ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਮੰਤਰੀ ਮੰਡਲ ਨੇ ਅਸਾਮ ਵਿੱਚ ਗੁਵਾਹਾਟੀ ਕੋਲ ਐੱਨਐੱਚ-15 ਨਾਲ ਲਗਦੇ ਬੈਹਾਟਾ ਚਾਰਿਆਲੀ ਤੋਂ ਤੇਜ਼ਪੁਰ ਤੱਕ ਮੰਗਲਦੋਈ ਬਾਈਪਾਸ (15.11 ਕਿਲੋਮੀਟਰ) ਨੂੰ ਛੱਡ ਕੇ 4 ਲੇਨ ਹਾਈਵੇਅ ਦੇ ਨਿਰਮਾਣ ਨੂੰ ਪ੍ਰਵਾਨਗੀ ਦਿੱਤੀ, 8970.20 ਕਰੋੜ ਰੁਪਏ ਦੀ ਲਾਗਤ ਨਾਲ 135.87 ਕਿਲੋਮੀਟਰ ਲੰਬੇ ਮਾਰਗ ਦਾ ਨਿਰਮਾਣ ਹੋਵੇਗਾ

प्रविष्टि तिथि: 06 AUG 2026 4:18PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਮੰਤਰੀ ਮੰਡਲ ਆਰਥਿਕ ਮਾਮਲੇ ਕਮੇਟੀ ਨੇ ਅੱਜ ਅਸਾਮ ਵਿੱਚ ਐੱਨਐੱਚ-15 ਦੇ 135.871 ਕਿਲੋਮੀਟਰ ਲੰਬੇ, ਚਾਰ ਲੇਨ ਵਾਲੇ ਪਹੁੰਚ-ਨਿਯੰਤਰਨ ਗੁਵਾਹਾਟੀ-ਤੇਜ਼ਪੁਰ ਕੌਰੀਡੋਰ ਵਿਕਸਿਤ ਕਰਨ ਨੂੰ ਪ੍ਰਵਾਨਗੀ ਦਿੱਤੀ। ਇਹ ਪ੍ਰੋਜੈਕਟ ਐੱਨਐੱਚ(ਓ) ਤਹਿਤ ਬਿਲਟ-ਓਪਰੇਟ-ਟ੍ਰਾਂਸਫਰ (ਬੀਓਟੀ) ਟੋਲ ਮੋਡ ‘ਤੇ 8970.20 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ। 

ਪ੍ਰੋਜੈਕਟ ਤਹਿਤ ਤੇਜ਼ਪੁਰ ਬਾਈਪਾਸ ‘ਤੇ 4.9 ਕਿਲੋਮੀਟਰ ਲੰਬੀ ਐਮਰਜੈਂਸੀ ਲੈਂਡਿੰਗ ਸੁਵਿਧਾ (ਈਐੱਲਐੱਫ) ਵਿਕਸਿਤ ਕੀਤੀ ਜਾਵੇਗੀ, ਜਿਸ ਨੂੰ ਭਾਰਤੀ ਹਵਾਈ ਸੈਨਾ ਦੇ ਤਾਲਮੇਲ ਨਾਲ ਅੰਤਿਮ ਰੂਪ ਦਿੱਤਾ ਗਿਆ ਹੈ। ਇਸ ਨਾਲ ਬ੍ਰਹਮਪੁੱਤਰ ਨਦੀ ਦੇ ਦੱਖਣੀ ਕੰਢੇ 'ਤੇ ਸਥਿਤ NH-27 (ਪੂਰਬ-ਪੱਛਮੀ ਕੌਰੀਡੋਰ) 'ਤੇ ਆਵਾਜਾਈ ਦੀ ਭੀੜ ਘੱਟ ਹੋਵੇਗੀ। ਇਸ ਤੋਂ ਇਲਾਵਾ, ਬੈਹਾਟਾ ਚਾਰਿਆਲੀ, ਸਿਪਾਝਾਰ, ਖਾਰੂਪੇਟੀਆ, ਢੇਕੀਆਜੁਲੀ ਅਤੇ ਤੇਜ਼ਪੁਰ ਵਰਗੇ ਸੰਘਣੀ ਅਬਾਦੀ ਵਾਲੇ ਖੇਤਰਾਂ ਵਿੱਚ ਆਵਾਜਾਈ ਸਰਲਤਾ ਲਈ ਕੁੱਲ 58.7 ਕਿਲੋਮੀਟਰ ਦੀ ਲੰਬਾਈ ਵਾਲੇ 5 ਪ੍ਰਮੁੱਖ ਬਾਈਪਾਸ ਵੀ ਬਣਾਏ ਜਾਣਗੇ।

