ਰੱਖਿਆ ਮੰਤਰਾਲਾ
azadi ka amrit mahotsav

ਸੈਨਾ ਪ੍ਰਮੁੱਖ ਨੇ ਸਵਦੇਸ਼ੀ ਐਕਸਟ੍ਰੀਮ ਵੈਦਰ ਗ੍ਰੇਡ ਡੀਜ਼ਲ ਲਾਂਚ ਕੀਤਾ

Posted On: 31 JUL 2026 2:18PM by PIB Chandigarh

ਸੈਨਾ ਪ੍ਰਮੁੱਖ ਜਨਰਲ ਧੀਰਜ ਸੇਠ ਨੇ ਅੱਜ ਨਵੀਂ ਦਿੱਲੀ ਵਿਖੇ ਸਵਦੇਸ਼ੀ ਤੌਰ ‘ਤੇ ਵਿਕਸਿਤ ਐਕਸਟ੍ਰੀਮ ਵੈਦਰ ਗ੍ਰੇਡ (XWG) ਡੀਜ਼ਲ ਲਾਂਚ ਕੀਤਾ। ਭਾਰਤੀ ਸੈਨਾ ਅਤੇ ਆਇਲ ਮਾਰਕੀਟਿੰਗ ਕੰਪਨੀਆਂ ਦੁਆਰਾ ਸਾਂਝੇ ਤੌਰ ‘ਤੇ ਵਿਕਸਿਤ ਇਹ ਵਿਸ਼ੇਸ਼ ਈਂਧਣ, ਅਤਿਅੰਤ ਮੌਸਮੀ ਸਥਿਤੀਆਂ ਵਿੱਚ ਲੜਾਕੂ ਅਤੇ ਲੌਜਿਸਟਿਕ ਵਾਹਨਾਂ ਦੀ ਗਤੀਸ਼ੀਲਤਾ, ਸੁਰੱਖਿਆ ਅਤੇ ਸੰਚਾਲਨ ਸਮਰੱਥਾ ਨੂੰ ਵਧਾਏਗਾ। ਇਸ ਤਕਨਾਲੋਜੀ ਦੀ ਵਰਤੋਂ ਉੱਚ-ਉਚਾਈ ਅਤੇ ਗੰਭੀਰ ਸਰਦੀਆਂ ਵਾਲੇ ਖੇਤਰਾਂ ਵਿੱਚ ਵਿਆਪਕ ਨਾਗਰਿਕ ਵਰਤੋਂ ਲਈ ਵੀ ਕੀਤੀ ਜਾ ਸਕਦੀ ਹੈ ਅਤੇ ਇਹ 'ਆਤਮਨਿਰਭਰ ਭਾਰਤ' ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਹੈ।

ਰਵਾਇਤੀ ਡੀਜ਼ਲ ਬਹੁਤ ਘੱਟ ਤਾਪਮਾਨ ‘ਤੇ ਗਾੜ੍ਹਾ ਹੋ ਕੇ ਫਿਊਲ ਫਿਲਟਰਸ ਨੂੰ ਜਾਮ ਕਰ ਸਕਦਾ ਹੈ, ਜਿਸ ਨਾਲ ਉਚਾਈ ਵਾਲੇ ਅਤੇ ਬਰਫੀਲੇ ਇਲਾਕਿਆਂ ਵਿੱਚ ਵਾਹਨਾਂ ਦੇ ਸੰਚਾਲਨ ਵਿੱਚ ਰੁਕਾਵਟ ਆ ਸਕਦੀ ਹੈ। ਐਕਸਡਬਲਿਊਜੀ ਡੀਜ਼ਲ ਇਸ ਸਮੱਸਿਆ ਦਾ ਹੱਲ ਕਰਦਾ ਹੈ ਅਤੇ ਮਾਈਨਸ 42 ਡਿਗਰੀ ਸੈਲਸੀਅਸ ਤੱਕ ਦੇ ਤਾਪਮਾਨ ‘ਤੇ ਵੀ ਪ੍ਰਭਾਵਸ਼ਾਲੀ ਰਹਿੰਦਾ ਹੈ। ਬੀਐੱਸ-6 ਮਿਆਰਾਂ ਅਤੇ ਆਈਐੱਸ-1460:2025 ਨਿਰਦੇਸ਼ਾਂ ਅਨੁਸਾਰ ਹੋਣ ਕਾਰਨ, ਇਸ ਨੂੰ ਭਾਰਤੀ ਸੈਨਾ ਦੇ ਮੌਜੂਦਾ ਵਾਹਨ ਬੇੜੇ ਵਿੱਚ ਬਗੈਰ ਕਿਸੇ ਇੰਜਣ ਸੋਧ ਜਾਂ ਮੁੜ ਮਾਣਕੀਕਰਣ ਦੇ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ।

ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਸੈਨਾ ਪ੍ਰਮੁੱਖ ਨੇ XWG ਡੀਜ਼ਲ ਨੂੰ ਇੱਕ ਕ੍ਰਾਂਤੀਕਾਰੀ ਸਵਦੇਸ਼ੀ ਨਵੀਨਤਾ ਦੱਸਿਆ, ਜੋ ਕਿ ਅਤਿ ਦੀਆਂ ਮੌਸਮੀ ਸਥਿਤੀਆਂ ਵਿੱਚ ਗਤੀਸ਼ੀਲਤਾ, ਸੰਚਾਲਨ ਤੀਬਰਤਾ ਅਤੇ ਮਿਸ਼ਨ ਦੀ ਭਰੋਸੇਯੋਗਤਾ ਨੂੰ ਵਧਾਏਗਾ। ਉਨ੍ਹਾਂ ਕਿਹਾ ਕਿ ਇਹ ਈਂਧਣ ਉਨ੍ਹਾਂ ਪ੍ਰਕਿਰਿਆਵਾਂ ਨੂੰ ਖਤਮ ਕਰ ਦੇਵੇਗਾ ਜੋ ਪਹਿਲਾਂ ਬਹੁਤ ਜ਼ਿਆਦਾ ਠੰਡ ਦੌਰਾਨ ਵਾਹਨਾਂ ਨੂੰ ਚਾਲੂ ਰੱਖਣ ਲਈ ਜ਼ਰੂਰੀ ਸਨ, ਜਿਸ ਨਾਲ ਕਰਮਚਾਰੀਆਂ ਦੀ ਸੁਰੱਖਿਆ ਅਤੇ ਮਨੋਬਲ ਵਿੱਚ ਸੁਧਾਰ ਹੋਵੇਗਾ। ਸੈਨਾ ਪ੍ਰਮੁੱਖ ਨੇ ਇੱਕ ਸਾਲ ਦੇ ਅੰਦਰ ਇਸ ਹੱਲ ਨੂੰ ਵਿਕਸਿਤ ਕਰਨ ਲਈ ਭਾਰਤੀ ਸੈਨਾ ਦੀ ਟੀਮ ਅਤੇ ਆਇਲ ਮਾਰਕੀਟਿੰਗ ਕੰਪਨੀਆਂ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਪ੍ਰਗਟਾਇਆ ਕਿ ਇਹ ਸਹਿਯੋਗ ਵੱਖ-ਵੱਖ ਸੰਚਾਲਨ ਜ਼ਰੂਰਤਾਂ ਲਈ ਹੋਰ ਜ਼ਿਆਦਾ ਵਿਸ਼ੇਸ਼ ਈਂਧਣ ਵਿਕਸਿਤ ਕਰਨ ਵਿੱਚ ਸਹਾਇਕ ਹੋਵੇਗਾ। 

ਸੈਨਿਕ ਅਭਿਆਸਾਂ ਤੋਂ ਇਲਾਵਾ, ਇਹ ਤਕਨੀਕ ਉੱਚ ਉਚਾਈ ਵਾਲੇ ਅਤੇ ਬਹੁਤ ਜ਼ਿਆਦਾ ਠੰਡੇ ਖੇਤਰਾਂ ਵਿੱਚ ਨਾਗਰਿਕ ਉਪਭੋਗਤਾਵਾਂ ਨੂੰ ਵੀ ਲਾਭ ਪਹੁੰਚਾਏਗੀ, ਜਿਸ ਨਾਲ ਕਠੋਰ ਮੌਸਮੀ ਹਾਲਤਾਂ ਵਿੱਚ ਚੱਲਣ ਵਾਲੇ ਵਾਹਨਾਂ ਅਤੇ ਉਪਕਰਣਾਂ ਦੀ ਭਰੋਸੇਯੋਗਤਾ ਅਤੇ ਸੁਰੱਖਿਆ ਵਿੱਚ ਸੁਧਾਰ ਹੋਵੇਗਾ।

************

ਐੱਨਏ/ਪੀਕੇ/ਏਕੇ


(Release ID: 2293753) ਵਿਜ਼ੀਟਰ ਕਾਊਂਟਰ : 23