ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)
ਭਾਰਤ ਸਰਕਾਰ ਵਿੱਚ ਵੱਖ-ਵੱਖ ਅਸਾਮੀਆਂ ਲਈ ਸਿੱਧੀ ਭਰਤੀ
Posted On:
10 AUG 2026 11:38AM by PIB Chandigarh
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਨੇ ਭਾਰਤ ਸਰਕਾਰ ਵਿੱਚ ਵੱਖ-ਵੱਖ ਅਸਾਮੀਆਂ ਲਈ ਸਿੱਧੀ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ।
ਇਸ ਸਬੰਧੀ ਵਿਸਥਾਰਪੂਰਵਕ ਇਸ਼ਤਿਹਾਰ ਨੰਬਰ 10/2026 ਕਮਿਸ਼ਨ ਦੀ ਵੈੱਬਸਾਈਟ https://upsc.gov.in 'ਤੇ ਅੱਪਲੋਡ ਕਰ ਦਿੱਤਾ ਗਿਆ ਹੈ। ਇਸ ਵਿੱਚ ਉਮੀਦਵਾਰਾਂ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਉਪਲਬਧ ਕਰਵਾਏ ਗਏ ਹਨ। ਚਾਹਵਾਨ ਉਮੀਦਵਾਰ ਆਨਲਾਈਨ ਭਰਤੀ ਅਰਜ਼ੀ ਪੋਰਟਲ https://upsconline.nic.in/ora/ ਦੇ ਮਾਧਿਅਮ ਨਾਲ 8 ਅਗਸਤ 2026 ਤੋਂ 28 ਅਗਸਤ 2026 ਤੱਕ (ਕੇਂਦਰ ਸ਼ਾਸਤ ਪ੍ਰਦੇਸ਼ ਲਦਾਖ ਪ੍ਰਸ਼ਾਸਨ ਦੇ ਅਧੀਨ ਅਸਾਮੀਆਂ ਨੂੰ ਛੱਡ ਕੇ ਹੋਰ ਅਸਾਮੀਆਂ ਲਈ) ਅਤੇ 4 ਸਤੰਬਰ 2026 ਤੱਕ (ਲਦਾਖ ਪ੍ਰਸ਼ਾਸਨ ਦੇ ਅਧੀਨ ਅਸਾਮੀਆਂ ਲਈ) ਅਰਜ਼ੀ ਦੇ ਸਕਦੇ ਹਨ।
ਉਮੀਦਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ਼ਤਿਹਾਰ ਵਿੱਚ ਦਿੱਤੇ ਗਏ ਵਿਸਥਾਰਪੂਰਵਕ ਨਿਰਦੇਸ਼ਾਂ ਦੀ ਪਾਲਣਾ ਕਰਨ।
****
ਐੱਨਕੇਆਰ/ਏਵੀ
(Release ID: 2297472)
ਵਿਜ਼ੀਟਰ ਕਾਊਂਟਰ : 42