ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੋਲਕਾਤਾ ਵਿੱਚ ‘ਮਿਊਜ਼ੀਅਮ ਆਫ਼ ਵਰਡ’ ਦੇ ਪਹਿਲੇ ਫੇਜ਼ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਦੇਸ਼ ਦੇ ਸੱਭਿਆਚਾਰਕ ਪੁਨਰਜਾਗਰਣ ਦੇ ਸੰਕਲਪ ਨੂੰ ਅੱਜ ਇਹ ਮਿਊਜ਼ੀਅਮ ਆਫ਼ ਵਰਡ ਸਾਕਾਰ ਕਰ ਰਿਹਾ ਹੈ

ਇਹ ‘ਮਿਊਜ਼ੀਅਮ ਆਫ਼ ਵਰਡ’ ਦੇਸ਼ ਦੀਆਂ ਭਾਸ਼ਾਵਾਂ, ਸੰਸਕ੍ਰਿਤੀ ਅਤੇ ਸੱਭਿਆਚਾਰਕ ਪੁਨਰਜਾਗਰਣ ਦੀ ਯਾਤਰਾ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਸਸ਼ਕਤ ਮਾਧਿਅਮ ਬਣੇਗਾ

ਭਾਸ਼ਾ ਸ਼ਬਦਾਂ ਨਾਲ, ਸ਼ਬਦ ਭਾਵ ਨਾਲ ਅਤੇ ਸੱਭਿਆਚਾਰ ਭਾਸ਼ਾ ਨਾਲ ਨਿਰਮਿਤ ਹੁੰਦੀ ਹੈ; ਭਾਰਤ ਦੇ ਸੱਭਿਆਚਾਰਕ ਪੁਨਰਜਾਗਰਣ ਲਈ ਇਸ ਯਾਤਰਾ ਨੂੰ ਜਾਣੇ ਬਿਨਾਂ ਸੱਭਿਆਚਾਰਕ ਪੁਨਰਜਾਗਰਣ ਅਧੂਰਾ ਹੈ

ਅਸੀਂ ਕਦੇ ਨਵੀਨਤਾ ਤੋਂ ਪਰਹੇਜ਼ ਨਹੀਂ ਕੀਤਾ ਅਤੇ ਹਰ ਸ਼ੁਭ ਨੂੰ ਸਵੀਕਾਰ ਕੀਤਾ, ਇਸ ਲਈ ਕਈ ਚੁਣੌਤੀਆਂ ਅਤੇ ਹਮਲਿਆਂ ਦੇ ਬਾਵਜੂਦ ਸਾਡੀ ਸੱਭਿਆਚਾਰਕ ਯਾਤਰਾ ਹਿਮਾਲਿਆ ਵਾਂਗ ਅਟਲ ਖੜ੍ਹੀ ਹੈ

ਮਿਊਜ਼ੀਅਮ ਆਫ਼ ਵਰਡ ਨੂੰ ਡਿਜੀਟਲ ਅਤੇ AI ਤੱਕ ਵਿਸਤਾਰਿਤ ਕਰਕੇ ਭਾਰਤੀ ਭਾਸ਼ਾਵਾਂ ਨੂੰ ਭਵਿੱਖ ਦੀਆਂ ਤਕਨੀਕਾਂ ਦੇ ਅਨੁਸਾਰ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ

ਇਹ ਮਿਊਜ਼ੀਅਮ ਆਫ਼ ਵਰਡ ਓਂਕਾਰ ਤੋਂ ਲੈ ਕੇ ਵਿਆਕਰਣ, ਸ਼ਰੂਤੀ-ਸਮ੍ਰਿਤੀ, ਤਾੜ ਦੇ ਪੱਤਿਆਂ ਦੀਆਂ ਹੱਥ-ਲਿਖਤਾਂ-ਸ਼ਿਲਾਲੇਖ ਅਤੇ ਪ੍ਰਿਟਿੰਗ ਪ੍ਰੈੱਸ ਤੋਂ ਹੁੰਦੇ ਹੋਏ AI ਤੱਕ ਦੀ ਸਮੁੱਚੀ ਭਾਸ਼ਾ-ਯਾਤਰਾ ਦਾ ਵਰਣਨ ਕਰਦਾ ਹੈ

ਇਹ ਮਿਊਜ਼ੀਅਮ ਭਾਰਤ ਦੀ ਬਹੁਭਾਸ਼ੀ ਚੇਤਨਾ, ਗਿਆਨ ਪਰੰਪਰਾ ਅਤੇ ਸਮੂਹਿਕ ਯਾਦਦਾਸ਼ਤ ਨੂੰ ਦ੍ਰਿਸ਼ਟੀਗਤ, ਸੁਣਨਯੋਗ ਅਤੇ ਅਨੁਭਵਾਤਮਕ ਤੌਰ ‘ਤੇ ਸੁਰੱਖਿਅਤ ਕਰਨ ਦਾ ਨਵੀਨਤਾਕਾਰੀ ਯਤਨ ਹੈ

ਅਦਿੱਖ ਸ਼ਬਦ ਨੂੰ ਦ੍ਰਿਸ਼ਟੀਗਤ, ਸੁਣਨਯੋਗ, ਸਪਰਸ਼ ਅਤੇ ਅਨੁਭਵਾਤਮਕ ਬਣਾਉਣ ਦਾ ਮਹੱਤਵਪੂਰਨ ਕਾਰਜ ਇਸ ਮਿਊਜ਼ੀਅਮ ਵਿੱਚ ਹੋਇਆ ਹੈ

ਬੰਗਾਲ ਭਾਰਤੀ ਸੱਭਿਆਚਾਰਕ ਚੇਤਨਾ ਦਾ ਗਲੋਬਲ ਪ੍ਰਕਾਸ਼ ਥੰਮ੍ਹ ਰਿਹਾ ਹੈ; ਹੁਣ ਸਮਾਂ ਆ ਗਿਆ ਹੈ ਕਿ ਉਹ ਪੁਨਰ ਵਿਸ਼ਵ ਨੂੰ ਦਿਸ਼ਾ ਦੇਣ ਦੀ ਭੂਮਿਕਾ ਨਿਭਾਏ

ਸ਼ਬਦ, ਸੱਭਿਆਚਾਰ ਅਤੇ ਆਤਮ-ਵਿਸ਼ਵਾਸ ਦੇ ਅਧਾਰ ‘ਤੇ 2047 ਤੱਕ ਵਿਕਸਿਤ ਭਾਰਤ ਅਤੇ ਭਾਰਤ ਨੂੰ ਮੁੜ ਵਿਸ਼ਵਗੁਰੂ ਬਣਾਉਣ ਦਾ ਅਸੀਂ ਸੰਕਲਪ ਲਈਏ

ਭਾਸ਼ਾ ਲਈ ਸੰਕਲਪ, ਪਰਿਵਾਰ ਪਹਿਲੀ ਪਾਠਸ਼ਾਲਾ ਬਣੇ, ਯੂਨੀਵਰਸਿਟੀ ਮੌਲਿਕ ਚਿੰਤਨ ਦਾ ਕੇਂਦਰ ਬਣੇ, ਹਰ ਭਾਸ਼ਾ ਡਿਜੀਟਲ ਅਤੇ AI-ਸਮਰੱਥ ਹੋਵੇ ਅਤੇ ਹਰ ਯੁਵਾ ਆਪਣਾ ਮਾਤ੍ਰ ਭਾਸ਼ਾ ਦੇ ਨਾਲ ਇੱਕ ਹੋਰ ਭਾਰਤੀ ਭਾਸ਼ਾ ਜ਼ਰੂਰ ਸਿੱਖੇ

