ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਨਾਲ ਬਸਤਰ ਦੀਆਂ ਸਮਾਜਿਕ ਪਰੰਪਰਾਵਾਂ ਦੇ ਪ੍ਰਮੁੱਖ ਮਾਂਝੀ-ਚਾਲਕੀ ਅਤੇ ਬਸਤਰ ਪੰਡੁਮ ਦੇ ਜੇਤੂਆਂ ਨਾਲ ਗੱਲਬਾਤ ਕੀਤੀ
ਰਾਸ਼ਟਰਪਤੀ ਭਵਨ ਵਿੱਚ ਪਹਿਲੀ ਵਾਰ ਬਸਤਰ ਦੀ ਰਵਾਇਤੀ ਪੋਸ਼ਾਕ ਵਿੱਚ ਪਹੁੰਚੇ ਬਸਤਰਵਾਸੀ
ਕਦੇ ਨਕਸਲੀ ਹਿੰਸਾ ਦੇ ਕਾਰਨ ਆਪਣੀ ਸਮ੍ਰਿੱਧ ਵਿਰਾਸਤ, ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਗੁਆਉਂਦਾ ਜਾ ਰਿਹਾ ਬਸਤਰ ਅੱਜ ਨਕਸਲ-ਮੁਕਤ ਹੋ ਕੇ ਆਪਣੀਆਂ ਧਰੋਹਰਾਂ ਨੂੰ ਸਹੇਜ ਰਿਹਾ ਹੈ
ਬਸਤਰ ਆਉਣ ਵਾਲੇ ਵਰ੍ਹਿਆਂ ਵਿੱਚ ਛੱਤੀਸਗੜ੍ਹ ਦਾ ਸਭ ਤੋਂ ਵਿਕਸਿਤ ਸੰਭਾਗ ਬਣ ਕੇ ਵਿਕਾਸ ਦੇ ਨਵੇਂ ਕੀਰਤੀਮਾਨ ਸਥਾਪਿਤ ਕਰੇਗਾ
Posted On:
30 JUL 2026 6:56PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਦੇ ਨਾਲ ਬਸਤਰ ਦੀਆਂ ਸਮਾਜਿਕ ਪਰੰਪਰਾਵਾਂ ਦੇ ਪ੍ਰਮੁੱਖ ਮਾਂਝੀ-ਚਾਲਕੀ ਅਤੇ ਬਸਤਰ ਪੰਡੁਮ ਦੇ ਜੇਤੂਆਂ ਨਾਲ ਗੱਲਬਾਤ ਕੀਤੀ।
‘X’ ‘ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਅੱਜ ਰਾਸ਼ਟਰਪਤੀ ਭਵਨ ਵਿੱਚ ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਦੇ ਨਾਲ ਬਸਤਰ ਦੀਆਂ ਸਮਾਜਿਕ ਪਰੰਪਰਾਵਾਂ ਦੇ ਪ੍ਰਮੁੱਖ ਮਾਂਝੀ-ਚਾਲਕੀ ਅਤੇ ਬਸਤਰ ਪੰਡੁਮ ਦੇ ਜੇਤੂਆਂ ਨਾਲ ਗੱਲਬਾਤ ਕੀਤੀ। ਰਾਸ਼ਟਰਪਤੀ ਭਵਨ ਵਿੱਚ ਪਹਿਲੀ ਵਾਰ ਬਸਤਰ ਦੀ ਰਵਾਇਤੀ ਪੋਸ਼ਾਕ ਵਿੱਚ ਪਹੁੰਚੇ ਬਸਤਰਵਾਸੀ ਇਸ ਗੱਲ ਦਾ ਸਬੂਤ ਹਨ ਕਿ ਜੋ ਬਸਤਰ ਕਦੇ ਨਕਸਲੀ ਹਿੰਸਾ ਦੇ ਕਾਰਨ ਆਪਣੀ ਸਮ੍ਰਿੱਧ ਵਿਰਾਸਤ, ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਗੁਆਉਂਦਾ ਜਾ ਰਿਹਾ ਸੀ, ਉਹ ਅੱਜ ਨਕਸਲ-ਮੁਕਤ ਹੋ ਕੇ ਆਪਣੀਆਂ ਧਰੋਹਰਾਂ ਨੂੰ ਸਹੇਜ ਰਿਹਾ ਹੈ। ਵਿਕਾਸ ਦੇ ਰਾਹ ‘ਤੇ ਅੱਗੇ ਵਧ ਚੁੱਕਾ ਬਸਤਰ ਆਉਣ ਵਾਲੇ ਵਰ੍ਹਿਆਂ ਵਿੱਚ ਛੱਤੀਸਗੜ੍ਹ ਦਾ ਸਭ ਤੋਂ ਵਿਕਸਿਤ ਸੰਭਾਗ ਬਣ ਕੇ ਵਿਕਾਸ ਦੇ ਨਵੇਂ ਕੀਰਤੀਮਾਨ ਸਥਾਪਿਤ ਕਰੇਗਾ।”
****
ਆਰਕੇ/ਪੀਆਰ/ਪੀਐੱਸ/ਏਕੇ
(Release ID: 2292187)
ਵਿਜ਼ੀਟਰ ਕਾਊਂਟਰ : 47