ਰੱਖਿਆ ਮੰਤਰਾਲਾ
azadi ka amrit mahotsav

ਰਕਸ਼ਾ ਮੰਤਰੀ ਨੇ ਐਨਸੀਸੀ ਦੇ ਆਲ ਇੰਡੀਆ ਗਰਲਜ਼ ਹਾਈ-ਐਲਟੀਟਿਊਡ ਟ੍ਰੈਕ 'ਅਪਰਾਜਿਤਾ - ਪਰੰਗ ਲਾ 2026' ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ


ਤਿੰਨਾਂ ਸੈਨਾਵਾਂ ਦੀਆਂ ਮਹਿਲਾ ਅਧਿਕਾਰੀਆਂ ਦੀ ਅਗਵਾਈ ਵਿੱਚ, 28 ਮਹਿਲਾ ਕੈਡਿਟ ਦੇਸ਼ ਦੇ ਸਭ ਤੋਂ ਚੁਣੌਤੀਪੂਰਨ ਰਸਤਿਆਂ ਵਿੱਚੋਂ ਇੱਕ ਨੂੰ ਪਾਰ ਕਰਦੇ ਹੋਏ, 250 ਕਿਲੋਮੀਟਰ ਦਾ 30 ਦਿਨਾਂ ਦਾ ਔਖਾ ਟ੍ਰੈਕ ਟਰੈਵਰਸਿੰਗ ਕਰਨਗੀਆਂ

ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਮੁਹਿੰਮ ਦੇਸ਼ ਦੀ 'ਨਾਰੀ ਸ਼ਕਤੀ' ਦੀ ਹਿੰਮਤ, ਦ੍ਰਿੜਤਾ ਅਤੇ ਵਧਦੀ ਸਮਰੱਥਾ ਦਾ ਇੱਕ ਸਸ਼ੱਕਤ ਪ੍ਰਮਾਣ ਹੈ

प्रविष्टि तिथि: 18 AUG 2026 12:55PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 18 ਅਗਸਤ, 2026 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਨੈਸ਼ਨਲ ਕੈਡੇਟ ਕੋਰ (ਐਨ.ਸੀ.ਸੀ.) ਦੀ ਪ੍ਰਮੁੱਖ ਸਾਹਸੀ ਗਤੀਵਿਧੀ - ਆਲ ਇੰਡੀਆ ਗਰਲਜ਼ ਹਾਈ ਐਲਟੀਟਿਊਡ ਟ੍ਰੈਕ 'ਅਪਰਾਜਿਤਾ - ਪਰੰਗ ਲਾ 2026' ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਟ੍ਰੈਕ ਪਰੰਗ ਲਾ ਦੱਰੇ (5,578 ਮੀਟਰ, 18,300 ਫੁੱਟ) ਤੋਂ ਲੰਘੇਗਾ, ਜੋ ਹਿਮਾਚਲ ਪ੍ਰਦੇਸ਼ ਦੀ ਸਪਿਤੀ ਘਾਟੀ ਨੂੰ ਲੱਦਾਖ ਦੇ ਚਾਂਗਥਾਂਗ ਖੇਤਰ ਨਾਲ ਜੋੜਦਾ ਹੈ ਅਤੇ ਦੇਸ਼ ਦੇ ਸਭ ਤੋਂ ਚੁਣੌਤੀਪੂਰਨ ਉੱਚ-ਉਚਾਈ ਵਾਲੇ ਔਖੇ ਟ੍ਰੈਕਿੰਗ ਰੂਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਇਸ ਟੀਮ ਦੀ ਅਗਵਾਈ ਤਿੰਨੋਂ ਸੇਵਾਵਾਂ ਦੀਆਂ ਤਿੰਨ ਮਹਿਲਾ ਅਧਿਕਾਰੀ ਕਰਨਗੀਆਂ। ਇਸ ਮੁਹਿੰਮ ਵਿੱਚ 28 ਕੈਡਿਟ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਦੀ ਔਸਤ ਉਮਰ 19 ਸਾਲ ਹੈ, ਜਿਸ ਵਿੱਚ ਸਭ ਤੋਂ ਛੋਟੀ ਉਮਰ ਦੀ ਭਾਗੀਦਾਰ ਸਿਰਫ਼ ਸਾਢੇ 16 ਸਾਲ ਹੈ। ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ, ਰੱਖਿਆ ਮੰਤਰੀ ਨੇ ਅਜਿਹੀ ਚੁਣੌਤੀਪੂਰਨ ਉੱਚ-ਉਚਾਈ ਮੁਹਿੰਮ ਵਿੱਚ ਨੌਜਵਾਨ ਲੜਕੀਆਂ ਦੀ ਭਾਗੀਦਾਰੀ ਨੂੰ ਦੇਸ਼ ਦੀਆਂ ਮਹਿਲਾਵਾਂ ਦੀ ਹਿੰਮਤ, ਦ੍ਰਿੜ ਸੰਕਲਪ ਅਤੇ ਵਧਦੀਆਂ ਸਮਰੱਥਾਵਾਂ ਦਾ ਇੱਕ ਸਸ਼ੱਕਤ ਪ੍ਰਮਾਣ ਦੱਸਿਆ।

