ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਰਾਸ਼ਟਰੀ ਡਾਯਲਿਸਿਸ ਪ੍ਰੋਗਰਾਮ ਬਾਰੇ ਨਵੀਨਤਮ ਜਾਣਕਾਰੀ


PMNDP ਪ੍ਰੋਗਰਾਮ ਵਰਤਮਾਨ ਵਿੱਚ ਸਾਰੇ 36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 44 ਸਬੰਧਿਤ ਜ਼ਿਲ੍ਹਿਆਂ ਸਮੇਤ 751 ਜ਼ਿਲ੍ਹਿਆਂ ਵਿੱਚ ਲਾਗੂ ਹੈ, ਪ੍ਰੋਗਰਾਮ ਦੇ ਤਹਿਤ 13,535 ਹੀਮੋਡਾਯਲਿਸਿਸ ਮਸ਼ੀਨਾਂ ਨਾਲ ਲੈਸ 1,856 ਹੀਮੋਡਾਯਲਿਸਿਸ ਸੈਂਟਰ ਕਾਰਜਸ਼ੀਲ ਹਨ

ਕੇਂਦਰੀ ਸਿਹਤ ਮੰਤਰਾਲਾ ਪ੍ਰੋਗਰਾਮ ਦੀ ਨਿਯਮਿਤ ਸਮੀਖਿਆ ਕਰਦਾ ਹੈ; ਜੇਕਰ ਕੋਈ ਡਾਯਲਿਸਿਸ ਸੈਂਟਰ ਅਕਿਰਿਆਸ਼ੀਲ ਪਾਇਆ ਜਾਂਦਾ ਹੈ, ਤਾਂ ਸਬੰਧਿਤ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਸੁਧਾਰਾਤਮਕ ਕਾਰਵਾਈ ਲਈ ਸੂਚਿਤ ਕੀਤਾ ਜਾਂਦਾ ਹੈ

प्रविष्टि तिथि: 11 AUG 2026 1:32PM by PIB Chandigarh

'ਜਨਤਕ ਸਿਹਤ' ਅਤੇ 'ਹਸਪਤਾਲ' ਰਾਜ ਦਾ ਵਿਸ਼ਾ ਹੈ। ਹਾਲਾਂਕਿ, ਭਾਰਤ ਸਰਕਾਰ ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਅਧੀਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਿਹਤ ਸੰਭਾਲ ਸੇਵਾ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਤਕਨੀਤੀ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ, ਜਿਸ ਵਿੱਚ ਡਾਯਲਿਸਿਸ ਸੇਵਾਵਾਂ ਵੀ ਸ਼ਾਮਲ ਹਨ।

ਪ੍ਰਧਾਨ ਮੰਤਰੀ ਰਾਸ਼ਟਰੀ ਡਾਯਲਿਸਿਸ ਪ੍ਰੋਗਰਾਮ (ਪੀਐੱਮਐੱਨਡੀਪੀ) ਦਾ ਉਦੇਸ਼ ਦੇਸ਼ ਭਰ ਦੇ ਜ਼ਿਲ੍ਹਾ ਹਸਪਤਾਲਾਂ ਅਤੇ ਹੋਰ ਸਿਹਤ ਸੁਵਿਧਾਵਾਂ ਵਿੱਚ ਡਾਯਲਿਸਿਸ ਕੇਂਦਰਾਂ ਦੀ ਸਥਾਪਨਾ ਕਰਨਾ ਅਤੇ ਯੋਗ ਮਰੀਜ਼ਾਂ ਨੂੰ ਮੁਫਤ ਡਾਯਲਿਸਿਸ ਸੇਵਾਵਾਂ ਪ੍ਰਦਾਨ ਕਰਕੇ ਹੀਮੋਡਾਯਲਿਸਿਸ ਸੈਂਟਰ ਸੇਵਾਵਾਂ ਤੱਕ ਪਹੁੰਚ ਵਿੱਚ ਸੁਧਾਰ ਕਰਨਾ ਹੈ। ਇਹ ਪ੍ਰੋਗਰਾਮ ਵਰਤਮਾਨ ਵਿੱਚ ਸਾਰੇ 36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 44 ਸਬੰਧਿਤ ਜ਼ਿਲ੍ਹਿਆਂ ਸਮੇਤ 751 ਜ਼ਿਲ੍ਹਿਆਂ ਵਿੱਚ 1856 ਹੀਮੋਡਾਇਆਲਿਸਿਸ ਸੈਂਟਰ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ 30.06.2026 ਤੱਕ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਨ੍ਹਾਂ ਕੇਂਦਰਾਂ ਵਿੱਚ 13,535 ਹੀਮੋਡਾਯਲਿਸਿਸ ਮਸ਼ੀਨਾਂ ਉਪਲਬਧ ਹਨ। 

