ਪ੍ਰਮਾਣੂ ਊਰਜਾ ਵਿਭਾਗ
azadi ka amrit mahotsav

ਭਾਰਤੀ ਟੀਮ ਨੇ ਲਿਥੁਆਨੀਆ ਦੇ ਵਿਲਨੀਅਸ ਵਿੱਚ ਆਯੋਜਿਤ 37ਵੇਂ ਇੰਟਰਨੈਸ਼ਨਲ ਬਾਇਓਲੋਜੀ ਓਲੰਪੀਯਾਡ (IBO) 2026 ਵਿੱਚ 1 ਗੋਲਡ ਅਤੇ 3 ਸਿਲਵਰ ਮੈਡਲ ਜਿੱਤੇ

प्रविष्टि तिथि: 19 JUL 2026 1:42PM by PIB Chandigarh

ਲਿਥੁਆਨੀਆ ਦੇ ਵਿਲਨੀਅਸ ਵਿੱਚ 12 ਜੁਲਾਈ ਤੋਂ 19 ਜੁਲਾਈ 2026 ਤੱਕ ਆਯੋਜਿਤ 37ਵੇਂ ਇੰਟਰਨੈਸ਼ਨਲ ਬਾਇਓਲੋਜੀ ਓਲੰਪੀਯਾਡ (ਆਈਬੀਓ) ਵਿੱਚ ਭਾਰਤ ਦਾ ਪ੍ਰਦਰਸ਼ਨ ਬਹੁਤ ਚੰਗਾ ਰਿਹਾ, ਜਿੱਥੇ ਟੀਮ ਦੇ ਸਾਰੇ 4 ਵਿਦਿਆਰਥੀਆਂ ਨੇ ਮੈਡਲ ਜਿੱਤੇ- 1 ਗੋਲਡ ਅਤੇ 3 ਸਿਲਵਰ। 

ਮੈਡਲ ਜੇਤੂ ਵਿਦਿਆਰਥੀ ਹੇਠ ਹਨ:

ਭਾਵਿਆ ਗੁਨਵਾਲ (ਗੋਲਡ)- ਮਹੇਂਦਰਗੜ੍ਹ, ਹਰਿਆਣਾ

ਸੌਮਿਲ ਮੈਟਿ (ਸਿਲਵਰ)- ਹਾਵੜਾ, ਪੱਛਮ ਬੰਗਾਲ

ਨਿਸ਼ਿਤ ਕਲਾਨੀ (ਸਿਲਵਰ)- ਪਾਲੀ, ਰਾਜਸਥਾਨ

ਅਨਮੋਲ ਕੁਮਾਰ (ਸਿਲਵਰ)- ਮਾਨਸਾ, ਪੰਜਾਬ

ਟੀਮ ਨਾਲ ਦੋ ਆਗੂ ਮੌਜੂਦ ਸਨ: ਪ੍ਰੋ. ਰੇਖਾ ਵਰਤਕ (ਸੇਵਾ ਮੁਕਤ, HBCSE-TIRE), ਮੁਬੰਈ ਅਤੇ ਡਾ. ਅਨੁਪਮਾ ਰੋਨਾਡ (HBCSE-TIRE), ਅਤੇ ਦੋ ਵਿਗਿਆਨਕ ਨਿਰੀਖਕ: ਡਾ. ਰੰਜੀਤ ਸਿੰਘ ਦੇਵਕਾਰ (ਐੱਮਐੱਸ ਯੂਨੀਵਰਸਿਟੀ, ਬਰੌਦਾ) ਅਤੇ ਡਾ. ਸਿੱਧੇਸ਼ ਘਾਗ (ਯੂਐੱਮ-ਡੀਏਈ ਸੈਂਟਰ ਆਫ਼ ਐਕਸੀਲੈਂਸ ਇਨ ਬੇਸਿਕ ਸਾਇੰਸਿਜ਼, ਮੁੰਬਈ)।

