ਰੱਖਿਆ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਨੇ 2026 ਦੇ ਸੁਤੰਤਰਤਾ ਦਿਵਸ ਮੌਕੇ ਆਪਣੇ ਭਾਸ਼ਣ ਵਿੱਚ ਕਿਹਾ ਕਿ 'ਰੱਖਿਆ ਸ਼ਕਤੀ' ਇੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਕੁੰਜੀ ਹੈ


ਭਾਰਤ ਨੂੰ ਅਗਲੀ ਪੀੜ੍ਹੀ ਦੀ ਰੱਖਿਆ ਤਕਨਾਲੋਜੀ ਦਾ ਵਿਸ਼ਵਵਿਆਪੀ ਸਪਲਾਇਰ ਬਣਨ ਦੀ ਜ਼ਰੂਰਤ ਹੈ

ਮੌਜੂਦਾ ਬਦਲਦੇ ਦ੍ਰਿਸ਼ ਵਿੱਚ, ਸਵਦੇਸ਼ੀ ਰੱਖਿਆ ਉਪਕਰਣਾਂ 'ਤੇ ਧਿਆਨ ਕੇਂਦ੍ਰਿਤ ਕਰਨ ਅਤੇ ਫੌਜੀ ਸਮਰੱਥਾਵਾਂ ਨੂੰ ਵਧਾਉਣ ਦੀ ਜ਼ਰੂਰਤ ਹੈ

ਮਿਸ਼ਨ ਸੁਦਰਸ਼ਨ ਚੱਕਰ 'ਤੇ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ

ਆਧੁਨਿਕ ਚੁਣੌਤੀਆਂ ਨਾਲ ਨਜਿੱਠਣ ਲਈ ਸਿਵਿਲ ਡਿਫੈਂਸ ਦੀ ਇੱਕ ਵਿਸ਼ਾਲ ਸਵੈ-ਇੱਛੁਕ ਸਿਵਿਲ ਫੋਰਸ ਬਣਾਈ ਜਾਵੇਗੀ

प्रविष्टि तिथि: 15 AUG 2026 3:26PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 2026 ਦੇ ਆਜ਼ਾਦੀ ਦਿਵਸ 'ਤੇ ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ, "ਰੱਖਿਆ ਸ਼ਕਤੀ" ਨੂੰ ਸ਼ਕਤੀ ਦੀਆਂ ਸੱਤ ਧਾਰਾਵਾਂ ਵਿੱਚੋਂ ਇੱਕ ਦੱਸਿਆ। ਉਨ੍ਹਾਂ ਕਿਹਾ ਕਿ ਇਹ 2047 ਤੱਕ ਇੱਕ ਵਿਕਸਿਤ ਭਾਰਤ ਬਣਾਉਣ ਦੀ ਕੁੰਜੀ ਹੈ। 15 ਅਗਸਤ, 2026 ਨੂੰ, ਦਿੱਲੀ ਦੇ ਲਾਲ ਕਿਲ੍ਹੇ ਦੀ ਫ਼ਸੀਲ ਤੋਂ, ਪ੍ਰਧਾਨ ਮੰਤਰੀ ਨੇ ਰੱਖਿਆ ਖੇਤਰ ਵਿੱਚ ਸਵੈ-ਨਿਰਭਰਤਾ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਭਾਰਤ ਨੂੰ ਆਧੁਨਿਕ ਰੱਖਿਆ ਤਕਨਾਲੋਜੀਆਂ ਦੇ ਇੱਕ ਵਿਸ਼ਵਵਿਆਪੀ ਸਪਲਾਇਰ ਵਜੋਂ ਉਭਰਨ ਦਾ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ, "ਰੱਖਿਆ ਖੇਤਰ ਵਿੱਚ ਆਤਮਨਿਰਭਰ ਹੋਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ। ਜਦੋਂ ਦੁਨੀਆ ਭਰ ਦੇ ਦੇਸ਼ ਆਪਣੇ ਹਿੱਤਾਂ ਬਾਰੇ ਜ਼ਿਆਦਾ ਸੋਚ ਰਹੇ ਹਨ, ਤਾਂ ਭਾਰਤ ਦੁਨੀਆ ਲਈ ਸਿਰਫ਼ ਇੱਕ ਬਜ਼ਾਰ ਨਹੀਂ ਰਹਿ ਸਕਦਾ। ਸਾਨੂੰ ਡਰੋਨ ਅਤੇ ਐਂਟੀ-ਡਰੋਨ ਪ੍ਰਣਾਲੀਆਂ ਵਿਕਸਿਤ ਕਰਨੀਆਂ ਚਾਹੀਦੀਆਂ ਹਨ ਅਤੇ ਹਾਈਪਰਸੋਨਿਕ ਰੱਖਿਆ ਤਕਨਾਲੋਜੀਆਂ ਵਿੱਚ ਅਗਵਾਈ ਕਰਨੀ ਚਾਹੀਦੀ ਹੈ।"