प्रविष्टि तिथि: 19 JUL 2026 7:36PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਪੱਛਮ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ‘ਮਿਊਜ਼ੀਅਮ ਆਫ਼ ਵਰਡ’ ਦੇ ਪਹਿਲੇ ਫੇਜ਼ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਪੱਛਮ ਬੰਗਾਲ ਦੇ ਮੁੱਖ ਮੰਤਰੀ ਸ਼੍ਰੀ ਸ਼ੁਭੇਂਦੂ ਅਧਿਕਾਰੀ, ਵਿੱਤ ਮੰਤਰੀ ਸ਼੍ਰੀ ਸਵਪਨ ਦਾਸਗੁਪਤਾ, ਕੇਂਦਰੀ ਗ੍ਰਹਿ ਸਕੱਤਰ, ਕੇਂਦਰੀ ਸੱਭਿਆਚਾਰ ਸਕੱਤਰ ਅਤੇ ਡਾਇਰੈਕਟਰ ਇੰਟੈਲੀਜੈਂਸ ਬਿਊਰੋ (IB) ਸਮੇਤ ਕਈ ਪਤਵੰਤੇ ਮੌਜੂਦ ਸਨ।

1.jpeg

ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਦੇਸ਼ ਭਰ ਦੀਆਂ ਭਾਸ਼ਾਵਾਂ ਅਤੇ ਸੱਭਿਆਚਾਰ ਲਈ ਬਹੁਤ ਵੱਡਾ ਦਿਨ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਦੇਸ਼ ਦੇ ਸੱਭਿਆਚਾਰ ਪੁਨਰ-ਜਾਗਰਣ ਦੇ ਸੰਕਲਪ ਨੂੰ ਅੱਜ ਇਹ ਮਿਊਜ਼ੀਅਮ ਆਫ਼ ਵਰਡ ਸਾਕਾਰ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਦੇਸ਼ ਜਾਂ ਪ੍ਰਦੇਸ਼ ਦੇ ਸੱਭਿਆਚਾਰ ਦਾ ਪ੍ਰਗਟਾਵਾ ਭਾਸ਼ਾ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ ਅਤੇ ਭਾਵ ਤੋਂ ਪੈਦਾ ਸ਼ਬਦਾਂ ਦੇ ਬਿਨਾਂ ਭਾਸ਼ਾ ਬਣ ਹੀ ਨਹੀਂ ਸਕਦੀ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਹ ਨਹੀਂ ਜਾਣਨਗੀਆਂ ਕਿ ਭਾਸ਼ਾ ਸ਼ਬਦਾਂ ਤੋਂ ਬਣਦੀ ਹੈ, ਸ਼ਬਦ ਭਾਵ ਤੋਂ ਪੈਦਾ ਹੁੰਦੇ ਹਨ, ਭਾਸ਼ਾ ਤੋਂ ਸੱਭਿਆਚਾਰ ਬਣਦਾ ਹੈ ਅਤੇ ਸੱਭਿਆਚਾਰ ਦਾ ਪ੍ਰਗਟਾਵਾ ਹੁੰਦਾ ਹੈ, ਤਦ ਤੱਕ ਇਸ ਦੇਸ਼ ਦੇ ਸੱਭਿਆਚਾਰਕ ਪੁਨਰਜਾਗਰਣ ਨਹੀਂ ਹੋ ਸਕਦਾ। ਸ਼੍ਰੀ ਸ਼ਾਹ ਨੇ ਵਿਸ਼ਵਾਸ ਜਤਾਇਆ ਕਿ ਇਹ ‘ਮਿਊਜ਼ੀਅਮ ਆਫ਼ ਵਰਡ’ ਦੇਸ਼ ਦੀਆਂ ਭਾਸ਼ਾਵਾਂ, ਸੱਭਿਆਚਾਰ ਅਤੇ ਸੱਭਿਆਚਾਰਕ ਪੁਨਰਜਾਗਰਣ ਦੀ ਯਾਤਰਾ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਸਸ਼ਕਤ ਮਾਧਿਅਮ ਬਣੇਗਾ।

