ਰੱਖਿਆ ਮੰਤਰਾਲਾ
azadi ka amrit mahotsav

ਆਪ੍ਰੇਸ਼ਨ ਸਿੰਦੂਰ ਨੇ ਦੁਨੀਆ ਨੂੰ ਇਹ ਸਪਸ਼ਟ ਸੰਦੇਸ਼ ਦਿੱਤਾ ਕਿ ਭਾਰਤ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ: ਰੱਖਿਆ ਮੰਤਰੀ


ਸ਼੍ਰੀ ਰਾਜਨਾਥ ਸਿੰਘ ਨੇ ਦਿੱਲੀ ਕੈਂਟ ਸਥਿਤ ਬੇਸ ਹਸਪਤਾਲ ਵਿੱਚ ‘ਸਿੰਦੂਰ ਮਹਾਰਕਤਦਾਨ ਯਾਤਰਾ’ ਦੇ ਤਹਿਤ ਆਯੋਜਿਤ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ: ਮਹਾਰਾਸ਼ਟਰ ਦੇ 1,000 ਖਿਡਾਰੀ ਖੂਨਦਾਨ ਕਰਨ ਵਾਲਿਆਂ ਵਿੱਚ ਸ਼ਾਮਲ

ਅੱਜ ਕੀਤਾ ਗਿਆ ਖੂਨਦਾਨ ਜ਼ਰੂਰਤਮੰਦ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇੱਕ ਭਰੋਸੇਮੰਦ ਰਕਤ ਭੰਡਾਰ ਵਜੋਂ ਕੰਮ ਆਵੇਗਾ: ਰੱਖਿਆ ਮੰਤਰੀ

Posted On: 09 AUG 2026 1:51PM by PIB Chandigarh

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 9 ਅਗਸਤ 2026 ਨੂੰ ਦਿੱਲੀ ਕੈਂਟ ਸਥਿਤ ਬੇਸ ਹਸਪਤਾਲ ਵਿੱਚ ‘ਸਿੰਦੂਰ ਮਹਾਰਕਤਦਾਨ ਯਾਤਰਾ’ ਦੇ ਤਹਿਤ ਆਯੋਜਿਤ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਰਦੇ ਹੋਏ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਨੇ ਸਾਡੇ ਰੱਖਿਆ ਬਲਾਂ ਦੇ ਬੇਮਿਸਾਲ ਸਾਹਸ ਅਤੇ ਸ਼ੌਰਯ ਨੂੰ ਪ੍ਰਦਰਸ਼ਿਤ ਕੀਤਾ। ਇਸ ਨੇ ਦੁਨੀਆ ਨੂੰ ਇਹ ਸਪਸ਼ਟ ਸੰਦੇਸ਼ ਦਿੱਤਾ ਕਿ ਭਾਰਤ ਆਪਣੇ ਨਾਗਰਿਕਾਂ ਦੀ ਸੁਰੱਖਿਆ ਅਤੇ ਮਹਿਲਾਵਾਂ ਦੇ ਸਿੰਦੂਰ ਦੀ ਰੱਖਿਆ ਲਈ ਕਿਸੇ ਵੀ ਹੱਦ ਤੱਕ ਜਾ ਸਕਦਾਹੈ। ਰੱਖਿਆ ਮੰਤਰੀ ਨੇ ਪਾਕਿਸਤਾਨ ਵਿੱਚ ਮੌਜੂਦ ਅੱਤਵਾਦੀਆਂ ਅਤੇ ਉਨ੍ਹਾਂ ਦੇ ਸੰਚਾਲਕਾਂ ਦੇ ਵਿਰੁੱਧ ਨਿਰਣਾਇਕ ਕਾਰਵਾਈ ਕਰਨ ਅਤੇ ਭਾਰਤ ‘ਤੇ ਬੁਰੀ ਨਜ਼ਰ ਪਾਉਣ ਦਾ ਦੁਸਸਾਹਸ ਕਰਨ ਵਾਲਿਆਂ ਨੂੰ ਗੰਭੀਰ ਨਤੀਜਾ ਭੁਗਤਨ ‘ਤੇ ਮਜ਼ਬੂਰ ਕਰਨ ਲਈ ਭਾਰਤੀ ਰੱਖਿਆ ਬਲਾਂ ਦੀ ਸ਼ਲਾਘਾ ਕੀਤੀ।

