ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਸਿਲੀਗੁੜੀ ਕੌਰੀਡੋਰ ਦੀ ਸੁਰੱਖਿਆ ਦੀ ਸਮੀਖਿਆ ਕੀਤੀ
ਕੇਂਦਰੀ ਗ੍ਰਹਿ ਮੰਤਰੀ ਨੇ ਸਿਲੀਗੁੜੀ ਕੌਰੀਡੋਰ ਦੀ ਸੁਰੱਖਿਆ ਦੀ ਦ੍ਰਿਸ਼ਟੀ ਪੱਖੋਂ ਮਹੱਤਵਪੂਰਨ ਸਾਰੇ ਨਿਰਮਾਣ ਅਧੀਨ ਬੁਨਿਆਦੀ ਢਾਂਚਾਗਤ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਦੀ ਅਗਵਾਈ ਹੇਠ ਭਾਰਤ ਸਰਕਾਰ ਸਿਲੀਗੁੜੀ ਕੌਰੀਡੋਰ ਦੀ ਸੁਰੱਖਿਆ ਨੂੰ ਅਭੇਦ ਬਣਾਉਣ ਲਈ ਵਚਨਬੱਧ
PIO ਗਤੀਵਿਧੀਆਂ, ਜਨਸੰਖਿਆ ਸਬੰਧੀ ਤਬਦੀਲੀਆਂ, ਘੁਸਪੈਠ (illegal immigration) ਅਤੇ ਸਰਹੱਦ ਨਾਲ ਜੁੜੇ ਮਾਮਲਿਆਂ ਬਾਰੇ ਵੀ ਹੋਈ ਚਰਚਾ
ਸ਼੍ਰੀ ਅਮਿਤ ਸ਼ਾਹ ਨੇ ਸਰਹੱਦ ਦੀ ਸੁਰੱਖਿਆ ਲਈ ‘ਚਤੁਰਭੁਜ ਪਹੁੰਚ’ ਦੀ ਧਾਰਨਾ ‘ਤੇ ਜ਼ੋਰ ਦਿੱਤਾ ਅਤੇ ਸਾਰੀਆਂ ਏਜੰਸੀਆਂ ਨੂੰ ਇਸ ਨੂੰ ਪੂਰੀ ਭਾਵਨਾ ਨਾਲ ਲਾਗੂ ਕਰਨ ਦਾ ਨਿਰਦੇਸ਼ ਦਿੱਤਾ
ਕੇਂਦਰੀ ਗ੍ਰਹਿ ਮੰਤਰੀ ਨੇ ਬੈਠਕ ਵਿੱਚ ਮੌਜੂਦ ਸਾਰੀਆਂ ਏਜੰਸੀਆਂ ਨੂੰ ਕੌਰੀਡੋਰ ਵਿੱਚ ਆਪਣੇ ਹੋਰ ਸੰਸਥਾਨ ਖੋਲ੍ਹ ਕੇ ਆਪਣੀ ਮੌਜੂਦਗੀ ਵਧਾਉਣ ਦਾ ਨਿਰਦੇਸ਼ ਦਿੱਤਾ
ਸਿਲੀਗੁੜੀ ਕੌਰੀਡੋਰ ਨੂੰ ਅਤਿਕ੍ਰਮਣ-ਮੁਕਤ ਰੱਖਣ ਦੇ ਵੀ ਦਿੱਤੇ ਨਿਰਦੇਸ਼
ਸ਼੍ਰੀ ਅਮਿਤ ਸ਼ਾਹ ਨੇ ਸਿਲੀਗੁੜੀ ਕੌਰੀਡੋਰ ਵਿੱਚ ਗੈਰ ਕਾਨੂੰਨੀ ਘੁਸਪੈਠ ਨੂੰ ਰੋਕਣ ਲਈ ਹਰ ਜ਼ਰੂਰੀ ਕਦਮ ਚੁੱਕਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ
Posted On:
22 AUG 2026 8:30PM by PIB Chandigarh
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਸਿਲੀਗੁੜੀ ਕੌਰੀਡੋਰ ਦੀ ਸੁਰੱਖਿਆ ਦੀ ਸਮੀਖਿਆ ਕੀਤੀ। ਇਸ ਬੈਠਕ ਵਿੱਚ ਪੱਛਮ ਬੰਗਾਲ ਦੇ ਮੁੱਖ ਸਕੱਤਰ ਅਤੇ ਡੀਜੀਪੀ ਤੋਂ ਇਲਾਵਾ, ਗ੍ਰਹਿ ਮੰਤਰਾਲੇ, ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ, ਸੈਨਾ, ਬੀਐੱਸਐੱਫ, ਐੱਸਐੱਸਬੀ ਅਤੇ ਆਰਪੀਐੱਫ ਸਮੇਤ ਹੋਰ ਕੇਂਦਰੀ ਮੰਤਰਾਲਿਆਂ ਅਤੇ ਰਾਜ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਪੱਛਮ ਬੰਗਾਲ ਦੀ ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਹੋਈ ਇਸ ਬੈਠਕ ਵਿੱਚ, ਮਲਟੀ-ਏਜੰਸੀ ਸੈਂਟਰ (ਐੱਮਏਸੀ) ਦੇ ਸਿਲੀਗੁੜੀ ਕੌਰੀਡੋਰ ‘ਤੇ ਬਣੇ ਸਟੈਂਡਿੰਗ ਫੋਕਸ ਗਰੁੱਪ (SFG-SC) ਨੇ ਹੁਣ ਤੱਕ ਹੋਈ ਪ੍ਰਗਤੀ ਅਤੇ ਕੌਰੀਡੋਰ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀਆਂ ਸਿਫਾਰਸ਼ਾਂ ਬਾਰੇ ਪੇਸ਼ਕਾਰੀ ਦਿੱਤੀ।
ਬੈਠਕ ਦੌਰਾਨ, ਕੇਂਦਰੀ ਗ੍ਰਹਿ ਮੰਤਰੀ ਨੇ ਸਿਲੀਗੁੜੀ ਕੌਰੀਡੋਰ ਵਿੱਚ ਚੱਲ ਰਹੇ ਉਨ੍ਹਾਂ ਸਾਰੇ ਬੁਨਿਆਦੀ ਢਾਂਚਾਗਤ ਪ੍ਰੋਜੈਕਟਾਂ ਦੀ ਸਥਿਤੀ ਦੀ ਸਮੀਖਿਆ ਕੀਤੀ ਜੋ ਇਸ ਦੀ ਸੁਰੱਖਿਆ ਲਈ ਮਹੱਤਵਪੂਰਨ ਹਨ। ਉਨ੍ਹਾਂ ਨੇ ਪੀਆਈਓ ਗਤੀਵਿਧੀਆਂ, ਜਨਸੰਖਿਆ ਸਬੰਧੀ ਤਬਦੀਲੀਆਂ, ਗੈਰ-ਕਾਨੂੰਨੀ ਘੁਸਪੈਠ (illegal immigration) ਅਤੇ ਸਰਹੱਦ ਨਾਲ ਜੁੜੇ ਮਾਮਲਿਆਂ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਭਾਰਤ ਸਰਕਾਰ ਸਿਲੀਗੁੜੀ ਕੌਰੀਡੋਰ ਦੀ ਸੁਰੱਖਿਆ ਨੂੰ ਅਭੇਦ ਬਣਾਉਣ ਲਈ ਵਚਨਬੱਧ ਹੈ।
ਬੈਠਕ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਰਹੱਦ ਸੁਰੱਖਿਆ ਦੇ ਲਈ ‘ਚਤੁਰਭੁਜ ਪਹੁੰਚ’ ਦੀ ਧਾਰਨਾ ‘ਤੇ ਜ਼ੋਰ ਦਿੱਤਾ ਅਤੇ ਸਾਰੀਆਂ ਏਜੰਸੀਆਂ ਨੂੰ ਇਸ ਨੂੰ ਪੂਰੀ ਭਾਵਨਾ ਨਾਲ ਲਾਗੂ ਕਰਨ ਦਾ ਨਿਰਦੇਸ਼ ਦਿੱਤਾ। ਕੌਰੀਡੋਰ ਵਿੱਚ ਇਨਫ੍ਰਾਸਟ੍ਰਕਚਰ ਪ੍ਰੋਜੈਕਟਸ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਸ਼੍ਰੀ ਸ਼ਾਹ ਨੇ ਉੱਥੇ ਮੌਜੂਦ ਸਾਰੀਆਂ ਏਜੰਸੀਆਂ ਨੂੰ ਸਾਰੇ ਪੈਂਡਿੰਗ ਕਾਰਜਾਂ ਨੂੰ ਤੈਅ ਸਮੇਂ-ਸੀਮਾ ਅੰਦਰ ਪੂਰਾ ਕਰਨ ਦਾ ਨਿਰਦੇਸ਼ ਦਿੱਤਾ।
ਕੇਂਦਰੀ ਗ੍ਰਹਿ ਮੰਤਰੀ ਨੇ ਬੈਠਕ ਵਿੱਚ ਮੋਜੂਦ ਸਾਰੀਆਂ ਏਜੰਸੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਕੌਰੀਡੋਰ ਵਿੱਚ ਆਪਣੀਆਂ ਹੋਰ ਸੰਸਥਾਵਾਂ ਖੋਲ੍ਹ ਕੇ ਆਪਣੀ ਮੌਜੂਦਗੀ ਵਧਾਉਣ। ਉਨ੍ਹਾਂ ਨੇ ਕੌਰੀਡੋਰ ਵਿੱਚ ਮੋਜੂਦ ਸਾਰੇ ਅਹਿਮ ਪ੍ਰਤਿਸ਼ਠਾਨਾਂ ਦੀ ਸੁਰੱਖਿਆ ਦਾ ਵੀ ਜਾਇਜ਼ਾ ਲਿਆ ਅਤੇ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸਿਲੀਗੁੜੀ ਕੌਰੀਡੋਰ ਨੂੰ ਅਤਿਕ੍ਰਮਣ-ਮੁਕਤ ਰੱਖਣ ਦਾ ਵੀ ਨਿਰੇਦਸ਼ ਦਿੱਤਾ। ਉਨ੍ਹਾਂ ਨੇ ਸਿਲੀਗੁੜੀ ਕੌਰੀਡੋਰ ਵਿੱਚ ਗੈਰ ਕਾਨੂੰਨੀ ਘੁਸਪੈਠ ਨੂੰ ਰੋਕਣ ਲਈ ਹਰ ਜ਼ਰੂਰੀ ਕਦਮ ਚੁੱਕਣ ਦੀ ਲੋੜ ‘ਤੇ ਜ਼ੋਰ ਦਿੱਤਾ।
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪੱਛਮ ਬੰਗਾਲ ਦੇ ਮੁੱਖ ਮੰਤਰੀ ਨੂੰ ਉੱਤਰ ਬੰਗਾਲ ਵਿੱਚ ਹੋਰ ਸੈਨਿਕ ਸਕੂਲ ਖੋਲ੍ਹਣ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਉੱਤਰ ਬੰਗਾਲ ਵਿੱਚ ਸੀਨੀਅਰ NCC ਕੈਡੇਟਸ ਦੀ ਗਿਣਤੀ ਵਧਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਵੀ ਕਿਹਾ। ਨਾਲ ਹੀ, ਉਨ੍ਹਾਂ ਨੇ ਰਾਜ ਸਰਕਾਰ ਨੂੰ ਸਿਲੀਗੁੜੀ ਕੌਰੀਡੋਰ ਵਿਖੇ ਸਿਵਿਲ ਡਿਫੈਂਸ ਅਤੇ ਹੋਮ ਗਾਰਡਸ ਦੀ ਵਿਵਸਥਾ ਨੂੰ ਮਜ਼ਬੂਤ ਕਰਨ ਦੀ ਤਾਕੀਦ ਕੀਤੀ।
***
ਆਰਕੇ / ਆਰਆਰ/ ਪੀਆਰ/ ਪੀਐੱਸ/ਏਕੇ
(Release ID: 2302998)
ਵਿਜ਼ੀਟਰ ਕਾਊਂਟਰ : 5