ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪੁਲਾੜ ਸਟਾਰਟ-ਅੱਪਸ ਦੇ ਸੀਈਓਜ਼ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਪੰਜਾਬੀ ਅਨੁਵਾਦ

प्रविष्टि तिथि: 23 AUG 2026 11:42AM by PIB Chandigarh

ਪ੍ਰਧਾਨ ਮੰਤਰੀ – ਤੁਸੀਂ ਇੱਕ ਨਵੇਂ ਖੇਤਰ ਵਿੱਚ ਹਿੰਮਤ ਦਿਖਾਈ ਹੈ, ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਸਰਕਾਰ ਦੀ ਗੱਲ ’ਤੇ ਭਰੋਸਾ ਕੀਤਾ। ਮੇਰਾ ਇਹ ਮੰਨਣਾ ਰਿਹਾ ਹੈ ਕਿ ਅਸੀਂ ਜੋ ਵੀ ਫ਼ੈਸਲਾ ਕਰੀਏ, ਅਸੀਂ ਉਸ ’ਤੇ ਕਾਇਮ ਰਹੀਏ, ਅਸੀਂ ਵਾਰ-ਵਾਰ ਉਸ ਵਿੱਚ ਬਦਲਾਅ ਨਾ ਕਰੀਏ, ਤਾਂ ਜੋ ਕੋਈ ਵੀ ਰਿਸਕ ਲੈਣਾ ਚਾਹੁੰਦਾ ਹੈ, ਤਾਂ ਉਸ ਨੂੰ ਭਰੋਸਾ ਰਹੇ ਕਿ ਭਾਈ ਠੀਕ ਹੈ, ਜੇ ਮੇਰੀ ਗ਼ਲਤੀ ਕਾਰਨ ਕੁਝ ਗੜਬੜ ਹੋਵੇਗੀ ਤਾਂ ਕੋਈ ਗੱਲ ਨਹੀਂ, ਪਰ ਕੋਈ ਮੇਰਾ ਸਾਥ ਨਹੀਂ ਛੱਡੇਗਾ। ਅਤੇ ਇਹ ਭਰੋਸਾ ਪੈਦਾ ਕਰਨ ਦੀ ਹੀ ਸਾਡੀ ਕੋਸ਼ਿਸ਼ ਸੀ।

ਸੀਈਓ – ਅਸੀਂ ਭਾਰਤ ਦੇ ਪਹਿਲੇ ਸਪੇਸ ਟੈੱਕ ਯੂਨੀਕੋਰਨ ਹਾਂ। ਹੁਣੇ 18 ਜੁਲਾਈ ਨੂੰ ਅਸੀਂ ਭਾਰਤ ਦੇ ਪਹਿਲੇ ਪ੍ਰਾਈਵੇਟ ਰਾਕੇਟ ਰਾਹੀਂ ਸਫਲਤਾਪੂਰਵਕ ਉਪਗ੍ਰਹਿਆਂ (ਸੈਟੇਲਾਈਟਸ) ਨੂੰ ਪੁਲਾੜ ਵਿੱਚ ਭੇਜ ਕੇ ਲਾਂਚ ਕੀਤਾ ਸੀ। ਅਤੇ, ਇਹ ਸਿਰਫ਼ ਸ਼ੁਰੂਆਤ ਹੈ। ਆਮ ਤੌਰ ’ਤੇ ਅਸੀਂ ਕਹਿੰਦੇ ਹਾਂ ਕਿ ਇਹ ਸਕਾਈਰੂਟ ਲਈ ਸਿਰਫ਼ ਇੱਕ ‘ਵਾਰਮ-ਅੱਪ’ ਹੈ, ਹਾਲੇ ਸ਼ੁਰੂਆਤ ਹੈ। ਅਤੇ ਅਗਲੇ ਸਾਲ ਦੇ ਅੱਧ ਤੱਕ ਅਸੀਂ ਹਰ ਮਹੀਨੇ ਇੱਕ ਲਾਂਚ ਕਰਨ ਜਾ ਰਹੇ ਹਾਂ। ਅਤੇ ਇਸ ਖੇਤਰ ਨੂੰ ਖੋਲ੍ਹਣ ਲਈ ਸਰ ਤੁਹਾਡਾ ਧੰਨਵਾਦ। ਤਿੰਨ ਫ਼ੈਕਟਰੀਆਂ ਬਣ ਚੁੱਕੀਆਂ ਹਨ। ਹਰ ਮਹੀਨੇ ਇੱਕ ਰਾਕੇਟ ਬਣਾਉਣ ਦੀ ਸਮਰੱਥਾ ਸਾਡੇ ਕੋਲ ਪਹਿਲਾਂ ਹੀ ਹੈ। ਅਤੇ, ਇਹ ਸਿਰਫ਼ ਸ਼ੁਰੂਆਤ ਹੈ। ਹੁਣ ਸਾਡਾ ਭਵਿੱਖ ਦਾ ਸੁਪਨਾ ਹੈ ਕਿ ਹਰ ਹਫ਼ਤੇ ਇੱਕ ਲਾਂਚ ਕਰਨਾ ਹੈ ਅਤੇ ਇੱਕ ਦਿਨ ਵਿੱਚ ਕਈ ਲਾਂਚ ਕਰਨੇ ਹਨ।