ਇਸ ਸਾਲ ਦੇ ਇੰਟਰਨੈਸ਼ਨਲ ਬਾਇਓਲੋਜੀ ਓਲੰਪੀਯਾਡ ਵਿੱਚ 78 ਦੇਸ਼ਾਂ ਦੇ ਕੁੱਲ 307 ਵਿਦਿਆਰਥੀਆਂ ਨੇ ਹਿੱਸਾ ਲੈ ਕੇ ਮੁਕਾਬਲਾ ਕੀਤਾ। ਕੁੱਲ ਮਿਲਾ ਕੇ 31 ਗੋਲਡ, 61 ਸਿਲਵਰ ਅਤੇ 91 ਕਾਂਸੇ ਦੇ ਮੈਡਲ ਪ੍ਰਦਾਨ ਕੀਤੇ ਗਏ।

ਆਈਬੀਓ 2026 ਦੀਆਂ ਪ੍ਰੀਖਿਆਵਾਂ ਨੇ ਸਕੈਂਡਰੀ ਸਕੂਲ ਦੇ ਜੀਵ ਵਿਗਿਆਨ ਨੂੰ ਸੀਮਾਵਾਂ ਦੀਆਂ ਚੁਣੌਤੀਆਂ ਦਿੱਤੀਆਂ- ਇਨ੍ਹਾਂ ਨੂੰ ਵਿਲਨੀਅਸ ਯੂਨੀਵਰਸਿਟੀ ਲਾਈਫ ਸਾਇੰਸਿਜ਼ ਸੈਂਟਰ ਵੱਲੋਂ ਤਿਆਰ ਗੁੰਝਲਦਾਰ ਸਵਾਲਾਂ ਅਤੇ ਵਿਵਹਾਰਕ ਕਾਰਜਾਂ ਰਾਹੀਂ ਡਿਜਾਈਨ ਕੀਤਾ ਗਿਆ ਸੀ। ਪ੍ਰੈਕਟੀਕਲ ਪ੍ਰੀਖਿਆਵਾਂ ਕੁੱਲ 6 ਘੰਟੇ ਲੰਬੀਆਂ ਸਨ ਅਤੇ ਵਿਦਿਆਰਥੀਆਂ ਨੂੰ 4 ਅਤਿ ਆਧੁਨਿਕ ਵਿਸ਼ੇਸ਼ ਖੇਤਰਾਂ ਵਿੱਚ ਗੁੰਝਲਦਾਰ, ਹੱਥ ਨਾਲ ਐਕਸਪੈਰੀਮੈਂਟਲ ਕਾਰਜ ਕਰਨ ਨੂੰ ਕਿਹਾ ਗਿਆ। ਮੌਲਿਕਿਊਲਰ ਬਾਇਓਲੋਜੀ ਅਤੇ ਬਾਇਓਕੈਮਿਸਟਰੀ ਲੈਬ ਵਿੱਚ ਵਿਦਿਆਰਥੀਆਂ ਨੇ ਪਲਾਜ਼ਮੀਡਸ ਦੇ ਰਿਸਟ੍ਰਿਕਸ਼ਨ ਡਾਇਜ਼ੇਸ਼ਨ ਅਤੇ ਐਗਰੋਜ਼ ਜੇਲ ਵਿਸ਼ਲੇਸ਼ਣ ਨਾਲ ਬਾਇਓਕੈਮੀਕਲ ਐਨਜ਼ਾਈਮ ਦੇ ਪ੍ਰੀਖਣ ਕੀਤੇ।

ਐਨੀਮਲ ਫਿਜੀਓਲੌਜੀ ਲੈਬ ਵਿੱਚ ਵਿਦਿਆਰਥੀਆਂ ਨੇ ਐਸਪੀਰੀਨ ਦੀ ਫਾਰਮਾਕੋਕਾਇਨੇਟਿਕਸ ਦਾ ਮੁਲਾਂਕਣ ਕੀਤਾ ਅਤੇ ਸਿਮੂਲੇਟਿਡ ਖੂਨ ਦੇ ਨਮੂਨਿਆਂ ਵਿੱਚ ਉਤਪਾਦ ਦੀ ਗਿਰਾਵਟ ਨੂੰ ਇੱਕ ਇਨ-ਹਾਊਸ ਵਿਕਸਿਤ ਐਪ ਅਤੇ ਲਾਈਟ ਬਾਕਸ ਕਲਰੀਮੀਟਰ ਦੀ ਵਰਤੋਂ ਕਰਕੇ ਮਾਤਰਾ ਅਨੁਸਾਰ ਮਾਪਿਆ। 