ਸਵੈ-ਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਰਕਾਰ ਦੇ ਸੰਕਲਪ ਨੂੰ ਦੁਹਰਾਉਂਦੇ ਹੋਏ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਨੂੰ ਹੁਣ ਦੂਜੇ ਦੇਸ਼ਾਂ 'ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਹਾ, "ਦੁਨੀਆ ਵਿੱਚ ਬਹੁਤ ਸਾਰੀਆਂ ਚੀਜ਼ਾਂ ਉਪਲਬਧ ਹਨ ਜੋ ਸਸਤੀਆਂ ਅਤੇ ਆਸਾਨੀ ਨਾਲ ਉਪਲਬਧ ਹਨ। ਪਰ ਉਨ੍ਹਾਂ 'ਤੇ ਨਿਰਭਰ ਹੋਣ ਨਾਲ ਨਾ ਤਾਂ ਸਾਡੀਆਂ ਆਪਣੀਆਂ ਯੋਗਤਾਵਾਂ ਵਿਕਸਿਤ  ਹੁੰਦੀਆਂ ਹਨ ਅਤੇ ਨਾ ਹੀ ਸਾਡੀਆਂ ਯੋਗਤਾਵਾਂ ਦੀ ਪਰਖ ਹੁੰਦੀ ਹੈ। ਇਸ ਲਈ, ਸਾਨੂੰ ਆਪਣੀਆਂ ਸਮਰੱਥਾਵਾਂ ਨੂੰ ਮਜ਼ਬੂਤ ​​ਕਰਨਾ ਚਾਹੀਦਾ ਹੈ ਅਤੇ ਆਪਣੇ ਹਿੱਤਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਇਸ ਲਈ ਅਸੀਂ 'ਸਵੈ-ਨਿਰਭਰ ਭਾਰਤ' ਦੇ ਦ੍ਰਿੜ੍ਹ ਇਰਾਦੇ ਨਾਲ ਅੱਗੇ ਵਧ ਰਹੇ ਹਾਂ। ਮੇਕ ਇਨ ਇੰਡੀਆ, ਸਵਦੇਸ਼ੀ ਅਤੇ ਵੋਕਲ ਫਾਰ ਲੋਕਲ ਵਰਗੀਆਂ ਪਹਿਲਕਦਮੀਆਂ ਭਾਰਤੀਆਂ ਦੇ ਦਿਲਾਂ ਨਾਲ ਜੁੜ ਰਹੀਆਂ ਹਨ।"

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸਾਈਬਰ ਸੁਰੱਖਿਆ ਵੀ ਰੱਖਿਆ ਦਾ ਇੱਕ ਅਜਿਹਾ ਖੇਤਰ ਹੈ ਜਿੱਥੇ ਦੇਸ਼ ਨੌਜਵਾਨਾਂ ਦੀਆਂ ਯੋਗਤਾਵਾਂ ਦੀ ਵਰਤੋਂ ਦੇਸ਼ ਅਤੇ ਦੁਨੀਆ ਦੇ ਹਿੱਤ ਲਈ ਕਰ ਸਕਦਾ ਹੈ।