2.jpeg

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮਿਊਜ਼ੀਅਮ ਆਫ਼ ਵਰਡ ਵਿੱਚ ਪਾਣਿਨੀ ਦੇ ਵਿਆਕਰਣ ਦੀ ਰਚਨਾ ਦੇ ਪੂਰੇ ਚਰਿੱਤਰ ਨੂੰ ਬਹੁਤ ਚੰਗੇ ਢੰਗ ਨਾਲ ਦਰਸਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਰਿਗਵੇਦ ਵਿੱਚ ਕਿਹਾ ਗਿਆ ਹੈ- ਸਾਰੀਆਂ ਦਿਸ਼ਾਵਾਂ ਤੋਂ ਸਾਡੇ ਕੋਲ ਕਲਿਆਣਕਾਰੀ ਅਤੇ ਸ਼ੁਭ ਵਿਚਾਰ ਆਉਂਦੇ ਰਹਿਣ, ਜੋ ਕਿਸੇ ਤੋਂ ਦੱਬਣ ਨਹੀਂ, ਜਿਨ੍ਹਾਂ ਨੂੰ ਕੋਈ ਰੋਕ ਨਾ ਸਕੇ ਅਤੇ ਅਸੀਂ ਉਨ੍ਹਾਂ ਵਿਚਾਰਾਂ ਦੇ ਅਧਾਰ ‘ਤੇ ਆਪਣੇ ਸਮਾਜਿਕ ਜੀਵਨ ਨੂੰ ਅੱਗੇ ਲੈ ਜਾਈਏ। ਉਨ੍ਹਾਂ ਨੇ ਕਿਹਾ ਕਿ ਸਾਡੇ ਇੱਥੇ ਕੋਈ ਤੰਗ ਸੋਚ ਵਾਲਾ ਭਾਵ ਪੈਦਾ ਨਹੀਂ ਹੋ ਸਕਦਾ, ਕਿਉਂਕਿ ਸਾਡੇ ਵਿਚਾਰਾਂ ਦੀ ਵਿਧੀ ਵਿੱਚ ਹੀ ਤੰਗ ਸੋਚ ਨਹੀਂ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਜਦੋਂ ਅਸੀਂ ਭੂਮੀ ਪੂਜਨ ਕਰਦੇ ਹਾਂ, ਸ਼ਾਂਤੀ ਮੰਤਰ ਦਾ ਜਾਪ ਕਰਦੇ ਹਾਂ, ਤਾਂ ਪਸ਼ੂਆਂ, ਵਨਸਪਤੀਆਂ ਅਤੇ ਸਮੁੱਚੇ ਬ੍ਰਹਿਮੰਡ ਵਿੱਚ ਸ਼ਾਂਤੀ ਦੀ ਕਾਮਨਾ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਤੰਗ ਸੋਚ ਭਾਰਤੀ ਸੱਭਿਆਚਾਰ ਦਾ ਪ੍ਰਤੀਕ ਕਦੇ ਨਹੀਂ ਬਣ ਸਕਦੀ।

