ਰੱਖਿਆ ਮੰਤਰਾਲਾ
azadi ka amrit mahotsav

ਭਾਰਤੀ ਹਵਾਈ ਸੈਨਾ ਦੇ ਬੈਂਡ ਦੁਆਰਾ ਸੁਤੰਤਰਤਾ ਦਿਵਸ ਸਮਾਰੋਹ 2026 ਦੇ ਦੌਰਾਨ ਪ੍ਰਦਰਸ਼ਨ

Posted On: 08 AUG 2026 2:50PM by PIB Chandigarh

ਸੁਤੰਤਰਤਾ ਦਿਵਸ ਦੇ ਜਸ਼ਨ ਵਿੱਚ, ਭਾਰਤੀ ਹਵਾਈ ਸੈਨਾ ਦਾ ਬੈਂਡ 9 ਅਗਸਤ, 2026 ਨੂੰ ਸ਼ਾਮ 5 ਵਜੇ ਤੋਂ 6 ਵਜੇ ਤੱਕ ਨਵੀਂ ਦਿੱਲੀ ਦੇ ਪਰਮ ਯੋਧਾ ਸਥਲ, ਰਾਸ਼ਟਰੀ ਯੁੱਧ ਸਮਾਰਕ ਦੇ ਜਨਤਕ ਪਲਾਜ਼ਾ 'ਤੇ ਪੇਸ਼ਕਾਰੀ ਦੇਵੇਗਾ। ਦੇਸ਼ ਭਗਤੀ ਨਾਲ ਭਰਪੂਰ ਇਸ ਸੰਗੀਤਕ ਪੇਸ਼ਕਾਰੀ ਦਾ ਉਦੇਸ਼ ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੇ 150 ਸਾਲਾਂ ਦੀ ਯਾਦ ਵਿੱਚ ਜਨਤਕ ਭਾਗੀਦਾਰੀ ਰਾਹੀਂ ਰਾਸ਼ਟਰੀ ਸਵੈਮਾਣ ਨੂੰ ਉਤਸ਼ਾਹਿਤ ਕਰਨਾ ਹੈ।

ਸਮਾਰੋਹ ਸਥਾਨ ‘ਤੇ 32 ਹਵਾਈ ਸੈਨਾ ਦੇ ਜਵਾਨਾਂ ਅਤੇ 8 ਅਗਨੀਵੀਰ ਵਾਯੂ (ਜਿਸ ਵਿੱਚ ਤਿੰਨ ਮਹਿਲਾਵਾਂ ਸ਼ਾਮਿਲ ਹਨ) ਦੀ ਇੱਕ ਸੰਗੀਤ ਮੰਡਲੀ ਪੇਸ਼ਕਾਰੀ ਦੇਵੇਗੀ। ਸੰਗੀਤਕਾਰ ਇੱਕ ਅਜਿਹੇ ਪ੍ਰਦਰਸ਼ਨ ਨਾਲ ਮੰਚ 'ਤੇ ਉਤਰਨਗੇ ਜੋ ਦਰਸ਼ਕਾਂ ਲਈ ਇੱਕ ਅਭੁੱਲ ਅਨੁਭਵ ਹੋਵੇਗਾ। ਦੇਸ਼ ਭਗਤੀ ਅਤੇ ਰੂਹਾਨੀ ਸੰਗੀਤਕ ਰਚਨਾਵਾਂ ਦੇ ਆਪਣੇ ਸੰਗ੍ਰਹਿ ਦੇ ਨਾਲ, ਭਾਰਤੀ ਹਵਾਈ ਸੈਨਾ ਬੈਂਡ ਇੱਕ ਊਰਜਾਵਾਨ ਪ੍ਰਦਰਸ਼ਨ ਨਾਲ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਵੀ ਪ੍ਰਬਲ ਕਰੇਗਾ।

ਇਸ ਸਮਾਗਮ ਦੇ ਮੁੱਖ ਸੰਚਾਲਕ ਮਾਸਟਰ ਵਾਰੰਟ ਅਫ਼ਸਰ ਏ ਸ੍ਰੀਹਰੀ ਹੋਣਗੇ ।  ਜੂਨੀਅਰ ਵਾਰੰਟ ਅਫ਼ਸਰ ਮੂਨ ਡੇਕਾ, ਜੂਨੀਅਰ ਵਾਰੰਟ ਅਫ਼ਸਰ ਅਭਿਸ਼ੇਕ ਪਾਲ ਅਤੇ ਸਾਰਜੈਂਟ ਐਨ.ਟੀ. ਸਿੰਘ ਇਨ੍ਹਾਂ ਦੀ ਸਹਾਇਤਾ ਕਰਨਗੇ।

******

ਜੇਐਸ/ਵੀਕੇ/ਜੀਕੇ/ਬਲਜੀਤ


(Release ID: 2297054) ਵਿਜ਼ੀਟਰ ਕਾਊਂਟਰ : 54