PMNDP ਦੇ ਅਧੀਨ ਡਾਯਲਿਸਿਸ ਸੈਂਟਰਾਂ ਦੀ ਸਥਾਪਨਾ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਅੰਤਰ ਵਿਸ਼ਲੇਸ਼ਣ ਦੇ ਅਧਾਰ ‘ਤੇ ਤਿਆਰ ਕੀਤੀ ਗਈ ਸਲਾਨਾ ਪ੍ਰੋਗਰਾਮ ਲਾਗੂ ਕਰਨ ਯੋਜਨਾਵਾਂ (ਪੀਆਈਪੀ) ਵਿੱਚ ਪ੍ਰਾਪਤ ਪ੍ਰਸਤਾਵਾਂ ਦੇ ਅਧਾਰ ‘ਤੇ ਕੀਤੀ ਗਈ ਸੀ। ਰਾਸ਼ਟਰੀ ਪ੍ਰੋਗਰਾਮ ਤਾਲਮੇਲ ਕਮੇਟੀ ਦੀਆਂ ਮੀਟਿੰਗਾਂ ਵਿੱਚ ਇਨ੍ਹਾਂ ਪ੍ਰਸਤਾਵਾਂ 'ਤੇ ਵਿਚਾਰ ਕੀਤਾ ਜਾਂਦਾ ਹੈ ਅਤੇ ਰਿਕਾਰਡ ਆਫ਼ ਪ੍ਰੋਸੀਡਿੰਗਜ਼ (ਆਰਓਪੀ) ਰਾਹੀਂ ਪ੍ਰਵਾਨਗੀਆਂ ਨੂੰ ਸੂਚਨਾ ਦਿੱਤੀ ਜਾਂਦੀ ਹੈ। ਪੀਐੱਮਐੱਨਡੀਪੀ ਅਧੀਨ ਸਥਾਪਿਤ ਡਾਯਲਿਸਿਸ ਸੈਂਟਰਾਂ ਦੀ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼-ਵਾਰ ਸੰਚਤ ਸੰਖਿਆ, ਜਿਸ ਵਿੱਚ ਪਿਛਲੇ ਦੋ ਵਰ੍ਹਿਆਂ ਵਿੱਚ ਜੋੜੇ ਗਏ ਕੇਂਦਰ ਵੀ ਸ਼ਾਮਲ ਹਨ, ਅਨੁਬੰਧ-I ਵਿੱਚ ਦਿੱਤੀ ਗਈ ਹੈ।

ਮੰਤਰਾਲੇ ਤਾਲਮੇਲ ਸਮੀਖਿਆ ਮਿਸ਼ਨ (ਸੀਆਰਐੱਮ) ਅਤੇ ਸੀਨੀਅਰ ਅਧਿਕਾਰੀਆਂ ਦੇ ਦੌਰੇ ਰਾਹੀਂ ਪ੍ਰੋਗਰਾਮ ਦੀ ਸਮੇਂ-ਸਮੇਂ 'ਤੇ ਨਿਗਰਾਨੀ ਕਰਦਾ ਹੈ। ਇਨ੍ਹਾਂ ਸਮੀਖਿਆਵਾਂ ਦੌਰਾਨ, ਜੇਕਰ ਕੋਈ ਡਾਯਲਿਸਿਸ ਸੈਂਟਰ ਕੰਮ ਨਹੀਂ ਕਰ ਰਹੇ ਹਨ, ਤਾਂ ਉਸ ਸਬੰਧਿਤ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਧਿਆਨ ਵਿੱਚ ਲਿਆਂਦਾ ਜਾਂਦਾ ਹੈ ਤਾਂ ਜੋ ਸੁਧਾਰਾਤਮਕ ਕਾਰਵਾਈਆਂ ਕੀਤੀਆਂ ਜਾ ਸਕਣ। ਡਾਯਲਿਸਿਸ ਸੈਂਟਰਾਂ ਨੂੰ ਸਮੇਂ ‘ਤੇ ਚਾਲੂ ਕਰਨਾ ਅਤੇ ਡਾਯਲਿਸਿਸ ਟੈਕਨੀਸ਼ੀਅਨਾਂ ਸਮੇਤ ਢੁਕਵੇਂ ਸਿਖਲਾਈ ਪ੍ਰਾਪਤ ਸਟਾਫ਼ ਦੀ ਨਿਯੁਕਤੀ ਦੀ ਜ਼ਿੰਮੇਵਾਰੀ ਸਬੰਧਿਤ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਅਤੇ ਜਿੱਥੇ ਵੀ ਉਹ ਸ਼ਾਮਲ ਹੋਣ, ਲਾਗੂ ਕਰਨ ਵਾਲੇ ਭਾਗੀਦਾਰ ਦੀ ਹੁੰਦੀ ਹੈ।

