ਵਿੱਤ ਮੰਤਰਾਲਾ
azadi ka amrit mahotsav

ਡੀਆਰਆਈ ਨੇ ਸੁਪਾਰੀ ਆਯਾਤ ਵਿੱਚ ਸਾਫਟਾ ਸਮਝੌਤੇ ਦੇ ਵੱਡੇ ਪੈਮਾਨੇ ‘ਤੇ ਗੈਰ-ਕਾਨੂੰਨੀ ਵਰਤੋਂ ਦਾ ਖੁਲਾਸਾ ਕੀਤਾ


ਮਹੀਨਿਆਂ ਤੱਕ ਚਲੀ ਜਾਂਚ ਵਿੱਚ ਸਰਕਾਰੀ ਖਜ਼ਾਨੇ ਤੋਂ ਲਗਭਗ 2,500 ਕਰੋੜ ਰੁਪਏ ਦੀ ਧੋਖਾਧੜੀ ਦਾ ਖੁਲਾਸਾ ਹੋਇਆ, ਲਗਭਗ 75 ਲੱਖ ਰੁਪਏ ਨਕਦ ਅਤੇ 160 ਮੀਟ੍ਰਿਕ ਟਨ ਸੁਪਾਰੀ ਜ਼ਬਤ ਕੀਤੀ ਗਈ: 9 ਗ੍ਰਿਫਤਾਰ ਕੀਤੇ ਗਏ

ਗਿਰੋਹਾਂ ਨੇ ਮੂਲ ਦੇਸ਼ ਬੰਗਲਾਦੇਸ਼ ਦੱਸ ਕੇ ਇੰਡੋਨੇਸ਼ੀਆ, ਥਾਈਲੈਂਡ, ਮਲੇਸ਼ੀਆ ਅਤੇ ਹੋਰ ਦੱਖਣੀ-ਪੂਰਬ ਏਸ਼ਿਆਈ ਦੇਸ਼ਾਂ ਤੋਂ ਭਾਰਤ ਵਿੱਚ ਸੁਪਾਰੀ ਦਾ ਆਯਾਤ ਕੀਤਾ

ਸੁਪਾਰੀ ਦੇ ਜ਼ਿਆਦਾਤਰ ਧੋਖਾਧੜੀ ਵਾਲੇ ਆਯਾਤ ਦੀ ਕਲੀਅਰੈਂਸ ਲਈ ਜ਼ਿੰਮੇਵਾਰ ਕਸਟਮ ਬ੍ਰੋਕਰ ਫਰਮ ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਗਿਆ

Posted On: 16 AUG 2026 10:51AM by PIB Chandigarh

ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਇੱਕ ਮਹੀਨੇ ਤੱਕ ਚਲੇ ਖੁਫੀਆ ਅਭਿਆਨ ਵਿੱਚ ਦੱਖਣੀ-ਪੂਰਬ ਏਸ਼ਿਆਈ ਸੁਪਾਰੀ ਨੂੰ ਬੰਗਲਾਦੇਸ਼ੀ ਦੱਸ ਕੇ ਭਾਰਤ ਵਿੱਚ ਆਯਾਤ ਕਰਨ ਵਾਲੇ ਅਤੇ ਦੱਖਣੀ ਏਸ਼ਿਆਈ ਮੁਕਤ ਵਪਾਰ ਖੇਤਰ (ਸਾਫਟਾ) ਦੇ ਤਹਿਤ ਧੋਖਾਧੜੀ ਨਾਲ ਰਿਆਇਤੀ ਡਿਊਟੀ ਦਾ ਲਾਭ ਚੁੱਕਣ ਵਾਲੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਜਾਂਚ ਵਿੱਚ ਹੁਣ ਤੱਕ 2,500 ਕਰੋੜ ਰੁਪਏ ਤੋਂ ਵੱਧ ਦੇ ਸੰਭਾਵਿਤ ਰੈਵੇਨਿਊ ਨੁਕਸਾਨ ਦਾ ਪਤਾ ਚਲਿਆ ਹੈ। ਇਸ ਮਾਮਲੇ ਵਿੱਚ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਭਾਰਤ ਵਿੱਚ ਸੁਪਾਰੀ ਦੇ ਆਯਾਤ ‘ਤੇ 100 ਪ੍ਰਤੀਸ਼ਤ ਬੇਸਿਕ ਕਸਟਮ ਡਿਊਟੀ (ਬੀਸੀਡੀ) ਲੱਗਦੀ ਹੈ। ਹਾਲਾਂਕਿ, ਸਾਫਟਾ ਸਮਝੌਤੇ ਦੇ ਤਹਿਤ ਆਯਾਤ ਕੀਤੀ ਸੁਪਾਰੀ ਦੇ ਯੋਗ ਉਤਪਾਦਾਂ ਨੂੰ ਕਸਟਮ ਡਿਊਟੀ ਤੋਂ ਪੂਰੀ ਤਰ੍ਹਾਂ ਛੋਟ ਪ੍ਰਾਪਤ ਹੈ। ਬੰਗਲਾਦੇਸ਼ ਤੋਂ ਆਯਾਤ ਕੀਤੀ ਸੁਪਾਰੀ ਵੀ ਸਾਫਟਾ ਦੇ ਤਹਿਤ ਛੋਟ ਦੀ ਹੱਕਦਾਰ ਹੈ, ਜੇਕਰ ਆਯਾਤ ਨਿਰਧਾਰਿਤ ਮੂਲ ਨਿਯਮਾਂ ਦੀਆਂ ਮਿਆਰਾਂ ਨੂੰ ਪੂਰਾ ਕਰਦਾ ਹੈ।

