ਸ਼ਹਿਰੀ ਹਵਾਬਾਜ਼ੀ ਮੰਤਰਾਲਾ
azadi ka amrit mahotsav

ਵਾਰਾਣਸੀ ਹਵਾਈ ਅੱਡੇ 'ਤੇ ਲਾਇਸੈਂਸੀ ਹਥਿਆਰ ਨਾਲ ਗੋਲੀ ਚਲੀ

प्रविष्टि तिथि: 16 AUG 2026 2:02PM by PIB Chandigarh

16 ਅਗਸਤ, 2026 ਨੂੰ, ਸਵੇਰੇ ਲਗਭਗ 9.30 ਵਜੇ, ਏਅਰ ਇੰਡੀਆ ਐਕਸਪ੍ਰੈੱਸ ਫਲਾਈਟ IX 1810 ਰਾਹੀਂ ਵਾਰਾਣਸੀ ਤੋਂ ਮੁੰਬਈ ਜਾ ਰਹੇ ਇੱਕ ਯਾਤਰੀ, ਸ਼੍ਰੀ ਕਮਲੇਸ਼ ਕੇਦਾਰਨਾਥ ਰਾਏ ਨੇ ਨਿਰਧਾਰਿਤ ਪ੍ਰਕਿਰਿਆ ਅਨੁਸਾਰ ਚੈੱਕ-ਇਨ ਕਾਊਂਟਰ 'ਤੇ ਇੱਕ ਲਾਇਸੈਂਸਸ਼ੁਦਾ ਹਥਿਆਰ (licensed firearm) (21 ਜ਼ਿੰਦਾ ਕਾਰਤੂਸਾਂ ਦੇ ਨਾਲ 7.62 ਐੱਮਐੱਮ ਪਿਸਤੌਲ) ਹੋਣ ਦਾ ਖੁਲਾਸਾ ਕੀਤਾ।

ਯਾਤਰੀ ਨੂੰ ਲਾਜ਼ਮੀ ਸੁਰੱਖਿਆ ਰਸਮਾਂ ਪੂਰੀਆਂ ਕਰਨ ਲਈ ਨਿਰਧਾਰਿਤ ਸਕ੍ਰੀਨਿੰਗ ਏਰੀਆ ਵਿੱਚ ਲਿਜਾਇਆ ਗਿਆ। ਹਥਿਆਰ ਦੀ ਜਾਂਚ ਅਤੇ ਨਿਰੀਖਣ ਦੌਰਾਨ, ਗਲਤੀ ਨਾਲ ਗੋਲੀ ਚੱਲ ਗਈ। ਗੋਲੀ ਕਿਸੇ ਵਸਤੂ ਨਾਲ ਟਕਰਾ ਕੇ ਵਾਪਸ ਆਈ ਅਤੇ ਦੋ ਜਾਂਚ ਕਰਮਚਾਰੀਆਂ, ਸ਼੍ਰੀ ਰੋਹਿਤ ਰਾਜ ਅਤੇ ਸੁਸ਼੍ਰੀ ਸੁਮਨ ਕੁਮਾਰੀ ਨੂੰ ਜ਼ਖਮੀ ਕਰ ਦਿੱਤਾ।

ਦੋਵਾਂ ਕਰਮਚਾਰੀਆਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਉਨ੍ਹਾਂ ਨੂੰ ਡਾਕਟਰੀ ਇਲਾਜ ਲਈ ਵਾਰਾਣਸੀ ਦੇ ਨਿਊ ਲਕਸ਼ਮੀ ਟ੍ਰੌਮਾ ਸੈਂਟਰ ਲਿਜਾਇਆ ਗਿਆ।

ਸਥਾਨਕ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਗਿਆ ਅਤੇ ਯਾਤਰੀ ਨੂੰ ਕਾਨੂੰਨ ਅਨੁਸਾਰ ਜਾਂਚ ਅਤੇ ਅਗਲੀ ਕਾਰਵਾਈ ਲਈ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਸਿਵਿਲ ਐਵੀਏਸ਼ਨ ਸੁਰੱਖਿਆ ਬਿਊਰੋ (ਬੀਸੀਏਐੱਸ) ਹਵਾਈ ਅੱਡਿਆਂ 'ਤੇ ਲਾਇਸੈਂਸਸ਼ੁਦਾ ਹਥਿਆਰਾਂ ਨੂੰ ਸੰਭਾਲਣ ਅਤੇ ਲਿਜਾਣ ਲਈ ਨਿਰਧਾਰਿਤ ਪ੍ਰਕਿਰਿਆਵਾਂ ਦੀ ਪਾਲਣਾ ਕਰਨ ਸਮੇਤ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ। ਜਾਂਚ ਦੇ ਨਤੀਜਿਆਂ ਦੇ ਅਧਾਰ 'ਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ।

ਘਟਨਾ ਨੂੰ ਤੁਰੰਤ ਕਾਬੂ ਵਿੱਚ ਕਰ ਲਿਆ ਗਿਆ ਅਤੇ ਹਵਾਈ ਅੱਡੇ ਦਾ ਕੰਮਕਾਜ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਹੈ।

*****

ਦਿਵਯਾਂਸ਼ੂ ਕੁਮਾਰ/ਏਕੇ


(रिलीज़ आईडी: 2300509) आगंतुक पटल : 2
इस विज्ञप्ति को इन भाषाओं में पढ़ें: English , Urdu , हिन्दी , Bengali , Bengali-TR , Gujarati , Tamil , Telugu