ਰੱਖਿਆ ਮੰਤਰਾਲਾ
azadi ka amrit mahotsav

ਅਗਲੀ ਪੀੜ੍ਹੀ ਦੇ ਔਫਸ਼ੋਰ ਪੈਟਰੋਲ ਵੈਸਲ


ਮੈਸਰਜ਼ ਜੀਆਰਐੱਸਈ, ਕੋਲਕਾਤਾ ਵਿਖੇ (ਯਾਰਡ 3037, ਸ਼ਰੂਤੀ) ਦੀ ਸ਼ੁਰੂਆਤ

Posted On: 11 AUG 2026 7:40PM by PIB Chandigarh

ਅਗਲੀ ਪੀੜ੍ਹੀ ਦੇ ਔਫਸ਼ੋਰ ਪੈਟਰੋਲ ਵੈਸਲ (ਐੱਨਜੀਓਪੀਵੀ) ਯਾਰਡ 3037 (ਸ਼ਰੂਤੀ) ਨੂੰ 11 ਅਗਸਤ, 2026 ਨੂੰ ਕੋਲਕਾਤਾ ਵਿਖੇ ਮੈਸਰਜ਼ ਜੀਆਰਐੱਸਈ, ਕੋਲਕਾਤਾ ਵਿੱਚ ਲਾਂਚ ਕੀਤਾ ਗਿਆ। ਇਸ ਮੌਕੇ ‘ਤੇ ਕੰਟਰੋਲਰ ਆਫ਼ ਵਾਰਸ਼ਿਪ ਪ੍ਰੋਡਕਸ਼ਨ ਐਂਡ ਐਕਵਿਜ਼ੀਸ਼ਨ ਦੇ ਵਾਈਸ ਚਾਂਸਲਰ ਸੰਜੈ ਸਾਧੂ ਵੀ ਮੌਜੂਦ ਸਨ ਅਤੇ ਲਾਂਚ ਸ਼੍ਰੀਮਤੀ ਮਨਿਕਾ ਸਾਧੂ ਨੇ ਕੀਤਾ। ਇਹ ਪ੍ਰੋਗਰਾਮ ਭਾਰਤੀ ਜਲ ਸੈਨਾ ਦੀਆਂ ਸਮ੍ਰਿੱਧ ਪਰੰਪਰਾਵਾਂ ਅਤੇ ਕਦਰਾਂ-ਕੀਮਤਾਂ ਨੂੰ ਪ੍ਰਦਰਸ਼ਿਤ ਕਰਦਾ ਹੈ। ਇਸ ਮਹੱਤਵਪੂਰਨ ਆਯੋਜਨ ਵਿੱਚ ਭਾਰਤੀ ਜਲ ਸੈਨਾ, ਰੱਖਿਆ ਮੰਤਰਾਲਾ ਅਤੇ ਜੀਆਰਐੱਸਈ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ।

ਐੱਨਜੀਓਪੀਵੀ ਦਾ ਨਿਰਮਾਣ ਇੱਕਠੇ ਦੋ ਸ਼ਿਪਯਾਰਡ, ਗੋਆ ਸ਼ਿਪਯਾਰਡ ਲਿਮਿਟੇਡ (ਜੀਐੱਸਐੱਲ), ਗੋਆ ਅਤੇ ਗਾਰਡਨ ਰੀਚ ਸ਼ਿਪਬਿਲਡਰਸ ਐਂਡ ਇੰਜੀਨੀਅਰਸ (ਜੀਆਰਐੱਸਈ), ਕੋਲਕਾਤਾ ਵਿੱਚ ਕੀਤਾ ਜਾ ਰਿਹਾ ਹੈ। ਦੇਸ਼ ਵਿੱਚ ਹੀ ਡਿਜ਼ਾਈਨ ਕੀਤੇ ਅਤੇ ਬਣਾਏ ਜਾ ਰਹੇ ਇਹ ਜਹਾਜ਼ ਸਮੁੰਦਰੀ ਨਿਗਰਾਨੀ, ਖੋਜ ਅਤੇ ਬਚਾਅ, ਔਫਸ਼ੋਰ ਸੰਪਤੀਆਂ ਦੀ ਸੁਰੱਖਿਆ, ਮਨੁੱਖੀ ਸਹਾਇਤਾ ਅਤ ਆਫ਼ਤ ਰਾਹਤ ਅਤੇ ਸਮੁੰਦਰੀ ਡਕੈਤੀ ਵਿਰੋਧੀ ਅਭਿਆਨਾਂ ਜਿਹੇ ਵੱਖ-ਵੱਖ ਕੰਮਾਂ ਵਿੱਚ ਮੌਜੂਦਾ ਔਫਸ਼ੋਰ ਪੈਟਰੋਲ ਵੈਸਲਸ ਅਤੇ ਨਵੇਂ ਔਫਸ਼ੋਰ ਪੈਟਰੋਲ ਵੈਸਲਸ ਦੀਆਂ ਸਮਰੱਥਾਵਾਂ ਨੂੰ ਵਧਾਉਣਗੇ। ਇਨ੍ਹਾਂ ਜਹਾਜ਼ਾਂ ਦੇ ਨਾਮ ਭਾਰਤ ਦੀ ਸਮ੍ਰਿੱਧ ਵਿਰਾਸਤ ਤੋਂ ਪ੍ਰੇਰਿਤ ਹਨ। ਇਸ ਜਹਾਜ਼ ਦਾ ਨਾਮ ‘ਸ਼ਰੂਤੀ’ ਰੱਖਿਆ ਗਿਆ ਹੈ, ਜੋ ਚਾਰਾਂ ਵੇਦਾਂ ਦਾ ਪ੍ਰਤੀਕ ਹੈ। ਜਹਾਜ਼ ਦੇ ਪ੍ਰਤੀਕ ਚਿਨ੍ਹ ਵਿੱਚ ਸਪਤਰਿਸ਼ੀ ਤਾਰਾਮੰਡਲ ਅਤੇ ਲਾਲ-ਸਫੇਦ ਰੰਗ ਦਾ ਪ੍ਰਕਾਸ਼ ਥੰਮ੍ਹ ਦਰਸਾਇਆ ਗਿਆ ਹੈ।

ਇਸ ਜਹਾਜ਼ ਦਾ ਲਾਂਚ ਭਾਰਤੀ ਜਲ ਸੈਨਾ ਦੇ ਸਵਦੇਸ਼ੀ ਜਹਾਜ਼ ਨਿਰਮਾਣ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਉਪਲਬਧੀ ਹੈ। ਇਹ ਸਫ਼ਲਤਾ ਭਾਰਤ ਸਰਕਾਰ ਦੇ ‘ਆਤਮਨਿਰਭਰ ਭਾਰਤ’ ਅਤੇ ‘ਮੇਕ ਇਨ ਇੰਡੀਆ’ ਦੀ ਕਲਪਨਾ ਦੇ ਅਨੁਰੂਪ ਹੈ।

****

ਵੀਐੱਮ/ਏਐੱਸ/ਬਲਜੀਤ


(Release ID: 2298304) ਵਿਜ਼ੀਟਰ ਕਾਊਂਟਰ : 60