ਸ਼੍ਰੀ ਨਰੇਂਦਰ ਮੋਦੀ ਨੇ ਬਦਲਦੇ ਸਮੇਂ ਵਿੱਚ ਰੱਖਿਆ ਬਲਾਂ ਦੀਆਂ ਸਮਰੱਥਾਵਾਂ ਨੂੰ ਵਧਾਉਣ ਦੀ ਜ਼ਰੂਰਤ  'ਤੇ ਜ਼ੋਰ ਦਿੱਤਾ, ਨਾਲ ਹੀ ਸਵਦੇਸ਼ੀ ਰੱਖਿਆ ਉਪਕਰਣਾਂ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ  'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, "ਅੱਜ ਯੁੱਧ ਦੀ ਪ੍ਰਕਿਰਤੀ ਬਦਲ ਰਹੀ ਹੈ; ਹੁਣ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਟਕਰਾਅ ਸਰਹੱਦਾਂ ਤੱਕ ਸੀਮਤ ਰਹੇਗਾ। ਆਧੁਨਿਕ ਯੁੱਧ ਰਿਫਾਇਨਰੀਆਂ, ਬੈਂਕਿੰਗ ਖੇਤਰ, ਜਾਂ ਡੇਟਾ ਸੈਂਟਰਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ; ਇੱਕ ਤਰ੍ਹਾਂ ਨਾਲ, ਇਹ ਯੁੱਧ ਦਾ ਇੱਕ ਨਵਾਂ ਰੂਪ ਹੈ, ਜੋ ਬੁਨਿਆਦੀ ਢਾਂਚੇ ਅਤੇ ਫੈਕਟਰੀਆਂ ਨੂੰ ਤਬਾਹ ਕਰ ਰਿਹਾ ਹੈ। ਅਸੀਂ ਕੁਝ ਸਾਲ ਪਹਿਲਾਂ 'ਮਿਸ਼ਨ ਸੁਦਰਸ਼ਨ ਚੱਕਰ' ਦਾ ਐਲਾਨ ਕੀਤਾ ਸੀ ਅਤੇ ਇਸ 'ਤੇ ਕੰਮ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ।"

ਪਿਛਲੇ 12 ਵਰ੍ਹਿਆ ਵਿੱਚ ਰੱਖਿਆ ਖੇਤਰ ਵਿੱਚ ਆਏ ਬਦਲਾਵਾਂ ਬਾਰੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਰੱਖਿਆ ਉਤਪਾਦਨ ਲਗਭਗ ਚਾਰ ਗੁਣਾ ਵਧਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਰੱਖਿਆ ਨਿਰਯਾਤ ਲਗਭਗ 50 ਗੁਣਾ ਵਧਿਆ ਹੈ ਅਤੇ ਭਾਰਤੀ ਹਥਿਆਰ ਲਗਭਗ 100 ਦੇਸ਼ਾਂ ਤੱਕ ਪਹੁੰਚ ਗਏ ਹਨ। ਉਨ੍ਹਾਂ ਕਿਹਾ, "ਚੁਣੌਤੀ ਦੇਸ਼ ਦੇ ਅੰਦਰ ਹੋਵੇ ਜਾਂ ਦੇਸ਼ ਤੋਂ ਬਾਹਰ, ਭਾਰਤ ਹਰ ਸਥਿਤੀ ਲਈ ਤਿਆਰ ਹੈ... ਵਿਸ਼ਵ ਪੱਧਰ 'ਤੇ ਭਾਰਤ ਦੀ ਸਾਖ ਲਗਾਤਾਰ ਵਧ ਰਹੀ ਹੈ।"

ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਇੱਕ ਸੁਰੱਖਿਅਤ ਭਾਰਤ ਬਣਾਉਣਾ ਹਰੇਕ ਨਾਗਰਿਕ ਦੀ ਜ਼ਿੰਮੇਵਾਰੀ ਹੈ ਅਤੇ ਉੱਭਰ ਰਹੇ ਖਤਰਿਆਂ ਦਾ ਸਾਹਮਣਾ ਕਰਨ ਲਈ ਤਿਆਰੀ ਵਧਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, "ਪਿਛਲੀ ਸਦੀ ਦੀਆਂ ਜੰਗਾਂ ਲਈ ਸਾਡੇ ਦੇਸ਼ ਵਿੱਚ ਵਿਕਸਿਤ ਕੀਤੇ ਗਏ ਸਿਵਿਲ ਸੁਰੱਖਿਆ ਪ੍ਰਣਾਲੀਆਂ ਪੁਰਾਣੀਆਂ ਹੋ ਚੁੱਕਿਆ ਹਨ। ਆਉਣ ਵਾਲੇ ਦਿਨਾਂ ਵਿੱਚ, ਅਸੀਂ ਇੱਕ ਮਜ਼ਬੂਤ ​​ਸਿਵਿਲ ਸੁਰੱਖਿਆ ਨੈੱਟਵਰਕ ਬਣਾਵਾਂਗੇ। ਅਸੀਂ ਆਧੁਨਿਕ ਪ੍ਰਣਾਲੀਆਂ ਬਾਰੇ ਜਾਣਕਾਰੀ ਪ੍ਰਦਾਨ ਕਰਾਂਗੇ। ਆਧੁਨਿਕ ਚੁਣੌਤੀਆਂ ਦਾ ਸਾਹਮਣਾ ਕਰਨ ਲਈ, ਅਸੀਂ ਸਵੈ-ਇੱਛੁਕ ਸਿਵਿਲ ਬਲਾਂ ਦੀ ਇੱਕ ਵੱਡੀ ਫੋਰਸ ਬਣਾਉਣ ਜਾ ਰਹੇ ਹਾਂ।"

ਪ੍ਰਧਾਨ ਮੰਤਰੀ ਨੇ ਰਾਸ਼ਟਰ ਨਿਰਮਾਣ ਵਿੱਚ ਔਰਤਾਂ ਦੀ ਵਧਦੀ ਭੂਮਿਕਾ ਬਾਰੇ ਵੀ ਗੱਲ ਕੀਤੀ, ਜਿਸ ਵਿੱਚ ਰੱਖਿਆ ਬਲ ਵੀ ਸ਼ਾਮਲ ਹਨ। ਉਨ੍ਹਾਂ ਕਿਹਾ, "ਐੱਨਡੀਏ ਤੋਂ ਗ੍ਰੈਜੂਏਟ ਹੋਣ ਵਾਲੀਆਂ ਸਾਡੀਆਂ ਧੀਆਂ ਦੇਸ਼ ਦੇ ਹਥਿਆਰਬੰਦ ਬਲਾਂ ਵਿੱਚ ਬਹੁਤ ਆਤਮ ਵਿਸ਼ਵਾਸ ਅਤੇ ਅਧਿਕਾਰ ਨਾਲ ਆਪਣੀ ਲੀਡਰਸ਼ਿਪ ਸਮਰੱਥਾ ਦਾ ਪ੍ਰਦਰਸ਼ਨ ਕਰ ਰਹੀਆਂ ਹਨ।"

************

ਵੀਕੇ/ਸੈਵੀ /ਏਕੇ


(रिलीज़ आईडी: 2300267) आगंतुक पटल : 14
इस विज्ञप्ति को इन भाषाओं में पढ़ें: English , Marathi , Assamese , Manipuri , Urdu , हिन्दी , Tamil