ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਬੰਡੀ ਸੰਜੈ ਕੁਮਾਰ ਨੇ ਹੈਦਰਾਬਾਦ ਦੇ ਇਬ੍ਰਾਹਿਮਪਟਨਮ ਸਥਿਤ ਸਸ਼ਸਤਰ ਸੀਮਾ ਬਲ (Sashastra Seema Bal (SSB) ਕੈਂਪਸ ਵਿਖੇ 48 ਨਵੇਂ ਬਣੇ ਪਰਿਵਾਰਕ ਆਵਾਸਾਂ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਗ੍ਰਹਿ ਮੰਤਰਾਲਾ, CAPFs ਦੀ ਸਮਰੱਥਾ, ਆਧੁਨਿਕੀਕਰਣ, ਬੁਨਿਆਦੀ ਢਾਂਚੇ ਅਤੇ ਕਾਮਿਆਂ ਦੀ ਭਲਾਈ ਦੀ ਮਜ਼ਬੂਤੀ ਲਈ ਵਚਨਬੱਧ

ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਜਵਾਨਾਂ ਲਈ ਬਿਹਤਰ ਰਿਹਾਇਸ਼ੀ ਸਹੂਲਤਾਂ ਅਤੇ 'Housing Satisfaction Ratio' ਵਿੱਚ ਵਾਧਾ, ਮੋਦੀ ਸਰਕਾਰ ਦੀਆਂ ਤਰਜੀਹਾਂ ਵਿੱਚ ਸ਼ਾਮਲ

SSB ਵਿੱਚ ਹੁਣ ਤੱਕ 10,029 ਆਵਾਸਾਂ ਦਾ ਨਿਰਮਾਣ ਪੂਰਾ, 1273 ਆਵਾਸਾਂ ਦਾ ਨਿਰਮਾਣ ਕਾਰਜ ਤਰੱਕੀ ‘ਤੇ ਹੈ

ਗ੍ਰਹਿ ਮੰਤਰਾਲੇ ਦੇ ਮਾਰਗਦਰਸ਼ਨ ਹੇਠ SSB, ਖੁੱਲ੍ਹੀਆਂ ਅੰਤਰਰਾਸ਼ਟਰੀ ਸਰਹੱਦਾਂ ਦੀ ਸੁਰੱਖਿਆ, ਅੰਦਰੂਨੀ ਸੁਰੱਖਿਆ, ਆਪਦਾ ਪ੍ਰਤੀਕਿਰਿਆ ਅਤੇ ਸਰਹੱਦੀ ਖੇਤਰਾਂ ਵਿੱਚ ਜਨਤਕ ਭਾਗੀਦਾਰੀ ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ

ਭਾਰਤ-ਨੇਪਾਲ ਅਤੇ ਭਾਰਤ-ਭੂਟਾਨ ਦੀ 2,450 ਕਿਲੋਮੀਟਰ ਲੰਬੀ ਖੁੱਲ੍ਹੀ ਅੰਤਰਰਾਸ਼ਟਰੀ ਸਰਹੱਦ ਦੀ ਸੁਰੱਖਿਆ ਵਿੱਚ SSB ਦੀ ਮਹੱਤਵਪੂਰਨ ਭੂਮਿਕਾ

ਆਧੁਨਿਕ ਤਕਨੀਕ, ਖੁਫੀਆ-ਅਧਾਰਿਤ ਸੀਮਾ ਪ੍ਰਬੰਧਨ ਅਤੇ ਬਿਹਤਰ ਸਿਖਲਾਈ ਨਾਲ SSB ਦੀ ਸੰਚਾਲਨ ਕੁਸ਼ਲਤਾ ਬਣ ਰਹੀ ਹੈ ਹੋਰ ਮਜ਼ਬੂਤ

ਸਰਹੱਦੀ ਖੇਤਰਾਂ ਵਿੱਚ ਸੁਰੱਖਿਆ ਦੇ ਨਾਲ ਵਿਕਾਸ, ਜਨਤਕ ਭਾਗੀਦਾਰੀ, ਆਪਦਾ ਪ੍ਰਤੀਕਿਰਿਆ ਅਤੇ ਮਨੁੱਖੀ ਸੇਵਾ ‘ਤੇ SSB ਦਾ ਵਿਸ਼ੇਸ਼ ਜ਼ੋਰ

