ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਅੰਨਪੂਰਨਾ ਦੇਵੀ ਨੇ ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਵਿੱਚ ਭਾਰਤ ਦੀਆਂ ਮਹਿਲਾ ਐਥਲੀਟਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ
प्रविष्टि तिथि:
03 AUG 2026 12:36PM by PIB Chandigarh
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਅੰਨਪੂਰਨਾ ਦੇਵੀ ਨੇ ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਵਿੱਚ ਭਾਰਤ ਦੀਆਂ ਮਹਿਲਾ ਐਥਲੀਟਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਹੈ। ਨਾਰੀ ਸ਼ਕਤੀ ਨੇ ਮੁੱਕੇਬਾਜ਼ੀ, ਭਾਰ ਚੁੱਕਣ (ਵੇਟਲਿਫਟਿੰਗ), ਜੂਡੋ ਅਤੇ ਪੈਰਾ ਐਥਲੈਟਿਕਸ ਵਿੱਚ ਭਾਰਤ ਦੇ 13 ਸੋਨ ਤਗਮਿਆਂ ਵਿੱਚੋਂ 8 ਜਿੱਤ ਕੇ ਟੀਮ ਇੰਡੀਆ ਦੀ ਸੁਨਹਿਰੀ ਮੁਹਿੰਮ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ।
ਸ਼੍ਰੀਮਤੀ ਅੰਨਪੂਰਨਾ ਦੇਵੀ ਨੇ ਐੱਕਸ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਪੰਜ ਭਾਰਤੀ ਮਹਿਲਾ ਮੁੱਕੇਬਾਜ਼ਾਂ ਨੇ ਸੋਨ ਤਗਮਾ ਜਿੱਤਿਆ ਹੈ, ਜੋ ਖੇਡਾਂ ਵਿੱਚ ਭਾਰਤ ਦੇ ਵਧਦੇ ਦਬਦਬੇ ਅਤੇ ਡੂੰਘਾਈ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਹੌਸਲਾ, ਮਜ਼ਬੂਤੀ ਅਤੇ ਉੱਤਮਤਾ ਭਾਰਤੀ ਖੇਡਾਂ ਵਿੱਚ ਮਹਿਲਾਵਾਂ ਦੀ ਬੇਮਿਸਾਲ ਪ੍ਰਗਤੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਹ ਕੁੜੀਆਂ ਦੀ ਨਵੀਂ ਪੀੜ੍ਹੀ ਨੂੰ ਵੱਡੇ ਸੁਪਨੇ ਦੇਖਣ, ਉੱਤਮਤਾ ਹਾਸਲ ਕਰਨ ਅਤੇ ਆਲਮੀ ਮੰਚ 'ਤੇ ਮਾਣ ਨਾਲ ਭਾਰਤ ਦੀ ਨੁਮਾਇੰਦਗੀ ਕਰਨ ਲਈ ਪ੍ਰੇਰਿਤ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰ-ਦਰਸ਼ੀ ਅਗਵਾਈ ਵਿੱਚ ਭਾਰਤ ਦੀਆਂ ਧੀਆਂ ਲਗਾਤਾਰ ਖੇਡ ਜਗਤ ਵਿੱਚ ਉੱਤਮਤਾ ਦੇ ਨਵੇਂ ਯੁੱਗ ਵੱਲ ਵਧ ਰਹੀਆਂ ਹਨ।
****
ਐੱਸ.ਐੱਸ.
(रिलीज़ आईडी: 2295320)
आगंतुक पटल : 5