ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਦੀ ਪ੍ਰਧਾਨਗੀ ਹੇਠ ਆਫ਼ਤ ਜੋਖਮ ਘਟਾਉਣ (ਡੀਆਰਆਰ) ‘ਤੇ ਬ੍ਰਿਕਸ ਮੰਤਰੀ ਪੱਧਰੀ ਮੀਟਿੰਗ ਕੱਲ੍ਹ ਨਵੀਂ ਦਿੱਲੀ ਵਿੱਚ ਆਯੋਜਿਤ ਕੀਤੀ ਜਾਵੇਗੀ
प्रविष्टि तिथि:
23 JUL 2026 5:38PM by PIB Chandigarh
2026 ਵਿੱਚ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਹੇਠ, ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਰਾਸ਼ਟਰ ਆਫ਼ਤ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ) ਦੁਆਰਾ 24 ਜੁਲਾਈ 2026 ਨੂੰ ਨਵੀਂ ਦਿੱਲੀ ਵਿੱਚ ਆਫ਼ਤ ਜੋਖਮ ਘਟਾਉਣ (ਡੀਆਰਆਰ) ‘ਤੇ ਬ੍ਰਿਕਸ ਮੰਤਰੀ ਪੱਧਰੀ ਮੀਟਿੰਗ ਆਯੋਜਿਤ ਕੀਤੀ ਜਾ ਰਹੀ ਹੈ। ਡੀਆਰਆਰ ਸਮੂਹ ਦੀ ਇਸ ਮੰਤਰੀ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਕਰਨਗੇ। ਇਹ ਮੰਤਰੀ ਪੱਧਰੀ ਮੀਟਿੰਗ ਆਫ਼ਤ ਜੋਖਮ ਘਟਾਉਣ ‘ਤੇ ਬ੍ਰਿਕਸ ਸਹਿਯੋਗ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ, ਜੋ ਇਸ ਵਧਦੀ ਆਲਮੀ ਮਾਨਤਾ ਨੂੰ ਦਰਸਾਉਂਦੀ ਹੈ ਕਿ ਆਫ਼ਤਾਂ ਟਿਕਾਊ ਵਿਕਾਸ, ਜਲਵਾਯੂ ਲਚਕੀਲਾਪਣ, ਆਰਥਿਕ ਸਥਿਰਤਾ ਅਤੇ ਮਨੁੱਖੀ ਸੁਰੱਖਿਆ ਲਈ ਪ੍ਰਣਾਲੀਗਤ ਜੋਖਮ ਪੈਦਾ ਕਰਦੀਆਂ ਹਨ। ਡੀਆਰਆਰ ਦੇ ਪ੍ਰਤੀ ਆਪਣੀ ਵਚਨਬੱਧਤਾ ਪ੍ਰਦਰਸ਼ਿਤ ਕਰਨ ਲਈ ਬ੍ਰਿਕਸ ਦੇ 10 ਮੈਂਬਰ ਦੇਸ਼ਾਂ ਦੇ ਮੰਤਰੀ ਅਤੇ ਵਫ਼ਦ ਦੇ ਪ੍ਰਮੁੱਖ ਇਸ ਵਿੱਚ ਹਿੱਸਾ ਲੈ ਰਹੇ ਹਨ।