ਵਰ੍ਹੇ 2025-26 ਵਿੱਚ SSB ਨੇ 661 ਮਨੁੱਖੀ ਤਸਕਰੀ ਪੀੜ੍ਹਤਾਂ ਨੂੰ ਮੁਕਤ ਕਰਵਾਇਆ ਅਤੇ 6,324 ਅਵੈਧ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ

प्रविष्टि तिथि: 17 AUG 2026 4:13PM by PIB Chandigarh

ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਬੰਡੀ ਸੰਜੈ ਕੁਮਾਰ ਨੇ ਹੈਦਰਾਬਾਦ ਦੇ ਇਬ੍ਰਾਹਿਮਪਟਨਮ ਸਥਿਤ ਸਸ਼ਸਤਰ ਸੀਮਾ ਬਲ ਕੈਂਪਸ ਵਿਖੇ 48 ਨਵੇਂ ਬਣੇ ਵੱਖ-ਵੱਖ ਪਰਿਵਾਰਕ ਆਵਾਸਾਂ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਡਾਇਰੈਕਟਰ ਜਨਰਲ ਅਤੇ SSB ਸ਼੍ਰੀ ਸੰਜੈ ਸਿੰਘਲ, ਗ੍ਰਹਿ ਮੰਤਰਾਲੇ ਅਤੇ ਬਲ ਦੇ ਸੀਨੀਅਰ ਅਧਿਕਾਰੀਆਂ ਸਮੇਤ ਬਲ ਦੇ ਜਵਾਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਮੌਜੂਦ ਸਨ।

ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਪਰਸੋਨਲਜ਼ (ਕਰਮਚਾਰੀਆਂ) ਲਈ ਬਿਹਤਰ ਸਹੂਲਤਾਂ ਅਤੇ Housing Satisfaction Ratio ਵਿੱਚ ਵਾਧਾ ਮੋਦੀ ਸਰਕਾਰ ਦੀਆਂ ਤਰਜੀਹਾਂ ਵਿੱਚ ਸ਼ਾਮਲ ਹੈ। SSB ਵਿੱਚ ਹੁਣ ਤੱਕ 10,029 ਆਵਾਸਾਂ ਦਾ ਨਿਰਮਾਣ ਪੂਰਾ ਹੋ ਚੁੱਕਾ ਹੈ ਅਤੇ 1,273 ਆਵਾਸਾਂ ਦਾ ਨਿਰਮਾਣ ਕਾਰਜ ਤਰੱਕੀ ‘ਤੇ ਹੈ।

ਆਪਣੇ ਸੰਬੋਧਨ ਵਿੱਚ, ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਕਿਹਾ ਕਿ ਇਹ ਆਵਾਸ ਸਿਰਫ਼ ਭਵਨ ਨਹੀਂ, ਸਗੋਂ ਰਾਸ਼ਟਰ ਦੀ ਸੁਰੱਖਿਆ ਵਿੱਚ ਸਮਰਪਿਤ SSB ਪਰਸੋਨਲ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਪ੍ਰਤੀ ਭਾਰਤ ਸਰਕਾਰ ਦੀ ਵਚਨਬੱਧਤਾ ਦਾ ਪ੍ਰਤੀਕ ਹਨ। ਉਨ੍ਹਾਂ ਨੇ ਕਿਹਾ ਕਿ ਸੁਰੱਖਿਅਤ ਅਤੇ ਸੰਤੁਸ਼ਟ ਪਰਿਵਾਰ ਹੀ ਸਵੈ-ਭਰੋਸੇਮੰਦ ਜਵਾਨ ਦੀ ਸਭ ਤੋਂ ਵੱਡੀ ਤਾਕਤ ਹੈ।

 ਸ਼੍ਰੀ ਬੰਡੀ ਸੰਜੈ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਹੇਠ ਗ੍ਰਹਿ ਮੰਤਰਾਲਾ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPFs) ਦੀ ਸੰਚਾਲਨ ਸਮਰੱਥਾ, ਆਧੁਨਿਕੀਕਰਣ, ਬੁਨਿਆਦੀ ਢਾਂਚਾ ਅਤੇ ਕਰਮਚਾਰੀਆਂ ਦੀ ਭਲਾਈ ਨੂੰ ਨਿਰੰਤਰ ਮਜ਼ਬੂਤ ਕਰਨ ਪ੍ਰਤੀ ਵਚਨਬੱਧ ਹੈ। 

