ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਰੋਮਾਨੀਆ ਦੇ ਦੌਰੇ ’ਤੇ; ਰੋਮਾਨੀਆ ਦੇ ਰਾਸ਼ਟਰਪਤੀ ਨਾਲ ਦੁਵੱਲੀ ਮੀਟਿੰਗ ਕੀਤੀ ਅਤੇ ਵਫ਼ਦ-ਪੱਧਰ ਦੀ ਗੱਲਬਾਤ ਦੀ ਅਗਵਾਈ ਕੀਤੀ


ਰੋਮਾਨੀਆ ਯੂਰਪੀਅਨ ਯੂਨੀਅਨ ਵਿੱਚ ਭਾਰਤ ਦਾ ਇੱਕ ਮਹੱਤਵਪੂਰਨ ਭਾਈਵਾਲ ਹੈ; ਭਾਰਤ-ਈਯੂ ਮੁਕਤ ਵਪਾਰ ਸਮਝੌਤਾ ਸਾਡੇ ਉਦਯੋਗਾਂ ਅਤੇ ਹੁਨਰਮੰਦ ਪੇਸ਼ੇਵਰਾਂ ਲਈ ਬੇਮਿਸਾਲ ਮੌਕਿਆਂ ਦੇ ਰਾਹ ਖੋਲ੍ਹੇਗਾ: ਰਾਸ਼ਟਰਪਤੀ ਦ੍ਰੌਪਦੀ ਮੁਰਮੂ

Posted On: 23 JUL 2026 11:25PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਮੋਲਦੋਵਾ, ਉੱਤਰੀ ਮੈਸੇਡੋਨੀਆ ਅਤੇ ਰੋਮਾਨੀਆ ਦੀਆਂ ਆਪਣੀਆਂ ਅਧਿਕਾਰਤ ਦੌਰੇ ਦੇ ਅੰਤਿਮ ਪੜਾਅ ਵਿੱਚ ਅੱਜ (23 ਜੁਲਾਈ, 2026) ਬੁਖਾਰੇਸਟ, ਰੋਮਾਨੀਆ ਪਹੁੰਚੇ। ਹਵਾਈ ਅੱਡੇ ’ਤੇ ਪਹੁੰਚਣ ’ਤੇ ਰੋਮਾਨੀਆ ਦੇ ਵਿਦੇਸ਼ ਮੰਤਰੀ ਮਿਸ. ਓਆਨਾ-ਸਿਲਵੀਆ ਤੋਇਉ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।

ਇਹ ਲਗਭਗ ਤਿੰਨ ਦਹਾਕਿਆਂ ਵਿੱਚ ਕਿਸੇ ਭਾਰਤੀ ਰਾਸ਼ਟਰਪਤੀ ਦੀ ਰੋਮਾਨੀਆ ਦੀ ਪਹਿਲੀ ਸਰਕਾਰੀ ਯਾਤਰਾ ਹੈ। ਇਸ ਦੌਰੇ ਵਿੱਚ ਰਾਸ਼ਟਰਪਤੀ ਦੇ ਨਾਲ ਸ਼੍ਰੀਮਤੀ ਨਿਮੂਬੇਨ ਜਯੰਤੀਭਾਈ ਬੰਭਨੀਆ, ਉਪਭੋਗਤਾ ਮਾਮਲੇ, ਖ਼ੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ, ਡਾ. ਦਿਨੇਸ਼ ਸ਼ਰਮਾ, ਰਾਜ ਸਭਾ ਮੈਂਬਰ ਅਤੇ ਸ਼੍ਰੀ ਵਿਜੇ ਬਘੇਲ, ਲੋਕ ਸਭਾ ਮੈਂਬਰ ਵੀ ਗਏ ਹਨ।