ਇਸ ਪ੍ਰੋਜੈਕਟ ਵਿੱਚ 15 ਵੱਡੇ ਪੁਲ, 30 ਛੋਟੇ ਪੁਲ, 19 ਫਲਾਈਓਵਰਾਂ ਅਤੇ ਤੇਜ਼ਪੁਰ ਬਾਈਪਾਸ ‘ਤੇ ਇੱਕ ਹਾਥੀ ਅੰਡਰਪਾਸ ਦੇ ਨਿਰਮਾਣ ਦਾ ਪ੍ਰਾਵਧਾਨ ਹੈ। ਨਿਯੰਤਰਿਤ ਪਹੁੰਚ ਵਾਲੇ ਹਾਈਵੇਅ ‘ਤੇ ਸੁਚਾਰੂ ਆਵਾਜਾਈ ਯਕੀਨੀ ਬਣਾਉਣ ਲਈ 46 ਅੰਡਰਪਾਸ, 19 ਫਲਾਈਓਵਰ ਦੇ 210 ਕਿਲੋਮੀਟਰ ਲੰਬੇ ਸਰਵਿਸ ਰੋਡ ਦਾ ਵੀ ਨਿਰਮਾਣ ਕੀਤਾ ਜਾਵੇਗਾ।

ਪ੍ਰੋਜੈਕਟ ਨਾਲ ਔਸਤ ਯਾਤਰਾ ਗਤੀ ਲਗਭਗ ਦੁਗੱਣੀ ਹੋਵੇਗੀ, ਯਾਤਰਾ ਦਾ ਸਮਾਂ ਅੱਧਾ ਰਹਿ ਜਾਵੇਗਾ, ਸਮੁੱਚੀ ਸੜਕ ਸੁਰੱਖਿਆ ਵਿੱਚ ਸੁਧਾਰ ਹੋਵੇਗਾ, ਇੰਧਨ ਖਪਤ ਘੱਟ ਹੋਵੇਗੀ ਅਤੇ ਵਾਹਨਾਂ ਦੇ ਸੰਚਾਲਨ ਲਾਗਤ ਵਿੱਚ ਕਮੀ ਆਵੇਗੀ। ਇਸ ਨਾਲ ਖੇਤਰੀ ਗਤੀਸ਼ੀਲਤਾ ਅਤੇ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ। 

ਇਹ ਪ੍ਰੋਜੈਕਟ ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਦੇ ਪ੍ਰਮੁੱਖ ਆਰਥਿਕ, ਸਮਾਜਿਕ ਅਤੇ ਲੌਜਿਸਟਿਕ ਕੇਂਦਰਾਂ ਨੂੰ ਨਿਰਵਿਘਨ ਹੀ ਜੋੜੇਗਾ। ਨਾਲ ਹੀ, ਇਹ 8 ਪੀਐੱਮ ਗਤੀ ਸ਼ਕਤੀ ਆਰਥਿਕ ਕੇਂਦਰਾਂ (8 ਇੰਡਸਟ੍ਰੀਅਲ ਪਾਰਕਾਂ), 2 ਸਮਾਜਿਕ ਨੋਡਸ (ਦਰਾਂਗ ਅਤੇ ਉਦਲਗੁਰੀ ਦੇ ਖਾਹਿਸ਼ੀ ਜ਼ਿਲ੍ਹੇ), 3 ਪ੍ਰਮੁੱਖ ਟੂਰਿਜ਼ਮ ਨੋਡਸ (ਮਾਂ ਕਾਮਾਖਿਆ ਮੰਦਿਰ, ਕਾਜ਼ੀਰੰਗਾ ਨੈਸ਼ਨਲ ਪਾਰਕ, ਓਰੰਗ ਨੈਸ਼ਨਲ ਪਾਰਕ) ਅਤੇ 7 ਲੌਜਿਸਟਿਕ ਨੋਡਸ (3 ਪ੍ਰਮੁੱਖ ਰੇਲਵੇ ਸਟੇਸ਼ਨ, 2 ਹਵਾਈ ਅੱਡੇ ਅਤੇ 2 ਵਾਟਰਵੇਅ ਟਰਮੀਨਲ) ਤੱਕ ਬਿਹਤਰ ਕਨੈਕਟਿਵਿਟੀ ਪ੍ਰਦਾਨ ਕਰੇਗਾ, ਜਿਸ ਨਾਲ ਪੂਰੇ ਖੇਤਰ ਵਿੱਚ ਯਾਤਰੀ ਆਵਾਜਾਈ ਅਤੇ ਮਾਲ ਦੀ ਢੋਆ-ਢੁਆਈ ਵਿੱਚ ਤੇਜ਼ੀ ਆਵੇਗੀ।

ਕੌਰੀਡੋਰ ਦਾ ਮੈਪ

****

ਐੱਮਜੇਪੀਐੱਸ/ਏਕੇ


(रिलीज़ आईडी: 2295621) आगंतुक पटल : 5
इस विज्ञप्ति को इन भाषाओं में पढ़ें: English , Urdu , Marathi , हिन्दी , Gujarati , Tamil , Malayalam