ਕਿਰਤ ਤੇ ਰੋਜ਼ਗਾਰ ਮੰਤਰਾਲਾ
ਸਿਹਤ ਸੰਭਾਲ ਅਤੇ ਮੈਡੀਕਲ ਸਿੱਖਿਆ ਲਈ ESIC ਦੀ ਅੱਟਲ ਵਚਨਬੱਧਤਾ ਦੇਸ਼ ਨੂੰ ਵਿਕਸਿਤ ਭਾਰਤ ਵੱਲ ਵਧਾ ਰਹੀ ਹੈ
ਈਐੱਸਆਈਸੀ ਨੇ ਆਪਣੀਆਂ ਮੈਡੀਕਲ ਸੰਸਥਾਵਾਂ ਰਾਹੀਂ ਦੇਸ਼ ਨੂੰ 4,961 ਡਾਕਟਰ ਮੁੱਹਈਆ ਕਰਵਾਏ ਹਨ, ਇਨ੍ਹਾਂ ਵਿੱਚ ਈਐੱਸਆਈ ਯੋਜਨਾ ਅਧੀਨ ਆਉਣ ਵਾਲੇ ਕਾਮਿਆਂ ਦੇ 1682 ਪਰਿਵਾਰਾਂ ਦੇ ਮੈਂਬਰ ਵੀ ਸ਼ਾਮਲ ਹਨ
Posted On:
20 AUG 2026 4:22PM by PIB Chandigarh
ਵਿਕਸਿਤ ਭਾਰਤ ਦੀ ਯਾਤਰਾ ਵਿੱਚ, ਕਾਮਿਆਂ ਲਈ ਸਮਾਜਿਕ ਸੁਰੱਖਿਆ ਦਾ ਪ੍ਰਬੰਧ ਇੱਕ ਸਿਹਤਮੰਦ, ਮਜ਼ਬੂਤ ਅਤੇ ਸੁਰੱਖਿਅਤ ਰਾਸ਼ਟਰ ਦੇ ਨਿਰਮਾਣ ਲਈ ਲਾਜ਼ਮੀ ਹੈ। ਦੇਸ਼ ਦੇ ਕਾਮੇ ਰਾਸ਼ਟਰ ਦੀ ਤਰੱਕੀ ਦੇ ਸੱਚੇ ਨਿਰਮਾਤਾ ਹਨ, ਅਤੇ ਉਨ੍ਹਾਂ ਦੀ ਭਲਾਈ, ਮਾਣ ਅਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣਾ ਕਰਮਚਾਰੀ ਰਾਜ ਬੀਮਾ ਨਿਗਮ (ESIC) ਦੇ ਮਿਸ਼ਨ ਦਾ ਮੁੱਖ ਕੇਂਦਰ ਰਿਹਾ ਹੈ। ਇਹ ਵਚਨਬੱਧਤਾ 169 ਹਸਪਤਾਲਾਂ, 1603 ਡਿਸਪੈਂਸਰੀਆਂ, 17 ਮੈਡੀਕਲ ਕਾਲਜਾਂ, ਦੋ ਡੈਂਟਲ ਕਾਲਜਾਂ, ਦੋ ਨਰਸਿੰਗ ਕਾਲਜਾਂ, ਤਿੰਨ ਪੈਰਾ-ਮੈਡੀਕਲ ਕਾਲਜਾਂ ਦੇ ਵਿਆਪਕ ਬੁਨਿਆਦੀ ਢਾਂਚੇ ਰਾਹੀਂ ਲਾਭਪਾਤਰੀਆਂ ਨੂੰ ਨਕਦ ਲਾਭ ਅਤੇ ਗੁਣਵੱਤਾਪੂਰਨ ਸਿਹਤ ਸੰਭਾਲ ਦੀ ਵੰਡ ਵਿੱਚ ਝਲਕਦਾ ਹੈ। ਇਸ ਨੂੰ 65 ਖੇਤਰੀ/ਉਪ-ਖੇਤਰੀ ਦਫਤਰਾਂ, 612 ਸ਼ਾਖਾ ਦਫਤਰਾਂ ਅਤੇ 117 ਡਿਸਪੈਂਸਰੀ-ਕਮ-ਬ੍ਰਾਂਚ ਦਫਤਰਾਂ ਦੀ ਸਹਿਯੋਗ ਪ੍ਰਾਪਤ ਹੈ। ਈਐੱਸਆਈ ਯੋਜਨਾ ਮੌਜੂਦਾ ਸਮੇਂ ਦੇਸ਼ ਭਰ ਦੇ ਕੁੱਲ 787 ਜ਼ਿਲ੍ਹਿਆਂ ਵਿੱਚੋਂ 728 ਜ਼ਿਲ੍ਹਿਆਂ ਵਿੱਚ ਲਾਗੂ ਹੈ। ਮੈਡੀਕਲ ਅਤੇ ਸਮਾਜਿਕ ਸੁਰੱਖਿਆ ਲਾਭ ਪ੍ਰਦਾਨ ਕਰਨ ਤੋਂ ਇਲਾਵਾ, ਈਐੱਸਆਈਸੀ ਕੌਸ਼ਲ, ਸਰਵਿਸ ਡਿਲੀਵਰੀ ਅਤੇ ਦਇਆ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਮੈਡੀਕਲ ਸਿੱਖਿਆ ਵਿੱਚ ਵੀ ਨਿਵੇਸ਼ ਕਰ ਰਿਹਾ ਹੈ।
ਦੇਸ਼ 75,000 ਨਵੀਆਂ ਮੈਡੀਕਲ ਸੀਟਾਂ ਬਣਾਉਣ ਦੇ ਆਪਣੇ ਮਹੱਤਵਾਕਾਂਖੀ ਟੀਚੇ ਵੱਲ ਵਧ ਰਿਹਾ ਹੈ, ਅਤੇ ਈਐੱਸਆਈਸੀ ਆਪਣੇ ਮੈਡੀਕਲ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਲਗਾਤਾਰ ਵਧਾ ਕੇ ਦੇਸ਼ ਦੇ ਨੌਜਵਾਨ ਉਮੀਦਵਾਰਾਂ ਲਈ ਮੌਕਿਆਂ ਦਾ ਵਿਸਤਾਰ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਿਹਾ ਹੈ। ਅੱਜ, ਦੇਸ਼ ਭਰ ਵਿੱਚ 17 ਈਐੱਸਆਈਸੀ ਦੇ ਮੈਡੀਕਲ ਕਾਲਜ ਕਾਰਜਸ਼ੀਲ ਹਨ। ਇਨ੍ਹਾਂ ਵਿੱਚ ਅੰਡਰ-ਗ੍ਰੈਜੁਏਟ ਕੋਰਸ (1,550 MBBS ਸੀਟਾਂ) ਅਤੇ ਪੋਸਟ ਗ੍ਰੈਜੂਏਟ ਕੋਰਸ (559 MD/MS, 182 DNB ਸੀਟਾਂ, 17 Dr.NB ਸੀਟਾਂ, 31 DM/M.Ch, ਅਤੇ 10 PhD ਸੀਟਾਂ) ਦੀ ਪੇਸ਼ਕਸ਼ ਕਰਦੇ ਹਨ, ਇਸ ਤੋਂ ਇਲਾਵਾ, 330 MBBS ਸੀਟਾਂ ਹਨ। ਨਾਲ ਹੀ, ਈਐੱਸਆਈ ਦੇ ਡੈਂਟਲ ਕਾਲਜ (124 ਸੀਟਾਂ), ਦੋ ਨਰਸਿੰਗ ਕਾਲਜ (120 B.Sc. ਨਰਸਿੰਗ ਸੀਟਾਂ) ਅਤੇ ਤਿੰਨ ਪੈਰਾ ਮੈਡੀਕਲ ਕਾਲਜਾਂ ਵਿੱਚ (292 ਸੀਟਾਂ) ਉਨ੍ਹਾਂ ਵਿਦਿਆਰਥੀਆਂ ਲਈ ਹਨ ਜੋ ਮੈਡੀਕਲ ਸਾਇੰਸ ਦੁਆਰਾ ਸਮਾਜ ਦੀ ਸੇਵਾ ਕਰਨ ਦੇ ਚਾਹਵਾਨ ਹਨ। ਹੋਰ ਮੈਡੀਕਲ ਕਾਲਜ ਸਥਾਪਿਤ ਕਰਨ ਦੀਆਂ ਯੋਜਨਾਵਾਂ ਦੇ ਨਾਲ, ESIC ਗੁਣਵੱਤਾ ਵਾਲੀ ਮੈਡੀਕਲ ਸਿੱਖਿਆ ਤੱਕ ਪਹੁੰਚ ਨੂੰ ਹੋਰ ਵਧਾਉਣ ਲਈ ਤਿਆਰ ਹੈ। ਇਸ ਨਾਲ ਉਨ੍ਹਾਂ ਅਣਗਿਣਤ ਨੌਜਵਾਨਾਂ ਲਈ ਮੌਕਿਆਂ ਦੇ ਦਰਵਾਜ਼ੇ ਖੁੱਲ੍ਹਣਗੇ ਜੋ ਡਾਕਟਰ ਬਣਨ ਦਾ ਸੁਪਨਾ ਦੇਖਦੇ ਹਨ, ਭਾਵੇਂ ਉਨ੍ਹਾਂ ਦਾ ਪਿਛੋਕੜ ਜਾਂ ਹਾਲਾਤ ਕੁਝ ਵੀ ਹੋਣ।
