ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

386 ਪ੍ਰਾਈਵੇਟ ਐੱਫਐੱਮ ਰੇਡੀਓ ਚੈਨਲ ਚੱਲ ਰਹੇ ਹਨ। ਸਰਕਾਰੀ ਨੀਤੀ ਦੇ ਅਨੁਸਾਰ ਖੇਤਰੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ 20 ਪ੍ਰਤੀਸ਼ਤ ਸਮੱਗਰੀ ਸਥਾਨਕ ਭਾਸ਼ਾ ਵਿੱਚ ਹੋਣੀ ਲਾਜ਼ਮੀ ਹੈ

प्रविष्टि तिथि: 24 JUL 2026 3:58PM by PIB Chandigarh

ਸਰਕਾਰ ਨੇ 9-10 ਜੁਲਾਈ, 2025 ਨੂੰ ਇੱਕ ਪਾਰਦਰਸ਼ੀ ਪ੍ਰਕਿਰਿਆ ਦੀ ਵਰਤੋਂ ਕਰਦੇ ਹੋਏ 234 ਨਵੇਂ ਸ਼ਹਿਰਾਂ ਵਿੱਚ 730 ਐੱਫਐੱਮ ਚੈਨਲਾਂ ਲਈ ਈ-ਨਿਲਾਮੀ ਕੀਤੀ। ਇਸ ਨਿਲਾਮੀ ਦਾ ਪਹਿਲਾਂ ਹੀ ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ ਵਿੱਚ ਵਿਆਪਕ ਤੌਰ 'ਤੇ ਪ੍ਰਚਾਰ ਕੀਤਾ ਗਿਆ ਸੀ। 18 ਸਫਲ ਬੋਲੀਕਾਰ ਸਨ, ਜਿਨ੍ਹਾਂ ਵਿੱਚ ਐੱਫਐੱਮ ਰੇਡੀਓ ਖੇਤਰ ਵਿੱਚ 9 ਨਵੇਂ ਪ੍ਰਵੇਸ਼ਕਰਤਾ ਸ਼ਾਮਲ ਸਨ। ਵਰਤਮਾਨ ਵਿੱਚ, 386 ਪ੍ਰਾਈਵੇਟ ਐੱਫਐੱਮ ਰੇਡੀਓ ਚੈਨਲ ਕਾਰਜਸ਼ੀਲ ਹਨ।

ਪ੍ਰਾਈਵੇਟ ਐੱਫਐੱਮ ਰੇਡੀਓ ਨੀਤੀ ਦੇ ਤਹਿਤ, ਹਰੇਕ ਪ੍ਰਸਾਰਕ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਸਦੀ ਰੋਜ਼ਾਨਾ ਪ੍ਰਸਾਰਣ ਸਮੱਗਰੀ ਦਾ ਘੱਟੋ-ਘੱਟ 20 ਪ੍ਰਤੀਸ਼ਤ ਸ਼ਹਿਰ ਦੀ ਸਥਾਨਕ ਭਾਸ਼ਾ ਵਿੱਚ ਹੋਵੇ ਅਤੇ ਸਥਾਨਕ ਸਮੱਗਰੀ ਨੂੰ ਉਤਸ਼ਾਹਿਤ ਕਰੇ, ਜਿਸ ਵਿੱਚ ਖੇਤਰੀ ਸੱਭਿਆਚਾਰ, ਪਰੰਪਰਾਵਾਂ ਅਤੇ ਲੋਕ ਸੰਗੀਤ 'ਤੇ ਪ੍ਰੋਗਰਾਮ ਸ਼ਾਮਲ ਹਨ।

ਪ੍ਰਾਈਵੇਟ ਐੱਫਐੱਮ ਰੇਡੀਓ ਦੇ ਫੇਜ-III ਦੀ ਨੀਤੀ ਪ੍ਰਸਾਰਕਾਂ ਨੂੰ ਪ੍ਰਸਾਰ ਭਾਰਤੀ ਦੇ ਟਾਵਰਾਂ ਅਤੇ ਸਾਈਟਾਂ ਤੱਕ ਪਹੁੰਚ ਦੀ ਆਗਿਆ ਦਿੰਦੀ ਹੈ। ਜਿੱਥੇ ਵੀ ਉਹ ਉਪਲਬਧ ਹੋਣ, ਤਾਂ ਜੋ ਸੇਵਾਵਾਂ ਦੀ ਤੇਜ਼ੀ ਨਾਲ ਸ਼ੁਰੂਆਤ ਦੀ ਸਹੂਲਤ ਸ਼ੁਰੂ ਕੀਤੀ ਜਾ ਸਕੇ। ਸਰਕਾਰ ਲੈਟਰਜ਼ ਆਫ ਇੰਟੈਂਟ (ਐੱਲਓਆਈ) ਜਾਰੀ ਕਰਦੀ ਹੈ ਅਤੇ ਮਨਜ਼ੂਰੀ ਸਮਝੌਤੇ (ਜੀਓਪੀਏ) ਨੂੰ ਲਾਗੂ ਕਰਦੀ ਹੈ, ਇਨ੍ਹਾਂ ਵਿੱਚ ਖਾਸ ਕਰਕੇ ਐੱਲਡਬਲਿਊਈ ਪ੍ਰਭਾਵਿਤ ਅਤੇ ਇੱਛਾਵਾਨ ਜ਼ਿਲ੍ਹਿਆਂ ਵਿੱਚ ਕਾਰਜਾਂ ਲਈ ਸਪਸ਼ਟ ਸਮਾਂ-ਸੀਮਾ ਨਿਰਧਾਰਿਤ ਹੁੰਦੀ ਹੈ।

ਸਰਕਾਰ ਜਨਤਕ ਸੇਵਾ ਐਲਾਨਾਂ ਅਤੇ ਸਰਕਾਰੀ ਯੋਜਨਾਵਾਂ ਦੇ ਪ੍ਰਸਾਰਣ ਦੀ ਨਿਗਰਾਨੀ ਕਰਕੇ ਇੱਕ ਬਹੁ-ਆਯਾਮੀ ਪਹੁੰਚ ਅਪਣਾਉਂਦੀ ਹੈ। ਇਹ ਐਮਰਜੈਂਸੀ ਅਤੇ ਮਹੱਤਵਪੂਰਨ ਮੁਹਿੰਮਾਂ ਦੌਰਾਨ ਪ੍ਰਮਾਣਿਤ ਜਾਣਕਾਰੀ ਦੇ ਸਮੇਂ ਸਿਰ ਪ੍ਰਸਾਰ ਨੂੰ ਯਕੀਨੀ ਬਣਾਉਣ ਲਈ ਪ੍ਰਸਾਰਕਾਂ ਨਾਲ ਨਜ਼ਦੀਕੀ ਤਾਲਮੇਲ ਨੂੰ ਬਣਾਈ ਰੱਖਦੀ ਹੈ।

ਇਹ ਜਾਣਕਾਰੀ ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਰਾਜ ਸਭਾ ਵਿੱਚ ਸ਼੍ਰੀ ਆਈ. ਐੱਸ. ਇਨਬਾਦੁਰਾਈ ਦੁਆਰਾ ਪੁੱਛੇ ਗਏ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

 

****

ਮਹੇਸ਼ ਕੁਮਾਰ/ ਵਿਵੇਕ ਵਿਸ਼ਵਾਸ਼/ਏਕੇ


(रिलीज़ आईडी: 2289632) आगंतुक पटल : 4
इस विज्ञप्ति को इन भाषाओं में पढ़ें: English , हिन्दी , Gujarati , Kannada , Bengali-TR , Urdu , Tamil , Telugu , Malayalam