ਗ੍ਰਹਿ ਰਾਜ ਮੰਤਰੀ ਨੇ ਰਾਸ਼ਟਰ ਦੀ ਸੇਵਾ ਵਿੱਚ ਸਰਬਉੱਚ ਬਲੀਦਾਨ ਦੇਣ ਵਾਲੇ ਐੱਸਐੱਸਬੀ ਦੇ 51 ਬਹਾਦਰ ਬਲੀਦਾਨੀਆਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸਨਮਾਨ ਵਿਅਕਤ ਕੀਤਾ। ਗ੍ਰਹਿ ਮੰਤਰਾਲੇ ਦੇ ਮਾਰਗਦਰਸ਼ਨ ਵਿੱਚ ਸਸ਼ਸਤਰ ਸੀਮਾ ਬਲ, ਖੁੱਲ੍ਹੀਆਂ ਅੰਤਰਰਾਸ਼ਟਰੀ ਸੀਮਾਵਾਂ ਦੀ ਪ੍ਰਭਾਵਸ਼ਾਲੀ ਸੁਰੱਖਿਆ, ਅੰਦਰੂਨੀ ਸੁਰੱਖਿਆ, ਆਪਦਾ ਪ੍ਰਤੀਕਿਰਿਆ ਅਤੇ ਸਰਹੱਦੀ ਖੇਤਰਾਂ ਵਿੱਚ ਜਨਤਕ ਭਾਗੀਦਾਰੀ ਨੂੰ ਮਜ਼ਬੂਤ ਕਰਨ ਲਈ ਨਿਰੰਤਰ ਕਾਰਜ ਕਰ ਰਿਹਾ ਹੈ।

ਸੀਮਾ ਸੁਰੱਖਿਆ ਤੋਂ ਇਲਾਵਾ ਐੱਸਐੱਸਬੀ ਅੰਦਰੂਨੀ ਸੁਰੱਖਿਆ, ਅੱਤਵਾਦ-ਰੋਧੀ ਅਭਿਆਨਾਂ, ਚੋਣ ਡਿਊਟੀ, ਕਾਨੂੰਨ ਅਤੇ ਵਿਵਸਥਾ ਅਤੇ ਆਪਦਾ ਪ੍ਰਬੰਧਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।  ਬਲ ਦੇ 18 ਰਾਹਤ ਅਤੇ ਬਚਾਅ ਟੀਮ ਕੁਦਰਤੀ ਆਫਤਾਂ ਅਤੇ ਹੋਰ ਐਮਰਜੈਂਸੀ ਹਾਲਤਾਂ ਵਿੱਚ ਤੁਰੰਤ ਪ੍ਰਤੀਕਿਰਿਆ, ਖੋਜ ਅਤੇ ਬਚਾਅ ਅਤੇ ਮਨੁੱਖੀ ਸਹਾਇਤਾ ਲਈ ਤਿਆਰ ਰਹਿੰਦੇ ਹਨ।

ਸਸ਼ਸਤਰ ਸੀਮਾ ਬਲ ਭਾਰਤ-ਨੇਪਾਲ ਅਤੇ ਭਾਰਤ-ਭੂਟਾਨ ਦੀ ਲਗਭਗ 2,450 ਕਿਲੋਮੀਟਰ ਲੰਬੀ ਖੁੱਲ੍ਹੀ ਅੰਤਰਰਾਸ਼ਟਰੀ ਸੀਮਾ ਦੀ ਸੁਰੱਖਿਆ ਦੀ ਮਹੱਤਵਪੂਰਨ ਜ਼ਿੰਮੇਵਾਰੀ ਨਿਭਾ ਰਿਹਾ ਹੈ। ਸੁਰੱਖਿਆ, ਚੌਕਸੀ ਅਤੇ ਸੰਵੇਦਨਸ਼ੀਲਤਾ ਦੇ ਸੰਤੁਲਨ ਨਾਲ ਬਲ, ਨਸ਼ੀਲੇ ਪਦਾਰਥਾਂ, ਹਥਿਆਰਾਂ, ਮਨੁੱਖੀ ਤਸਕਰੀ, ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ, ਜਾਅਲੀ ਕਰੰਸੀ, ਜੰਗਲੀਜੀਵ ਅਪਰਾਧ ਅਤੇ ਹੋਰ ਸੰਗਠਿਤ ਅਪਰਾਧਾਂ ਵਿਰੁੱਧ ਲਗਾਤਾਰ ਪ੍ਰਭਾਵਸ਼ਾਲੀ ਕਾਰਵਾਈ ਕਰ ਰਿਹਾ ਹੈ। ਵਰ੍ਹੇ 2025-26 ਵਿੱਚ SSB ਨੇ 661 ਮਨੁੱਖੀ ਤਸਕਰੀ ਪੀੜ੍ਹਤਾਂ ਨੂੰ ਮੁਕਤ ਕਰਵਾਇਆ ਅਤੇ 6,324 ਗ਼ੈਰ-ਕਾਨੂੰਨੀ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ। 