'ਬੀਮੇ ਵਾਲੇ ਵਿਅਕਤੀਆਂ' ਦੇ ਨਿਰਭਰਾਂ (IP) ਕੋਟੇ ਦੇ ਤਹਿਤ, ESIC ਦੁਆਰਾ ਚਲਾਏ ਜਾ ਰਹੇ ਸਾਰੇ ਮੈਡੀਕਲ ਸੰਸਥਾਨਾਂ ਵਿੱਚ ਈਐੱਸਆਈ ਸਕੀਮ ਅਧੀਨ ਆਉਂਦੇ ਕਾਮਿਆਂ ਦੇ ਬੱਚਿਆਂ ਲਈ ਸੀਟਾਂ ਰਾਖਵੀਆਂ ਹਨ। ਈਐੱਸਆਈਸੀ ਦੁਆਰਾ ਇਨ੍ਹਾਂ ਮੈਡੀਕਲ ਸੰਸਥਾਵਾਂ ਵਿੱਚ ‘ਆਈਪੀ ਦੇ ਨਿਰਭਰਾਂ’ ਦੇ ਕੋਟੇ ਦੇ ਤਹਿਤ ਲਗਭਗ 880 ਸੀਟਾਂ ਰਾਖਵੀਆਂ ਹਨ (ਜਿਸ ਵਿੱਚ ਲਗਭਗ 700 ਸੀਟਾਂ MBBS ਕੋਰਸ ਲਈ ਹਨ, ਬਾਕੀ BDS, B.Sc. ਨਰਸਿੰਗ, ਅਤੇ ਪੈਰਾ ਮੈਡੀਕਲ/ਸਹਿਯੋਗੀ ਸਿਹਤ ਵਿਗਿਆਨ ਕੋਰਸਾਂ ਲਈ ਨਿਰਧਾਰਿਤ ਹਨ)। ਇਹ ਪਹਿਲਕਦਮੀ ਭਾਰਤ ਦੇ ਕਾਰਜਬਲ ਪ੍ਰਤੀ ESIC ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਦੀ ਸਖ਼ਤ ਮਿਹਨਤ ਭਾਰਤ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਨੂੰ ਯਕੀਨੀ ਬਣਾਉਂਦੀ ਹੈ, ਕਿ ਉਨ੍ਹਾਂ ਦੇ ਬੱਚੇ ਆਪਣੀਆਂ ਇੱਛਾਵਾਂ ਨੂੰ ਸਾਕਾਰ ਕਰਨ, ਸਫਲ ਕਰੀਅਰ ਬਣਾਉਣ ਅਤੇ ਦੇਸ਼ ਦੇ ਭਵਿੱਖ ਵਿੱਚ ਯੋਗਦਾਨ ਪਾਉਣ ਲਈ ਮਜ਼ਬੂਤ ਹੋਣ।
ਅੱਜ ਤੱਕ, ਈਐੱਸਆਈਸੀ ਨੇ ਆਪਣੇ ਮੈਡੀਕਲ ਕਾਲਜਾਂ ਰਾਹੀਂ ਦੇਸ਼ ਨੂੰ 4,961 ਡਾਕਟਰ ਦਿੱਤੇ ਹਨ, ਇਨ੍ਹਾਂ ਵਿੱਚੋਂ 1682 ਏਐੱਸਆਈ ਯੋਜਨਾ ਦੇ ਤਹਿਤ ਆਉਣ ਵਾਲੇ ਕਾਮਿਆਂ ਦੇ ਬੱਚੇ ਹਨ। ਪੋਸਟ ਗ੍ਰੈਜੂਏਟ ਪੱਧਰ ‘ਤੇ, 1200 ਤੋਂ ਵੱਧ ਵਿਦਿਆਰਥੀ ਪਾਸ ਹੋ ਚੁੱਕੇ ਹਨ। ਇਸ ਨਾਲ ਦੇਸ਼ ਵਿੱਚ ਮਾਹਰ ਡਾਕਟਰਾਂ ਦੀ ਗਿਣਤੀ ਵਿੱਚ ਹੋਰ ਵਾਧਾ ਹੋਇਆ ਹੈ।
