ਗ੍ਰਹਿ ਮੰਤਰਾਲਾ
ਦੇਹਰਾਦੂਨ ਵਿੱਚ ਭਾਰਤ-ਨੇਪਾਲ ਸੰਯੁਕਤ ਕਾਰਜ ਸਮੂਹ ਦੀ 14ਵੀਂ ਮੀਟਿੰਗ ਆਯੋਜਿਤ ਹੋਈ
Posted On:
21 AUG 2026 6:48PM by PIB Chandigarh
ਭਾਰਤ-ਨੇਪਾਲ ਸੰਯੁਕਤ ਵਰਕਿੰਗ ਗਰੁੱਪ (JWG) ਦੀ 14ਵੀਂ ਮੀਟਿੰਗ 20-21 ਅਗਸਤ 2026 ਨੂੰ ਦੇਹਰਾਦੂਨ ਵਿੱਚ ਹੋਈ।
ਭਾਰਤੀ ਵਫ਼ਦ ਦੀ ਅਗਵਾਈ ਸ਼੍ਰੀਮਤੀ ਪੌਸੁਮੀ ਬਾਸੂ, ਸੰਯੁਕਤ ਸਕੱਤਰ (ਬੀਐਮ-ਆਈ), ਗ੍ਰਹਿ ਮੰਤਰਾਲੇ, ਭਾਰਤ ਸਰਕਾਰ ਨੇ ਕੀਤੀ। ਨੇਪਾਲੀ ਵਫ਼ਦ ਦੀ ਅਗਵਾਈ ਸ਼੍ਰੀ ਆਨੰਦ ਕਾਫਲੇ, ਸੰਯੁਕਤ ਸਕੱਤਰ, ਗ੍ਰਹਿ ਮੰਤਰਾਲੇ, ਨੇਪਾਲ ਸਰਕਾਰ ਨੇ ਕੀਤੀ।
ਦੋਵਾਂ ਧਿਰਾਂ ਨੇ ਸਰਹੱਦੀ ਪ੍ਰਬੰਧਨ ਅਤੇ ਸੁਰੱਖਿਆ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕੀਤੀ ਅਤੇ ਇਨ੍ਹਾਂ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾਦੁਹਰਾਈ।

ਵਿਚਾਰ-ਵਟਾਂਦਰੇ ਸਰਹੱਦ ਪਾਰ ਹੋਣ ਵਾਲੇ ਅਪਰਾਧਾਂ ਅਤੇ ਅਪਰਾਧਿਕ ਗਤੀਵਿਧੀਆਂ ਦਾ ਮੁਕਾਬਲਾ ਕਰਨ, ਸਰਹੱਦੀ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਅਤੇ ਪ੍ਰਭਾਵਸ਼ਾਲੀ ਵਰਤੋਂ - ਖਾਸ ਕਰਕੇ ਏਕੀਕ੍ਰਿਤ ਚੈੱਕ ਪੋਸਟਾਂ (ICPs), ਸੜਕਾਂ ਅਤੇ ਰੇਲਵੇ ਨੈੱਟਵਰਕ ਅਤੇ ਕਬਜ਼ੇ ਹਟਾਉਣ ਅਤੇ ਸੀਮਾ ਥੰਮ੍ਹਾਂ ਦੀ ਦੇਖਭਾਲ 'ਤੇ ਕੇਂਦ੍ਰਿਤ ਸਨ।
ਦੋਵਾਂ ਧਿਰਾਂ ਨੇ ਵੱਖ-ਵੱਖ ਖੇਤਰਾਂ ਵਿੱਚ ਸੰਸਥਾਗਤ ਤਾਲਮੇਲ ਅਤੇ ਸਮਰੱਥਾ ਨਿਰਮਾਣ ਨੂੰ ਮਜ਼ਬੂਤ ਕਰਨ'ਤੇ ਵੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਅਤੇ ਇਨ੍ਹਾਂ ਖੇਤਰਾਂ ਵਿੱਚ ਨਿਰੰਤਰ ਸਹਿਯੋਗ ਬਣਾਈ ਰੱਖਣ 'ਤੇ ਸਹਿਮਤੀ ਪ੍ਰਗਟਾਈ।
ਦੋਵੇਂ ਧਿਰਾਂ ਇਸ ਗੱਲ 'ਤੇ ਸਹਿਮਤ ਹੋਈਆਂ ਕਿ ਅਗਲੀ ਮੀਟਿੰਗ ਨੇਪਾਲ ਵਿੱਚ ਆਪਸੀ ਸੁਵਿਧਾਜਨਕ ਮਿਤੀ 'ਤੇ ਆਯੋਜਿਤ ਹੋਵੇਗੀ।
FNM0.jpeg)
*****
ਆਰਕੇ/ ਆਰਆਰ/ ਪੀਆਰ / ਪੀਐੱਸ /ਏਕੇ
(Release ID: 2302587)
ਵਿਜ਼ੀਟਰ ਕਾਊਂਟਰ : 26