ਗ੍ਰਹਿ ਮੰਤਰਾਲਾ
azadi ka amrit mahotsav

80ਵੇਂ ਆਜ਼ਾਦੀ ਦਿਵਸ ਦੇ ਮੌਕੇ 'ਤੇ ਸਵਦੇਸ਼ੀ, ਖੁਸ਼ਹਾਲੀ ਅਤੇ ਆਤਮ-ਨਿਰਭਰਤਾ ਦੇ ਸੰਕਲਪ ਨਾਲ ਭਰਪੂਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਭਾਸ਼ਣ ਹਰ ਖੇਤਰ ਵਿੱਚ ਮੋਹਰੀ ਰਾਸ਼ਟਰ ਬਣਨ ਦੀ ਦਿਸ਼ਾ ਵੱਲ ਮੀਲ ਪੱਥਰ ਸਾਬਤ ਹੋਵੇਗਾ: ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ


ਸੁਤੰਤਰਤਾ ਅੰਦੋਲਨ ਦਾ ਗੂੰਜਦਾ ਨਾਅਰਾ 'ਵੰਦੇ ਮਾਤਰਮ' ਆਜ਼ਾਦੀ ਦੇ 80 ਵਰ੍ਹਿਆਂ ਬਾਅਦ ਅੱਜ ਪਹਿਲੀ ਵਾਰ ਲਾਲ ਕਿਲ੍ਹੇ ਦੀ ਫਸੀਲ ਤੋਂ ਗਾਇਆ ਗਿਆ

ਇਸ ਇਤਿਹਾਸਕ ਪਲ ਦਾ ਗਵਾਹ ਬਣ ਕੇ ਸਰੀਰ ਦਾ ਰੋਮ-ਰੋਮ ਖੁਸ਼ੀ ਨਾਲ ਉਤੇਜਿਤ ਹੋ ਗਿਆ

ਮੋਦੀ ਜੀ ਨੇ ਆਪਣੇ ਸੰਬੋਧਨ ਵਿੱਚ, 'ਨਸ਼ਾ ਮੁਕਤ ਭਾਰਤ', 'ਸੁਰੱਖਿਅਤ ਭਾਰਤ' ਅਤੇ 'ਰਾਸ਼ਟਰ ਪਹਿਲਾਂ' ਦੀ ਭਾਵਨਾ ਨਾਲ ਵਿਕਸਿਤ ਭਾਰਤ ਬਣਾਉਣ ਦਾ ਇੱਕ ਵਿਆਪਕ ਰੋਡਮੈਪ ਤਿਆਰ ਕੀਤਾ

ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਉਣ ਅਤੇ ਸਾਰੇ ਖੇਤਰ ਵਿੱਚ ਆਤਮ-ਨਿਰਭਰ ਬਣਾਉਣ ਲਈ 'ਸਪਤਧਾਰਾ' ਦੀਆਂ ਸੱਤ ਸ਼ਕਤੀਆਂ ਦਾ ਮੰਤਰ ਪੇਸ਼ ਕੀਤਾ

प्रविष्टि तिथि: 15 AUG 2026 2:01PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ 80ਵੇਂ ਆਜ਼ਾਦੀ ਦਿਵਸ ਦੇ ਮੌਕੇ 'ਤੇ ਸਵਦੇਸ਼ੀ, ਖੁਸ਼ਹਾਲੀ ਅਤੇ ਆਤਮ-ਨਿਰਭਰਤਾ ਦੇ ਸੰਕਲਪ ਨਾਲ ਭਰਪੂਰ ਹੈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਭਾਸ਼ਣ ਹਰ ਖੇਤਰ ਵਿੱਚ ਮੋਹਰੀ ਰਾਸ਼ਟਰ ਬਣਨ ਦੀ ਦਿਸ਼ਾ ਵਿੱਚ ਮੀਲ ਪੱਥਰ ਸਾਬਤ ਹੋਵੇਗਾ। 

ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ X 'ਤੇ ਇੱਕ ਪੋਸਟ ਵਿੱਚ ਕਿਹਾ, "80ਵੇਂ ਆਜ਼ਾਦੀ ਦਿਵਸ 'ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ, ਨਸ਼ਾ-ਮੁਕਤ ਭਾਰਤ', 'ਸੁਰੱਖਿਅਤ ਭਾਰਤ' ਅਤੇ 'ਰਾਸ਼ਟਰ ਪਹਿਲਾਂ' ਦੀ ਭਾਵਨਾ ਨਾਲ ਵਿਕਸਿਤ ਭਾਰਤ ਬਣਾਉਣ ਲਈ ਇੱਕ ਵਿਆਪਕ ਰੋਡਮੈਪ ਤਿਆਰ ਕੀਤਾ। ਪ੍ਰਧਾਨ ਮੰਤਰੀ ਜੀ ਨੇ ਪਿਛਲੇ 12 ਵਰ੍ਹਿਆਂ ਵਿੱਚ ਸੈਮੀਕੰਡਕਟਰ, ਮਹੱਤਵਪੂਰਨ ਖਣਿਜਾਂ, ਊਰਜਾ ਅਤੇ ਰੇਲਵੇ-ਆਵਾਜਾਈ ਵਿੱਚ ਹੋਈ ਬੇਮਿਸਾਲ ਤਰੱਕੀ ਦਾ ਜ਼ਿਕਰ ਕਰਦੇ ਹੋਏ ਦੇਸ਼ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਉਣ ਅਤੇ ਸਾਰੇ ਖੇਤਰਾਂ ਵਿੱਚ ਆਤਮ-ਨਿਰਭਰ ਬਣਾਉਣ ਲਈ 'ਸਪਤਧਾਰਾ' ਦੀਆਂ ਸੱਤ ਸ਼ਕਤੀਆਂ ਦਾ ਮੰਤਰ ਪੇਸ਼ ਕੀਤਾ। ਮੋਦੀ ਜੀ ਨੇ ਨੌਜਵਾਨਾਂ ਦੀ ਸਮਰੱਥਾ ਨੂੰ ਦਿਸ਼ਾ ਦੇਣ ਲਈ ਇੱਕ ਕਰੋੜ ਤੋਂ ਵੱਧ ਨੌਜਵਾਨਾਂ ਨੂੰ ਏਆਈ ਸਕਿੱਲਿੰਗ ਦੇਣ, ਮੁਫ਼ਤ ਔਨਲਾਈਨ ਕੋਚਿੰਗ ਦਾ ਇੱਕ ਨੈੱਟਵਰਕ ਬਣਾਉਣ ਅਤੇ 2036 ਓਲੰਪਿਕ ਲਈ ਇੱਕ ਪ੍ਰਤਿਭਾ ਖੋਜ ਮੁਹਿੰਮ ਦਾ ਐਲਾਨ ਕੀਤਾ। ਨਾਲ ਹੀ, ਉਨ੍ਹਾਂ ਨੇ 2047 ਤੱਕ 100 ਗੀਗਾਵਾਟ ਪ੍ਰਮਾਣੂ ਊਰਜਾ ਅਤੇ 8 ਨਵੇਂ ਸੈਮੀਕੰਡਕਟਰ ਯੂਨਿਟਾਂ ਵਰਗੇ ਵੱਡੇ ਟੀਚੇ ਰੱਖੇ। ਸਵਦੇਸ਼ੀ, ਖੁਸ਼ਹਾਲੀ ਅਤੇ ਆਤਮ-ਨਿਰਭਰਤਾ ਦੇ ਸੰਕਲਪ ਨਾਲ ਭਰਪੂਰ ਮੋਦੀ ਜੀ ਦਾ ਇਹ ਸੰਬੋਧਨ, ਹਰ ਖੇਤਰ ਵਿੱਚ ਮੋਹਰੀ ਰਾਸ਼ਟਰ ਬਣਨ ਦੀ ਦਿਸ਼ਾ ਵਿੱਚ ਮੀਲ ਪੱਥਰ ਸਾਬਤ ਹੋਵੇਗਾ।" 

 

****

ਆਰਕੇ/ਆਰਆਰ/ਪੀਆਰ/ਪੀਐੱਸ/ਏਕੇ


(रिलीज़ आईडी: 2300094) आगंतुक पटल : 11
इस विज्ञप्ति को इन भाषाओं में पढ़ें: Marathi , हिन्दी , Assamese , English , Urdu , Manipuri , Gujarati , Tamil