ਵਿੱਤ ਮੰਤਰਾਲਾ
SIDBI ਨੇ SIDBI-RRB MSME ਨੂੰ ਕੋ-ਲੈਂਡਿੰਗ ਸਹੂਲਤ ਦੇ ਵਿਸਥਾਰ 'ਤੇ ਖੇਤਰੀ ਪੇਂਡੂ ਬੈਂਕਾਂ (RRBs) ਦੇ ਮੁਖੀਆਂ ਦੀ ਇੱਕ ਕਾਨਫਰੰਸ ਦਾ ਆਯੋਜਨ ਕੀਤਾ
DFS ਸਕੱਤਰ ਨੇ SIDBI ਦੀ ਮੁਹਾਰਤ ਅਤੇ RRBs ਦੀ ਵਿਆਪਕ ਪੇਂਡੂ ਪਹੁੰਚ ਦਾ ਲਾਭ ਲੈਂਦੇ ਹੋਏ MSME ਲੈਂਡਿੰਗ ਵਿੱਚ ਤੇਜ਼ੀ ਲਿਆਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ
ਕਾਨਫਰੰਸ ਵਿੱਚ ਭਾਰਤ ਦੀ ਅਗਲੀ ਪੀੜ੍ਹੀ ਦੀ ਨਿਰਮਾਣ ਵਾਤਾਵਰਣ ਪ੍ਰਣਾਲੀ ਨੂੰ ਸਮਰਥਨ ਦੇਣ ਅਤੇ MSMEs ਵਿਚਕਾਰ ਵਿੱਤੀ ਜਾਗਰੂਕਤਾ ਵਧਾਉਣ ਵਿੱਚ RRBs ਦੀ ਭੂਮਿਕਾ 'ਤੇ ਜ਼ੋਰ ਦਿੱਤਾ ਗਿਆ
Posted On:
26 AUG 2026 12:25PM by PIB Chandigarh
ਭਾਰਤ ਦੇ ਛੋਟੇ ਉਦਯੋਗ ਵਿਕਾਸ ਬੈਂਕ (SIDBI) ਨੇ 25 ਅਗਸਤ, 2026 ਨੂੰ ਨਵੀਂ ਦਿੱਲੀ ਵਿੱਚ SIDBI-RRB MSME ਕੋ-ਲੈਂਡਿੰਗ ਸਹੂਲਤ ਦੇ ਵਿਸਥਾਰ 'ਤੇ ਖੇਤਰੀ ਪੇਂਡੂ ਬੈਂਕਾਂ ਦੇ ਮੁਖੀਆਂ ਦੀ ਇੱਕ ਕਾਨਫਰੰਸ ਦਾ ਆਯੋਜਨ ਕੀਤਾ। ਵਿੱਤੀ ਸੇਵਾਵਾਂ ਵਿਭਾਗ ਦੇ ਸਕੱਤਰ ਸ਼੍ਰੀ ਸੰਜੈ ਲੋਹੀਆ ਦੀ ਪ੍ਰਧਾਨਗੀ ਹੇਠ ਹੋਈ ਇਸ ਕਾਨਫਰੰਸ ਵਿੱਚ SIDBI ਦੇ ਮੁੱਖ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਮਨੋਜ ਮਿੱਤਲ, DFS, SIDBI ਅਤੇ NABARD ਦੇ ਸੀਨੀਅਰ ਅਧਿਕਾਰੀ ਅਤੇ ਸਾਰੇ 28 ਖੇਤਰੀ ਪੇਂਡੂ ਬੈਂਕਾਂ ਦੇ ਚੇਅਰਪਰਸਨ ਸ਼ਾਮਲ ਹੋਏ ਸਨ।