ਸੀਈਓ – ਅਸੀਂ ਇੱਕ ਅਜਿਹਾ ਇੰਜਣ ਬਣਾਇਆ ਹੈ ਜੋ ਦੁਨੀਆ ਦੇ ਸਭ ਤੋਂ ਆਧੁਨਿਕ ਇੰਜਣਾਂ ਵਿੱਚੋਂ ਇੱਕ ਹੈ। ਸਰ ਇਸ ਨੂੰ ਹੁਣੇ ਅਸੀਂ ਤਿਆਰ ਕੀਤਾ ਹੈ, ਇਸ ਦੀ ਟੈਸਟਿੰਗ ਜਾਰੀ ਹੈ।

ਪ੍ਰਧਾਨ ਮੰਤਰੀ – ਉਨ੍ਹਾਂ ਦਾ ਭਰੋਸਾ ਹੈ, ਨਿਵੇਸ਼ਕਾਂ ਦਾ?

ਸੀਈਓ – ਸਰ, ਸਕਾਈਰੂਟ ਦਾ ਜੋ ਪਹਿਲਾ ਲਾਂਚ ਹੋਇਆ ਹੈ, ਉਸ ਤੋਂ ਬਾਅਦ ਇਹ ਵਧ ਗਿਆ ਹੈ।

ਪ੍ਰਧਾਨ ਮੰਤਰੀ – ਅੱਛਾ। ਉਹ ਰਸਤਾ ਤੁਹਾਡੇ ਕੰਮ ਆ ਰਿਹਾ ਹੈ?

ਸੀਈਓ – ਉਹ ਬਹੁਤ ਕੰਮ ਆ ਰਿਹਾ ਹੈ।

ਪ੍ਰਧਾਨ ਮੰਤਰੀ – ਦੁਨੀਆ ਹੁਣ ਭਾਰਤ ਦੇ ਸਟਾਰਟ-ਅੱਪਸ ਨੂੰ ਲੱਭਦੀ ਹੋਵੇਗੀ, ਕਿ ਭਾਈ ਕੌਣ ਹੈ ਇਸ ਵਿੱਚ? ਕਿਉਂਕਿ ਜਦੋਂ ਕੋਈ ਵੱਡੀ ਪ੍ਰਾਪਤੀ ਹੁੰਦੀ ਹੈ, ਤਾਂ ਤੁਰੰਤ ਲੋਕਾਂ ਦਾ ਧਿਆਨ ਜਾਂਦਾ ਹੈ।