3.jpeg

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮਿਊਜ਼ੀਅਮ ਆਫ਼ ਵਰਡ ਸਾਡੀਆਂ ਭਾਸ਼ਾਵਾਂ ਅਤੇ ਸੱਭਿਆਚਾਰ ਨੂੰ ਸਦੀਵੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖਿਅਤ ਕਰੇਗਾ, ਸੱਭਿਆਚਾਰ ਦਾ ਪਰਿਚੈ ਕਰਵਾਏਗਾ ਅਤੇ ਉਨ੍ਹਾਂ ਨੂੰ ਜੀਉਣ ਦਾ ਰਸਤਾ ਵੀ ਸਿੱਖਾਏਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਕਦੇ ਵਿਚਾਰਾਂ ‘ਤੇ ਪਾਬੰਦੀ ਨਹੀਂ ਲਗਾਈ। ਉਨ੍ਹਾਂ ਨੇ ਕਿਹਾ ਕਿ ਓਂਕਾਰ ਤੋਂ ਲੈ ਕੇ ਸ਼ਬਦ ਦੀ ਰਚਨਾ ਅਤੇ ਵਿਆਕਰਣ ਦੀ ਰਚਨਾ ਤੋਂ ਲੈ ਕੇ ਸ਼ਰੂਤੀ-ਸਮ੍ਰਿੱਤੀ ਅਤੇ ਪਾਂਡੂਲਿਪੀਆਂ ਅਤੇ ਸ਼ਿਲਾਲੇਖਾਂ ਤੋਂ ਲੈ ਕੇ ਪ੍ਰਿਟਿੰਗ ਮੀਸ਼ਨ ਤੱਕ-ਇਹ ਪੂਰਾ ਮਿਊਜ਼ੀਅਮ ਸ਼ਬਦ ਦੀ ਯਾਤਰਾ ਨੂੰ ਦਰਸਾਉਂਦਾ ਕਰਦਾ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਮਿਊਜ਼ੀਅਮ ਆਫ਼ ਵਰਡ ਨੂੰ ਡਿਜੀਟਲ ਅਤੇ AI  ਤੱਕ ਵਿਸਤਾਰਿਤ ਕਰਕੇ ਭਾਰਤੀ ਭਾਸ਼ਾਵਾਂ ਨੂੰ ਭਵਿੱਖ ਦੀਆਂ ਤਕਨੀਕਾਂ ਦੇ ਅਨੁਸਾਰ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ ਅਸੀਂ ਕਦੇ ਨਵੀਨਤਾ ਤੋਂ ਪਿੱਛੇ ਨਹੀਂ ਹਟੇ ਅਤੇ ਹਰ ਸ਼ੁਭ ਨੂੰ ਸਵੀਕਾਰ ਕੀਤਾ, ਇਸ ਲਈ ਕਈ ਚੁਣੌਤੀਆਂ ਅਤੇ ਹਮਲਿਆਂ ਦੇ ਬਾਵਜੂਦ ਸਾਡੀ ਸੱਭਿਆਚਾਰਕ ਯਾਤਰਾ ਹਿਮਾਲਿਆ ਵਾਂਗ ਅਟਲ ਖੜ੍ਹੀ ਹੈ। ਉਨ੍ਹਾਂ ਨੇ ਕਿਹਾ ਕਿ ਮਿਊਜ਼ੀਅਮ ਆਫ਼ ਵਰਡ ਭਾਰਤ ਦੀ ਬਹੁਭਾਸ਼ੀ ਚੇਤਨਾ, ਗਿਆਨ ਪਰੰਪਰਾ ਅਤੇ ਸਮੂਹਿਕ ਯਾਦਦਾਸ਼ਤ ਨੂੰ ਦ੍ਰਿਸ਼ਟੀਗਤ, ਸੁਣਨਯੋਗ ਅਤੇ ਅਨੁਭਵਾਤਮਕ ਤੌਰ ‘ਤੇ ਸੁਰੱਖਿਅਤ ਕਰਨ ਦਾ ਨਵੀਨਤਾਕਾਰੀ ਯਤਨ ਹੈ।