ਕਾਨਫਰੰਸ ਦੌਰਾਨ, ਡੀਐੱਫਐੱਸ ਸਕੱਤਰ ਨੇ ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਐੱਮਐੱਸਐੱਮਈ ਨੂੰ ਕਰਜ਼ੇ ਤੱਕ ਪਹੁੰਚ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਪ੍ਰਸਤਾਵਿਤ ਪ੍ਰਬੰਧ ਸਿਡਬੀ ਦੀਆਂ ਤਾਕਤਾਂ ਨੂੰ ਜੋੜਦਾ ਹੈ, ਜੋ ਐੱਮਐੱਸਐੱਮਈ ਦੀਆਂ ਕ੍ਰੈਡਿਟ ਦੀਆਂ ਜ਼ਰੂਰਤਾਂ ਨੂੰ ਸਮਝਦਾ ਹੈ, ਅਤੇ ਨਾਲ ਹੀ ਦੇਸ਼ ਭਰ ਦੇ ਛੋਟੇ ਕਸਬਿਆਂ ਅਤੇ ਪਿੰਡਾਂ ਵਿੱਚ ਆਰਆਰਬੀ ਦੀ ਵਿਆਪਕ ਪਹੁੰਚ ਹੈ। ਆਰਆਰਬੀ ਐੱਮਐੱਸਐੱਮਈ ਦੀ ਲੈਂਡਿੰਗ ਵੱਲ ਧਿਆਨ ਕੇਂਦ੍ਰਿਤ ਕਰਕੇ ਆਪਣੇ ਲੋਨ ਪੋਰਟਫੋਲੀਓ ਵਿੱਚ ਵਿਭਿੰਨਤਾ ਲਿਆਉਣ ਦੇ ਆਪਣੇ ਟੀਚੇ ਨੂੰ ਵੀ ਪ੍ਰਾਪਤ ਕਰ ਸਕਣਗੇ ਅਤੇ ਨਿਯਮ-ਅਧਾਰਿਤ ਅੰਡਰਰਾਈਟਿੰਗ ਨਾਲ ਉਨ੍ਹਾਂ ਨੂੰ ਵਧੀਆ ਸੰਪਤੀ ਗੁਣਵੱਤਾ ਬਣਾਈ ਰੱਖਣ ਵਿੱਚ ਵੀ ਮਦਦ ਮਿਲਣ ਦੀ ਉਮੀਦ ਹੈ।
ਡੀਐੱਫਐੱਸ ਦੇ ਵਧੀਕ ਸਕੱਤਰ ਨੇ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਐੱਮਐੱਸਐੱਮਈ ਕਲਸਟਰ ਡੇਟਾ ਦੇ ਮਹੱਤਵ ‘ਤੇ ਜ਼ੋਰ ਦਿੱਤਾ, ਜਿਸ ਨਾਲ ਵੱਡੀ ਗਿਣਤੀ ਵਿੱਚ ਐੱਮਐੱਸਐੱਮਈ ਤੱਕ ਪਹੁੰਚਣ ਲਈ ਇੱਕ ਟੀਚਾਬੱਧ ਦ੍ਰਿਸ਼ਟੀਕੋਣ ਅਪਣਾਇਆ ਜਾ ਸਕੇ। ਆਰਆਰਬੀ ਨੂੰ ਦੇਸ਼ ਨੂੰ ਅਗਲੀ ਪੀੜ੍ਹੀ ਦਾ ਨਿਰਮਾਣ ਕੇਂਦਰ ਬਣਾਉਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਐੱਮਐੱਸਐੱਮਈ ਦਰਮਿਆਨ ਵਿੱਤੀ ਜਾਗਰੂਕਤਾ ਫੈਲਾਉਣ ਲਈ ਰਾਜ ਸਰਕਾਰਾਂ ਦੁਆਰਾ ਆਯੋਜਿਤ ਰੁਜ਼ਗਾਰ ਮੇਲਿਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ। ਡੀਐੱਫਐੱਸ ਦੇ ਸੰਯੁਕਤ ਸਕੱਤਰ ਨੇ ਸੁਝਾਅ ਦਿੱਤਾ ਕਿ ਆਰਆਰਬੀ ਇਸ ਕੋ-ਲੈਂਡਿੰਗ ਸਹੂਲਤ ਰਾਹੀਂ ਐੱਮਐੱਸਐੱਮਈ ਨੂੰ ਕਰਜ਼ੇ ਪ੍ਰਦਾਨ ਕਰਨ ਨੂੰ ਸ਼ਾਖਾਵਾਂ ਦੇ ਲਈ ਇੱਕ ਮੁੱਖ ਟੀਚਾ ਬਣਾਉਣ। ਸਿਡਬੀ ਦੇ ਸੀਐੱਮਡੀ ਨੇ ਆਰਆਰਬੀ ਨੂੰ ਨੂੰ ਇਸ ਪ੍ਰਬੰਧ ਨੂੰ ਸਫਲ ਬਣਾਉਣ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ।