ਸ਼੍ਰੀ ਰਾਜਨਾਥ ਸਿੰਘ ਨੇ ‘ਆਪ੍ਰੇਸ਼ਨ ਸਿੰਦੂਰ’ ਅਤੇ ‘ਸਿੰਦੂਰ ਮਹਾ-ਰਕਤਦਾਨ ਯਾਤਰਾ’ ਦੀ ਤੁਲਨਾ ਕਰਦੇ ਹੋਏ ਕਿਹਾ ਕਿ ਜਿੱਥੇ ‘ਆਪ੍ਰੇਸ਼ਨ ਸਿੰਦੂਰ’ ਭਾਰਤ ਦੇ ਸਾਹਸ ਅਤੇ ਸ਼ੌਰਯ ਦਾ ਪ੍ਰਤੀਕ ਬਣਿਆ, ਉੱਥੇ ਹੀ ਇਹ ਵਿਸ਼ਾਲ ਖੂਨਦਾਨ ਕੈਂਪ ਦਇਆ, ਸੇਵਾ ਅਤੇ ਮਨੁੱਖੀ ਸੰਵੇਦਨਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕੈਂਪ ਵਿੱਚ ਮਹਾਰਾਸ਼ਟਰ ਦੇ ਲਗਭਗ 1,000 ਪਹਿਲਵਾਨਾਂ ਅਤੇ ਖਿਡਾਰੀਆਂ ਨੇ ਖੂਨਦਾਨ ਕਰਕੇ ਰੱਖਿਆ ਬਲਾਂ ਦੇ ਪ੍ਰਤੀ ਨਿਰਸੁਆਰਥ ਸੇਵਾ, ਸਨਮਾਨ ਅਤੇ ਇਕਜੁੱਟਤਾ ਦੀ ਭਾਵਨਾ ਦਾ ਪਰੀਚੈ ਦਿੱਤਾ।

ਰੱਖਿਆ ਮੰਤਰੀ ਨੇ ਰਕਤਦਾਤਾਵਾਂ ਦੇ ਪ੍ਰਤੀ ਆਭਾਰ ਵਿਅਕਤ ਕਰਦੇ ਹੋਏ ਵਿਸ਼ਵਾਸ ਜਤਾਇਆ ਕਿ ਅੱਜ ਕੀਤਾ ਗਿਆ ਖੂਨਦਾਨ ਭਵਿੱਖ ਵਿੱਚ ਜ਼ਰੂਰਤਮੰਦ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇੱਕ ਭਰੋਸੇਮੰਦ ਰਕਤ ਭੰਡਾਰ ਦੇ ਰੂਪ ਵਿੱਚ ਉਪਯੋਗੀ ਸਾਬਤ ਹੋਵੇਗਾ। ਉਨ੍ਹਾਂ ਨੇ ਖੂਨਦਾਨ ਨੂੰ ‘ਜੀਵਨਦਾਨ’ ਅਤੇ ‘ਮਹਾਦਾਨ’ ਦੱਸਦੇ ਹੋਏ ਕਿਹਾ ਕਿ ਵਿਗਿਆਨ ਅਤੇ ਮੈਡੀਕਲ ਦੇ ਖੇਤਰ ਵਿੱਚ ਹੋਈ ਬੇਮਿਸਾਲ ਤਰੱਕੀ ਦੇ ਬਾਵਜੂਦ ਮਨੁੱਖੀ ਖੂਨ ਦਾ ਕੋਈ ਆਰਟੀਫਿਸ਼ੀਅਲ ਵਿਕਲਪ ਹੁਣ ਤੱਕ ਵਿਕਸਿਤ ਨਹੀਂ ਕੀਤਾ ਜਾ ਸਕਿਆ ਹੈ। ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਖੂਨ ਸਿਰਫ਼ ਮਨੁੱਖੀ ਸਰੀਰ ਵਿੱਚ ਹੀ ਬਣਦਾ ਹੈ ਅਤੇ ਇੱਕ ਵਿਅਕਤੀ ਹੀ ਦੂਜੇ ਵਿਅਕਤੀ ਦੇ ਜੀਵਨ ਦੀ ਰੱਖਿਆ ਲਈ ਖੂਨਦਾਨ ਕਰ ਸਕਦਾ ਹੈ। ਇਸ ਲਈ ਖੂਨਦਾਨ ਨਾ ਸਿਰਫ਼ ਮਨੁੱਖੀ ਸੇਵਾ ਦਾ ਕੰਮ ਹੈ, ਸਗੋਂ ਦਾਨ-ਪੁੰਨ ਦੇ ਸਭ ਤੋਂ ਸ੍ਰੇਸ਼ਠ ਅਤੇ ਉੱਤਮ ਕਾਰਜਾਂ ਵਿੱਚੋਂ ਇੱਕ ਹੈ।

