ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਪੁਡੂਚੇਰੀ ਪੁਲਿਸ ਨੂੰ ਰਾਸ਼ਟਰਪਤੀ ਕਲਰਸ ਪ੍ਰਦਾਨ ਕੀਤਾ


ਪੁਡੂਚੇਰੀ ਪੁਲਿਸ ਨੂੰ ਪ੍ਰਤਿਸ਼ਠਿਤ ਰਾਸ਼ਟਰਪਤੀ ਕਲਰਸ ਮਿਲਣਾ ਇਸ ਬਲ ਦੀ ਬਹਾਦਰੀ, ਸਖ਼ਤ ਮਿਹਨਤ ਅਤੇ ਸਮਰਪਣ ਦਾ ਪ੍ਰਮਾਣ

ਰਾਸ਼ਟਰਪਤੀ ਨਿਸ਼ਾਨ ਮਿਲਣਾ ਕਿਸੇ ਵੀ ਅਨੁਸ਼ਾਸਿਤ ਬਲ ਦਾ ਸਰਬਉੱਤ ਸਨਮਾਨ ਹੈ, ਪੁਡੂਚੇਰੀ ਪੁਲਿਸ ਨੂੰ ਇਹ ਸਨਮਾਨ ਮਿਲਣ ‘ਤੇ ਪੁਡੂਚੇਰੀ ਦੇ ਮੁੱਖ ਮੰਤਰੀ, ਰਾਜ ਸਰਕਾਰ, ਪੁਲਿਸ ਅਤੇ ਜਨਤਾ ਨੂੰ ਹਾਰਦਿਕ ਵਧਾਈ

ਚਾਰ ਵੱਖ-ਵੱਖ ਸਥਾਨਾਂ ਵਿੱਚ ਬਿਖਰੇ ਪੁਡੂਚੇਰੀ ਦੀ ਲਾਅ ਐਂਡ ਆਰਡਰ ਵਿਵਸਥਾ ਸੰਭਾਲਣ ਵਾਲੀ ਪੁਡੂਚੇਰੀ ਪੁਲਿਸ ਦੀ ਬਹਾਦਰੀ ਦਾ ਪ੍ਰਤੀਕ ਉਸ ਦਾ ਨਿਸ਼ਾਨ ਅੱਜ ਸ਼ਾਨ ਨਾਲ ਲਹਿਰਾ ਰਿਹਾ ਹੈ

ਗਿਣਤੀ ਵਿੱਚ ਘੱਟ ਹੋਣ ਦੇ ਬਾਵਜੂਦ ਵੀ ਪੁਡੂਚੇਰੀ ਪੁਲਿਸ ਆਪਣੇ ਸ਼ੌਰਯ, ਸੇਵਾ ਅਤੇ ਸਮਰਪਣ ਦੇ ਬਲ ‘ਤੇ ਅਧਿਆਤਮਿਕ ਵਿਰਾਸਤ ਨੂੰ ਸੰਭਾਲਦੇ ਹੋਏ ਪੁਡੂਚੇਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਚੰਗੀ ਤਰ੍ਹਾਂ ਨਿਭਾ ਰਹੀ ਹੈ

ਪੁਡੂਚੇਰੀ ਭਾਰਤ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਚੇਤਨਾ ਦਾ ਜੀਵੰਤ ਪ੍ਰਤੀਕ ਹੈ

ਲੰਬੇ ਫ੍ਰਾਂਸੀਸੀ ਸ਼ਾਸਨ ਦੇ ਅਧੀਨ ਰਹਿਣ ਦੇ ਬਾਵਜੂਦ ਪੁਡੂਚੇਰੀ ਨੇ ਆਪਣੀ ਭਾਰਤੀਅਤਾ ਅਤੇ ਅਧਿਆਤਮਿਕ ਊਰਜਾ ਨੂੰ ਸੰਭਾਲ ਕੇ ਰੱਖਿਆ ਹੈ

ਕੋਰੋਨਾ ਦੇ ਬੇਮਿਸਾਲ ਸੰਕਟ ਵਿੱਚ ਅਗਲੀ ਲਾਈਨ ਵਿੱਚ ਡੱਟ ਕੇ ਜਨਤਾ ਦੀ ਸੇਵਾ ਕਰਨ ਵਾਲੀ ਪੁਡੂਚੇਰੀ ਪੁਲਿਸ ਦੀ ਬਹਾਦਰੀ ਉਸ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖੀ ਜਾਵੇਗੀ

ਪਹਿਲਾਂ ਦੀਆਂ ਸਰਕਾਰਾਂ ਨੇ ਜਿੱਥੇ 1950 ਤੋਂ 2014 ਤੱਕ ਪੁਡੂਚੇਰੀ ਨੂੰ ਸਿਰਫ਼ 3500 ਕਰੋੜ ਰੁਪਏ ਦਿੱਤੇ, ਉੱਥੇ ਹੀ ਮੋਦੀ ਸਰਕਾਰ ਨੇ 12 ਵਰ੍ਹਿਆਂ ਵਿੱਚ ਚਾਰ ਗੁਣਾ ਵੱਧ 13,762 ਕਰੋੜ ਰੁਪਏ ਦਿੱਤੇ

