ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪੁਰਸ਼ਾਂ ਦੇ 60 ਕਿੱਲੋਗ੍ਰਾਮ ਬਾਕਸਿੰਗ ਮੁਕਾਬਲੇ ਵਿੱਚ ਸੋਨ ਤਮਗ਼ਾ ਜਿੱਤਣ ’ਤੇ ਸਚਿਨ ਸਿਵਾਚ ਨੂੰ ਵਧਾਈ ਦਿੱਤੀ

Posted On: 02 AUG 2026 1:00AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗਲਾਸਗੋ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ 2026 ਦੇ ਪੁਰਸ਼ਾਂ ਦੇ 60 ਕਿੱਲੋਗ੍ਰਾਮ ਬਾਕਸਿੰਗ ਮੁਕਾਬਲੇ ਵਿੱਚ ਸੋਨ ਤਮਗ਼ਾ ਜਿੱਤਣ ’ਤੇ ਸਚਿਨ ਸਿਵਾਚ ਨੂੰ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਚਿਨ ਸਿਵਾਚ ਦੀ ਪ੍ਰਾਪਤੀ ਕਈ ਨੌਜਵਾਨ ਮੁੱਕੇਬਾਜ਼ਾਂ ਨੂੰ ਪ੍ਰੇਰਿਤ ਕਰੇਗੀ।

ਸ਼੍ਰੀ ਮੋਦੀ ਨੇ ਉਨ੍ਹਾਂ ਨੂੰ ਭਵਿੱਖ ਦੇ ਸਫ਼ਰ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਮੀਦ ਜਤਾਈ ਕਿ ਉਹ ਭਾਰਤ ਦਾ ਮਾਣ ਇਸੇ ਤਰ੍ਹਾਂ ਵਧਾਉਂਦੇ ਰਹਿਣਗੇ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ;

“ਗਲਾਸਗੋ ਵਿੱਚ ਸਚਿਨ ਸਿਵਾਚ ਨੇ ਜਿੱਤਿਆ ਸੋਨ ਤਮਗ਼ਾ!

ਪੁਰਸ਼ਾਂ ਦੇ 60 ਕਿੱਲੋਗ੍ਰਾਮ ਬਾਕਸਿੰਗ ਮੁਕਾਬਲੇ ਵਿੱਚ ਕਾਮਯਾਬੀ ਲਈ ਉਨ੍ਹਾਂ ਨੂੰ ਵਧਾਈ। ਉਹ ਕਈ ਨੌਜਵਾਨ ਮੁੱਕੇਬਾਜ਼ਾਂ ਲਈ ਪ੍ਰੇਰਨਾ ਬਣਨਗੇ। ਆਉਣ ਵਾਲੇ ਸਫ਼ਰ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ। ਆਸ ਹੈ ਕਿ ਉਹ ਹਮੇਸ਼ਾ ਭਾਰਤ ਦਾ ਨਾਮ ਰੌਸ਼ਨ ਕਰਦੇ ਰਹਿਣਗੇ।

#CWG2026”

*************

ਐੱਮਜੇਪੀਐੱਸ/ਐੱਸਐੱਸ/ਐੱਸਟੀ


(Release ID: 2293582) ਵਿਜ਼ੀਟਰ ਕਾਊਂਟਰ : 39