ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ 200 ਮੈਂਬਰੀ ਵਫਦ ਦੀ ਅਗਵਾਈ ਕਰਦੇ ਹੋਏ ਜਾਪਾਨ ਦੇ ਲਈ ਰਵਾਨਾ ਹੋਏ


ਭਾਰਤ ਅਤੇ ਜਾਪਾਨ ਦੇ ਦਰਮਿਆਨ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਚਾਰ ਦਿਨਾਂ ਯਾਤਰਾ

Posted On: 23 AUG 2026 12:46PM by PIB Chandigarh

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ 24 ਤੋਂ 27 ਅਗਸਤ 2026 ਤੱਕ ਜਾਪਾਨ ਦੀ ਯਾਤਰਾ ‘ਤੇ ਰਹਿਣਗੇ। ਉਹ ਟੋਕੀਓ, ਨਾਗੋਯਾ ਅਤੇ ਓਸਾਕਾ ਦਾ ਦੌਰਾ ਕਰਨਗੇ ਅਤੇ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਵਪਾਰਕ ਵਫਦ ਦੀ ਅਗਵਾਈ ਕਰਨਗੇ। ਇਸ ਵਪਾਰਕ ਵਫਦ ਵਿੱਚ 200 ਤੋਂ ਵੱਧ ਵਪਾਰ ਦੇ ਪ੍ਰਤੀਨਿਧੀ ਸ਼ਾਮਲ ਹਨ ਜੋ ਮੈਨੂਫੈਕਚਰਿੰਗ, ਸੈਮੀਕੰਡਕਟਰ, ਕਲੀਨ ਐਨਰਜੀ ਅਤੇ ਸਟੀਲ ਤੋਂ ਲੈ ਕੇ ਆਟੋਮੋਟਿਵ, ਵਿੱਤੀ ਸੇਵਾਵਾਂ, ਸਿਹਤ ਸੰਭਾਲ ਅਤੇ ਸਟਾਰਟਅੱਪਸ ਵਰਗੇ ਵੱਖ-ਵੱਖ ਖੇਤਰਾਂ ਨਾਲ ਜੁੜੇ ਹਨ। ਇਹ ਯਾਤਰਾ ਦੋਵੇਂ ਦੇਸ਼ਾਂ ਦੀ ਵਿਸ਼ੇਸ਼ ਰਣਨੀਤਕ ਅਤੇ ਆਲਮੀ ਸਾਂਝੇਦਾਰੀ ਦੇ ਪ੍ਰਤੀ ਉਨ੍ਹਾਂ ਦੀ ਇੱਛਾ ਨੂੰ ਦਰਸਾਉਂਦੀ ਹੈ ਅਤੇ ਇਹ ਯਾਤਰਾ ਅਜਿਹੇ ਸਮੇਂ ਵਿੱਚ ਹੋ ਰਹੀ ਹੈ ਜਦੋਂ ਭਾਰਤ ਅਤੇ ਜਾਪਾਨ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਯਤਨਸ਼ੀਲ ਹਨ।