ਡੀਆਰਆਈ ਦੁਆਰਾ ਜੁਟਾਈ ਗਈ ਅਤੇ ਜਾਂਚ ਕੀਤੀ ਗਈ ਖੁਫੀਆ ਜਾਣਕਾਰੀ ਤੋਂ ਪਤਾ ਚੱਲਿਆ ਕਿ ਕੁਝ ਗਿਰੋਹ ਸੁਪਾਰੀ ਦੇ ਆਯਾਤ ‘ਤੇ ਵੱਡੇ ਪੈਮਾਨੇ ‘ਤੇ ਧੋਖਾਧੜੀ ਨਾਲ ਸਾਫਟਾ ਦੇ ਲਾਭ ਚੁੱਕ ਰਹੇ ਸਨ। ਉਹ ਇੰਡੋਨੇਸ਼ੀਆ, ਥਾਈਲੈਂਡ, ਮਲੇਸ਼ੀਆ ਅਤੇ ਹੋਰ ਦੱਖਣੀ-ਪੂਰਬ ਏਸ਼ਿਆਈ ਦੇਸ਼ਾਂ ਤੋਂ ਆਯਾਤ ਕੀਤੀ ਸੁਪਾਰੀ ਨੂੰ ਭਾਰਤ ਵਿੱਚ ਬੰਗਲਾਦੇਸ਼ ਤੋਂ ਆਯਾਤ ਕੀਤੀ ਸੁਪਾਰੀ ਦੇ ਮੂਲ ਦੇਸ਼ ਦੇ ਰੂਪ ਵਿੱਚ ਗਲਤ ਤਰੀਕੇ ਨਾਲ ਐਲਾਨ ਕਰ ਰਹੇ ਸਨ।

ਇਸ ਤੋਂ ਬਾਅਦ, ਕੋਲਕਾਤਾ ਅਤੇ ਵਿਸ਼ਾਖਾਪਟਨਮ ਵਿੱਚ ਆਯਾਤਕਾਂ, ਕਸਟਮ ਬ੍ਰੋਕਰਾਂ ਅਤੇ ਆਈਈਸੀ ਧਾਰਕਾਂ ਨਾਲ ਜੁੜੇ ਕਈ ਕੈਂਪਸ ‘ਤੇ ਇਕੱਠੇ ਤਲਾਸ਼ੀ ਅਭਿਆਨ ਚਲਾਇਆ ਗਿਆ। ਸੁਪਾਰੀ ਦੇ ਦੱਖਣੀ-ਪੂਰਬ ਏਸ਼ਿਆਈ ਮੂਲ ਨੂੰ ਸਾਬਤ ਕਰਨ ਵਾਲੇ ਕਈ ਇਤਰਾਜ਼ਯੋਗ ਦਸਤਾਵੇਜ਼ ਅਤੇ ਠੋਸ ਸਬੂਤ ਬਰਾਮਦ ਕੀਤੇ ਗਏ। ਡੀਆਰਆਈ ਅਧਿਕਾਰੀਆਂ ਨੇ ਲਗਭਗ 75 ਲੱਖ ਰੁਪਏ ਨਕਦ ਵੀ ਬਰਾਮਦ ਅਤੇ ਜ਼ਬਤ ਕੀਤੇ, ਜੋ ਗੈਰ-ਕਾਨੂੰਨੀ ਤੌਰ ‘ਤੇ ਆਯਾਤ ਕੀਤੇ ਮਾਲ ਦੀ ਵਿਕਰੀ ਤੋਂ ਪ੍ਰਾਪਤ ਰਾਸ਼ੀ ਮੰਨੀ ਜਾ ਰਹੀ ਹੈ। ਲਗਭਗ 160 ਮੀਟ੍ਰਿਕ ਟਨ ਸੁਪਾਰੀ ਦੀ ਇੱਕ ਖੇਪ ਵੀ ਜ਼ਬਤ ਕੀਤੀ ਗਈ।

