ਘੱਟ ਗਿਣਤੀ ਮਾਮਲੇ ਮੰਤਰਾਲਾ
azadi ka amrit mahotsav

ਸਿੱਖ ਭਾਈਚਾਰੇ ਦਾ ਸਮਾਜਿਕ-ਆਰਥਿਕ ਸਸ਼ਕਤੀਕਰਣ

प्रविष्टि तिथि: 03 AUG 2026 1:47PM by PIB Chandigarh

ਘੱਟ ਗਿਣਤੀ ਮਾਮਲੇ ਮੰਤਰਾਲਾ ਦੇਸ਼ ਭਰ ਵਿੱਚ ਸੂਚਿਤ 6 ਘੱਟ ਗਿਣਤੀ ਭਾਈਚਾਰਿਆਂ ਦੀ ਸਮਾਜਿਕ-ਆਰਥਿਕ ਅਤੇ ਵਿਦਿਅਕ ਸਥਿਤੀ ਵਿੱਚ ਸੁਧਾਰ ਲਿਆਉਣ ਲਈ 'ਪ੍ਰਧਾਨ ਮੰਤਰੀ ਵਿਰਾਸਤ ਕਾ ਸੰਵਰਧਨ' (PM VIKAS) ਯੋਜਨਾ ਲਾਗੂ ਕਰ ਰਿਹਾ ਹੈ। PM VIKAS ਯੋਜਨਾ ਇਸ ਮੰਤਰਾਲੇ ਦੀ ਇੱਕ ਕੇਂਦਰੀ ਖੇਤਰ ਯੋਜਨਾ ਹੈ ਅਤੇ ਇਸ ਦੇ ਤਹਿਤ ਰਾਜ-ਵਾਰ ਕੋਈ ਵੰਡ ਨਹੀਂ ਕੀਤੀ ਗਈ ਹੈ। ਇਹ ਯੋਜਨਾ ਮੰਤਰਾਲੇ ਦੁਆਰਾ ਕੌਸ਼ਲ ਅਤੇ ਸਿਖਲਾਈ, ਅਗਵਾਈ ਅਤੇ ਉੱਦਮਤਾ ਅਤੇ ਸਿੱਖਿਆ ਵਰਗੇ ਵੱਖ- ਵੱਖ ਕੰਪੋਨੈਂਟਾਂ ਦੇ ਲਾਗੂ ਕਰਨ ਲਈ ਚੁਣੇ ਗਏ ਯੋਗ ਪ੍ਰੋਜੈਕਟ ਲਾਗੂ ਕਰਨ ਵਾਲੀਆਂ ਏਜੰਸੀਆਂ, ਸਰਕਾਰੀ ਸੰਸਥਾਵਾਂ, ਕੇਂਦਰੀ ਅਤੇ ਰਾਜ ਜਨਤਕ ਖੇਤਰ ਦੇ ਅਦਾਰਿਆਂ, ਘੱਟ ਗਿਣਤੀ ਭਾਈਚਾਰਕ ਸੰਸਥਾਵਾਂ, ਰਾਸ਼ਟਰੀ ਮਹੱਤਵ ਵਾਲੀਆਂ ਸੰਸਥਾਵਾਂ ਅਤੇ ਵੱਕਾਰੀ ਸੰਸਥਾਵਾਂ ਰਾਹੀਂ ਲਾਗੂ ਕੀਤੀ ਜਾਂਦੀ ਹੈ।

ਪ੍ਰਧਾਨ ਮੰਤਰੀ ਵਿਰਾਸਤ ਕਾ ਸੰਵਰਧਨ ਯੋਜਨਾ ਤਹਿਤ, 31 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੁੱਲ 59 ਪ੍ਰੋਜੈਕਟ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ 1.56 ਲੱਖ ਲਾਭਪਾਤਰੀਆਂ ਦਾ ਟੀਚਾ ਅਲਾਟ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 31,600 ਉਮੀਦਵਾਰਾਂ ਦਾ ਟੀਚਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਨੂੰ ਐਲੋਕੇਟ ਕੀਤਾ ਗਿਆ ਹੈ। ਹੁਣ ਤੱਕ, ਇਸ ਯੋਜਨਾ ਤਹਿਤ 32,                                                                                                                                                                                                                                                                                                                                                  138 ਉਮੀਦਵਾਰਾਂ ਦੀ ਸਿਖਲਾਈ ਪੂਰੀ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ 11,217 ਉਮੀਦਵਾਰ ਸਿੱਖ ਭਾਈਚਾਰੇ ਤੋਂ ਹਨ, ਜਿਨ੍ਹਾਂ ਵਿੱਚ 5,655 ਪੁਰਸ਼ ਅਤੇ 5,562 ਮਹਿਲਾਵਾਂ ਸ਼ਾਮਲ ਹਨ। ਇਸ ਤੋਂ ਇਲਾਵਾ, ਰਾਸ਼ਟਰੀ ਘੱਟ ਗਿਣਤੀ ਵਿਕਾਸ ਅਤੇ ਵਿੱਤ ਨਿਗਮ (ਐੱਨਏਡੀਐੱਫਸੀ) ਦੀਆਂ ਵੱਖ-ਵੱਖ ਲੋਨ ਸਕੀਮਾਂ ਦੇ ਤਹਿਤ, ਵਿੱਤੀ ਸਾਲ 2025-26 ਦੌਰਾਨ ਸਿੱਖ ਭਾਈਚਾਰੇ ਨਾਲ ਸਬੰਧਿਤ 972 ਲਾਭਪਾਤਰੀਆਂ ਨੂੰ 15.19 ਕਰੋੜ ਰੁਪਏ ਦੀ ਰਕਮ ਦੀ ਵੰਡ ਕੀਤੀ ਗਈ ਹੈ।

ਕੇਂਦਰੀ ਘੱਟ ਗਿਣਤੀ ਮਾਮਲੇ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ। 

*****

ਏਕੇ/ਐੱਮਆਰ/ਐੱਸਜੇ


(रिलीज़ आईडी: 2294129) आगंतुक पटल : 6
इस विज्ञप्ति को इन भाषाओं में पढ़ें: English , Urdu , Marathi , हिन्दी , Bengali , Tamil