ਮੰਤਰੀ ਟੋਕੀਓ ਵਿੱਚ ਭਾਰਤ ਦੇ ਵਿਕਾਸ ਵਿੱਚ ਲੰਬੇ ਸਮੇਂ ਦੇ ਭਾਈਵਾਲ ਰਹੇ ਪ੍ਰਮੁੱਖ ਜਾਪਾਨੀ ਸਮੂਹਾਂ ਅਤੇ ਉਦਯੋਗਿਕ ਘਰਾਣਿਆਂ ਦੀ ਟੌਪ ਲੀਡਰਸ਼ਿਪ ਨਾਲ ਕਈ ਬੈਠਕਾਂ ਕਰਨਗੇ। ਇਸ ਦੇ ਨਾਲ ਹੀ, ਉਹ 1500 ਤੋਂ ਵੱਧ ਮੋਹਰੀ ਜਾਪਾਨੀ ਕੰਪਨੀਆਂ ਦੀ ਪ੍ਰਤੀਨਿਧਤਾ ਕਰਨ ਵਾਲੀ ਸਰਬਉੱਚ ਸੰਸਤਾ, ਕੀਡਾਨਰੇਨ (Keidanren) (ਜਾਪਾਨ ਬਿਜ਼ਨਸ ਫੈੱਡਰੇਸ਼ਨ) ਦੇ ਨਾਲ ਇੱਕ ਰਾਉਂਡਟੇਬਲ ਵਿੱਚ ਵੀ ਹਿੱਸਾ ਲੈਣਗੇ। ਸੈਮੀਕੰਡਕਟਰ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ, ਸਟਾਰਟਅੱਪ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੇ ਨਾਲ ਜੁੜਾਅ ‘ਤੇ ਵਿਸ਼ੇਸ਼ ਸੈਸ਼ਨਾਂ ਦੀ ਯੋਜਨਾ ਬਣਾਈ ਗਈ ਹੈ। ਇਹ ਨਿਵੇਸ਼ ਅਤੇ ਨਵੀਨਤਾ ਮੰਜ਼ਿਲ ਦੇ ਰੂਪ ਵਿੱਚ ਭਾਰਤ ਦੇ ਵਧ ਰਹੇ ਆਕਰਸ਼ਣ ਨੂੰ ਦਰਸਾਉਂਦਾ ਹੈ। ਮੰਤਰੀ ਆਪਣੇ ਹਮਰੁਤਬਾ ਮਹਾਮਹਿਮ ਸ਼੍ਰੀ ਅਕਾਜ਼ਵਾ ਰਯੋਸੇਈ (Akazawa Ryosei), ਅਰਥਵਿਵਸਥਾ, ਵਪਾਰ ਅਤੇ ਉਦਯੋਗ ਮੰਤਰੀ (ਐੱਮਈਟੀਆਈ) ਦੇ ਨਾਲ ਦੁਵੱਲੀ ਵਾਰਤਾ ਵੀ ਕਰਨਗੇ ਅਤੇ ਜਾਪਾਨ ਸਰਕਾਰ ਅਤੇ ਸੰਸਦ ਦੇ ਸੀਨੀਅਰ ਮੈਂਬਰਾਂ ਨਾਲ ਮੁਲਾਕਾਤ ਕਰਨਗੇ ਨਾਲ ਹੀ ਜਾਪਾਨ ਵਿੱਚ ਭਾਰਤੀ ਭਾਈਚਾਰੇ ਦੇ ਨਾਲ ਵੀ ਗੱਲਬਾਤ ਕਰਨਗੇ।  

 

ਮੰਤਰੀ ਮੱਧ ਜਾਪਾਨ ਦੇ ਉਦਯੋਗਿਕ ਕੇਂਦਰ ਨਾਗੋਯਾ ਵਿੱਚ ਚੁਕੇਰੇਨ (ਮੱਧ ਜਾਪਾਨ ਆਰਥਿਕ ਸੰਘ) ਅਤੇ ਨਾਗੋਯਾ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਨਾਲ ਇੱਕ ਰੋਡ ਸ਼ੋਅ ਦੀ ਅਗਵਾਈ ਕਰਨਗੇ ਅਤੇ ਆਈਚੀ ਪ੍ਰਾਂਤ ਦੀ ਅਗਵਾਈ ਅਤੇ ਆਟੋਮੋਟਿਵ ਅਤੇ ਸਟੀਲ ਸੈਕਟਰਾਂ ਦੇ ਪ੍ਰਮੁੱਖ ਮੈਨੂਫੈਕਚਰਿੰਗ ਨਿਵੇਸ਼ਕਾਂ ਦੇ ਨਾਲ ਗੱਲਬਾਤ ਕਰਨਗੇ।