ਸੀਈਓ – ਮੈਨੂੰ ਲੱਗਦਾ ਹੈ, ਪੁਲਾੜ ਉਦਯੋਗ ਖੁੱਲ੍ਹਣ ਤੋਂ ਬਾਅਦ ਅਸੀਂ ਇੱਕ ਬਹੁਤ ਵਧੀਆ ਰੁਝਾਨ ਦੇਖਿਆ ਹੈ। ਸਾਡੇ ਜਿੰਨੇ ਵੀ ਨਾਗਰਿਕ ਯੂ ਐੱਸ ਅਤੇ ਯੂਰਪ ਵਿੱਚ ਹਨ, ਉਹ ਵਾਪਸ ਆ ਕੇ ਸਾਡੇ ਨਾਲ ਕੰਮ ਕਰਨਾ ਚਾਹ ਰਹੇ ਹਨ।

ਪ੍ਰਧਾਨ ਮੰਤਰੀ – ਬਹੁਤ ਲੋਕਾਂ ਨੂੰ ਅਸੀਂ ਜੋੜਨਾ ਹੈ ਅਤੇ ਜਿਵੇਂ ਮਹਿਤਾ ਨੇ ਕਿਹਾ ਕਿ ਭਾਈ ਹੁਣ ਵਿਦੇਸ਼ ਗਏ ਹੋਏ ਲੋਕ ਵਾਪਸ ਆ ਰਹੇ ਹਨ। ਮੈਂ ਸਮਝਦਾ ਹਾਂ ਕਿ ਸਾਨੂੰ ਇੱਕ ਅਜਿਹਾ ਮਾਹੌਲ ਖੜ੍ਹਾ ਕਰ ਦੇਣਾ ਚਾਹੀਦਾ ਹੈ ਕਿ ਇਸ ਖੇਤਰ ਵਿੱਚ ਦੁਨੀਆ ਭਰ ਦੇ ਲੋਕਾਂ ਨੂੰ ਲੱਗੇ ਕਿ ਭਾਈ ਜ਼ਿੰਦਗੀ ਬਣਾਉਣੀ ਹੈ, ਤਾਂ ਹਿੰਦੁਸਤਾਨ ਜਾਓ। ਭਾਰਤ ਦੇ ਕਿਸੇ ਸਟਾਰਟ-ਅੱਪ ਨਾਲ ਜੁੜ ਜਾਓ। ਭਾਰਤ ਦੀ ਕਿਸੇ ਸਪੇਸ ਏਜੰਸੀ ਨਾਲ ਜੁੜ ਜਾਓ। ਮੈਂ ਪੱਕਾ ਮੰਨਦਾ ਹਾਂ ਜੀ, ਹੁਨਰਮੰਦਾਂ ਦਾ ਪੂਰਾ ਸਮੂਹ ਜੋ ਹੈ, ਇੱਕ ਚੁੰਬਕ ਦੀ ਤਰ੍ਹਾਂ ਤੁਹਾਡੇ ਕਾਰਨ ਅਸੀਂ ਖਿੱਚ ਸਕਦੇ ਹਾਂ ਅਤੇ ਉਹ ਸਾਡੀ ਇੱਕ ਬਹੁਤ ਵੱਡੀ ਤਾਕਤ ਬਣ ਸਕਦਾ ਹੈ।

ਸੀਈਓ – ਸਾਡਾ ਟੀਚਾ ਹੈ ਕਿ ਅਗਲੇ 18 ਮਹੀਨਿਆਂ ਵਿੱਚ ਅਸੀਂ ਆਲਮੀ ਗਰਾਊਂਡ ਸਟੇਸ਼ਨ ਨੈੱਟਵਰਕ ਲਾਉਣਾ ਚਾਹੁੰਦੇ ਹਾਂ।

