ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 12 ਅਗਸਤ ਨੂੰ ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੀ ਸਵੈ-ਜੀਵਨੀ ਦਾ ਉਦਘਾਟਨ ਕਰਨਗੇ


ਸਵੈ-ਜੀਵਨੀ ਦਾ ਸਿਰਲੇਖ ਹੈ: “ਟ੍ਰਾਇੰਫ ਆਫ਼ ਦਿ ਇੰਡੀਅਨ ਰਿਪਬਲਿਕ: ਮਾਈ ਲਾਈਫ਼, ਮਾਈ ਸਟ੍ਰਗਲਸ”

Posted On: 11 AUG 2026 1:22PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਅਗਸਤ 2026 ਨੂੰ ਸਵੇਰੇ 9:30 ਵਜੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੀ ਸਵੈ-ਜੀਵਨੀ ਦਾ ਉਦਘਾਟਨ ਕਰਨਗੇ। ਉਸ ਦਾ ਸਿਰਲੇਖ “ਟ੍ਰਾਇੰਫ ਆਫ਼ ਦਿ ਇੰਡੀਅਨ ਰਿਪਬਲਿਕ: ਮਾਈ ਲਾਈਫ਼, ਮਾਈ ਸਟ੍ਰਗਲਸ ਹੈ। ਪ੍ਰਧਾਨ ਮੰਤਰੀ ਇਸ ਮੌਕੇ 'ਤੇ ਉੱਥੇ ਇਕੱਠੇ ਹੋਏ ਲੋਕਾਂ ਨੂੰ ਵੀ ਸੰਬੋਧਨ ਕਰਨਗੇ।

ਪ੍ਰਧਾਨ ਮੰਤਰੀ ਵੱਲੋਂ ਸ਼੍ਰੀ ਕੋਵਿੰਦ ਦੀ ਸਵੈ-ਜੀਵਨੀ ਦਾ ਉਦਘਾਟਨ ਭਾਰਤ ਵਿੱਚ ਜਨਤਕ ਖੇਤਰ ਦੀਆਂ ਸਭ ਤੋਂ ਜਾਣੀਆਂ-ਪਛਾਣੀਆਂ ਸ਼ਖ਼ਸੀਅਤਾਂ ਵਿੱਚੋਂ ਇੱਕ ਦੇ ਜੀਵਨ ਅਤੇ ਯੋਗਦਾਨ ਨੂੰ ਯਾਦ ਕਰਨ ਦਾ ਇੱਕ ਅਹਿਮ ਮੌਕਾ ਹੋਵੇਗਾ। ਸਵੈ-ਜੀਵਨੀ ਵਿੱਚ ਸ਼੍ਰੀ ਰਾਮ ਨਾਥ ਕੋਵਿੰਦ ਦੀ ਸ਼ਾਨਦਾਰ ਜੀਵਨ ਯਾਤਰਾ ਦਾ ਨਿੱਜੀ ਵੇਰਵਾ ਡੂੰਘਾਈ ਨਾਲ ਮਿਲੇਗਾ, ਜਿਸ ਵਿੱਚ ਉਨ੍ਹਾਂ ਦੇ ਸ਼ੁਰੂਆਤੀ ਸਾਲਾਂ ਤੋਂ ਲੈ ਕੇ ਉਨ੍ਹਾਂ ਦੇ ਵਿਲੱਖਣ ਜਨਤਕ ਜੀਵਨ ਅਤੇ ਭਾਰਤ ਦੇ 14ਵੇਂ ਰਾਸ਼ਟਰਪਤੀ ਵਜੋਂ ਉਨ੍ਹਾਂ ਦੀ ਸੇਵਾ ਤੱਕ ਦੇ ਤਜਰਬਿਆਂ, ਸੰਘਰਸ਼ਾਂ ਅਤੇ ਸਫਲਤਾਵਾਂ ਦਾ ਜ਼ਿਕਰ ਸ਼ਾਮਲ ਹੈ। ਇਹ ਪੁਸਤਕ ਉਨ੍ਹਾਂ ਕਦਰਾਂ-ਕੀਮਤਾਂ, ਤਜਰਬਿਆਂ ਅਤੇ ਹਾਲਾਤਾਂ ਬਾਰੇ ਦੱਸਦੀ ਹੈ ਜਿਨ੍ਹਾਂ ਨੇ ਉਨ੍ਹਾਂ ਦੀ ਜੀਵਨ ਯਾਤਰਾ ਅਤੇ ਜਨਤਕ ਸੇਵਾ ਨੂੰ ਰੂਪ ਦਿੱਤਾ।

***********

 

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2297674) ਵਿਜ਼ੀਟਰ ਕਾਊਂਟਰ : 50