ਉਪ ਰਾਸ਼ਟਰਪਤੀ ਸਕੱਤਰੇਤ
ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ 19-20 ਅਗਸਤ ਨੂੰ ਉੱਤਰਾਖੰਡ ਦਾ ਦੌਰਾ ਕਰਨਗੇ
ਉਪ-ਰਾਸ਼ਟਰਪਤੀ ਆਈਜੀਐੱਨਐੱਫਏ ਵਿੱਚ ਭਾਰਤੀ ਜੰਗਲਾਤ ਸੇਵਾ ਦੇ ਪ੍ਰੋਬੇਸ਼ਨਰੀ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ ਅਤੇ ਐੱਲ.ਬੀ.ਐੱਸ.ਐੱਨ.ਏ.ਏ. ਵਿੱਚ ਆਈ.ਏ.ਐੱਸ. ਪ੍ਰੋਫੈਸ਼ਨਲ ਕੋਰਸ ਦੇ ਸਮਾਪਤੀ ਸਮਾਗਮਾਂ ਵਿੱਚ ਹਿੱਸਾ ਲੈਣਗੇ
Posted On:
18 AUG 2026 1:23PM by PIB Chandigarh
ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ 19 ਅਤੇ 20 ਅਗਸਤ, 2026 ਨੂੰ ਉੱਤਰਾਖੰਡ ਦੇ ਦੋ ਦਿਨਾ ਦੌਰੇ ’ਤੇ ਰਹਿਣਗੇ।
ਉਪ-ਰਾਸ਼ਟਰਪਤੀ 19 ਅਗਸਤ ਨੂੰ ਇੰਦਰਾ ਗਾਂਧੀ ਰਾਸ਼ਟਰੀ ਵਣ ਅਕਾਦਮੀ (ਆਈਜੀਐੱਨਐੱਫਏ) ਦੇਹਰਾਦੂਨ ਦਾ ਦੌਰਾ ਕਰਨਗੇ। ਉੱਥੇ, ਉਹ 2025-27 ਬੈਚ ਦੇ ਭਾਰਤੀ ਜੰਗਲਾਤ ਸੇਵਾ (ਆਈਐੱਫਸੀ) ਦੇ ਪ੍ਰੋਬੇਸ਼ਨਰੀ ਅਧਿਕਾਰੀਆਂ ਨੂੰ ਸੰਬੋਧਨ ਕਰਨਗੇ ਅਤੇ ਉਨ੍ਹਾਂ ਨਾਲ ਗੱਲਬਾਤ ਕਰਨਗੇ।
ਉਪ-ਰਾਸ਼ਟਰਪਤੀ 20 ਅਗਸਤ ਨੂੰ ਲਾਲ ਬਹਾਦਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ (ਐੱਲਬੀਐੱਸਐੱਨਏਏ), ਮਸੂਰੀ ਵਿਖੇ 2024 ਬੈਚ ਲਈ ਆਈਏਐੱਸ ਪ੍ਰੋਫੈਸ਼ਨਲ ਕੋਰਸ ਦੇ ਦੂਜੇ ਪੜਾਅ ਦੇ ਸਮਾਪਤੀ ਸਮਾਗਮ ਵਿੱਚ ਮੁੱਖ ਮਹਿਮਾਨ ਹੋਣਗੇ।
ਉਪ-ਰਾਸ਼ਟਰਪਤੀ ਅਕਾਦਮੀ ਦੇ ਆਪਣੇ ਦੌਰੇ ਦੌਰਾਨ ਸਰਦਾਰ ਵੱਲਭ ਭਾਈ ਪਟੇਲ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕਰਨਗੇ।
*****
ਪੀਆਰ/ਏਐਸਐਮ/ਵੀਐਮ
(Release ID: 2303047)
ਵਿਜ਼ੀਟਰ ਕਾਊਂਟਰ : 44