ਰੱਖਿਆ ਮੰਤਰਾਲਾ
azadi ka amrit mahotsav

ਤਿੰਨਾਂ ਸੈਨਾਵਾਂ ਦੇ ਭਵਿੱਖ ਨਾਲ ਸਬੰਧਿਤ ਯੁੱਧ ਕੋਰਸ ਦਾ ਚੌਥਾ ਐਡੀਸ਼ਨ ਨਵੀਂ ਦਿੱਲੀ ਵਿੱਚ ਸ਼ੁਰੂ ਹੋਵੇਗਾ


ਇਹ ਕੋਰਸ ਚਾਰ ਹਫ਼ਤਿਆਂ ਦਾ ਹੋਵੇਗਾ, ਜੋ ਬਦਲਦੇ ਯੁੱਧ ਤਰੀਕਿਆਂ, ਉੱਭਰਦੀਆਂ ਤਕਨਾਲੋਜੀਆਂ, ਭੂ-ਰਾਜਨੀਤਿਕ ਘਟਨਾਕ੍ਰਮਾਂ ਅਤੇ ਮਲਟੀ-ਡੋਮੇਨ ਓਪਰੇਸ਼ਨ 'ਤੇ ਕੇਂਦ੍ਰਿਤ ਹੋਵੇਗਾ

प्रविष्टि तिथि: 02 AUG 2026 4:11PM by PIB Chandigarh

ਤਿੰਨਾਂ ਸੈਨਾਵਾਂ ਦੇ ਭਵਿੱਖ ਨਾਲ ਸਬੰਧਿਤ ਯੁੱਧ ਕੋਰਸ ਦਾ ਚੌਥਾ ਐਡੀਸ਼ਨ 3 ਅਗਸਤ, 2026 ਨੂੰ ਨਵੀਂ ਦਿੱਲੀ ਸਥਿਤ ਮਾਨੇਕਸ਼ੌ ਸੈਂਟਰ ਵਿੱਚ ਸ਼ੁਰੂ ਹੋਵੇਗਾ। ਚਾਰ ਹਫ਼ਤਿਆਂ ਦਾ ਇਹ ਕੋਰਸ ਹੈੱਡਕੁਆਰਟਰ ਇੰਟੀਗ੍ਰੇਟਿਡ ਡਿਫੈਂਸ ਸਟਾਫ (HQ IDS) ਦੀ ਅਗਵਾਈ ਹੇਠ ਆਯੋਜਿਤ ਕੀਤਾ ਜਾ ਰਿਹਾ ਹੈ, ਜਦੋਂ ਕਿ ਇਸ ਦਾ ਤਾਲਮੇਲ ਸੈਂਟਰ ਫਾਰ ਜੁਆਇੰਟ ਵਾਰਫੇਅਰ ਸਟੱਡੀਜ਼ (CENJOWS) ਵੱਲੋਂ ਹੋ ਰਿਹਾ ਹੈ।

ਇਸ ਕੋਰਸ ਵਿੱਚ ਤਿੰਨਾਂ ਸੈਨਾਵਾਂ ਦੇ ਅਧਿਕਾਰੀਆਂ ਦੇ ਨਾਲ-ਨਾਲ ਵੱਖ-ਵੱਖ ਸਰਕਾਰੀ ਸੰਸਥਾਵਾਂ, ਅਕਾਦਮਿਕ ਖੇਤਰ, ਉਦਯੋਗ ਅਤੇ ਰਣਨੀਤਕ/ਥਿੰਕ-ਟੈਂਕਾਂ ਦੇ ਪ੍ਰਤੀਨਿਧੀ ਵੀ ਹਿੱਸਾ ਲੈਣਗੇ। ਇਸ ਦੇ ਪਾਠਕ੍ਰਮ ਵਿੱਚ ਭੂ-ਰਾਜਨੀਤਿਕ ਘਟਨਾਕ੍ਰਮ, ਆਰਟੀਫਿਸ਼ੀਅਲ ਇੰਟੈਲੀਜੈਂਸੀ, ਕੁਆਂਟਮ ਟੈਕਨਾਲੌਜੀਸ, ਸਾਈਬਰ ਅਤੇ ਬੋਧਾਤਮਕ ਯੁੱਧ, ਸੂਚਨਾ ਯੁੱਧ, ਖੁਦਮੁਖਤਿਆਰ ਪ੍ਰਣਾਲੀਆਂ, ਜ਼ਮੀਨ, ਸਮੁੰਦਰ, ਹਵਾ ਅਤੇ ਪੁਲਾੜ ਖੇਤਰਾਂ ਵਿੱਚ ਭਵਿੱਖ ਦੀਆਂ ਫੌਜੀ ਕਾਰਵਾਈਆਂ, ਗ੍ਰੇ-ਜ਼ੋਨ ਓਪਰੇਸ਼ਨਸ, ਮਲਟੀ-ਡੋਮੇਨ ਓਪਰੇਸ਼ਨਸ ਅਤੇ ਤਕਨਾਲੋਜੀ-ਅਧਾਰਿਤ ਯੁੱਧ ਵਰਗੇ ਵਿਸ਼ੇ ਸ਼ਾਮਲ ਹਨ।

ਇਸ ਕੋਰਸ ਵਿੱਚ ਭਾਗੀਦਾਰ ਸੀਨੀਅਰ ਫੌਜੀ ਅਧਿਕਾਰੀਆਂ, ਨੀਤੀ ਨਿਰਮਾਤਾਵਾਂ, ਵਿਗਿਆਨੀਆਂ, ਇੰਡਸਟ੍ਰੀ ਲੀਡਰਸ ਅਤੇ ਵਿਸ਼ਾ ਵਸਤੂ ਮਾਹਰਾਂ ਦੇ ਲੈਕਚਰਾਂ ਵਿੱਚ ਹਿੱਸਾ ਲੈਣਗੇ। ਕੋਰਸ ਦਾ ਉਦੇਸ਼ ਉੱਭਰ ਰਹੀਆਂ ਸੰਚਾਲਨ ਚੁਣੌਤੀਆਂ ਪ੍ਰਤੀ ਸਾਂਝੀ ਸਮਝ ਵਿਕਸਿਤ ਕਰਨਾ ਅਤੇ ਭਵਿੱਖ ਦੇ ਯੁੱਧ ਖੇਤਰ ਨੂੰ ਪ੍ਰਭਾਵਿਤ ਕਰਨ ਵਾਲੇ ਵਿਸ਼ਿਆਂ ‘ਤੇ ਅਰਥਪੂਰਨ ਅਤੇ ਸੂਝਵਾਨ ਚਰਚਾਵਾਂ ਨੂੰ ਉਤਸ਼ਾਹਿਤ ਕਰਨਾ ਹੈ।

****

ਵੀਕੇ/ਐੱਸਆਰ/ਸੇਵੀ/ਐੱਸਜੇ


(रिलीज़ आईडी: 2293669) आगंतुक पटल : 13
इस विज्ञप्ति को इन भाषाओं में पढ़ें: Urdu , English , हिन्दी , Marathi , Tamil , Malayalam