ਜਿਵੇਂ-ਜਿਵੇਂ ਭਾਰਤ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਨ ਦੇ ਆਪਣੇ ਟੀਚੇ ਵੱਲ ਵਧ ਰਿਹਾ ਹੈ, ਈਐੱਸਆਈਸੀ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵਿਆਪਕ ਸਮਾਜਿਕ ਸੁਰੱਖਿਆ ਯਕੀਨੀ ਬਣਾਉਣ ਦੇ ਆਪਣੇ ਮਿਸ਼ਨ ਦੇ ਪ੍ਰਤੀ ਅਤੇ ਨਾਲ ਹੀ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਿਹਤਮੰਦ ਅਤੇ ਮਜ਼ਬੂਤ ਭਾਰਤ ਦਾ ਨਿਰਮਾਣ ਕਰਨ ਅਤੇ ਭਵਿੱਖ ਦੇ ਮੈਡੀਕਲ ਵਰਕਫੋਰਸ ਨੂੰ ਸ਼ੇਪ ਦੇਣ ਲਈ ਵਚਨਬੱਧ ਹੈ।
- ਯੂ.ਜੀ ਸਟੂਡੈਂਟਸ (ਅੰਡਰ-ਗ੍ਰੈਜੂਏਟਸ ਵਿਦਿਆਰਥੀ)
|
ਲੜੀ ਨੰ.
|
ਮੈਡੀਕਲ ਕਾਲਜ
|
ਕੁੱਲ ਯੂ.ਜੀ. ਸਟੂਡੈਂਟਸ
|
ਆਈਪੀ ਦਾ ਵਾਰਡ
|
|
1
|
ਜੋਕਾ
|
800
|
416
|
|
2
|
ਰਾਜਾਜੀਨਗਰ
|
975
|
367
|
|
3
|
ਕੇਕੇ ਨਗਰ
|
933
|
163
|
|
4
|
ਸਨਥਨਗਰ
|
616
|
235
|
|
5
|
ਫਰੀਦਾਬਾਦ
|
725
|
210
|
|
6
|
ਗੁਲਬਰਗਾ
|
912
|
291
|
|
|
ਕੁੱਲ
|
4961
|
1682
|
- ਪੀਜੀ ਸਟੂਡੈਂਟਸ
|
ਲੜੀ ਨੰ.
|
ਕਾਲਜ ਦਾ ਨਾਮ
|
ਕੁੱਲ ਪੀਜੀ ਸਟੂਡੈਂਟਸ
|
-
|
ਅੰਧੇਰੀ
|
79
|
-
|
ਬਸਈਦਾਰਾਪੁਰ
|
185
|
-
|
ਫਰੀਦਾਬਾਦ
|
91
|
-
|
ਗੁਲਬਰਗਾ
|
12
|
-
|
ਜੋਕਾ
|
143
|
-
|
ਕੇਕੇ ਨਗਰ
|
155
|
-
|
ਰਾਜਾਜੀਨਗਰ
|
513
|
-
|
ਸਨਥਨਗਰ
|
89
|
|
|
ਕੁੱਲ
|
1267
|
*****
ਰਿਣੀ ਚੌਧਰੀ/ਐਂਜੇਲੀਨਾ ਅਲੈਗਜ਼ੈਂਡਰ/ ਬਲਜੀਤ ਸਿੰਘ
(Release ID: 2301927)
ਵਿਜ਼ੀਟਰ ਕਾਊਂਟਰ : 30