ਹੁਣ ਤੱਕ ਦੀ ਜਾਂਚ ਨਾਲ ਸੁਪਾਰੀ ਦੇ ਵੱਡੇ ਪੈਮਾਨੇ ‘ਤੇ ਧੋਖਾਧੜੀ ਵਾਲੇ ਆਯਾਤ ਦਾ ਖੁਲਾਸਾ ਹੋਇਆ ਹੈ, ਜਿਸ ਵਿੱਚ ਹਾਲ ਹੀ ਦੇ ਵਰ੍ਹਿਆਂ ਵਿੱਚ ਸਰਕਾਰੀ ਖਜ਼ਾਨੇ ਨੂੰ 2,500 ਕਰੋੜ ਰੁਪਏ ਤੋਂ ਵੱਧ ਦੀ ਕਸਟਮ ਡਿਊਟੀ ਦਾ ਨੁਕਸਾਨ ਹੋਇਆ ਹੈ। ਮਾਸਟਰ ਮਾਈਂਡ ਦੱਖਣੀ-ਪੂਰਬ ਏਸ਼ਿਆਈ ਦੇਸ਼ਾਂ ਤੋਂ ਬੰਗਲਾਦੇਸ਼ ਦੇ ਇੱਕ ਈਪੀਜੈੱਡ ਵਿੱਚ ਸੁਪਾਰੀ ਦੇ ਆਯਾਤ ਦੀ ਸੁਵਿਧਾ ਪ੍ਰਦਾਨ ਕਰ ਰਹੇ ਸਨ ਅਤੇ ਫਿਰ ਕੰਟੇਨਰ ਅਤੇ ਬੋਰੀਆਂ ਨੂੰ ਬਦਲ ਕੇ ਮਾਲ ਨੂੰ ਬੰਗਲਾਦੇਸ਼ੀ ਮੂਲ ਦੀ ਸੁਪਾਰੀ ਦੇ ਰੂਪ ਵਿੱਚ ਦਿਖਾ ਕੇ ਭਾਰਤ ਭੇਜ ਰਹੇ ਸਨ। 

ਉਨ੍ਹਾਂ ਨੇ ਬੰਗਲਾਦੇਸ਼ੀ ਅਧਿਕਾਰੀਆਂ ਤੋਂ ਧੋਖਾਧੜੀ ਨਾਲ ਸਾਫਟਾ ਮੂਲ ਸਰਟੀਫਿਕੇਟ ਪ੍ਰਾਪਤ ਕੀਤੇ ਸਨ। ਮਾਸਟਰਮਾਈਂਡ ਭਾਰਤੀ ਇੰਪੋਟਰਸ ਤੋਂ ਮਾਲ ਦੇ ਰਸਤੇ, ਦਸਤਾਵੇਜ਼ੀਕਰਣ, ਕਲੀਅਰੈਂਸ ਅਤੇ ਆਵਾਜਾਈ ਦੀ ਵਿਵਸਥਾ ਕਰਨ ਲਈ ਭਾਰੀ ਕਮਿਸ਼ਨ ਵਸੂਲ ਰਹੇ ਸਨ ਅਤੇ ਨਕਦ ਵਿੱਚ ਭਾਰੀ ਭੁਗਤਾਨ ਇਕੱਠਾ ਕਰ ਰਹੇ ਸਨ। ਜਾਂਚ ਵਿੱਚ ਹਵਾਲਾ ਚੈਨਲਾਂ ਅਤੇ ਫਰਜ਼ੀ ਸੰਸਥਾਵਾਂ ਦੇ ਇਸਤੇਮਾਲ ਦਾ ਵੀ ਖੁਲਾਸਾ ਹੋਇਆ ਹੈ, ਜਿਨ੍ਹਾਂ ਦਾ ਇਸਤੇਮਾਲ ਵਿੱਤੀ ਆਮਦਨ ਦੇ ਲੈਣ-ਦੇਣ ਅਤੇ ਹੇਰਾਫੇਰੀ ਲਈ ਕੀਤਾ ਜਾ ਰਿਹਾ ਸੀ।