ਸ਼੍ਰੀ ਰਾਜਨਾਥ ਸਿੰਘ ਨੇ ਇਸ ਗੱਲ ‘ਤੇ ਬਲ ਦਿੱਤਾ ਕਿ ਹਰੇਕ ਖੂਨਦਾਨ ਕਰਨ ਵਾਲਾ ਅਤੇ ਖੂਨ ਪ੍ਰਾਪਤ ਕਰਨ ਵਾਲਾ ਆਪਣੇ-ਆਪਣੇ ਤਰੀਕਿਆਂ ਨਾਲ ਰਾਸ਼ਟਰ ਦੀ ਸੇਵਾ ਕਰ ਰਿਹਾ ਹੈ। ਉਨ੍ਹਾਂ ਨੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੂਨਦਾਨ ਨੂੰ ਆਪਣੀ ਜੀਵਨ ਸ਼ੈਲੀ ਅਤੇ ਸਮਾਜਿਕ ਸੰਸਕਾਰ ਦਾ ਹਿੱਸਾ ਬਣਾਉਣ। ਰੱਖਿਆ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ 2047 ਵਿੱਚ ਆਪਣੀ ਸੁਤੰਤਰਤਾ ਦੀ 100ਵੀਂ ਵਰ੍ਹੇਗੰਢ ਮਨਾਵਾਂਗੇ, ਤਾਂ ਸਾਡਾ ਟੀਚਾ ਸਿਰਫ਼ ਇੱਕ ਵਿਕਸਿਤ ਅਰਥਵਿਵਸਥਾ ਦਾ ਨਿਰਮਾਣ ਕਰਨਾ ਨਹੀਂ ਹੋਣਾ ਚਾਹੀਦਾ ਹੈ। ਸਾਨੂੰ ਇੱਕ ਅਜਿਹੇ ਸੰਵੇਦਨਸ਼ੀਲ ਅਤੇ ਮਨੁੱਖੀ ਸਮਾਜ ਦੀ ਵੀ ਕਲਪਨਾ ਕਰਨੀ ਚਾਹੀਦੀ ਹੈ, ਜਿੱਥੇ ਹਰੇਕ ਵਿਅਕਤੀ ਸਿਹਤਮੰਦ ਅਤੇ ਸੁਰੱਖਿਅਤ ਹੋਵੇ ਅਤੇ ਜ਼ਰੂਰਤ ਦੇ ਸਮੇਂ ਖੂਨ ਜਿਹੇ ਜੀਵਨਰੱਖਿਅਕ ਸਰੋਤ ਅਸਾਨੀ ਨਾਲ ਉਪਲਬਧ ਹੋਣ।

