ਸਿੱਖਿਆ ਮੰਤਰਾਲਾ
ਯੁਵਾ ਸੰਗਮ ਪੜਾਅ VII ਲਈ ਰਜਿਸਟ੍ਰੇਸ਼ਨ ਦੀ ਅੰਤਿਮ ਮਿਤੀ 31 ਅਗਸਤ, 2026 ਤੱਕ ਵਧਾਈ ਗਈ
प्रविष्टि तिथि:
19 AUG 2026 6:58PM by PIB Chandigarh
ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਨੇ ਯੁਵਾ ਸੰਗਮ ਪੜਾਅ VII ਲਈ ਔਨਲਾਈਨ ਰਜਿਸਟ੍ਰੇਸ਼ਨ ਦੀ ਅੰਤਿਮ ਮਿਤੀ 31 ਅਗਸਤ, 2026 ਤੱਕ ਵਧਾ ਦਿੱਤੀ ਹੈ। ਇਹ ਵਿਸਥਾਰ ਦੇਸ਼ ਭਰ ਦੇ ਯੋਗ ਨੌਜਵਾਨਾਂ ਨੂੰ ਇਸ ਵਿਲੱਖਣ ਯੁਵਾ ਅਦਾਨ-ਪ੍ਰਦਾਨ ਪ੍ਰੋਗਰਾਮ ਵਿੱਚ ਰਜਿਸਟ੍ਰੇਸ਼ਨ ਕਰਨ ਅਤੇ ਹਿੱਸਾ ਲੈਣ ਦਾ ਇੱਕ ਵਾਧੂ ਮੌਕਾ ਪ੍ਰਦਾਨ ਕਰੇਗਾ।
18 ਤੋਂ 30 ਸਾਲ ਦੀ ਉਮਰ ਦੇ ਇਛੁੱਕ ਯੁਵਾ, ਜਿਨ੍ਹਾਂ ਵਿੱਚ ਉੱਚ ਸਿੱਖਿਆ ਸੰਸਥਾਨਾਂ ਦੇ ਵਿਦਿਆਰਥੀ, ਐੱਨਐੱਸਐੱਸ/ਐੱਨਵਾਈਕੇਐੱਸ ਵਲੰਟੀਅਰ ਅਤੇ ਯੁਵਾ ਪੇਸ਼ੇਵਰ ਸ਼ਾਮਲ ਹਨ। ਅਧਿਕਾਰਤ ਯੁਵਾ ਸੰਗਮ ਪੋਰਟਲ https://ebsb.aicte-india.org ਰਾਹੀਂ ਰਜਿਸਟ੍ਰੇਸ਼ਨ ਕਰ ਸਕਦੇ ਹਨ। ਯੁਵਾ ਸੰਗਮ ਪੜਾਅ VII ਲਈ ਰਜਿਸਟ੍ਰੇਸ਼ਨ ਦੀ ਅੰਤਿਮ ਮਿਤੀ ਪਹਿਲਾਂ 18 ਅਗਸਤ, 2026 ਨਿਰਧਾਰਿਤ ਕੀਤੀ ਗਈ ਸੀ।
ਯੁਵਾ ਸੰਗਮ ਪੜਾਅ VII ਲਈ, ਆਈਆਈਟੀ, ਆਈਆਈਐੱਮ, ਕੇਂਦਰੀ ਯੂਨੀਰਵਰਸਿਟੀਆਂ ਅਤੇ ਐੱਨਆਈਟੀ ਸਮੇਤ 20 ਹਾਇਰ ਐਜੂਕੇਸ਼ਨ ਇੰਸਟੀਟਿਊਟਸ ਨੂੰ ਇਸ ਅਦਾਨ-ਪ੍ਰਦਾਨ ਪ੍ਰੋਗਰਾਮ ਦੀ ਮੇਜ਼ਬਾਨੀ ਅਤੇ ਸੁਵਿਧਾ ਲਈ ਨੋਡਲ ਸੰਸਥਾਨਾਂ ਦੇ ਰੂਪ ਵਿੱਚ ਚੁਣਿਆ ਗਿਆ ਹੈ। ਚੁਣੇ ਗਏ ਭਾਗੀਦਾਰ ਆਪਣੇ ਸਬੰਧਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ 5 ਤੋਂ 7 ਦਿਨਾਂ ਦੀ ਵਿਦਿਅਕ ਅਤੇ ਸੱਭਿਆਚਾਰਕ ਯਾਤਰਾਵਾਂ ਕਰਨਗੇ, ਜਿਸ ਵਿੱਚ ਯਾਤਰਾ ਦੇ ਦਿਨਾਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ। ਇਨ੍ਹਾਂ ਯਾਤਰਾਵਾਂ ਦੌਰਾਨ ਭਾਗੀਦਾਰਾਂ ਨੂੰ ਸਥਾਨਕ ਪਰੰਪਰਾਵਾਂ, ਵਿਦਿਅਕ ਸੰਸਥਾਨਾਂ, ਸ਼ਾਸਨ ਸਬੰਧੀ ਪਹਿਲਕਦਮੀਆਂ, ਇਨੋਵੇਸ਼ਨ ਈਕੋਸਿਸਟਮ, ਉਦਯੋਗਾਂ, ਵਿਰਾਸਤੀ ਸਥਾਨਾਂ ਅਤੇ ਭਾਈਚਾਰਕ ਜੀਵਨ ਦਾ ਪ੍ਰਤੱਖ ਅਨੁਭਵ ਪ੍ਰਾਪਤ ਹੋਵੇਗਾ।
ਯੁਵਾ ਸੰਗਮ ਪੜਾਅ VII ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਜੋੜੀ ਬਣਾਉਣਾ
|
ਸੀਰੀਅਲ ਨੰਬਰ
|
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
|
ਪੇਅਰਡ ਐੱਚਈਆਈ
|
ਪੇਅਰਡ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
|
ਪੇਅਰਡ ਐੱਚਈਆਈ
|
|
1.
|
ਉੱਤਰ ਪ੍ਰਦੇਸ਼
|
ਬੀਐੱਚਯੂ ਵਾਰਾਣਸੀ
|
ਕੇਰਲਮ
|
ਆਈਆਈਟੀ ਪਲੱਕੜ
|
|
2.
|
ਮੱਧ ਪ੍ਰਦੇਸ਼
|
ਐੱਸਪੀਏ ਭੋਪਾਲ
|
ਕਰਨਾਟਕ
|
ਸੀਯੂ ਕਰਨਾਟਾਕ
|
|
3.
|
ਅਸਾਮ
|
ਆਈਆਈਟੀ ਗੁਵਾਹਾਟੀ
|
ਤੇਲੰਗਾਨਾ
|
ਸੀਯੂ ਹੈਦਰਾਬਾਦ
|
|
4.
|
ਗੋਆ
|
ਐੱਨਆਈਟੀ ਗੋਆ
|
ਮਿਜ਼ੋਰਮ
|
ਸੀਯੂ ਮਿਜ਼ੋਰਮ
|
|
5.
|
ਰਾਜਸਥਾਨ
|
ਆਈਆਈਟੀ ਜੋਧਪੁਰ
|
ਸਿੱਕਿਮ
|
ਸਿੱਕਿਮ ਯੂਨੀਵਰਸਿਟੀ
|
|
6.
|
ਜੰਮੂ-ਕਸ਼ਮੀਰ, ਲੱਦਾਖ
|
ਐੱਨਆਈਟੀ ਸ੍ਰੀਨਗਰ
|
ਮਹਾਰਾਸ਼ਟਰ
|
ਆਈਆਈਟੀ ਬੰਬੇ
|
|
7.
|
ਪੱਛਮ ਬੰਗਾਲ
|
ਆਈਆਈਟੀ ਖੜਗਪੁਰ
|
ਉੱਤਰਾਖੰਡ
|
ਐੱਚਬੀਐੱਨਯੂ, ਸ੍ਰੀਨਗਰ
|
|
8.
|
ਚੰਡੀਗੜ੍ਹ
|
ਆਈਆਈਐੱਸਈਆਰ ਮੋਹਾਲੀ
|
ਗੁਜਰਾਤ
|
ਸੀਯੂ ਗੁਜਰਾਤ
|
|
9.
|
ਹਿਮਾਚਲ ਪ੍ਰਦੇਸ਼
|
ਐੱਨਆਈਟੀ ਹਮੀਰਪੁਰ
|
ਓਡੀਸ਼ਾ
|
ਆਈਆਈਐੱਮ ਸੰਬਲਪੁਰ
|
|
10.