ਮੋਦੀ ਸਰਕਾਰ ਪੁਡੂਚੇਰੀ ਦੇ ਵਿਕਾਸ ਲਈ ਵਚਨਬੱਧ ਅਤੇ 24 ਘੰਟੇ ਤਤਪਰ ਹੈ

Posted On: 09 AUG 2026 1:14PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਪੁਡੂਚੇਰੀ ਪੁਲਿਸ ਨੂੰ ਰਾਸ਼ਟਰਪਤੀ ਕਲਰਸ ਪ੍ਰਦਾਨ ਕੀਤੇ। ਇਸ ਮੌਕੇ ‘ਤੇ ਪੁਡੂਚੇਰੀ ਦੇ ਉਪ ਰਾਜਪਾਲ ਅਤੇ ਮੁੱਖ ਮੰਤਰੀ ਸਮੇਤ ਕਈ ਪਤਵੰਤੇ ਮੌਜੂਦ ਸਨ।

ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪੁਡੂਚੇਰੀ ਦੱਖਣੀ ਭਾਰਤ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਚੇਤਨਾ ਦਾ ਜੀਵੰਤ ਪ੍ਰਤੀਕ ਹੈ। ਅੱਜ ਪੁਡੂਚੇਰੀ ਪੁਲਿਸ ਦੇਸ਼ ਦੇ ਉਨ੍ਹਾਂ ਪੁਲਿਸ ਬਲਾਂ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਨੂੰ ਰਾਸ਼ਟਰਪਤੀ ਕਲਰਸ ਪ੍ਰਦਾਨ ਕੀਤੇ ਗਏ ਹਨ। ਪੁਡੂਚੇਰੀ ਪੁਲਿਸ ਨੂੰ ਰਾਸ਼ਟਰਪਤੀ ਕਲਰਸ ਮਿਲਣਾ ਇਸ ਬਲ ਦੀ ਬਹਾਦਰੀ, ਸਖ਼ਤ ਮਿਹਨਤ ਅਤੇ ਸਮਰਪਣ ਦਾ ਪ੍ਰਮਾਣ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਸ਼ਟਰਪਤੀ ਕਲਰਸ ਮਿਲਣਾ ਕਿਸੇ ਵੀ ਪੁਲਿਸ ਬਲ ਲਈ ਸਭ ਤੋਂ ਮਾਣ ਵਾਲਾ ਪਲ ਹੁੰਦਾ ਹੈ। ਪੁਡੂਚੇਰੀ ਪੁਲਿਸ ਪੁਡੂਚੇਰੀ ਦੀ ਰੱਖਿਆ, ਅੰਦਰੂਨੀ ਸੁਰੱਖਿਆ ਅਤੇ ਸਨਮਾਨ ਦੀ ਰੱਖਿਆ ਕਰਨ ਦਾ ਕੰਮ ਕਰ ਰਹੀ ਹੈ। ਪੁਡੂਚੇਰੀ ਪੁਲਿਸ ਨੂੰ ਇਹ ਪ੍ਰਤਿਸ਼ਠਿਤ ਸਨਮਾਨ ਉਸ ਦੀ ਸਖ਼ਤ ਮਿਹਨਤ, ਸ਼ੌਰਯ, ਸੇਵਾ ਅਤੇ ਸਮਰਪਣ ਦੇ ਕਾਰਨ ਮਿਲਿਆ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਲੰਬੇ ਫ੍ਰਾਂਸੀਸੀ ਸ਼ਾਸਨ ਦੇ ਅਧੀਨ ਰਹਿਣ ਦੇ ਬਾਵਜੂਦ ਪੁਡੂਚੇਰੀ ਨੇ ਆਪਣੀ ਭਾਰਤੀਅਤਾ ਅਤੇ ਅਧਿਆਤਮਿਕ ਊਰਜਾ ਨੂੰ ਸੰਭਾਲ ਕੇ ਰੱਖਿਆ ਹੈ। 01 ਅਕਤੂਬਰ, 1963 ਨੂੰ ਪੁਡੂਚੇਰੀ ਵਿੱਚ ਪੁਲਿਸ ਡਾਇਰੈਕਟਰ ਜਨਰਲ ਦੇ ਅਹੁਦੇ ਦਾ ਸਿਰਜਣ ਹੋਇਆ ਅਤੇ ਤਦ ਤੋਂ ਲੈ ਕੇ ਅੱਜ ਤੱਕ ਪੁਡੂਚੇਰੀ ਪੁਲਿਸ ਨੇ ਸੀਮਾਂਤ ਖੇਤਰ ਦੀ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮਤੰਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਭਾਰਤ ਸਰਕਾਰ ਨੇ ਅੰਗ੍ਰੇਜ਼ਾਂ ਦੁਆਰਾ ਬਣਾਈਆਂ ਗਈਆਂ ਦੰਡ ਸੰਹਿਤਾਵਾਂ ਨੂੰ ਬਦਲ ਕੇ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲਾਗੂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਨਵੇਂ ਕਾਨੂੰਨ ਦੰਡ ਅਧਾਰਿਤ ਨਹੀਂ ਹਨ ਸਗੋਂ ਇਨ੍ਹਾਂ ਦਾ ਉਦੇਸ਼ ਤਕਨੀਕ ਸਮਰੱਥ ਅਤੇ ਸਮਾਂਬੱਧ ਤਰੀਕੇ ਨਾਲ ਨਾਗਰਿਕਾਂ ਨੂੰ ਨਿਆਂ ਦਿਵਾਉਣਾ ਹੈ। ਨਵੇਂ ਅਪਰਾਧਿਕ ਕਾਨੂੰਨ Technology, Timeline, ਅਤੇ Trust ਦੇ ਤਿੰਨ ਥੰਮ੍ਹਾਂ ‘ਤੇ ਖੜ੍ਹੀਆਂ ਕੀਤੀਆਂ ਗਈਆਂ ਹਨ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਪਿਛਲੇ 12 ਵਰ੍ਹਿਆਂ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਕਈ ਯਤਨ ਕੀਤੇ ਹਨ। ਪੁਡੂਚੇਰੀ ਨੂੰ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਦੁਆਰਾ ਪੁਡੂਚੇਰੀ ਦੀ ਜਨਤਾ ਲਈ ਕਈ ਵਿਕਾਸ ਦੇ ਕੰਮ ਕੀਤੇ ਗਏ ਹਨ। 2200 ਕਰੋੜ ਰੁਪਏ ਦੀ ਲਾਗਤ ਨਾਲ ਰਾਸ਼ਟਰੀ ਰਾਜਮਾਰਗ-332-ਏ ਨੂੰ ਚਾਰ ਲੇਨ ਬਣਾਉਣ ਦਾ ਕੰਮ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੋਦੀ ਸਰਕਾਰ ਦੁਆਰਾ ਇੱਥੇ ਲਗਭਗ 3400 ਮੀਟਰ ਲੰਬੇ ਅਤੇ 45 ਮੀਟਰ ਚੌੜੇ ਵਿਸਤਾਰਿਤ ਰਨ-ਵੇਅ ਦਾ ਵੀ ਨਿਰਮਾਣ ਕੀਤਾ ਗਿਆ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 1950 ਤੋਂ ਲੈ ਕੇ 2014 ਤੱਕ ਭਾਰਤ ਸਰਕਾਰ ਵੱਲੋਂ ਪੁਡੂਚੇਰੀ ਨੂੰ ਸਿਰਫ਼ 3500 ਕਰੋੜ ਰੁਪਏ ਵਿਕਾਸ ਦੇ ਕੰਮਾਂ ਲਈ ਦਿੱਤੇ ਗਏ ਸਨ। ਮੋਦੀ ਸਰਕਾਰ ਨੇ 2014 ਤੋਂ 2026 ਤੱਕ 13,762 ਕਰੋੜ ਰੁਪਏ ਪੁਡੂਚੇਰੀ ਦੇ ਵਿਕਾਸ ਲਈ ਦਿੱਤੇ ਹਨ, ਜੋ ਲਗਭਗ 4 ਗੁਣਾ ਵੱਧ ਹਨ। ਭਾਰਤ ਸਰਕਾਰ ਨੇ ਪੁਡੂਚੇਰੀ ਵਿੱਚ ਪਿਛਲੇ 9 ਵਰ੍ਹਿਆਂ ਵਿੱਚ 39000 ਕਰੋੜ ਰੁਪਏ ਦਾ ਉਦਯੋਗਿਕ ਨਿਵੇਸ਼ ਕਰਵਾਉਣ ਦਾ ਕੰਮ ਵੀ ਕੀਤਾ ਹੈ। ਲਖਪਤੀ ਦੀਦੀ, ਜਲ ਜੀਵਨ ਮਿਸ਼ਨ, ਆਯੁਸ਼ਮਾਨ ਭਾਰਤ ਯੋਜਨਾ, ਪਖਾਨਿਆਂ ਦਾ ਨਿਰਮਾਣ, ਮੁਫ਼ਤ ਅੰਨ ਯੋਜਨਾ, ਉੱਜਵਲਾ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਡੀਬੀਟੀ ਤੋਂ ਪੁਡੂਚੇਰੀ ਦੇ ਨਾਗਰਿਕ ਲਾਭਵੰਦ ਹੋਏ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਪੁਡੂਚੇਰੀ ਦੇ ਵਿਕਾਸ ਲਈ ਵਚਨਬੱਧ ਹੈ ਅਤੇ 24 ਘੰਟੇ ਤਤਪਰ ਹੈ।

 

******

ਆਰਕੇ/ਆਰਆਰ/ਪੀਆਰ/ਪੀਐੱਸ/ਬਲਜੀਤ


(Release ID: 2297059) ਵਿਜ਼ੀਟਰ ਕਾਊਂਟਰ : 50