ਰੱਖਿਆ ਮੰਤਰੀ ਨੇ ਨੌਜਵਾਨਾਂ ਨੂੰ ਫਿਟਨੈੱਸ ਨੂੰ ਤਰਜੀਹ ਦੇਣ ਦੀ ਮੰਗ ਕਰਦੇ ਹੋਏ ਕਿਹਾ ਕਿ ਸਵਸਥ ਅਤੇ ਫਿਟ ਵਿਅਕਤੀ ਨਾ ਸਿਰਫ਼ ਸਮਾਜ ਦੇ ਲਈ ਵਧੇਰੇ ਉਪਯੋਗੀ ਸਾਬਤ ਹੁੰਦਾ ਹੈ, ਸਗੋਂ ਖੂਨਦਾਨ ਜਿਹੇ ਨੇਕ ਕੰਮਾਂ ਵਿੱਚ ਯੋਗਦਾਨ ਦੇਣ ਲਈ ਵੀ ਬਿਹਤਰ ਤੌਰ ‘ਤੇ ਤਿਆਰ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ‘ਖੇਲੋ ਇੰਡੀਆ’ ਅਤੇ ‘ਫਿਟ ਇੰਡੀਆ’ ਜਿਹੀਆਂ ਗਤੀਵਿਧੀਆਂ ਰਾਹੀਂ ਨਾਗਰਿਕਾਂ, ਖਾਸ ਕਰਕੇ ਨੌਜਵਾਨਾਂ ਨੂੰ ਫਿਟਨੈੱਸ ਨੂੰ ਆਪਣੀ ਜੀਵਨ ਸ਼ੈਲੀ ਦਾ ਅਨਿੱਖੜਵਾਂ ਹਿੱਸਾ ਬਣਾਉਣ ਲਈ ਨਿਰੰਤਰ ਪ੍ਰਤੋਸਾਹਿਤ ਕਰ ਰਹੀ ਹੈ।

ਸ਼੍ਰੀ ਰਾਜਨਾਥ ਸਿੰਘ ਨੇ ਮਹਾਰਾਸ਼ਟਰ ਦੀ ਵੀਰਤਾ ਅਤੇ ਦਇਆ ਦੀ ਗੌਰਵਸ਼ਾਲੀ ਪਰੰਪਰਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਛੱਤਰਪਤੀ ਸ਼ਿਵਾਜੀ ਮਹਾਰਾਜ ਦੀ ਵਿਰਾਸਤ ਅੱਜ ਵੀ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਰੀਰਕ ਸ਼ਕਤੀ ਦਾ ਅਸਲ ਉਦੇਸ਼ ਸਿਰਫ਼ ਸਮਰੱਥਾ ਦਾ ਪ੍ਰਦਰਸ਼ਨ ਕਰਨਾ ਨਹੀਂ, ਸਗੋਂ ਦੂਜਿਆਂ ਦੀ ਰੱਖਿਆ ਅਤੇ ਰਾਸ਼ਟਰ ਦੀ ਸੁਰੱਖਿਆ ਕਰਨਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਛੱਤਰਪਤੀ ਸ਼ਿਵਾਜੀ ਮਹਾਰਾਜ ਦੀ ਪਵਿੱਤਰ ਭੂਮੀ ਮਹਾਰਾਸ਼ਟਰ ਦੇ ਖਿਡਾਰੀਆਂ ਅਤੇ ਪਹਿਲਵਾਨਾਂ ਦੁਆਰਾ ਕੀਤਾ ਗਿਆ ਇਹ ਯੋਗਦਾਨ ਰਾਸ਼ਟਰ ਦੀ ਇੱਕ ਨੇਕ ਸੇਵਾ ਦੇ ਰੂਪ ਵਿੱਚ ਹਮੇਸ਼ਾ ਯਾਦ ਕੀਤਾ ਜਾਵੇਗਾ।