ਰਾਸ਼ਟਰਪਤੀ ਨੇ ਰੋਮਾਨੀਆ ਦੇ ਰਾਸ਼ਟਰਪਤੀ ਦੇ ਸਰਕਾਰੀ ਰਿਹਾਇਸ਼-ਕਮ-ਦਫ਼ਤਰ, ਕੋਟਰੋਸੇਨੀ ਪੈਲੇਸ ਦਾ ਦੌਰਾ ਕੀਤਾ। ਰੋਮਾਨੀਆ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਮਿਸਟਰ ਨਿਕੁਸੋਰ ਡੈਨ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਰਸਮੀ ਸਵਾਗਤ ਕੀਤਾ ਗਿਆ ਅਤੇ ਗਾਰਡ ਆਫ਼ ਆਨਰ ਦਿੱਤਾ ਗਿਆ। ਆਹਮੋ-ਸਾਹਮਣੇ ਦੀ ਮੀਟਿੰਗ ਅਤੇ ਵਫ਼ਦ-ਪੱਧਰੀ ਗੱਲਬਾਤ ਦੌਰਾਨ ਦੋਵਾਂ ਨੇਤਾਵਾਂ ਨੇ ਭਾਰਤ-ਰੋਮਾਨੀਆ ਦੁਵੱਲੀ ਭਾਈਵਾਲੀ ਦੇ ਸਾਰੇ ਮੁੱਖ ਪਹਿਲੂਆਂ ’ਤੇ ਲਾਹੇਵੰਦ ਅਤੇ ਅਗਾਂਹਵਧੂ ਵਿਚਾਰ-ਵਟਾਂਦਰੇ ਕੀਤੇ। ਉਹ ਦੋਵਾਂ ਦੇਸ਼ਾਂ ਲਈ ਤਰਜੀਹੀ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਵਧਾਉਣ ਲਈ ਸਹਿਮਤ ਹੋਏ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਰੋਮਾਨੀਆ ਵਿਚਕਾਰ ਸੱਤ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਗਰਮਜੋਸ਼ੀ ਭਰੀ ਅਤੇ ਸਥਾਈ ਦੋਸਤੀ ਰਹੀ ਹੈ। ਇਹ ਦੋਸਤੀ ਆਪਸੀ ਵਿਸ਼ਵਾਸ, ਸਤਿਕਾਰ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਵਿਚਕਾਰ ਸੁਖਾਵੇਂ ਸੰਬੰਧਾਂ 'ਤੇ ਅਧਾਰਿਤ ਹੈ। ਸਮਾਂ ਬੀਤਣ ਦੇ ਨਾਲ-ਨਾਲ ਸਾਡੀ ਭਾਈਵਾਲੀ ਨਿਰੰਤਰ ਮਜ਼ਬੂਤ ਹੋਈ ਹੈ ਅਤੇ ਹੁਣ ਇਹ ਵੱਡੇ ਨਿਸ਼ਾਨਿਆਂ, ਵਿਆਪਕ ਸਹਿਯੋਗ ਅਤੇ ਭਵਿੱਖ ਲਈ ਸਾਂਝੇ ਦ੍ਰਿਸ਼ਟੀਕੋਣ ਨਾਲ ਇੱਕ ਨਵੇਂ ਪੜਾਅ ਵਿੱਚ ਦਾਖਲ ਹੋ ਰਹੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ-ਰੋਮਾਨੀਆ ਭਾਈਵਾਲੀ ਦਾ ਇੱਕ ਮਹੱਤਵਪੂਰਨ ਅਧਾਰ ਆਰਥਿਕ ਸਹਿਯੋਗ ਹੈ। ਦੋਵੇਂ ਆਗੂ ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ, ਮਜ਼ਬੂਤ ਅਤੇ ਭਰੋਸੇਮੰਦ ਸਪਲਾਈ ਚੇਨ ਬਣਾਉਣ ਅਤੇ ਦੋਵਾਂ ਦੇਸ਼ਾਂ ਦੇ ਵਪਾਰਕ ਭਾਈਚਾਰਿਆਂ ਵਿਚਕਾਰ ਨਜ਼ਦੀਕੀ ਸਹਿਯੋਗ ਨੂੰ ਉਤਸ਼ਾਹਿਤ ਕਰਨ ’ਤੇ ਸਹਿਮਤ ਹੋਏ। ਉਹ ਅਗਲੇ ਤਿੰਨ ਸਾਲਾਂ ਵਿੱਚ ਸਾਡੇ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ’ਤੇ ਵੀ ਸਹਿਮਤ ਹੋਏ।

ਰਾਸ਼ਟਰਪਤੀ ਨੇ ਕਿਹਾ ਕਿ ਰੋਮਾਨੀਆ ਯੂਰਪੀਅਨ ਯੂਨੀਅਨ ਵਿੱਚ ਭਾਰਤ ਦਾ ਇੱਕ ਮਹੱਤਵਪੂਰਨ ਭਾਈਵਾਲ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤਾ ਸਾਡੇ ਉਦਯੋਗਾਂ ਅਤੇ ਹੁਨਰਮੰਦ ਪੇਸ਼ੇਵਰਾਂ ਲਈ ਬੇਮਿਸਾਲ ਮੌਕਿਆਂ ਦੇ ਰਾਹ ਖੋਲ੍ਹੇਗਾ।