ਜਿਸ ਵਿੱਚ ਅਧਿਕਾਰੀਆਂ, ਮੈਡੀਕਲ ਕਰਮਚਾਰੀ, ਇੰਸਟ੍ਰਕਟਰ ਅਤੇ ਸਹਾਇਕ ਸਟਾਫ ਨਾਲ ਇਹ ਮੁਹਿੰਮ ਟੀਮ ਹਿਮਾਲਿਆ ਦੇ ਕੁਝ ਸਭ ਤੋਂ ਦੂਰ-ਦੁਰਾਡੇ ਅਤੇ ਚੁਣੌਤੀਪੂਰਨ ਇਲਾਕਿਆਂ ਵਿੱਚੋਂ ਲਗਭਗ 250 ਕਿਲੋਮੀਟਰ ਦਾ ਸਫ਼ਰ  30 ਦਿਨਾਂ ਵਿੱਚ ਤੈਅ ਕਰੇਗੀ। ਮੁਹਿੰਮ ਦੇ ਰਸਤੇ ਵਿੱਚ ਕਿੱਬਰ, ਦੁਮਲਾ, ਥਾਲਟਕ, ਬੋਂਗਰੋਜੇਨ, ਪਰਾਂਗ ਲਾ ਪਾਸ, ਡਾਕ ਕਰਜ਼ੋਂਗ, ਨੋਰਬੂ ਸੁਮਡੋ, ਕਿਆਂਗਡੋਮ ਅਤੇ ਕੋਰਜ਼ੋਕ ਸ਼ਾਮਲ ਹਨ, ਜੋ ਉੱਚ-ਉਚਾਈ ਵਾਲੇ ਰੇਗਿਸਤਾਨਾਂ, ਗਲੇਸ਼ੀਅਰਾਂ, ਬਰਫ਼ ਦੇ ਮੈਦਾਨਾਂ ਅਤੇ ਨਦੀਆਂ ਦੀਆਂ ਘਾਟੀਆਂ ਵਿੱਚ ਫੈਲੇ ਹੋਏ ਹਨ।

ਸ਼੍ਰੀ ਰਾਜਨਾਥ ਸਿੰਘ ਨੇ ਮੁਹਿੰਮ ਟੀਮ ਨੂੰ ਸੁਰੱਖਿਅਤ ਅਤੇ ਸਫਲ ਟ੍ਰੈਕ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਮੁਹਿੰਮਾਂ ਨੌਜਵਾਨਾਂ ਵਿੱਚ ਲੀਡਰਸ਼ਿਪ ਹੁਨਰ, ਮਾਨਸਿਕ ਦ੍ਰਿੜਤਾ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਵਿਕਸਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਚੁਣੇ ਗਏ ਕੈਡਿਟਾਂ ਦੀ ਸਰੀਰਕ ਅਤੇ ਮਾਨਸਿਕ ਤਿਆਰੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਟ੍ਰੈਕ ਉਨ੍ਹਾਂ ਲਈ ਦ੍ਰਿੜਤਾ, ਆਤਮ-ਵਿਸ਼ਵਾਸ ਅਤੇ ਸਵੈ-ਖੋਜ ਦਾ ਜੀਵਨ ਭਰ ਦਾ ਸਬਕ ਹੋਵੇਗੀ। ਉਨ੍ਹਾਂ ਉਮੀਦ ਪ੍ਰਗਟ ਕੀਤੀ, "ਕੈਡਿਟ ਪਰਾਂਗ ਲਾ ਤੋਂ ਨਾ ਸਿਰਫ਼ ਯਾਦਗਾਰੀ ਤਜ਼ਰਬਿਆਂ ਨਾਲ ਵਾਪਸ ਆਉਣਗੇ, ਸਗੋਂ ਆਪਣੀ ਅੰਦਰੂਨੀ ਤਾਕਤ ਦੀ ਡੂੰਘੀ ਸਮਝ ਵੀ ਪ੍ਰਾਂਪਤ ਕਰਨਗੇ ।"