ਇਸ ਪ੍ਰੋਗਰਾਮ ਵਿੱਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ, ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਾਤਪ ਰਾਓ ਜਾਧਵ, ਮਹਾਰਾਸ਼ਟਰ ਸਰਕਾਰ ਦੇ ਉਦਯੋਗ ਮੰਤਰੀ ਸ਼੍ਰੀ ਉਦੈ ਰਵੀਂਦਰ ਸਾਮਂਤ; ਸਾਂਸਦ ਡਾ. ਸ਼੍ਰੀਕਾਂਤ ਲਤਾ ਏਕਨਾਥ ਸ਼ਿੰਦੇ; ਸੈਨਾ ਮੁਖੀ ਜਨਰਲ ਧੀਰਜ ਸੇਠ; ਡਾਇਰੈਕਟਰ ਜਨਰਲ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਸ (ਡੀਜੀਏਐੱਫਐੱਮਐੱਸ) ਸਰਜਨ ਵਾਈਸ ਐਡਮਿਰਲ ਆਰਤੀ ਸਰੀਨ; ਐਡਜੁਟੈਂਟ ਜਨਰਲ ਲੈਫਟੀਨੈਂਟ ਜਨਰਲ ਵੀਪੀਐੱਸ ਕੌਸ਼ਿਕ; ਬੇਸ ਹਸਪਤਾਲ, ਦਿੱਲੀ ਕੈਂਟ ਦੇ ਕਮਾਂਡੇਂਟ ਮੇਜਰ ਜਨਰਲ ਵਿਸ਼ਾਲ ਚੌਧਰੀ ਸਮੇਤ ਹੋਰ ਸੀਨੀਅਰ ਫੌਜੀ ਅਤੇ ਸਿਵਿਲ ਪਤਵੰਤੇ ਸ਼ਾਮਲ ਹੋਏ।

ਏਐੱਫਐੱਮਐੱਸ ਲਈ ਖੂਨ ਦੇ ਲੋੜੀਂਦੇ ਭੰਡਾਰ ਬਣਾਏ ਰੱਖਣਾ ਬਹੁਤ ਮਹੱਤਵਪੂਰਨ ਹੈ, ਕਿਉਂਕਿ ਫੌਜੀ ਹਸਪਤਾਲ ਨਿਯਮਿਤ ਸਿਹਤ ਸੰਭਾਲ ਦੇ ਨਾਲ-ਨਾਲ ਆਪ੍ਰੇਸ਼ਨ, ਟ੍ਰੌਮਾ ਅਤੇ ਐਮਰਜੈਂਸੀ ਸਥਿਤੀਆਂ ਵਿੱਚ ਵੀ ਮੈਡੀਕਲ ਸਹਾਇਤਾ ਪ੍ਰਦਾਨ ਕਰਦੇ ਹਨ। ਲਗਭਗ  500 ਸਵੈ-ਇੱਛੂਕ ਦਾਨੀਆਂ ਦੀ ਭਾਗੀਦਾਰੀ ਨੇ ‘ਖੁਦ ਤੋਂ ਪਹਿਲਾਂ ਸੇਵਾ’ ਦੀ ਭਾਵਨਾ ਨੂੰ ਇੱਕ ਵਾਰ ਫਿਰ ਪ੍ਰਦਰਸ਼ਿਤ ਕੀਤਾ। ਇਸ ਨੇ ਇਸ ਗੱਲ ਨੂੰ ਵੀ ਵਿਅਕਤ ਕੀਤਾ ਕਿ ਹਰੇਕ ਸਵਸਥ ਅਤੇ ਯੋਗ ਨਾਗਰਿਕ ਨਿਯਮਿਤ ਸਵੈ-ਇੱਛੂਕ ਖੂਨਦਾਨ ਰਾਹੀਂ ਕੀਮਤੀ ਜੀਵਮ ਬਚਾਉਣ ਵਿੱਚ ਮਹੱਤਵਪੂਰਨ ਯੋਗਦਾਨ ਦੇ ਸਕਦਾ ਹੈ।

************

ਵੀਕੇ/ਸੈਵੀ/ਬਲਜੀਤ


(Release ID: 2297134) ਵਿਜ਼ੀਟਰ ਕਾਊਂਟਰ : 79