ਬ੍ਰਿਕਸ ਆਫ਼ਤ ਜੋਖਮ ਘਟਾਉਣ ਸਹਿਯੋਗ ਵਰ੍ਹੇ 2016 ਦੀ ਉਦੈਪੁਰ ਐਲਾਨਨਾਮੇ ਤੋਂ ਕ੍ਰਮਵਾਰ ਵਿਕਸਿਤ ਹੋਇਆ ਹੈ ਜਿਸ ਦੇ ਤਹਿਤ ਆਫ਼ਤ ਜੋਖਮ ਪ੍ਰਬੰਧਨ ‘ਤੇ ਸੰਯੁਕਤ ਟਾਸਕ ਫੋਰਸ ਦੀ ਸਥਾਪਨਾ ਕੀਤੀ ਗਈ ਸੀ ਅਤੇ ਵਰ੍ਹੇ 2024 ਦੇ ਕਜ਼ਾਨ ਐਲਾਨਨਾਮੇ ਤੱਕ ਪਹੁੰਚਿਆ, ਜਿਸ ਵਿੱਚ ਬ੍ਰਿਕਸ ਆਫ਼ਤ ਜੋਖਮ ਘਟਾਉਣ ਸਮੂਹ (ਡੀਆਰਆਰਜੀ) ਨੂੰ ਸੰਸਥਾਗਤ ਰੂਪ ਦਿੱਤਾ ਗਿਆ ਅਤੇ ਬ੍ਰਿਕਸ ਡੀਆਰਆਰ ਕਾਰਜ ਯੋਜਨਾ (2025-2028) ਨੂੰ ਅਪਣਾਇਆ ਗਿਆ। ਇਸ ਮਜ਼ਬੂਤ ਅਧਾਰ ‘ਤੇ ਅੱਗੇ ਵਧਦੇ ਹੋਏ, ਭਾਰਤ ਦੀ ਪ੍ਰਧਾਨਗੀ ਨੇ ਵਿਵਹਾਰਿਕ, ਲਾਗੂਕਰਨ-ਓਰੀਐਂਟਿਡ ਅਤੇ ਕਾਰਵਾਈ-ਅਧਾਰਿਤ ਏਜੰਡੇ ਰਾਹੀਂ ਸਹਿਯੋਗ ਨੂੰ ਹੋਰ ਵਧੇਰੇ ਸਸ਼ਕਤ ਬਣਾਇਆ ਹੈ, ਜਿਸ ਨਾਲ ਉਭਰਦੀਆਂ ਅਰਥਵਿਵਸਥਾਵਾਂ ਦਰਮਿਆਨ ਆਫ਼ਤ ਲਚਕੀਲੇਪਣ ਨੂੰ ਹੁਲਾਰਾ ਦੇਣ ਲਈ ਬ੍ਰਿਕਸ ਇੱਕ ਮਹੱਤਵਪੂਰਨ ਪਲੈਟਫਾਰਮ ਵਜੋਂ ਸਥਾਪਿਤ ਹੋ ਰਿਹਾ ਹੈ।
ਲਚਕਤਾ, ਨਵੀਨਤਾ, ਸਹਿਯੋਗ ਅਤੇ ਸਥਿਰਤਾ ਦੇ ਨਿਰਮਾਣ” ਵਿਸ਼ੇ ਦੁਆਰਾ ਨਿਰਦੇਸ਼ਿਤ ਇਹ ਮੰਤਰੀ ਪੱਧਰੀ ਮੀਟਿੰਗ ਬ੍ਰਿਕਸ ਮੈਂਬਰ ਦੇਸ਼ਾਂ ਦਰਮਿਆਨ ਸਾਲ ਭਰ ਚਲੀ ਗਹਿਣ ਤਕਨੀਕੀ ਸਲਾਹ-ਮਸ਼ਵਰੇ ਅਤੇ ਸਹਿਮਤੀ-ਨਿਰਮਾਣ ਪ੍ਰਕਿਰਿਆ ਦੀ ਸਮਾਪਤੀ ਕਰਦੀ ਹੈ।
ਮੀਟਿੰਗ ਦੌਰਾਨ “ਜਲਵਾਯੂ-ਸਮਾਰਟ ਅਤੇ ਆਫ਼ਤ-ਰੋਧਕ ਬੁਨਿਆਦੀ ਢਾਂਚਾ ਪ੍ਰਣਾਲੀਆਂ ਨੂੰ ਅੱਗੇ ਵਧਾਉਣਾ: ਲਚਕੀਲੇ ਵਿਕਾਸ ਲਈ ਸਾਂਝੇਦਾਰੀ, ਨਵੀਨਤਾ ਅਤੇ ਵਿੱਤ ਪੋਸ਼ਣ” ਵਿਸ਼ੇ ‘ਤੇ ਇੱਕ ਉੱਚ-ਪੱਧਰੀ ਨੀਤੀ ਸੰਵਾਦ ਆਯੋਜਿਤ ਕੀਤਾ ਜਾਵੇਗਾ।
