨੁਸੂਚਿਤ ਭਾਸ਼ਾਵਾਂ ਵਿੱਚ ਲਾਗੂ ਕੀਤਾ ਜਾਵੇਗਾ।

ਤਕਨਾਲੋਜੀ ਦੇ ਖੇਤਰ ਵਿੱਚ ਸਵੈ-ਨਿਰਭਰਤਾ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਰਤ ਨੂੰ ਸਿਰਫ਼ ਤਕਨਾਲੋਜੀ ਦਾ ਖਪਤਕਾਰ ਬਣ ਕੇ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਨੇ ਦੇਸ਼ ਦੇ ਅੰਦਰ ਹੀ ਤਕਨੀਕੀ ਸਮਰੱਥਾਵਾਂ ਦੇ ਨਿਰਮਾਣ ਦੇ ਮਹੱਤਵ ਦਾ ਜ਼ਿਕਰ ਕਰਦਿਆਂ ਕਿਹਾ, “ਸਾਨੂੰ ਹਮੇਸ਼ਾ ਖਪਤਕਾਰ ਬਣ ਕੇ ਨਹੀਂ ਰਹਿਣਾ ਚਾਹੀਦਾ; ਸਾਨੂੰ ਸਿਰਜਣਾ ਕਰਨੀ ਪਵੇਗੀ, ਤਾਂ ਜੋ ਦੂਜੇ ਇਸ ਦੀ ਵਰਤੋਂ ਕਰ ਸਕਣ ।”

ਉਪ-ਰਾਸ਼ਟਰਪਤੀ ਨੇ ਭਾਰਤ ਦੀ ਤਕਨੀਕੀ ਅਤੇ ਰਣਨੀਤਕ ਖ਼ੁਦਮੁਖ਼ਤਿਆਰੀ  ਨੂੰ ਮਜ਼ਬੂਤ ਕਰਨ ਲਈ ਸੰਪ੍ਰਭੂ ਆਰਟੀਫੀਸ਼ਿਅਲ ਇੰਟੈਲੀਜੈਂਸ (ਏਆਈ) ਸਮਰੱਥਾਵਾਂ ਦੇ ਵਿਕਾਸ ਦੇ ਮਹੱਤਵ ’ਤੇ ਵੀ ਜ਼ੋਰ ਦਿੱਤਾ। ਸੈਮੀਕੰਡਕਟਰ ਨਿਰਮਾਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਬਹੁਤ ਪਹਿਲਾਂ ਚਿਪਸ ਦਾ ਨਿਰਮਾਣ ਸ਼ੁਰੂ ਕਰ ਸਕਦਾ ਸੀ ਅਤੇ ਸ਼ਾਇਦ ਹੁਣ ਤੱਕ ਵਿਸ਼ਵ ਪੱਧਰ ’ਤੇ ਮੋਹਰੀ ਦੇਸ਼ ਵਜੋਂ ਉੱਭਰ ਸਕਦਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇਸ ਖੇਤਰ ਨੂੰ ਨਵੀਂ ਗਤੀ ਮਿਲੀ ਹੈ।

ਉਪ-ਰਾਸ਼ਟਰਪਤੀ ਨੇ ਕਿਹਾ ਕਿ ਤਕਨੀਕੀ ਸਮਰੱਥਾ ‘ਵਿਕਸਿਤ ਭਾਰਤ @2047’ ਦੇ ਰਾਹ ’ਤੇ ਭਾਰਤ ਦੀ ਯਾਤਰਾ ਦਾ ਇੱਕ ਅਹਿਮ ਥੰਮ੍ਹ ਹੋਵੇਗੀ। ਉਨ੍ਹਾਂ ਨੇ ‘ਗਿਆਨੀ ਅਰਥ’ ਨੂੰ ਤਕਨੀਕੀ ਸਵੈ-ਨਿਰਭਰਤਾ, ਨਵੀਨਤਾ  ਅਤੇ ਵਿਸ਼ਵ ਲੀਡਰਸ਼ਿਪ ਦੀ ਦਿਸ਼ਾ ਵਿੱਚ ਇੱਕ ਵਿਆਪਕ ਰਾਸ਼ਟਰੀ ਯਾਤਰਾ ਦਾ ਹਿੱਸਾ ਦੱਸਿਆ।

ਉਨ੍ਹਾਂ ਨੇ ਗਿਆਨੀ ਏਆਈ ਦੇ ਸੀਈਓ ਸ਼੍ਰੀ ਗਣੇਸ਼ ਗੋਪਾਲਨ ਅਤੇ ਸਹਿ-ਸੰਸਥਾਪਕ ਅਤੇ ਸੀਟੀਓ, ਸ਼੍ਰੀ ਅਨੰਤ ਨਾਗਰਾਜ ਨੂੰ ਲਾਂਚ ’ਤੇ ਵਧਾਈ ਦਿੱਤੀ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਪਹਿਲਕਦਮੀ ਇੱਕ ਮਜ਼ਬੂਤ, ਸਵੈ-ਨਿਰਭਰ ਅਤੇ ਤਕਨੀਕੀ ਤੌਰ ’ਤੇ ਸਸ਼ਕਤ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਪਾਵੇਗੀ।

************

ਪੀਆਰ/ਏਐਸਐਮ/ਵੀਐਮਜੇ


(Release ID: 2304844) ਵਿਜ਼ੀਟਰ ਕਾਊਂਟਰ : 7