ਇਹ ਯਾਤਰਾ ਓਸਾਕਾ ਵਿਖੇ ਨਿਵੇਸ਼ਕਾਂ ਅਤੇ ਵਪਾਰ ਰੋਡ ਸ਼ੋਅ ਦੇ ਨਾਲ ਖਤਮ ਹੋਵੇਗੀ ਜਿਸ ਵਿੱਚ ਇਲੈਕਟ੍ਰੌਨਿਕਸ, ਉਦਯੋਗਿਕ ਅਤੇ ਉਪਭੋਗਤਾ ਖੇਤਰਾਂ ਦੀਆਂ ਮੋਹਰੀ ਜਾਪਾਨੀ ਕੰਪਨੀਆਂ ਦੇ ਨਾਲ ਬੈਠਕਾਂ ਹੋਣਗੀਆਂ ਜਿਨ੍ਹਾਂ ਦਾ ਉਦੇਸ਼ ਭਾਰਤ ਦੇ ਮੈਨੂਫੈਕਚਰਿੰਗ, ਕਲੀਨ ਐਨਰਜੀ ਅਤੇ ਉਪਭੋਗਤਾ ਬਜ਼ਾਰਾਂ ਵਿੱਚ ਮੌਜੂਦ ਮੌਕਿਆਂ ਬਾਰੇ ਦੱਸਣਾ ਹੈ। 

ਜਾਪਾਨ ਨਿਵੇਸ਼, ਤਕਨਾਲੋਜੀ ਅਤੇ ਉਦਯੋਗਿਕ ਸਹਿਯੋਗ ਦੇ ਖੇਤਰ ਵਿੱਚ ਹਮੇਸ਼ਾ ਤੋਂ ਭਾਰਤ ਦੇ ਸਭ ਤੋਂ ਭਰੋਸੇਮੰਦ ਭਾਈਵਾਲਾਂ ਵਿੱਚੋਂ ਇੱਕ ਰਿਹਾ ਹੈ। ਭਾਰਤ ਦੇ ਆਟੋਮੋਟਿਵ, ਸਟੀਲ, ਇਲੈਕਟ੍ਰੌਨਿਕਸ, ਵਿੱਤੀ ਸੇਵਾਵਾਂ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਜਾਪਾਨੀ ਉੱਦਮਾਂ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਵੱਖ-ਵੱਖ ਖੇਤਰਾਂ ਤੋਂ ਆਏ 200 ਤੋਂ ਵੱਧ ਪ੍ਰਤੀਨਿਧੀਆਂ ਦੇ ਬੇਮਿਸਾਲ ਬਿਜ਼ਨਸ ਡੈਲੀਗੇਸ਼ਨ ਦੁਆਰਾ ਸਮਰਥਿਤ ਇਸ ਯਾਤਰਾ ਨਾਲ ਦੁਵੱਲੇ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਨਵੀਂ ਗਤੀ ਮਿਲਣ ਅਤੇ ਉੱਚ-ਤਕਨਾਲੋਜੀ ਨਿਰਮਾਣ ਅਤੇ ਅਗਲੀ ਪੀੜ੍ਹੀ ਦੇ ਉਦਯੋਗਾਂ ਵਿੱਚ ਸਹਿਯੋਗ ਦੇ ਨਵੇਂ ਦੁਆਰ ਖੁੱਲ੍ਹਣ ਦੀ ਉਮੀਦ ਹੈ। ਇਹ ਖੇਤਰ ਭਾਰਤ ਦੇ ਆਤਮਨਿਰਭਰ ਭਾਰਤ ਅਤੇ ਵਿਕਸਿਤ ਭਾਰਤ @2047 ਦੇ ਵਿਜ਼ਨ ਲਈ ਬਹੁਤ ਮਹੱਤਵਪੂਰਨ ਹਨ।

*********

ਅਭਿਸ਼ੇਕ ਦਿਆਲ/ ਗਰਿਮਾ ਸਿੰਘ/ ਇਸ਼ਿਤਾ ਬਿਸਵਾਸ/ ਬਲਜੀਤ ਸਿੰਘ


(Release ID: 2302777) ਵਿਜ਼ੀਟਰ ਕਾਊਂਟਰ : 8