 

ਬਦਲਦੇ ਸੁਰੱਖਿਆ ਦ੍ਰਿਸ਼ ਵਿੱਚ SSB, ਤਕਨੀਕ-ਸਮਰੱਥ, ਇੰਟੈਲੀਜੈਂਸ–ਡ੍ਰਿਵਨ ਐਂਡ ਮਿਸ਼ਨ-ਓਰੀਐਂਟਿਡ ਸੀਮਾ ਪ੍ਰਬੰਧਨ ਨੂੰ ਨਿਰੰਤਰ ਮਜ਼ਬੂਤ ਕਰ ਰਿਹਾ ਹੈ। ਡਰੋਨ, CCTV, ਥਰਮਲ ਇਮੇਜ਼ਰ, ਨਾਈਟ ਵਿਜ਼ਨ ਉਪਕਰਣ, GPS ਅਧਾਰਿਤ ਗਸ਼ਤ, ਸੁਰੱਖਿਅਤ ਡਿਜੀਟਲ ਸੰਚਾਰ ਅਤੇ GIS ਅਧਾਰਿਤ ਯੋਜਨਾ ਨਿਰਮਾਣ ਵਰਗੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ ਬਲ ਦੀ ਸੰਚਾਲਨ ਸਮਰੱਥਾ ਵਧਾਉਣ ਲਈ ਕੀਤੀ ਜਾ ਰਹੀ ਹੈ। 

ਦੇਸ਼ ਦੇ ਸਰਹੱਦੀ ਖੇਤਰਾਂ ਵਿੱਚ “Win Hearts and Minds” ਦੀ ਭਾਵਨਾ ਦੇ ਅਨੁਸਾਰ ਮੈਡੀਕਲ ਕੈਂਪਸ, ਕੌਸ਼ਲ ਵਿਕਾਸ, ਖੇਡਾਂ, ਮਹਿਲਾ ਸਸ਼ਕਤੀਕਰਣ, ਜਾਗਰੂਕਤਾ ਅਤੇ ਰੋਜ਼ੀ-ਰੋਟੀ ਸਬੰਧੀ ਪ੍ਰੋਗਰਾਮਾਂ ਰਾਹੀਂ ਸਥਾਨਕ ਭਾਈਚਾਰਿਆਂ ਦੇ ਨਾਲ ਵਿਸ਼ਵਾਸ ਅਤੇ ਸ਼ਮੂਲੀਅਤ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਮਧੂ-ਮੱਖੀ ਪਾਲਣ ਵਰਗੀ ਪਹਿਲਕਦਮੀ ਸਥਾਨਕ ਨੌਜਵਾਨਾਂ ਅਤੇ ਪੇਂਡੂ ਭਾਈਚਾਰਿਆਂ ਨੂੰ ਆਤਮ-ਨਿਰਭਰਤਾ ਅਤੇ ਸਵੈ-ਰੁਜ਼ਗਾਰ ਨਾਲ ਜੋੜ ਰਹੀਆਂ ਹਨ। 

*****

 

ਆਰਕੇ/ਆਰਆਰ/ਪੀਆਰ/ਪੀਐੱਸ/ਏਕੇ


(रिलीज़ आईडी: 2300567) आगंतुक पटल : 3
इस विज्ञप्ति को इन भाषाओं में पढ़ें: English , Urdu , हिन्दी , Tamil , Telugu