|
ਦਿੱਲੀ
|
ਦਿੱਲੀ ਯੂਨੀਵਰਸਿਟੀ
|
ਤਮਿਲ ਨਾਡੂ
|
ਸੀਯੂ ਤਮਿਲ ਨਾਡੂ
|
ਇਹ ਯੁਵਾ ਸੰਗਮ ਏਕ ਭਾਰਤ ਸ਼੍ਰੇਸ਼ਠ ਭਾਰਤ ਪਹਿਲ ਦੇ ਤਹਿਤ ਇੱਕ ਪ੍ਰਮੁੱਖ ਯੁਵਾ ਅਦਾਨ-ਪ੍ਰਦਾਨ ਪ੍ਰੋਗਰਾਮ ਹੈ, ਜਿਸ ਦਾ ਉਦੇਸ਼ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਯੁਵਾ ਨਾਗਰਿਕਾਂ ਦਰਮਿਆਨ ਭਾਵਨਾਤਮਕ ਸਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਆਪਸੀ ਸਮਝ ਨੂੰ ਹੁਲਾਰਾ ਦੇਣਾ ਹੈ। ਇਹ ਪਹਿਲ ਜੋੜੇ ਗਏ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਰਮਿਆਨ ਢਾਂਚਾਗਤ ਅਨੁਭਵਾਤਮਕ ਯਾਤਰਾਵਾਂ ਰਾਹੀਂ “ਵਿਭਿੰਨਤਾ ਵਿੱਚ ਏਕਤਾ” ਦੀ ਭਾਵਨਾ ਨੂੰ ਪ੍ਰੋਤਸਾਹਿਤ ਕਰਦੀ ਹੈ। ਇਸ ਦੇ ਤਹਿਤ ਭਾਗੀਦਾਰਾਂ ਨੂੰ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ, ਭਾਸ਼ਾਈ, ਵਿਦਿਅਕ ਅਤੇ ਵਿਕਾਸਾਤਮਕ ਵਿਭਿੰਨਤਾ ਦਾ ਅਨੁਭਵ ਕਰਨ ਦਾ ਮੌਕਾ ਮਿਲਦਾ ਹੈ।
ਇਹ ਪ੍ਰੋਗਰਾਮ ਪੰਜ ਪ੍ਰਮੁੱਖ ਥੀਮੈਟਿਕ ਥੰਮ੍ਹਾਂ ਜਾਂ 5ਪੀ ‘ਤੇ ਅਧਾਰਿਤ ਹੈ, ਜਿਨ੍ਹਾਂ ਵਿੱਚ ਟੂਰਿਜ਼ਮ, ਪਰੰਪਰਾ, ਪ੍ਰਗਤੀ (ਵਿਕਾਸ ਅਤੇ ਗਵਰਨੈਂਸ), ਆਪਸੀ ਸੰਪਰਕ ਅਤੇ ਤਕਨਾਲੋਜੀ (ਤਕਨੀਕ ਅਤੇ ਨਵੀਨਤਾ) ਸ਼ਾਮਲ ਹੈ। ਇਨ੍ਹਾਂ ਥੀਮੈਟਿਕ ਗਤੀਵਿਧੀਆਂ ਰਾਹੀਂ ਭਾਗੀਦਾਰ ਭਾਰਤ ਦੀ ਵਿਭਿੰਨਤਾ ਦੇ ਪ੍ਰਤੀ ਗਹਿਰੀ ਸਮਝ ਅਤੇ ਸ਼ਲਾਘਾ ਵਿਕਸਿਤ ਕਰਦੇ ਹਨ ਅਤੇ ਆਪਸੀ ਸਮਝ ਅਤੇ ਰਾਸ਼ਟਰੀ ਏਕਤਾ ਨੂੰ ਹੁਲਾਰਾ ਦਿੰਦੇ ਹਨ। ਇਹ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੀ ਕਲਪਨਾ ਦੇ ਅਨੁਸਾਰ ਹੈ।
******
ਆਰਆਰਟੀਐੱਨ/ਏਕੇ
(रिलीज़ आईडी: 2301575)
आगंतुक पटल : 6