ਅਨੁਬੰਧ 1

ਪਿਛਲੇ 2 ਵਰ੍ਹਿਆਂ ਦੌਰਾਨ ਪੀਐੱਮਐੱਨਡੀਪੀ ਅਧੀਨ ਸਥਾਪਤ ਡਾਯਲਿਸਿਸ ਕੇਂਦਰਾਂ ਦੀ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਵਾਰ ਸੰਚਤ ਸੰਖਿਆ

ਸੀਰੀਜ ਨੰਬਰ

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

ਵਿੱਤੀ ਸਾਲ 2024-25

ਵਿੱਤੀ ਸਾਲ 2025-26

1

ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ

8

8

2

ਆਂਧਰ ਪ੍ਰਦੇਸ਼

59

61

3

ਅਰੁਣਾਚਲ ਪ੍ਰਦੇਸ਼

11

11

4

ਅਸਾਮ

54

74

5

ਬਿਹਾਰ

38

38

6

ਚੰਡੀਗੜ੍ਹ

1

1

7

ਛੱਤੀਸਗੜ੍ਹ

35

39

8

ਦਾਦਰ ਅਤੇ ਨਗਰ ਹਵੇਲੀ/ਦਮਨ ਦੀਓ 

2

2

9

ਦਿੱਲੀ

7

16

10

ਗੋਆ

16

18

11

ਗੁਜਰਾਤ

272

282

12

ਹਰਿਆਣਾ

21

21

13

ਹਿਮਾਚਲ ਪ੍ਰਦੇਸ਼

24

24

14

ਜੰਮੂ ਅਤੇ ਕਸ਼ਮੀਰ

23

29

15

ਝਾਰਖੰਡ

24

24

16

ਕਰਨਾਟਕ

200

214

17

ਕੇਰਲ

111

113

18

ਲੱਦਾਖ

2

2

19

ਲਕਸ਼ਦ੍ਵੀਪ

4

4

20

ਮੱਧ ਪ੍ਰਦੇਸ਼

67

70

21

ਮਹਾਰਾਸ਼ਟਰ

65

158

22

ਮਣੀਪੁਰ

9

9

23

ਮੇਘਾਲਿਆ

5

5

24

ਮਿਜ਼ੋਰਮ

4

5

25

ਨਾਗਾਲੈਂਡ

4

7

26

ਓਡੀਸ਼ਾ

67

68

27

ਪੁਡੂਚੇਰੀ

2

2

28

ਪੰਜਾਬ

40

40

29

ਰਾਜਸਥਾਨ

35

35

30

ਸਿੱਕਿਮ

4

4

31

ਤਮਿਲ ਨਾਡੂ 

141

146

32

ਤੇਲੰਗਾਨਾ

95

101

33

ਤ੍ਰਿਪੁਰਾ

8

8

34

ਉੱਤਰ ਪ੍ਰਦੇਸ਼

75

75

35

ਉੱਤਰਾਖੰਡ

19

19

36

ਪੱਛਮ ਬੰਗਾਲ

69

73

 

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

*******

ਐੱਸਆਰ/ ਬਲਜੀਤ ਸਿੰਘ

HFW/PQ-Update on PMNDP/11 July 2026/2


(रिलीज़ आईडी: 2298308) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी , Marathi , Bengali-TR , Tamil