ਪ੍ਰਧਾਨ ਮੰਤਰੀ ਦਫਤਰ
ਸਾਰਨਾਥ ਨੂੰ ਯੂਨੈਸਕੋ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤੇ ਜਾਣ ’ਤੇ ਪ੍ਰਧਾਨ ਮੰਤਰੀ ਨੇ ਖ਼ੁਸ਼ੀ ਪ੍ਰਗਟ ਕੀਤੀ
Posted On:
25 JUL 2026 7:05PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਸਾਰਨਾਥ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤੇ ਜਾਣ ’ਤੇ ਖ਼ੁਸ਼ੀ ਜ਼ਾਹਰ ਕਰਦਿਆਂ ਇਸ ਨੂੰ ਹਰ ਭਾਰਤੀ ਲਈ ਮਾਣ ਵਾਲਾ ਪਲ ਦੱਸਿਆ ਹੈ।
ਉਨ੍ਹਾਂ ਜ਼ਿਕਰ ਕੀਤਾ ਕਿ ਸਾਰਨਾਥ ਦਾ ਭਗਵਾਨ ਬੁੱਧ ਨਾਲ ਡੂੰਘਾ ਸਬੰਧ ਹੈ, ਜਿਨ੍ਹਾਂ ਦਾ ਗਿਆਨ, ਦਇਆ ਅਤੇ ਭਾਈਚਾਰੇ ਦਾ ਸਦੀਵੀ ਸੁਨੇਹਾ ਪੂਰੀ ਦੁਨੀਆ ਨੂੰ ਪ੍ਰੇਰਿਤ ਕਰਦਾ ਹੈ।
ਸ਼੍ਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਸਨਮਾਨ ਭਾਰਤ ਦੀ ਅਮੀਰ ਸੱਭਿਅਕ ਅਤੇ ਅਧਿਆਤਮਕ ਵਿਰਾਸਤ ਦਾ ਜਸ਼ਨ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਦੁਨੀਆ ਭਰ ਦੇ ਹੋਰ ਵੀ ਲੋਕ ਸਾਰਨਾਥ ਆਉਣ ਅਤੇ ਭਗਵਾਨ ਬੁੱਧ ਦੇ ਆਦਰਸ਼ਾਂ ਨਾਲ ਜੁੜਨ ਲਈ ਪ੍ਰੇਰਿਤ ਹੋਣਗੇ।
ਪ੍ਰਧਾਨ ਮੰਤਰੀ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ:
“ਹਰ ਭਾਰਤੀ ਲਈ ਮਾਣ ਵਾਲਾ ਪਲ!
ਇਹ ਜਾਣ ਕੇ ਬਹੁਤ ਖ਼ੁਸ਼ੀ ਹੋਈ ਕਿ ਉੱਤਰ ਪ੍ਰਦੇਸ਼ ਦੇ ਸਾਰਨਾਥ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ।
ਸਾਰਨਾਥ ਦਾ ਭਗਵਾਨ ਬੁੱਧ ਨਾਲ ਡੂੰਘਾ ਸਬੰਧ ਹੈ, ਜਿਨ੍ਹਾਂ ਦਾ ਗਿਆਨ, ਦਇਆ ਅਤੇ ਭਾਈਚਾਰੇ ਦਾ ਸਦੀਵੀ ਸੁਨੇਹਾ ਪੂਰੀ ਦੁਨੀਆ ਨੂੰ ਪ੍ਰੇਰਨਾ ਦਿੰਦਾ ਹੈ।
ਇਹ ਸਨਮਾਨ ਭਾਰਤ ਦੀ ਡੂੰਘੀ ਸੱਭਿਆਚਾਰਕ ਅਤੇ ਅਧਿਆਤਮਕ ਵਿਰਾਸਤ ਦਾ ਜਸ਼ਨ ਹੈ। ਇਸ ਨਾਲ ਦੁਨੀਆ ਭਰ ਦੇ ਹੋਰ ਵੀ ਲੋਕ ਸਾਰਨਾਥ ਆਉਣ ਅਤੇ ਭਗਵਾਨ ਬੁੱਧ ਦੇ ਆਦਰਸ਼ਾਂ ਨਾਲ ਜੁੜਨ ਲਈ ਪ੍ਰੇਰਿਤ ਹੋਣਗੇ।
@UNESCO”
***********
ਐੱਮਜੇਪੀਐੱਸ/ਐੱਸਐੱਸ/ਪੀਆਰਕੇ
(Release ID: 2289741)
ਵਿਜ਼ੀਟਰ ਕਾਊਂਟਰ : 32
Read this release in:
English
,
Urdu
,
Marathi
,
हिन्दी
,
Bengali
,
Bengali-TR
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam
,
Malayalam