ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਡਾ: ਮਨਸੁਖ ਮਾਂਡਵੀਆ ਨੇ ਰਾਸ਼ਟਰਮੰਡਲ ਖੇਡਾਂ 2026 ਦੇ ਕਾਂਸੇ ਦੇ ਤਮਗਾ ਜੇਤੂ ਪਾਵਰਲਿਫਟਰ ਝੰਡੂ ਕੁਮਾਰ ਦਾ ਸਨਮਾਨ ਕੀਤਾ।


ਪੈਰਾ ਪਾਵਰਲਿਫਟਰ ਨੂੰ ਕੇਂਦਰੀ ਖੇਡ ਮੰਤਰੀ ਤੋਂ 10 ਲੱਖ ਰੁਪਏ ਦਾ ਨਕਦ ਇਨਾਮ ਮਿਲਿਆ; ਝੰਡੂ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ’ਤੇ ਉਸ ਦੇ ਪ੍ਰਦਰਸ਼ਨ ਲਈ ਵਧਾਈ ਦਿੱਤੀ ਤਾਂ ਉਹ ਬਹੁਤ ਖੁਸ਼ ਹੋਏ

प्रविष्टि तिथि: 27 JUL 2026 4:02PM by PIB Chandigarh

ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਸੋਮਵਾਰ ਨੂੰ ਆਪਣੀ ਰਿਹਾਇਸ਼ ’ਤੇ ਪੈਰਾ ਪਾਵਰਲਿਫ਼ਟਰ ਝੰਡੂ ਕੁਮਾਰ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਨੇ ਸਕਾਟਲੈਂਡ ਦੇ ਗਲਾਸਗੋ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਲਈ ਪਹਿਲਾ ਤਗਮਾ ਜਿੱਤਿਆ ਹੈ। ਝੰਡੂ ਨੇ ਮਰਦਾਂ ਦੇ ਹੈਵੀਵੇਟ ਵਰਗ ਵਿੱਚ 190 ਕਿੱਲੋਗਰਾਮ ਦੇ ਸਰਵੋਤਮ ਭਾਰ ਨਾਲ ਕਾਂਸੇ ਦਾ ਤਗਮਾ ਜਿੱਤਿਆ।

ਡਾ. ਮਾਂਡਵੀਆ ਨੇ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਇੱਕ ਸਧਾਰਨ ਪਰਿਵਾਰ ਨਾਲ ਸਬੰਧਿਤ ਝੰਡੂ ਨੂੰ 10 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ। ਕੇਂਦਰੀ ਖੇਡ ਮੰਤਰੀ ਡਾ. ਮਾਂਡਵੀਆ ਨਾਲ ਮੁਲਾਕਾਤ ਦੇ ਆਪਣੇ ਤਜਰਬੇ ਬਾਰੇ ਗੱਲ ਕਰਦਿਆਂ ਪਾਵਰਲਿਫ਼ਟਰ ਨੇ ਕਿਹਾ ਅੱਜ ਕੇਂਦਰੀ ਖੇਡ ਮੰਤਰੀ ਨੂੰ ਮਿਲ ਕੇ ਮੈਨੂੰ ਬਹੁਤ ਖ਼ੁਸ਼ੀ ਹੋਈ। ਕਿੰਨੇ ਲੋਕਾਂ ਨੂੰ ਆਪਣੇ ਜੀਵਨ ਵਿੱਚ ਕਿਸੇ ਕੇਂਦਰੀ ਮੰਤਰੀ ਨੂੰ ਮਿਲਣ ਦਾ ਮੌਕਾ ਮਿਲਦਾ ਹੈ? ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਖੇਡਾਂ ਵਿੱਚ ਮੇਰੀ ਇਸ ਪ੍ਰਾਪਤੀ ਲਈ ਮੈਨੂੰ ਸਨਮਾਨਿਤ ਕੀਤਾ ਜਾਵੇਗਾ। ਡਾ. ਮਾਂਡਵੀਆ ਨੇ ਮੇਰੇ ਤੋਂ ਸਕਾਟਲੈਂਡ ਦੇ ਤਜਰਬੇ ਬਾਰੇ ਪੁੱਛਿਆ। ਉਨ੍ਹਾਂ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਾ।

 

ਜੂਨ 2023 ਵਿੱਚ ਮੁੱਖ ਪੈਰਾ ਕੋਚ ਰਾਜੇਂਦਰ ਰਾਹੇਲੂ ਵੱਲੋਂ ਭਾਰਤੀ ਖੇਡ ਅਥਾਰਟੀ ਦੇ ਰਾਸ਼ਟਰੀ ਉੱਤਮਤਾ ਕੇਂਦਰ (ਐੱਸਏਆਈ-ਐੱਨਸੀਓਈ) ਗਾਂਧੀਨਗਰ ਵਿੱਚ ਸਿਖਲਾਈ ਲਈ ਚੁਣੇ ਜਾਣ ਤੋਂ ਪਹਿਲਾਂ, ਨਾਲੰਦਾ ਦੇ ਹਰਨੌਤ ਵਿੱਚ ਝੰਡੂ ਆਪਣੇ ਪਰਿਵਾਰ ਦੇ ਪਾਲਣ-ਪੋਸਣ ਲਈ ਸਬਜ਼ੀਆਂ ਵੇਚਦਾ ਸੀ ਅਤੇ ਇੱਥੋਂ ਤੱਕ ਕਿ ਈ-ਰਿਕਸ਼ਾ ਵੀ ਚਲਾਉਂਦਾ ਸੀ।