ਐਨੀਮਲ ਮੋਰਫੋਲੋਜੀ ਅਤੇ ਸਿਸਟਮੈਟਿਕਸ ਲੈਬ ਵਿੱਚ ਪ੍ਰਤੀਭਾਗੀਆਂ ਨੂੰ ਕੀਟ ਨਮੂਨਿਆਂ ਦੀ ਸਿਸਟੇਮੈਟਿਕਸ ਦਾ ਵਿਸ਼ਲੇਸ਼ਣ ਕਰਕੇ ਉਸ ਦਾ ਵਰਗੀਕਰਣ ਕਰਨਾ ਸੀ, ਜਿਸ ਵਿੱਚ ਸਟੀਕ ਮੁੰਹ-ਭਾਗਾਂ ਦੇ ਡਿਸੈਕਸ਼ਨ ਸ਼ਾਮਲ ਸਨ। ਅੰਤ ਪਲਾਂਟ ਕੰਪਿਊਟੇਸ਼ਨਲ ਬਾਇਓਲੋਜੀ ਲੈਬ ਨੇ ਅਤਿ ਆਧੁਨਿਕ ਡਿਜੀਟਲ ਵਿਸ਼ਲੇਸ਼ਣ ਪੇਸ਼ ਕੀਤਾ, ਜਿਸ ਵਿੱਚ ਵਿਦਿਆਰਥੀਆਂ ਨੂੰ ਇਮੇਜ ਜੇ ਸੌਫਟਵੇਅਰ ਦੀ ਵਰਤੋਂ ਕਰਕੇ ਪੌਦਿਆ ਦੀਆਂ ਜੜ੍ਹਾਂ ਦੀ ਲੰਬਾਈ ਨੂੰ ਮਾਪਣਾ ਸੀ, ਵੱਖ-ਵੱਖ ਪਲਾਂਟ ਈਕੋਟਾਈਪਸ ਦੇ ਉੱਚ- ਆਯਾਮੀ ਮੈਕਰੋਫੀਨੋਟਾਈਪ ਵਿਸ਼ਲੇਸ਼ਣ ਕਰਨਾ ਸੀ, ਅਤੇ ਗੁੰਝਲਦਾਰ ਟ੍ਰਾਂਸਕ੍ਰਿਪਟੋਮ ਵਿਸ਼ਲੇਸ਼ਣ ਕਰਨਾ ਸੀ। 

ਪ੍ਰੈਕਟੀਕਲ ਸੈਕਸ਼ਨ ਦੇ ਪੂਰਕ ਵਜੋਂ ਸਮਾਨ ਤੌਰ ‘ਤੇ ਤੇਜ਼ 6 ਘੰਟੇ ਦੀ ਸਿਧਾਂਤਕ ਪ੍ਰੀਖਿਆ ਵੀ ਹੋਈ, ਜੋ ਵੱਖ-ਵੱਖ ਤਿੰਨ-ਘੰਟੇ ਦੇ ਸੈਸ਼ਨਾਂ ਵਿੱਚ ਵੰਡੀ ਹੋਈ ਸੀ। 

ਥਿਊਰੀ ਸੈਕਸ਼ਨ ਵਿੱਚ 100 ਅਤਿਅੰਤ ਚੁਣੌਤੀਪੂਰਨ ਸਵਾਲ ਸਨ ਜੋ ਰੀਅਲ-ਵਰਲਡ ਰਿਸਰਚ ਡੇਟਾ ਐਂਡ ਫੀਲਡ ਸਟੱਡੀ ਵਿਸ਼ਲੇਸ਼ਣਾਂ ‘ਤੇ ਅਧਾਰਿਤ ਸਨ। ਇਹ ਸਵਾਲ ਅਸਾਨ ਯਾਦਦਾਸ਼ਤ ਦੀ ਜਾਂਚ ਕਰਨ ਦੀ ਬਜਾਏ ਸੈੱਲ ਅਤੇ ਅਣੂ ਜੀਵ ਵਿਗਿਆਨ, ਬਨਸਪਤੀ ਅਤੇ ਜੀਵ ਵਿਗਿਆਨ, ਜੈਨੇਟਿਕਸ ਅਤੇ ਵਿਕਾਸਵਾਦ, ਈਕੋਲੌਜੀ, ਨੈਤਿਕਤਾ ਅਤੇ ਬਾਇਓਸਿਸਟੇਮੈਟਿਕਸ ਸਮੇਤ ਮੁੱਖ ਜੈਵਿਕ ਵਿਗਿਆਨਾਂ ਵਿੱਚ ਐਡਵਾਂਸ ਸਮੱਸਿਆ- ਸਮਾਧਾਨ ਕੌਸ਼ਲ ਦਾ ਮੁਲਾਂਕਣ ਕਰਦੇ ਸਨ।