ਰਾਸ਼ਟਰਪਤੀ ਨੇ ਕਿਹਾ ਕਿ ਸਿੱਖਿਆ, ਸਭਿਆਚਾਰ ਅਤੇ ਲੋਕਾਂ ਵਿਚਕਾਰ ਆਪਸੀ ਸੰਪਰਕ ਭਾਰਤ-ਰੋਮਾਨੀਆ ਸਬੰਧਾਂ ਦੀ ਮਜ਼ਬੂਤ ​​ਨੀਂਹ ਹਨ। ਉਨ੍ਹਾਂ ਨੇ ਖ਼ੁਸ਼ੀ ਪ੍ਰਗਟ ਕੀਤੀ ਕਿ ਅੱਜ ਇਨ੍ਹਾਂ ਖੇਤਰਾਂ ਨਾਲ ਸਬੰਧਿਤ ਤਿੰਨ ਮਹੱਤਵਪੂਰਨ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਗਏ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਰੋਮਾਨੀਆ ਵਿਗਿਆਨ ਅਤੇ ਤਕਨਾਲੋਜੀ ਸਹਿਯੋਗ ਪ੍ਰੋਗਰਾਮ ਦੇ ਤਹਿਤ ਸਾਂਝੇ ਖੋਜ ਅਤੇ ਵਿਕਾਸ ਨੂੰ ਅੱਗੇ ਵਧਾਉਣਗੇ। ਭਾਰਤੀ ਸਭਿਆਚਾਰਕ ਸਬੰਧ ਪ੍ਰੀਸ਼ਦ (ਆਈਸੀਸੀਆਰ) ਦੇ ਸਹਿਯੋਗ ਨਾਲ ਬੁਖਾਰੈਸਟ ਯੂਨੀਵਰਸਿਟੀ ਵਿੱਚ ਭਾਰਤੀ ਅਧਿਐਨ ਪੀਠ  ਚੇਅਰ ਸਥਾਪਤ ਕੀਤੀ ਜਾ ਰਹੀ ਹੈ। ਭਾਰਤ ਸਰਕਾਰ ਨੇ ਭਾਰਤੀ ਤਕਨੀਕੀ ਅਤੇ ਆਰਥਿਕ ਸਹਿਯੋਗ  (ਆਈਟੀਈਸੀ) ਪ੍ਰੋਗਰਾਮ ਦੇ ਅਧੀਨ ਰੋਮਾਨੀਆ ਲਈ ਸਿਖਲਾਈ ਦੇ ਮੌਕਿਆਂ ਦੀ ਗਿਣਤੀ ਦੁੱਗਣੀ ਕਰਨ ਦਾ ਫ਼ੈਸਲਾ ਕੀਤਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸਾਲ 2028 ਭਾਰਤ ਅਤੇ ਰੋਮਾਨੀਆ ਵਿਚਕਾਰ ਸਫ਼ਾਰਤੀ (ਕੂਟਨੀਤਕ) ਸਬੰਧਾਂ ਦੀ ਸਥਾਪਨਾ ਦੇ 80 ਸਾਲ ਪੂਰੇ ਹੋਣਗੇ। ਇਸ ਮੌਕੇ ਤੇ ਦੋਵੇਂ ਦੇਸ਼ "ਭਾਰਤ-ਰੋਮਾਨੀਆ ਨਵੀਨਤਾ ਵਰ੍ਹੇ' " ਵਜੋਂ ਮਨਾਉਣ ਲਈ ਸਹਿਮਤੀ ਪ੍ਰਗਟਾਈ ਏ ।

ਦੋਵਾਂ ਰਾਸ਼ਟਰਪਤੀਆਂ ਨੇ ਪ੍ਰੈੱਸ ਬਿਆਨ ਜਾਰੀ ਕੀਤੇ (ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਪ੍ਰੈੱਸ ਬਿਆਨ ਦਾ ਮੂਲ ਪਾਠ ਨਾਲ ਨੱਥੀ ਹੈ)

ਕੱਲ੍ਹ, ਭਾਵ 24 ਜੁਲਾਈ 2026 ਨੂੰ, ਰਾਸ਼ਟਰਪਤੀ ਭਾਰਤ-ਰੋਮਾਨੀਆ ਵਪਾਰ ਮੰਚ ਦੀ ਮੀਟਿੰਗ ਨੂੰ ਸੰਬੋਧਨ ਕਰਨਗੇ ਅਤੇ ਰੋਮਾਨੀਆ ਦੀ ਸੰਸਦ ਅਤੇ ਬੁਖਾਰੇਸਟ ਯੂਨੀਵਰਸਿਟੀ ਆਫ਼ ਇਕਨਾਮਿਕ ਸਟੱਡੀਜ਼ ਦਾ ਦੌਰਾ ਕਰਨਗੇ।

******

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2290265) ਵਿਜ਼ੀਟਰ ਕਾਊਂਟਰ : 44