ਉਨ੍ਹਾਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਪ੍ਰਾਪਤੀ ਬਾਰੇ ਪੋਸਟ ਕੀਤਾ ਤਾਂ ਉਹ ਖ਼ੁਸ਼ੀ ਨਾਲ ਭਰ ਗਏ। 29 ਸਾਲਾ ਖਿਡਾਰੀ ਨੇ ਕਿਹਾ, ਤਗਮਾ ਜਿੱਤਣ ਤੋਂ ਬਾਅਦ ਉਤਸ਼ਾਹ ਅਤੇ ਜੋਸ਼ ਦੇ ਕਾਰਨ ਮੈਨੂੰ ਠੀਕ ਨਾਲ ਨੀਂਦ ਨਹੀਂ ਆਈ ਹੈ। ਮੇਰਾ ਫ਼ੋਨ ਲਗਾਤਾਰ ਵੱਜ ਰਿਹਾ ਹੈ। ਜਦੋਂ ਸਾਡੇ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ’ਤੇ ਮੇਰੇ ਬਾਰੇ ਲਿਖਿਆ ਤਾਂ ਮੈਂ ਭਾਵੁਕ ਹੋ ਗਿਆ। ਮੈਨੂੰ ਲੱਗਦਾ ਹੈ ਕਿ ਭਾਰਤੀ ਖੇਡਾਂ ਇਸ ਮੁਕਾਮ ਤੱਕ ਉਨ੍ਹਾਂ ਦੇ ਨਿਰੰਤਰ ਉਤਸ਼ਾਹ ਅਤੇ ਖਿਡਾਰੀਆਂ ਨੂੰ ਮਿਲੇ ਸਮਰਥਨ ਦੇ ਕਾਰਨ ਹੀ ਪਹੁੰਚੀਆਂ ਹਨ। ਮੈਨੂੰ ਲੱਗਦਾ ਹੈ ਕਿ ਮੈਂ ਇਕਲੌਤਾ ਅਜਿਹਾ ਰਾਸ਼ਟਰਮੰਡਲ ਖੇਡਾਂ ਦਾ ਤਗਮਾ ਜੇਤੂ ਹਾਂ ਜਿਸਨੂੰ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਹੱਲਾਸ਼ੇਰੀ ਮਿਲੀ ਹੈ।

ਗਲਾਸਗੋ ਵਿੱਚ ਮਿਲੀ ਸ਼ਾਨਦਾਰ ਜਿੱਤ ਤੋਂ ਪਹਿਲਾਂ ਇਸ ਪਾਵਰਲਿਫ਼ਟਰ ਨੇ ਖੇਲੋ ਇੰਡੀਆ ਪੈਰਾ ਗੇਮਜ਼ 2024 ਅਤੇ 2025 ਵਿੱਚ ਲਗਾਤਾਰ ਚਾਂਦੀ ਅਤੇ ਸੋਨੇ ਦਾ ਤਗਮਾ ਜਿੱਤਿਆ ਸੀ। ਖੇਲੋ ਇੰਡੀਆ ਦੇ ਇਸ ਅਥਲੀਟ ਦੀਆਂ ਨਜ਼ਰਾਂ ਹੁਣ ਜਪਾਨ ਦੇ ਆਈਚੀ-ਨਾਗੋਆ ਵਿੱਚ 18 ਤੋਂ 24 ਅਕਤੂਬਰ, 2026 ਤੱਕ ਹੋਣ ਵਾਲੀਆਂ ਆਗਾਮੀ ਏਸ਼ੀਆਈ ਪੈਰਾ ਖੇਡਾਂ ’ਤੇ ਟਿਕੀਆਂ ਹੋਈਆਂ ਹਨ।

ਝੰਡੂ ਨੇ ਕਿਹਾ ਕਿ ਜਦੋਂ ਤੁਹਾਨੂੰ ਦੇਸ਼ ਦੀ ਲੀਡਰਸ਼ਿਪ ਵੱਲੋਂ ਅਜਿਹਾ ਸਮਰਥਨ ਅਤੇ ਸਹਿਯੋਗ ਮਿਲਦਾ ਹੈ ਤਾਂ ਤੁਸੀਂ ਹੋਰ ਵੀ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਹੁੰਦੇ ਹੋ। ਮੈਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਕੁਝ ਸਮੇਂ ਲਈ ਆਪਣੇ ਘਰ ਜਾਵਾਂਗਾ ਅਤੇ ਫਿਰ ਏਸ਼ੀਆਈ ਪੈਰਾ ਖੇਡਾਂ ਦੀ ਤਿਆਰੀ ਲਈ ਗਾਂਧੀਨਗਰ ਵਾਪਸ ਆਵਾਂਗਾ। ਚੀਨ ਇੱਕ ਮਜ਼ਬੂਤ ਦਾਅਵੇਦਾਰ ਹੈ ਪਰ ਮੈਂ ਆਪਣੇ ਦੇਸ਼ ਲਈ ਤਗਮਾ ਜਿੱਤਣ ਦੀ ਪੂਰੀ ਕੋਸ਼ਿਸ਼ ਕਰਾਂਗਾ, ਮੈਂ ਵਾਅਦਾ ਕਰਦਾ ਹਾਂ ।

******

ਆਯੁਸ਼ਮਾਨ ਕੁਮਾਰ


(रिलीज़ आईडी: 2290390) आगंतुक पटल : 5
इस विज्ञप्ति को इन भाषाओं में पढ़ें: English , Urdu , हिन्दी , Marathi , Gujarati , Tamil , Telugu , Malayalam