ਸਿਡਬੀ ਦੁਆਰਾ ਵਿਕਸਿਤ ਕੀਤਾ ਗਿਆ ਤੋ-ਲੈਂਡਿੰਗ ਪਲੈਟਫਾਰਮ ਇੱਕ ਪੂਰੀ ਤਰ੍ਹਾਂ ਡਿਜੀਟਲ ਪਲੈਟਫਾਰਮ ਹੈ ਜੋ ਕ੍ਰੈਡਿਟ ਪ੍ਰਕਿਰਿਆ ਨੂੰ ਤੇਜ਼ ਅਤੇ ਕਾਗਜ਼ ਰਹਿਤ ਬਣਾਉਂਦਾ ਹੈ, ਜਿਸ ਨਾਲ ਜਲਦੀ ਕਰਜ਼ਾ ਪ੍ਰਵਾਨਗੀਆਂ ਅਤੇ ਵੰਡ ਹੁੰਦੀ ਹੈ। ਐਪਲੀਕੇਸ਼ਨ ਪੋਰਟਲ ਰਾਹੀਂ ਸਾਰੇ ਵੇਰਵੇ ਪ੍ਰਦਾਨ ਕਰਨ ਤੋਂ ਬਾਅਦ, ਲੋਨ ਬਿਨੈਕਾਰਾਂ ਨੂੰ ਬਹੁਤ ਘੱਟ ਸਮੇਂ ਵਿੱਚ ਉਨ੍ਹਾਂ ਦੀ ਸਿਧਾਂਤਕ ਪ੍ਰਵਾਨਗੀ ਬਾਰੇ ਸੂਚਿਤ ਕੀਤਾ ਜਾਂਦਾ ਹੈ। ਡਿਜੀਟਲ ਦਸਤਾਵੇਜ਼ ਅਤੇ ਵੰਡ ਪ੍ਰਕਿਰਿਆ ਇਹ ਵੀ ਯਕੀਨੀ ਬਣਾਉਂਦੀ ਹੈ ਕਿ ਗਾਹਕਾਂ ਨੂੰ ਪ੍ਰਕਿਰਿਆ ਦੇ ਕਿਸੇ ਵੀ ਪੜਾਅ 'ਤੇ ਸ਼ਾਖਾਵਾਂ ਵਿੱਚ ਜਾਣ ਦੀ ਜ਼ਰੂਰਤ ਤੋਂ ਬਿਨਾ, ਸਿੱਧੇ ਉਨ੍ਹਾਂ ਦੇ ਖਾਤਿਆਂ ਵਿੱਚ ਕਰਜ਼ਾ ਵੰਡ ਪ੍ਰਾਪਤ ਹੋਵੇ। ਤਿੰਨ ਆਰਆਰਬੀ ਵਿੱਚ ਪਾਇਲਟ ਲਾਗੂਕਰਨ ਨਾਲ ਉਤਸ਼ਾਹਜਨਕ ਨਤੀਜਿਆਂ ਦੇ ਨਾਲ, ਇਸ ਕੋ-ਲੈਂਡਿੰਗ ਪ੍ਰੋਗਰਾਮ ਨੂੰ ਹੋਰ ਜ਼ਿਆਦਾ ਆਰਆਰਬੀ ਵਿੱਚ ਵਿਸਥਾਰ ਕਰਨ ਨਾਲ ਉਧਾਰ ਲੈਣ ਵਾਲਿਆਂ, ਖਾਸ ਕਰਕੇ ਸੂਖਮ ਅਤੇ ਛੋਟੇ ਲੋਨ ਖੇਤਰਾਂ ਵਿੱਚ, ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਕ੍ਰੈਡਿਟ ਦੀਆਂ ਜ਼ਰੂਰਤਾਂ ਨੂੰ ਮਹੱਤਵਪੂਰਨ ਤੌਰ 'ਤੇ ਪੂਰਾ ਕਰਨ ਦੀ ਉਮੀਦ ਹੈ।
******
ਐੱਸਆਰ/ਏਡੀ/ਬਲਜੀਤ ਸਿੰਘ
(Release ID: 2303745)
ਵਿਜ਼ੀਟਰ ਕਾਊਂਟਰ : 8