ਵਿਭਾਗ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਅਸੀਂ ਸਾਰੇ ਭਾਰਤੀ ਵਿਦਿਆਰਥੀਆਂ ਅਤੇ ਭਾਰਤੀ ਵਫ਼ਦ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੰਦੇ ਹਾਂ।" ਦੇਸ਼ ਭਰ ਦੇ ਅਧਿਆਪਕ ਅਤੇ HBCSE ਦੇ ਬਾਇਓਲੋਜੀ ਓਲੰਪੀਆਡ ਸੈੱਲ ਨੂੰ ਵਿਦਿਆਰਥੀ- ਟ੍ਰੈਨਿੰਗ, ਓਰੀਐਂਟੇਸ਼ਨ ਅਤੇ HBCSE ਵਿਖੇ ਪ੍ਰੀ-ਡਿਪਾਰਚਰ ਕੈਂਪ ਦੌਰਾਨ ਟ੍ਰੈਨਿੰਗ ਲਈ ਬਹੁਤ ਪ੍ਰਸ਼ੰਸਾ ਦੇ ਹੱਕਦਾਰ ਹਨ। ਅੱਗੇ ਕਿਹਾ ਗਿਆ ਹੈ, "ਅਸੀਂ ਨੈਸ਼ਨਲ ਸਟੀਅਰਿੰਗ ਕਮੇਟੀ, ਸਾਰੇ ਅਧਿਆਪਕ ਸੰਗਠਨਾਂ ਅਤੇ ਭਾਰਤ ਸਰਕਾਰ ਦੀਆਂ ਫੰਡਿੰਗ ਏਜੰਸੀਆਂ ਦੇ ਨਿਰੰਤਰ ਮਜ਼ਬੂਤ ​​ਸਮਰਥਨ ਲਈ ਧੰਨਵਾਦ ਕਰਦੇ ਹਾਂ।"

 ਇਹ ਆਈਬੀਓ (IBO) ਵਿੱਚ ਭਾਰਤ ਦੀ 26ਵੀਂ ਮੌਜੂਦਗੀ ਸੀ। ਹੁਣ ਤੱਕ ਕੁੱਲ 104 ਭਾਰਤੀ ਵਿਦਿਆਰਥੀ ਹਿੱਸਾ ਲੈ ਚੁੱਕੇ ਹਨ, ਜਿਨ੍ਹਾਂ ਵਿੱਚੋਂ 17 ਨੇ ਗੋਲਡ, 69 ਨੇ ਸਿਲਵਰ, 17 ਨੇ ਕਾਂਸੀ ਅਤੇ 1 ਨੂੰ ਸਨਮਾਨਜਨਕ ਜ਼ਿਕਰ ਮਿਲਿਆ ਹੈ। ਪਿਛਲੇ 10 ਵਰ੍ਹਿਆਂ ਵਿੱਚ ਗੋਲਡ ਅਤੇ ਸਿਲਵਰ ਲਈ ਸਫਲਤਾ-ਦਰ ਕ੍ਰਮਵਾਰ: 25% ਅਤੇ 68% ਰਹੀਆਂ ਹਨ। 

***************

ਹਰਸ਼ਲ ਅਕੁਡੇ/ਪਰਸ਼ੂਰਾਮ ਕੋਰ/ਏਕੇ


(रिलीज़ आईडी: 2286933) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी , Marathi , Tamil , Telugu