ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਜੀ ਦੀ ਸਵੈ-ਜੀਵਨੀ ਦੇ ਉਦਘਾਟਨ ਦੌਰਾਨ ਦਿੱਤੇ ਗਏ ਆਪਣੇ ਭਾਸ਼ਣ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ
प्रविष्टि तिथि:
12 AUG 2026 2:16PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੀ ਸਵੈ-ਜੀਵਨੀ "ਟ੍ਰਾਇੰਫ ਆਫ਼ ਇੰਡੀਅਨ ਰਿਪਬਲਿਕ: ਮਾਈ ਲਾਈਫ਼, ਮਾਈ ਸਟ੍ਰਗਲਸ" ਦੇ ਉਦਘਾਟਨ ਦੇ ਮੌਕੇ ’ਤੇ ਦਿੱਤੇ ਗਏ ਆਪਣੇ ਭਾਸ਼ਣ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਪੁਸਤਕ ਦੇ ਮੁੱਖ ਵਿਸ਼ਿਆਂ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਪੁਸਤਕ ਸ਼੍ਰੀ ਕੋਵਿੰਦ ਜੀ ਦੇ ਪ੍ਰੇਰਨਾਦਾਇਕ ਸੰਘਰਸ਼ਾਂ, ਵੱਖ-ਵੱਖ ਭੂਮਿਕਾਵਾਂ ਵਿੱਚ ਉਨ੍ਹਾਂ ਦੇ ਭਰਪੂਰ ਯੋਗਦਾਨ ਅਤੇ ਜਨ ਸੇਵਾ ਪ੍ਰਤੀ ਉਨ੍ਹਾਂ ਦੀ ਡੂੰਘੀ ਵਚਨਬੱਧਤਾ ਨੂੰ ਸੁੰਦਰ ਤਰੀਕੇ ਨਾਲ ਉਜਾਗਰ ਕਰਦੀ ਹੈ, ਜੋ ਹਰੇਕ ਭਾਰਤੀ ਲਈ ਪ੍ਰੇਰਨਾ ਦਾ ਸਰੋਤ ਹੈ ਅਤੇ ਦੇਸ਼ ਦੇ ਲੋਕਤੰਤਰ ਦੀ ਵਾਸਤਵਿਕ ਸ਼ਕਤੀ ਨੂੰ ਦਰਸਾਉਂਦੀ ਹੈ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਕਈ ਪੋਸਟਾਂ ਦੀ ਇੱਕ ਲੜੀ ਸਾਂਝੀ ਕੀਤੀ:
ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਜੀ ਦੀ ਸਵੈ-ਜੀਵਨੀ "ਟ੍ਰਾਇੰਫ ਆਫ਼ ਇੰਡੀਅਨ ਰਿਪਬਲਿਕ: ਮਾਈ ਲਾਈਫ਼, ਮਾਈ ਸਟ੍ਰਗਲਸ" ਦੇ ਉਦਘਾਟਨ ਦਾ ਹਿੱਸਾ ਬਣ ਕੇ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਇਹ ਪੁਸਤਕ ਭਾਰਤੀ ਲੋਕਤੰਤਰ ਦੀਆਂ ਵਾਸਤਵਿਕ ਸ਼ਕਤੀਆਂ ਅਤੇ ਸੰਭਾਵਨਾਵਾਂ ਨੂੰ ਦਰਸਾਉਂਦੀ ਹੈ।
ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਜੀ ਦੀ ਪੁਸਤਕ ਇੱਕ ਪ੍ਰੇਰਨਾਦਾਇਕ ਰਚਨਾ ਹੈ, ਜੋ ਸੰਸਦ ਮੈਂਬਰ, ਰਾਜਪਾਲ ਅਤੇ ਰਾਸ਼ਟਰਪਤੀ ਦੇ ਰੂਪ ਵਿੱਚ ਉਨ੍ਹਾਂ ਦੇ ਸੰਘਰਸ਼ਾਂ, ਸੇਵਾ ਅਤੇ ਭਰਪੂਰ ਯੋਗਦਾਨ ਨੂੰ ਸ਼ਾਨਦਾਰ ਤਰੀਕੇ ਨਾਲ ਉਜਾਗਰ ਕਰਦੀ ਹੈ।
ਸ਼੍ਰੀ ਰਾਮ ਨਾਥ ਕੋਵਿੰਦ ਜੀ ਨੇ ਜਨ ਸੇਵਾ ਨੂੰ ਆਪਣੇ ਜੀਵਨ ਦਾ ਰਾਹ ਚੁਣਿਆ ਅਤੇ ਜੀਵਨ ਭਰ ਆਪਣੇ ਕਰਤੱਵਾਂ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਰਹੇ। ਉਨ੍ਹਾਂ ਦੀ ਨਿਸ਼ਠਾ ਅਤੇ ਸੇਵਾ ਭਾਵਨਾ ਹਰੇਕ ਭਾਰਤੀ ਲਈ ਪ੍ਰੇਰਨਾ ਹੈ।
***************
ਐੱਮਜੇਪੀਐੱਸ/ਐੱਸਐੱਸ/ਆਰਪੀਕੇ
(रिलीज़ आईडी: 2298409)
आगंतुक पटल : 13
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Tamil
,
Telugu
,
Kannada
,
Malayalam