ਜਾਂਚ ਵਿੱਚ ਇਹ ਵੀ ਪਤਾ ਚੱਲਿਆ ਹੈ ਕਿ ਇਸ ਮਾਮਲੇ ਵਿੱਚ ਫੜੀ ਗਈ ਸੁਪਾਰੀ ਦੇ ਜ਼ਿਆਦਾਤਰ ਗੈਰ-ਕਾਨੂੰਨੀ ਆਯਾਤ ਦੀ ਕਲੀਅਰੈਂਸ ਲਈ ਇੱਕ ਕਸਟਮ ਬ੍ਰੋਕਰ ਫਰਮ ਵਿਸ਼ੇਸ਼ ਤੌਰ ‘ਤੇ ਜ਼ਿੰਮੇਵਾਰ ਸੀ। ਡੀਆਰਆਈ ਦੁਆਰਾ ਚਲ ਰਹੀ ਜਾਂਚ ਦੇ ਨਤੀਜੇ ਵਜੋਂ, ਸਮਰੱਥ ਅਧਿਕਾਰੀ ਦੁਆਰਾ ਕਸਟਮ ਬ੍ਰੋਕਰ ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਹੁਣ ਤੱਕ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।

ਇਸ ਤਰ੍ਹਾਂ ਦੇ ਗੈਰ-ਕਾਨੂੰਨੀ ਆਯਾਤ ਨਾਲ ਘਰੇਲੂ ਸੁਪਾਰੀ ਉਤਪਾਦਕਾਂ ਅਤੇ ਕਾਨੂੰਨੀ ਵਪਾਰ ‘ਤੇ ਪ੍ਰਤੀਕੂਲ ਪ੍ਰਭਾਵ ਪੈਂਦਾ ਹੈ, ਕਿਉਂਕਿ ਇਸ ਨਾਲ ਕੀਮਤਾਂ ਵਿੱਚ ਅਣਉੱਚਿਤ ਉਤਾਰ-ਚੜ੍ਹਾਅ ਹੁੰਦਾ ਹੈ ਅਤੇ ਕਾਨੂੰਨੀ ਕਾਰੋਬਾਰਾਂ ਲਈ ਬਰਾਬਰ ਮੌਕੇ ਪ੍ਰਾਪਤ ਕਰਨ ਵਿੱਚ ਰੁਕਾਵਟ ਆਉਂਦੀ ਹੈ। ਸਰਕਾਰ ਦੇ ਰੈਵੇਨਿਊ ਨੂੰ ਭਾਰੀ ਨੁਕਸਾਨ ਪਹੁੰਚਾਉਣ ਤੋਂ ਇਲਾਵਾ, ਇਹ ਗੈਰ-ਕਾਨੂੰਨੀ ਗਤੀਵਿਧੀਆਂ ਸਰਹੱਦੀ ਖੇਤਰਾਂ ਵਿੱਚ ਨਿਯੰਤ੍ਰਿਤ ਵਪਾਰਕ ਅਭਿਆਸਾਂ ਅਤੇ ਆਰਥਿਕ ਸੁਰੱਖਿਆ ਨੂੰ ਵੀ ਕਮਜ਼ੋਰ ਕਰਦੀਆਂ ਹਨ।

ਇਸ ਅਭਿਆਨ ਦੇ ਨਾਲ, ਡੀਆਰਆਈ ਨੇ ਮੂਲ ਦੇਸ਼ ਦੀ ਯੋਜਨਾਬੱਧ ਗਲਤ ਘੋਸ਼ਣਾ, ਸਾਫਟਾ ਲਾਭਾਂ ਦੀ ਧੋਖਾਧੜੀ ਨਾਲ ਵਰਤੋਂ ਅਤੇ ਕਸਟਮ ਰੈਵੇਨਿਊ ਦੀ ਵੱਡੇ ਪੈਮਾਨੇ ‘ਤੇ ਚੋਰੀ ਵਿੱਚ ਸ਼ਾਮਲ ਇੱਕ ਸੰਗਠਿਤ ਨੈੱਟਵਰਕ ਦਾ ਪ੍ਰਭਾਵਸ਼ਾਲੀ ਢੰਗ ਨਾਲ ਪਰਦਾਫਾਸ਼ ਕੀਤਾ ਹੈ।

****

ਐੱਸਆਰ/ਕੇਐੱਮਐੱਨ/ਏਕੇ


(Release ID: 2300503) ਵਿਜ਼ੀਟਰ ਕਾਊਂਟਰ : 59