ਬ੍ਰਿਕਸ ਆਫ਼ਤ ਜੋਖਮ ਘਟਾਉਣ ਕਾਰਜ ਯੋਜਨਾ (2025-2028) ਦੇ ਲਾਗੂਕਰਨ ਵਿੱਚ ਤੇਜ਼ੀ ਲਿਆਉਣਾ” ਵਿਸ਼ੇ ‘ਤੇ ਬ੍ਰਿਕਸ ਮੈਂਬਰ ਦੇਸ਼ਾਂ ਦੀ ਮੰਤਰੀ ਪੱਧਰੀ ਗੋਲਮੇਜ਼ ਮੀਟਿੰਗ ਮੰਤਰੀਆਂ ਨੂੰ ਬ੍ਰਿਕਸ ਡੀਆਰਆਰ ਕਾਰਜ ਯੋਜਨਾ ਦੇ ਲਾਗੂਕਰਨ ਵਿੱਚ ਤੇਜ਼ੀ ਲਿਆਉਣ, ਸੰਸਥਾਗਤ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਭਵਿੱਖ ਦੇ ਸਹਿਯੋਗ ਦੇ ਖੇਤਰਾਂ ਦੀ ਪਛਾਣ ਕਰਨ ‘ਤੇ ਵਿਚਾਰ-ਵਟਾਂਦਰੇ ਦੇ ਮੌਕੇ ਪ੍ਰਦਾਨ ਕਰੇਗੀ।
ਮੰਤਰੀ ਆਫ਼ਤ ਜੋਖਮ ਘਟਾਉਣ ‘ਤੇ ਬ੍ਰਿਕਸ ਸਾਂਝੇ ਬਿਆਨ ਨੂੰ ਅਪਣਾਉਣਗੇ, ਜੋ ਬ੍ਰਿਕਸ ਮੈਂਬਰ ਦੇਸ਼ਾਂ ਦੀ ਆਫ਼ਤ ਲਚਕਤਾ ਨੂੰ ਮਜ਼ਬੂਤ ਕਰਨ, ਸਹਿਯੋਗ ਵਧਾਉਣ, ਨਵੀਨਤਾ ਨੂੰ ਪ੍ਰੋਤਸਾਹਿਤ ਕਰਨ, ਟਿਕਾਊ ਵਿਕਾਸ ਦਾ ਸਮਰਥਨ ਕਰਨ ਅਤੇ ਬ੍ਰਿਕਸ ਡੀਆਰਆਰ ਕਾਰਜ ਯੋਜਨਾ (2025-2028) ਦੇ ਲਾਗੂਕਰਨ ਦੇ ਪ੍ਰਤੀ ਸਮੂਹਿਕ ਵਚਨਬੱਧਤਾ ਦੀ ਮੁੜ ਪੁਸ਼ਟੀ ਕਰੇਗਾ।
ਭਾਰਤ ਦੀ ਅਗਵਾਈ
ਭਾਰਤ ਦੀ ਪ੍ਰਧਾਨਗੀ ਸਮਾਵੇਸ਼ੀ ਸ਼ਾਸਨ, ਸੰਸਥਾਗਤ ਸਮਰੱਥਾ, ਵਿਗਿਆਨ-ਅਧਾਰਿਤ ਨੀਤੀ ਨਿਰਮਾਣ ਅਤੇ ਅੰਤਰਰਾਸ਼ਟਰੀ ਸਹਿਯੋਗ ਰਾਹੀਂ ਆਲਮੀ ਆਫ਼ਤ ਲਚਕਤਾ ਨੂੰ ਮਜ਼ਬੂਤ ਕਰਨ ਦੇ ਪ੍ਰਤੀ ਉਸ ਦੀ ਦੀਰਘਕਾਲੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
******
ਆਰਕੇ/ਪੀਆਰ/ਪੀਐੱਸ/ਏਕੇ
(रिलीज़ आईडी: 2288781)
आगंतुक पटल : 4