ਗ੍ਰਹਿ ਮੰਤਰਾਲਾ
azadi ka amrit mahotsav

ਰੈਪਕੋ ਬੈਂਕ ਨੇ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੂੰ 22.90 ਕਰੋੜ ਰੁਪਏ ਦਾ ਲਾਭਅੰਸ਼ ਚੈੱਕ ਭੇਟ ਕੀਤਾ


ਸ਼੍ਰੀ ਅਮਿਤ ਸ਼ਾਹ ਨੇ ਵਿੱਤੀ ਵਰ੍ਹੇ 2025-26 ਵਿੱਚ 169 ਕਰੋੜ ਰੁਪਏ ਦਾ ਸ਼ੁੱਧ ਲਾਭ ਅਰਜਿਤ ਕਰਕੇ ਸਹਿਕਾਰੀ ਬੈਂਕਿੰਗ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਲਾਭ ਅਰਜਿਤ ਕਰਨ ਦੀ ਮਿਸਾਲ ਕਾਇਮ ਕਰਨ ਲਈ ਰੈਪਕੋ ਬੈਂਕ ਦੇ ਪ੍ਰਬੰਧਨ ਨੂੰ ਵਧਾਈ ਦਿੱਤੀ

ਗ੍ਰਹਿ ਮੰਤਰਾਲੇ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਰੈਪਕੋ ਬੈਂਕ ਦੀ ਸਫ਼ਲਤਾ ਇਸ ਦੇ ਪੇਸ਼ੇਵਰ ਅਤੇ ਸ਼ਾਨਦਾਰ ਕੰਮਕਾਜ ਦਾ ਪ੍ਰਮਾਣ ਹੈ

Posted On: 05 AUG 2026 8:06PM by PIB Chandigarh

ਰੈਪਕੋ ਬੈਂਕ ਨੇ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੂੰ ਵਿੱਤੀ ਵਰ੍ਹੇ 2025-26 ਦੇ ਲਈ ਭਾਰਤ ਸਰਕਾਰ ਦੁਆਰਾ ਰੱਖੀ ਗਈ 76.32 ਕਰੋੜ ਰੁਪਏ ਦੀ ਸ਼ੇਅਰ ਪੂੰਜੀ ‘ਤੇ 30% ਦੀ ਦਰ ਨਾਲ ਲਾਭਅੰਸ਼ ਦੇ ਰੂਪ ਵਿੱਚ 22.90 ਕਰੋੜ ਰੁਪਏ ਦਾ ਲਾਭਅੰਸ਼ ਚੈੱਕ ਭੇਟ ਕੀਤਾ। ਸ਼੍ਰੀ ਅਮਿਤ ਸ਼ਾਹ ਨੇ ਰੈਪਕੋ ਬੈਂਕ ਦੇ ਚੇਅਰਮੈਨ ਸ਼੍ਰੀ ਈ.ਸੰਥਾਨਮ, ਬੈਂਕ ਦੇ ਡਾਇਰੈਕਟਰ ਅਤੇ ਰੈਪਕੋ ਹੋਮ ਫਾਈਨੈਂਸ ਲਿਮਿਟੇਡ ਦੇ ਚੇਅਰਮੈਨ ਸ਼੍ਰੀ ਸੀ. ਥੰਗਾਰਾਜੂ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਓ. ਐੱਮ. ਗੋਕੁਲ ਤੋਂ ਚੈੱਕ ਪ੍ਰਾਪਤ ਕੀਤਾ।

X ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਵਿੱਤੀ ਵਰ੍ਹੇ 2025-26 ਵਿੱਚ 169 ਕਰੋੜ ਰੁਪਏ ਦਾ ਸ਼ੁੱਧ ਲਾਭ ਅਰਜਿਤ ਕਰਕੇ ਸਹਿਕਾਰੀ ਬੈਂਕਿੰਗ ਵਿੱਚ ਮਿਸਾਲ ਕਾਇਮ ਕਰਨ ਲਈ ਰੈਪਕੋ ਬੈਂਕ ਪ੍ਰਬੰਧਨ ਨੂੰ ਵਧਾਈ। ਉਨ੍ਹਾਂ ਨੇ ਕਿਹਾ ਕਿ ਇਹ ਬੈਂਕ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਲਾਭ ਹੈ। ਗ੍ਰਹਿ ਮੰਤਰਾਲੇ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਇਸ ਬੈਂਕ ਦੀ ਸਫ਼ਲਤਾ ਇਸ ਦੇ ਪੇਸ਼ੇਵਰ ਅਤੇ ਬਿਹਤਰੀਨ ਕੰਮਕਾਜ ਦਾ ਸਬੂਤ ਹੈ। ਰੈਪਕੋ ਬੈਂਕ ਦੇ ਮੈਨੇਜਮੈਂਟ ਅਤੇ ਸਟਾਫ ਨੂੰ ਸ਼ੁਭਕਾਮਨਾਵਾਂ।

ਇਸ ਮੌਕੇ ‘ਤੇ ਕੇਂਦਰੀ ਗ੍ਰਹਿ ਸਕੱਤਰ ਸ਼੍ਰੀ ਗੋਵਿੰਦ ਮੋਹਨ, ਸਕੱਤਰ (ਸੀਮਾ ਪ੍ਰਬੰਧਨ ਅਤੇ ਐੱਫ.ਐੱਫ.ਆਰ) ਡਾ. ਰਾਜੇਂਦਰ ਕੁਮਾਰ, ਸੰਯੁਕਤ ਸਕੱਤਰ (ਐੱਫਐੱਫਆਰ ਡਿਵੀਜ਼ਨ) ਸ਼੍ਰੀ ਗਯਾ ਪ੍ਰਸਾਦ ਅਤੇ ਸੰਯੁਕਤ ਸਕੱਤਰ (ਆਰਐੱਚਐੱਸ) ਸ਼੍ਰੀ ਮੱਖਣ ਲਾਲ ਮੀਣਾ ਮੌਜੂਦ ਸਨ। 

ਬੈਂਕ ਨੇ ਵਿੱਤੀ ਵਰ੍ਹੇ 2025-26 ਦੌਰਾਨ 169 ਕਰੋੜ ਰੁਪਏ ਦਾ ਸ਼ੁੱਧ ਲਾਭ ਅਰਜਿਤ ਕੀਤਾ ਹੈ ਜੋ ਬੈਂਕ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਹੈ। ਬੈਂਕ ਪਿਛਲੇ ਤਿੰਨ ਦਹਾਕਿਆਂ ਤੋਂ ਲਗਾਤਾਰ ਲਾਭ ਅਰਜਿਤ ਕਰਕੇ ਸ਼ੇਅਰਧਾਰਕਾਂ ਨੂੰ ਲਾਭਅੰਸ਼ ਦੇ ਰਿਹਾ ਹੈ। 30.06.2026 ਦੀ ਸਥਿਤੀ ਦੇ ਅਨੁਸਾਰ ਬੈਂਕ ਦਾ ਬਿਜ਼ਨਸ ਮਿਕਸ 26,000 ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ।

************

ਆਰਕੇ/ਆਰਆਰ/ਪੀਐੱਸ/ਏਕੇ


(Release ID: 2295577) ਵਿਜ਼ੀਟਰ ਕਾਊਂਟਰ : 54