ਸੀਈਓ – ਅਸੀਂ ਜੋ ਸੈਟੇਲਾਈਟਸ ਦਾ ਇੰਜਣ ਹੁੰਦਾ ਹੈ, ਜੋ ਸੈਟੇਲਾਈਟ ਨੂੰ ਪੁਲਾੜ ਵਿੱਚ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਂਦਾ ਹੈ। 5 ਸਾਲ ਜਾਂ 15 ਸਾਲ ਤੱਕ ਸੈਟੇਲਾਈਟਸ ਨੂੰ ਲੈ ਕੇ ਜਾਂਦਾ ਹੈ, ਉਹ ਇੰਜਣ ਬਣਾਉਂਦੇ ਹਾਂ ਸਰ। ਆਲਮੀ ਪੱਧਰ ’ਤੇ ਸਾਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ ਅਤੇ ਇਸ ਵਿੱਚ ਤੁਹਾਡਾ ਯਤਨ ਵੀ ਬਹੁਤ ਹੈ ਸਰ, ਕਿਉਂਕਿ ਭਾਰਤ ਦੀਆਂ ਕੰਪਨੀਆਂ ਨੂੰ ਹੁਣ ਬਰਾਮਦ ਕਰਨ ਲਈ ਸਰਕਾਰ ਦਾ ਸਮਰਥਨ ਹਾਸਲ ਹੈ।

ਪ੍ਰਧਾਨ ਮੰਤਰੀ – ਲਾਗਤ ਵਿੱਚ ਅਸੀਂ ਬਹੁਤ ਮੁਕਾਬਲੇਬਾਜ਼ ਹਾਂ, ਹੁਨਰ ਦੇ ਮਾਮਲੇ ਵਿੱਚ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਅਤੇ ਰਿਸਕ ਲੈਣ ਦੀ ਸਮਰੱਥਾ ਸਾਡੇ ਦੇਸ਼ ਦੇ ਲੋਕਾਂ ਦੀ ਉਂਝ ਵੀ ਜ਼ਿਆਦਾ ਹੁੰਦੀ ਹੈ। ਅਤੇ ਉਸ ਕਾਰਨ ਅਸੀਂ ਬਹੁਤ ਤੇਜ਼ੀ ਨਾਲ ਆਪਣੀ ਜਗ੍ਹਾ ਬਣਾ ਸਕਦੇ ਹਾਂ।

ਸੀਈਓ – ਇਹ ਰੋਬੋਟਿਕ ਸਪੇਸਕ੍ਰਾਫਟ ਪੁਲਾੜ ਵਿੱਚ ਜਾਵੇਗਾ, ਖ਼ਰਾਬ ਹੋ ਚੁੱਕੇ ਸੈਟੇਲਾਈਟ ਨੂੰ ਫੜੇਗਾ ਅਤੇ ਉਸ ਨੂੰ ਪੰਧ ਵਿੱਚੋਂ ਹਟਾ ਦੇਵੇਗਾ।

ਸੀਈਓ – ਪੁਲਾੜ ਵਿੱਚ ਇੱਕ ਫਿਊਲ ਸਟੇਸ਼ਨ ਸਥਾਪਤ ਕਰਨ ਦੇ ਟੀਚੇ ਨਾਲ, ਡੌਕਿੰਗ ਅਤੇ ਰੀਫਿਊਲਿੰਗ ਤਕਨੀਕਾਂ ’ਤੇ ਕੰਮ ਕਰਨ ਵਾਲੀ ਅਸੀਂ ਪਹਿਲੀ ਭਾਰਤੀ ਕੰਪਨੀ ਹਾਂ।

ਸੀਈਓ – ਮੇਰਾ ਨਾਮ ਅੰਤਰਿਕਸ਼ ਹੈ, ਮੇਰੀ ਸਹਿ-ਸੰਸਥਾਪਕ ਮੋਨਿਕਾ ਵੀ ਇੱਥੇ ਹੈ। ਸਰ ਅਸੀਂ ਭਾਰਤ ਦਾ ਪਹਿਲਾ ਸਪੇਸ ਫਾਰਮਾ ਸਟਾਰਟ-ਅੱਪ ਹਾਂ। ਅਸੀਂ ਅਜਿਹੇ ਸੈਟੇਲਾਈਟ ਬਣਾ ਰਹੇ ਹਾਂ, ਜੋ ਪੁਲਾੜ ਵਿੱਚ ਜਾ ਕੇ ਦਵਾਈਆਂ ਦਾ ਨਿਰਮਾਣ ਕਰ ਸਕਣ ਅਤੇ ਉਨ੍ਹਾਂ ਨੂੰ ਪੁਲਾੜ ਤੋਂ ਵਾਪਸ ਲਿਆ ਸਕਣ।

ਪ੍ਰਧਾਨ ਮੰਤਰੀ – ਤੁਹਾਡਾ ਨਾਮ ਅੰਤਰਿਕਸ਼ ਰੱਖਿਆ ਹੈ, ਤੁਹਾਡੇ ਪਰਿਵਾਰ ਦੇ ਲੋਕ ਇਸ ਵਿੱਚ ਸਨ ਪਹਿਲਾਂ ਤੋਂ?

ਸੀਈਓ – ਜੀ ਸਰ, ਨਹੀਂ ਮੇਰੀ ਮੰਮੀ ਨੇ ਰੱਖਿਆ ਸੀ ਸਰ।

ਸੀਈਓ – ਇੱਕ ਲਾਂਚ ਤੋਂ ਬਾਅਦ, ਪਿਛਲੇ ਇੱਕ ਮਹੀਨੇ ਵਿੱਚ ਅੱਠ ਲਾਂਚ ਕੰਟਰੈਕਟ ਮਿਲੇ ਹਨ।

ਪ੍ਰਧਾਨ ਮੰਤਰੀ – ਅੱਛਾ, ਅੱਛਾ।

ਸੀਈਓ – ਅਤੇ ਜ਼ਿਆਦਾਤਰ ਅੰਤਰਰਾਸ਼ਟਰੀ ਹਨ।

ਸੀਈਓ – ਸਰ ਹਾਲੇ ਤਾਂ 10 ਲੱਖ ਕਿਸਾਨਾਂ ਦੇ ਨਾਲ ਅਸੀਂ ਇਸ ਨਵੀਨਤਾ ਨੂੰ ਲਾਂਚ ਕਰਨ ਦੀ ਯੋਜਨਾ ਬਣਾਈ ਹੈ।

ਸੀਈਓ – ਸਰ ਇਹ ਤੁਹਾਡੇ ਲਈ ਹੈ, ਤਾਂ ਜੋ ਇੱਕ ਯਾਦ ਬਣੀ ਰਹੇ।

ਪ੍ਰਧਾਨ ਮੰਤਰੀ – ਵਾਹ।

 

ਸੀਈਓ – ਇਹ ਓਪਨਿੰਗ, ਜੋ ਤੁਸੀਂ ਪ੍ਰਾਈਵੇਟ ਸੈਕਟਰ ਲਈ ਇਸ ਨੂੰ ਖੋਲ੍ਹਿਆ ਹੈ, ਉਸ ਨਾਲ ਜੋ ਪ੍ਰਾਈਵੇਟ ਸੈਟੇਲਾਈਟ ਹੈ, ਉਸ ਤੋਂ ਭਾਰਤ ਦੀ ਜੋ ਖ਼ੂਬਸੂਰਤੀ ਦਿੱਖ ਰਹੀ ਹੈ (ਇਹ ਉਸੇ ਦੀ ਝਲਕ ਹੈ)।

 

***************

 

ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ


(रिलीज़ आईडी: 2302606) आगंतुक पटल : 7
इस विज्ञप्ति को इन भाषाओं में पढ़ें: English , Urdu , हिन्दी , Manipuri , Assamese , Bengali , Bengali-TR , Gujarati , Odia , Telugu , Kannada