ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ 7, ਲੋਕ ਕਲਿਆਣ ਮਾਰਗ ਵਿਖੇ ਆਯੋਜਿਤ ਰਕਸ਼ਾ ਬੰਧਨ ਸਮਾਰੋਹ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ

Posted On: 28 AUG 2026 1:37PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 7, ਲੋਕ ਕਲਿਆਣ ਮਾਰਗ ਵਿਖੇ ਆਯੋਜਿਤ ਰਕਸ਼ਾ ਬੰਧਨ ਦੇ ਸਮਾਰੋਹ ਦੇ ਕੁਝ ਯਾਦਗਾਰੀ ਪਲ ਸਾਂਝੇ ਕੀਤੇ। ਸ਼੍ਰੀ ਮੋਦੀ ਨੇ ਕਾਮਨਾ ਕੀਤੀ ਕਿ ਇਹ ਤਿਉਹਾਰ ਲੋਕਾਂ ਵਿੱਚ ਪਿਆਰ ਅਤੇ ਸਦਭਾਵਨਾ ਦੇ ਬੰਧਨਾਂ ਨੂੰ ਹੋਰ ਮਜ਼ਬੂਤ ​​ਕਰੇ ਅਤੇ ਹਰ ਕਿਸੇ ਦੇ ਜੀਵਨ ਵਿੱਚ ਸੁੱਖ, ਖ਼ੁਸ਼ਹਾਲੀ ਅਤੇ ਆਨੰਦ ਲਿਆਵੇ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਕੀਤਾ:

7, ਲੋਕ ਕਲਿਆਣ ਮਾਰਗ ਵਿਖੇ ਰਕਸ਼ਾ ਬੰਧਨ ਸਮਾਰੋਹ ਦੇ ਕੁਝ ਯਾਦਗਾਰੀ ਪਲ।

ਇਹ ਤਿਉਹਾਰ ਪਿਆਰ ਅਤੇ ਸਦਭਾਵਨਾ ਦੇ ਬੰਧਨਾਂ ਨੂੰ ਹੋਰ ਗੂੜ੍ਹਾ ਕਰੇ।

ਇਹ ਸਾਰਿਆਂ ਲਈ ਸੁੱਖ ਅਤੇ ਖ਼ੁਸ਼ਹਾਲੀ ਲਿਆਵੇ।

ਅੱਜ, 7 ਲੋਕ ਕਲਿਆਣ ਮਾਰਗ ’ਤੇ ਰਕਸ਼ਾ ਬੰਧਨ ਦੇ ਸਮਾਰੋਹ ਦੌਰਾਨ ਖ਼ੂਬ ਹਾਸਾ-ਮਜ਼ਾਕ, ਮੁਸਕਰਾਹਟ ਅਤੇ ਹੋਰ ਬਹੁਤ ਕੁਝ ਦੇਖਣ ਨੂੰ ਮਿਲਿਆ।

************

ਐੱਮਜੇਪੀਐੱਸ/ਐੱਸਐੱਸ/ਵੀਜੇ


(Release ID: 2304306) ਵਿਜ਼ੀਟਰ ਕਾਊਂਟਰ : 7