ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਸ਼੍ਰੀ ਸੀਪੀ ਰਾਧਾਕ੍ਰਿਸ਼ਨਨ 16-17 ਅਗਸਤ ਨੂੰ ਤਾਮਿਲਨਾਡੂ ਦਾ ਦੌਰਾ ਕਰਨਗੇ
Posted On:
14 AUG 2026 3:34PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ 16 ਅਤੇ 17 ਅਗਸਤ, 2026 ਨੂੰ ਤਾਮਿਲਨਾਡੂ ਦੇ ਦੋ ਦਿਨਾ ਦੌਰੇ ’ਤੇ ਰਹਿਣਗੇ। ਇਸ ਦੌਰਾਨ ਉਹ ਚੇਨਈ, ਚੇਂਗਲਪੱਟੂ, ਤਿਰੂਵਰੂਰ ਅਤੇ ਤੰਜਾਵੁਰ ਵਿੱਚ ਆਯੋਜਿਤ ਹੋਣ ਵਾਲੇ ਕਈ ਅਕਾਦਮਿਕ, ਯਾਦਗਾਰੀ ਅਤੇ ਸਾਹਿਤਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ।
16 ਅਗਸਤ ਨੂੰ ਆਪਣੀ ਯਾਤਰਾ ਦੌਰਾਨ, ਉਪ-ਰਾਸ਼ਟਰਪਤੀ ਚੇਂਗਲਪੱਟੂ ਦੇ ਕੱਟਨਕੁਲਥੁਰ ਵਿਖੇ ਐੱਸ.ਆਰ.ਐੱਮ. ਇੰਸਟੀਚਿਊਟ ਆਫ਼ ਸਾਇੰਸ ਐਂਡ ਤਕਨਾਲੋਜੀ (ਐੱਸਆਰਐੱਮਆਈਐੱਸਟੀ) ਦੇ 22ਵੇਂ ਕਨਵੋਕੇਸ਼ਨ ਵਿੱਚ ਸ਼ਾਮਲ ਹੋਣਗੇ।
ਉਹ ਚੇਨਈ ਦੇ ਟੀ ਨਗਰ ਦੇ ਵਾਣੀ ਮਹਿਲ ਵਿਖੇ ਨਾਗਾਲੈਂਡ, ਮਨੀਪੁਰ ਅਤੇ ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਸ਼੍ਰੀ ਲਾ. ਗਣੇਸ਼ਨ ਦੀ ਪਹਿਲੀ ਬਰਸੀ ਦੇ ਸਮਾਗਮ ਵਿੱਚ ਵੀ ਹਿੱਸਾ ਲੈਣਗੇ ।
ਇਸ ਤੋਂ ਬਾਅਦ, ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਚੇਨਈ ਦੇ ਡੀ.ਜੀ. ਵੈਸ਼ਣਵ ਕਾਲਜ ਆਡੀਟੋਰੀਅਮ ਵਿੱਚ ਹਿੰਦੂ ਮੁਨਾਨੀ ਦੇ ਸੰਸਥਾਪਕ ਸਵਰਗੀ ਸ਼੍ਰੀ ਕੇ. ਰਾਮਗੋਪਾਲਨ ਦੇ ਵਿਚਾਰਾਂ ਅਤੇ ਲੇਖਾਂ ’ਤੇ ਆਧਾਰਿਤ ਪੁਸਤਕ ‘ਇਕੋਜ਼ ਆਫ਼ ਏ ਨੇਸ਼ਨਲਿਸਟ ਮਾਈਂਡ’ ਦੇ ਘੁੰਢ ਚੁਕਾਈ ਸਮਾਗਮ ਵਿੱਚ ਹਿੱਸਾ ਲੈਣਗੇ।
ਉਪ-ਰਾਸ਼ਟਰਪਤੀ 17 ਅਗਸਤ ਨੂੰ ਤਿਰੂਵਰੂਰ ਵਿੱਚ ‘ਤਾਮਿਲਨਾਡੂ ਕੇਂਦਰੀ ਯੂਨੀਵਰਸਿਟੀ’ ਦੇ 11ਵੇਂ ਕਨਵੋਕੇਸ਼ਨ ਵਿੱਚ ਸ਼ਿਰਕਤ ਕਰਨਗੇ।
ਇਸ ਤੋਂ ਬਾਅਦ ਉਹ ਤੰਜਾਵੁਰ ਵਿੱਚ ਐੱਸਏਏਐੱਸਟੀਆਰਏ ਡੀਮਡ ਯੂਨੀਵਰਸਿਟੀ ਦੇ ਰੂਬੀ ਅਤੇ ਸਿਲਵਰ ਜੁਬਲੀ ਸਮਾਪਤੀ ਸਮਾਗਮਾਂ ਵਿੱਚ ਸ਼ਾਮਲ ਹੋਣਗੇ।
****
ਪੀਆਰ/ਏਐਸਐਮ/ਵੀਐਮ
(Release ID: 2300314)
ਵਿਜ਼ੀਟਰ ਕਾਊਂਟਰ : 30