ਰਕਸ਼ਾ ਮੰਤਰੀ ਨੇ ਟੀਮ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਮੁਹਿੰਮ ਦੌਰਾਨ 'ਸੁਰੱਖਿਆ', 'ਵਾਤਾਵਰਣ' ਅਤੇ 'ਸਥਾਨਕ ਭਾਈਚਾਰਿਆਂ ਨਾਲ ਸੰਪਰਕ' ਨੂੰ ਤਰਜੀਹ ਦੇਣ। ਉਨ੍ਹਾਂ ਕੈਡਿਟਾਂ ਨੂੰ ਕਿਹਾ, "ਇੰਸਟ੍ਰਕਟਰਾਂ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ, ਬੇਲੋੜੇ ਜੋਖਮਾਂ ਤੋਂ ਬਚਣ ਅਤੇ ਹਿਮਾਲੀਅਨ ਵਾਤਾਵਰਣ ਦੀ ਰੱਖਿਆ ਲਈ ਰਹਿੰਦ-ਖੂੰਹਦ ਨਾ ਕਰਨ ਵਾਲਾ ਦ੍ਰਿਸ਼ਟੀਕੋਣ ਅਪਣਾਉਣ । ਸਥਾਨਕ ਭਾਈਚਾਰਿਆਂ ਨਾਲ ਸਤਿਕਾਰ ਨਾਲ ਜੁੜਨ, ਉਨ੍ਹਾਂ ਦੀ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਤਜ਼ਰਬਿਆਂ ਤੋਂ ਸਿੱਖਣ। ਇਹ ਮੁਹਿੰਮ ਤੁਹਾਡੇ ਜੀਵਨ ਵਿੱਚ ਇੱਕ ਮਹੱਤਵਪੂਰਨ ਪੜਾਅ ਬਣੇਗੀ ਅਤੇ ਤੁਹਾਨੂੰ ਜੀਵਨ ਦੇ ਹਰ ਪੜਾਅ 'ਤੇ 'ਅਪਰਾਜਿਤਾ' ਬਣੇ ਰਹਿਣ ਲਈ ਪ੍ਰੇਰਿਤ ਕਰੇਗੀ।"

ਭੂਮੀ, ਜਲ ਅਤੇ ਹਵਾ ਵਿੱਚ ਸਾਹਸੀ ਗਤੀਵਿਧੀਆਂ ਵਿੱਚ ਐਨਸੀਸੀ ਕੈਡਿਟਾਂ ਦੀਆਂ ਵਧਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਰਾਜਨਾਥ ਸਿੰਘ ਨੇ ਨਾਰੀ ਸ਼ਕਤੀ ਦੀ ਭਾਵਨਾ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਮਹਿਲਾ ਕੈਡਿਟਾਂ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਆਲ ਇੰਡੀਆ ਐਨਸੀਸੀ ਡਾਇਰੈਕਟੋਰੇਟ ਦੇ ਕੈਡਿਟਾਂ ਦੀ ਭਾਗੀਦਾਰੀ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਵਿਭਿੰਨ ਭਾਸ਼ਾਵਾਂ, ਸੱਭਿਆਚਾਰ ਅਤੇ ਪਿਛੋਕੜ, ਇੱਕ ਸਾਂਝੇ ਮਿਸ਼ਨ ਦੁਆਰਾ ਇੱਕਜੁੱਟ ਹੋ ਕੇ, 'ਏਕ ਭਾਰਤ, ਸ਼੍ਰੇਸ਼ਠ ਭਾਰਤ' ਦੀ ਭਾਵਨਾ ਦੀ ਉਦਾਹਰਣ ਪੇਸ਼ ਕਰਦੀ ਹੈ।

ਇਸ ਮੌਕੇ ‘ਤੇ ਐਨਸੀਸੀ ਦੇ ਡਾਇਰੈਕਟਰ ਜਨਰਲ, ਲੈਫਟੀਨੈਂਟ ਜਨਰਲ ਵੀਰੇਂਦਰ ਵਤਸ, ਅਤੇ ਐਨਸੀਸੀ ਅਤੇ ਰੱਖਿਆ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਇਹ ਮੁਹਿੰਮ ਦੋ ਪੜਾਵਾਂ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ। ਭਾਬਾ-ਪਿਨ ਵੈਲੀ ਖੇਤਰ ਵਿੱਚ ਤਿਆਰੀ ਅਤੇ ਅਨੁਕੂਲਤਾ ਦੇ ਲਈ ਇੱਕ ਟ੍ਰੈਕ ਆਯੋਜਿਤ ਕੀਤਾ ਗਿਆ, ਜਿਸ ਤੋਂ ਬਾਅਦ ਯੋਗਤਾ ਦੇ ਆਧਾਰ 'ਤੇ ਐਨਸੀਸੀ ਮਹਿਲਾ ਕੈਡਿਟਾਂ ਦੀ ਅੰਤਿਮ ਟੀਮ ਦੀ ਚੋਣ ਕੀਤੀ ਗਈ। ਇਸ ਮੁਹਿੰਮ ਦਾ ਉਦੇਸ਼ ਐਨਸੀਸੀ ਮਹਿਲਾ ਕੈਡਿਟਾਂ ਵਿੱਚ ਮਹਿਲਾ ਸਸ਼ਕਤੀਕਰਨ, ਲੀਡਰਸ਼ਿਪ, ਆਤਮ-ਵਿਸ਼ਵਾਸ, ਟੀਮ ਵਰਕ, ਸਹਿਣਸ਼ੀਲਤਾ ਅਤੇ ਰਾਸ਼ਟਰੀ ਏਕਤਾ ਨੂੰ ਉਤਸ਼ਾਹਿਤ ਕਰਨਾ ਹੈ।

*******

ਵੀਕੇ/ਸੈਵੀ /ਬਲਜੀਤ


(रिलीज़ आईडी: 2301582) आगंतुक पटल : 6
इस विज्ञप्ति को इन भाषाओं में पढ़ें: English , Urdu , हिन्दी , Bengali , Bengali-TR , Assamese , Gujarati , Tamil , Telugu , Malayalam