4.jpeg

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਬੰਗਾਲ ਵਿੱਚ ਕਈ ਤਰ੍ਹਾਂ ਦੇ ਮਿਊਜ਼ੀਅਮ ਹਨ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਮਿਊਜ਼ੀਅਮ ਆਫ਼ ਵਰਡ ਬਹੁਤ ਘੱਟ ਸਮੇਂ ਦੇ ਅੰਦਰ ਆਪਣਾ ਸਥਾਨ ਮਜ਼ਬੂਤ ਬਣਾ ਲੇਵੇਗਾ। ਇੱਥੇ ਆਉਣ ਵਾਲੇ ਸ਼ਬਦ ਦੇ ਸਾਧਕ ਨਿਸ਼ਚਿਤ ਤੌਰ ‘ਤੇ ਕੁਝ ਨਾ ਕੁਝ ਪ੍ਰਾਪਤ ਕਰ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸ਼ਬਦ ਅਤੇ ਸ਼ਬਦ ਵਿਗਿਆਨ ਦਾ ਪਰਿਚੈ ਆਉਣ ਵਾਲੀ ਪੀੜ੍ਹੀ ਨੂੰ ਕਰਵਾਉਣ ਬਹੁਤ ਸੂਖਮ ਅਤੇ ਔਖਾ ਕੰਮ ਸੀ, ਪਰ ਸੱਭਿਆਚਾਰ ਮੰਤਰਾਲੇ ਨੇ ਇਹ ਕਰ ਦਿਖਾਇਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸ਼ਬਦਾਂ ਨੂੰ ਕੋਈ ਬੰਨ ਨਹੀਂ ਸਕਦਾ, ਪਰ ਸ਼ਬਦ ਦੇ ਵਿਗਿਆਨ ਨੂੰ ਇਸ ਮਿਊਜ਼ੀਅਮ ਨੇ ਬੰਨ ਦਿੱਤਾ ਹੈ। ਸ਼ਬਦ ਨੂੰ ਸੁਣਿਆ ਜਾ ਸਕਦਾ ਹੈ, ਬੋਲਿਆ ਜਾ ਸਕਦਾ ਹੈ, ਜੀਇਆ ਜਾ ਸਕਦਾ ਹੈ ਅਤੇ ਅਗਲੀ ਪੀੜ੍ਹੀ ਨੂੰ ਦਿੱਤਾ ਵੀ ਜਾ ਸਕਦਾ ਹੈ। ਇਹ ਅਗਲੀ ਪੀੜ੍ਹੀ ਨੂੰ ਦੇਣ ਦਾ ਕੰਮ ਮਿਊਜ਼ੀਅਮ ਆਫ਼ ਵਰਡ ਕਰੇਗਾ। ਉਨ੍ਹਾਂ ਨੇ ਕਿਹਾ ਕਿ ਸੱਭਿਆਚਾਰ ਮੰਤਰਾਲੇ ਨੇ ਮਿਊਜ਼ੀਅਮ ਆਫ਼ ਵਰਡ ਦੇ ਜ਼ਰੀਏ ਅਮੂਰਤ ਵਿਰਾਸਤ ਨੂੰ ਦ੍ਰਿਸ਼ਟੀਗਤ, ਸੁਣਨਯੋਗ ਅਤੇ ਸਪਰਸ਼ੀ ਅਤੇ ਅਨੁਭਵਾਤਮਕ ਬਣਾਉਣ ਦਾ ਕੰਮ ਕੀਤਾ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਮਿਊਜ਼ੀਅਮ ਵਿੱਚ ਜਦੋਂ ਕਿਹਾ ਜਾਂਦਾ ਹੈ ਕਿ ਵਿਸ਼ਵ ਵਿੱਚ ਸਭ ਤੋਂ ਪਹਿਲਾ ਸ਼ਬਦ ਕਿਹੜਾ ਬੋਲਿਆ ਗਿਆ ਹੋਵੇਗਾ ਅਤੇ ਜਦੋਂ ਓਂਕਾਰ ਸਾਹਮਣੇ ਆਉਂਦਾ ਹੈ ਤਾਂ ਸਾਨੂੰ ਵੀ ਲੱਗਦਾ ਹੈ ਕਿ ਓਂਕਾਰ ਹੀ ਵਿਸ਼ਵ ਦਾ ਸਭ ਤੋਂ ਪਹਿਲਾਂ ਸ਼ਬਦ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮਾਂ ਦੀਆਂ ਲੋਰੀਆਂ ਜਦੋਂ ਅਸੀਂ ਆਪਣੀ ਭਾਸ਼ਾ ਵਿੱਚ ਸੁਣਦੇ ਹਾਂ ਤਾਂ ਉਹ ਸਾਨੂੰ ਆਪਣੀ ਮਾਂ ਦੀ ਯਾਦ ਦਿਵਾ ਦਿੰਦੀਆਂ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਮਿਊਜ਼ੀਅਮ ਵਿੱਚ ਕਈ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਅਤੇ ਪਾਂਡੂਲਿਪਿਆਂ ਨੂੰ ਰੱਖਿਆ ਗਿਆ ਹੈ, ਉਹ ਸਪਰਸ਼ੀ ਅਤੇ ਅਨੁਭਵਾਤਮਕ ਹਨ। ਉਨ੍ਹਾਂ ਨੇ ਕਿਹਾ ਕਿ ਮਿਊਜ਼ੀਅਮ ਵਿੱਚ ਦੇਸ਼ ਦੀਆਂ ਕਈ ਬੋਲੀਆਂ, ਭਾਸ਼ਾਵਾਂ ਅਤੇ ਹਰ ਖੇਤਰ ਦੇ ਲੋਕ ਸੱਭਿਆਚਾਰ ਨੂੰ ਸੰਜੋ ਕੇ ਸ਼ਬਦਾਂ ਰਾਹੀਂ ਸਾਡੀ ਸੱਭਿਆਚਾਰਕ ਯਾਤਰਾ ਦਾ ਵਰਣਨ ਕੀਤਾ ਗਿਆ ਹੈ। ਕਈ ਸ਼ਿਲਾਲੇਖ, ਤਾਮ੍ਰਪੱਤਰ, ਭੋਜਪੱਤਰ, ਪਾਂਡੂਲਿਪੀ ਹਨ ਅਤੇ ਕਈ ਮੁਦ੍ਰਿਤ ਪੁਸਤਕਾਂ ਵੀ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਡਿਜੀਟਲ ਟੈਕਸਟ, ਆਡੀਓ ਆਰਕਾਈਵ ਦੇ ਬਾਅਦ ਹੁਣ ਏਆਈ ਤੱਕ ਦੀ ਯਾਤਰਾ ਪੂਰੀ ਕਰਨੀ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮਿਊਜ਼ੀਅਮ ਹਰ ਗੈਲਰੀ ਨੂੰ ਬਹੁਤ ਵਿਗਿਆਨਿਕ ਤਰੀਕੇ ਨਾਲ ਸਿਰਜਿਤ ਕੀਤਾ ਗਿਆ ਹੈ। ਓਰੀਐਂਟੇਸ਼ਨ ਸਪੇਸ ਵਿੱਚ ਭਾਸ਼ਾ ਦੀ ਉਤਪਤੀ ਨਾਲ ਸ਼ੁਰੂਆਤ ਕੀਤੀ ਗਈ ਹੈ। ਮਿਥਿਹਾਸਕ, ਲੋਰੀਆਂ, ਸੰਵੇਦਨਾਤਮਕ ਅਨੁਭਵਾਂ ਰਾਹੀਂ ਭਾਸ਼ਾ ਦੇ ਵਿਕਾਸ ਨੂੰ ਸਮਝਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮਾਤ੍ਰ ਭਾਸ਼ਾ ਦੇ ਪ੍ਰਤੀ ਹਰ ਵਿਅਕਤੀ ਦਾ ਲਗਾਓ ਹੁੰਦਾ ਹੈ। ਮਾਤ੍ਰ ਭਾਸ਼ਾ ਦੇ ਪ੍ਰਤੀ ਲਗਾਓ ਨੂੰ ਸਾਨੂੰ ਆਪਣੇ ਚਰਿੱਤਰ ਦਾ ਹਿੱਸਾ ਬਣਾਉਣਾ ਚਾਹੀਦਾ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਸ਼ਾ ਵਿਗਿਆਨ ਸਹਿਜਤਾ ਨਾਲ ਵਿਕਸਿਤ ਹੋਇਆ ਵਿਗਿਆਨ ਹੈ। ਭਾਸ਼ਾ ਵਿਗਿਆਨਕ ਜ਼ਰੂਰ ਹੈ, ਪਰ ਉਹ ਜ਼ਰੂਰਤ ਦੇ ਅਧਾਰ ‘ਤੇ ਵਿਕਸਿਤ ਹੋਈ ਹੈ। ਬਹੁਤ ਸਹਿਜਤਾ ਨਾਲ ਭਾਸ਼ਾਵਾਂ ਵਿਕਸਿਤ ਕੀਤੀਆਂ ਗਈਆਂ ਹਨ, ਇਸ ਲਈ ਸਮਾਜ ਵਿੱਚ ਸਵੀਕ੍ਰਿਤ ਹਨ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਡੇ ਦੇਸ਼ ਦੀ ਹਰ ਭਾਸ਼ਾ ਨੂੰ ਜੀਵਿਤ ਰੱਖਣ ਲਈ ਕਈ ਮਹਾਪੁਰਸ਼ਾਂ, ਕਵੀਆਂ ਅਤੇ ਲੇਖਕਾਂ ਨੇ ਆਪਣਾ ਯੋਗਦਾਨ ਦਿੱਤਾ ਹੈ। ਉਨ੍ਹਾਂ ਦੇ ਪ੍ਰਤੀ ਸਨਮਾਨ ਪ੍ਰਗਟ ਕਰਨ ਲਈ ਮਿਊਜ਼ੀਅਮ ਵਿੱਚ ਗੈਲਰੀ ਬਣਾਈ ਗਈ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਦੇਸ਼ ਦਾ ਭਵਿੱਖ ਇਸ ਗੱਲ ‘ਤੇ ਨਿਰਭਰ ਨਹੀਂ ਕਰਦਾ ਕਿ ਇਸ ਦੇਸ਼ ਦੇ ਕਾਲਜ-ਯੂਨੀਵਰਸਿਟੀ ਵਿੱਚ ਕਿੰਨੀ ਭੀੜ ਹੈ। ਇਸ ਦੇਸ਼ ਦਾ ਭਵਿੱਖ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਇਸ ਦੇਸ਼ ਦੀ ਲਾਇਬ੍ਰੇਰੀ ਵਿੱਚ ਕਿੰਨੇ ਨੌਜਵਾਨ ਅਤੇ ਕਿਸ਼ੋਰ ਜਾਂਦੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸ਼ਖਸੀਅਤ ਨੂੰ ਘੜ੍ਹਨ ਵਿੱਚ ਲਾਇਬ੍ਰੇਰੀ ਦੀ ਵਰਤੋਂ ਕਰਨ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਬੰਗਾਲ ਸਮੁੱਚੀ ਭਾਰਤੀ ਚੇਤਨਾ ਦਾ ਇੱਕ ਗਲੋਬਲ ਪ੍ਰਕਾਸ਼ ਥੰਮ੍ਹ ਰਿਹਾ ਹੈ। ਇੱਕ ਲੰਬਾ ਕਾਲਖੰਡ ਆਇਆ ਜਦੋਂ ਸਾਡੀ ਭਾਰਤੀ ਸੱਭਿਆਚਾਰਕ ਚੇਤਨਾ ਨੂੰ ਬੰਗਾਲ ਤੋਂ ਮੁਕਤ ਕਰਨ ਦਾ ਯਤਨ ਕੀਤਾ ਗਿਆ। ਤੰਗ ਸੋਚ ਅਤੇ ਵਿਦੇਸ਼ੀ ਵਿਚਾਰਧਾਰਾਵਾਂ ਨੇ ਬੰਗਾਲ ਦੀ ਦੇਸ਼ ਅਤੇ ਦੁਨੀਆ ਵਿੱਚ ਯੋਗਦਾਨ ਕਰਨ ਦੀ ਸਮਰੱਥਾ ਨੂੰ ਕਮਜ਼ੋਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਬੰਗਾਲ ਵਿੱਚ ਮਹਾਰਿਸ਼ੀ ਅਰਵਿੰਦ, ਵਿਵੇਕਾਨੰਦ ਅਤੇ ਰਾਮਕ੍ਰਿਸ਼ਣ ਪਰਮਹੰਸ ਜਨਮੇ ਸਨ ਅਤੇ ਇਹੀ ਚੈਤਨਯ ਮਹਾਪ੍ਰਭੂ ਹੋਏ। ਬੰਗਾਲ ਨੇ ਹੀ ਸਭ ਤੋਂ ਚੰਗੇ ਵਿਗਿਆਨਿਕ, ਸਾਹਿਤਕਾਰ, ਸਭ ਤੋਂ ਵੱਡੇ ਕ੍ਰਾਂਤੀਕਾਰੀ ਸੁਭਾਸ਼ ਚੰਦਰ ਬੋਸ ਦੇਣ ਦਾ ਕੰਮ ਕੀਤਾ। ਬੰਗਾਲ ਹਮੇਸ਼ਾ ਦੇਸ਼ ਤੋਂ ਪੰਜ ਦਹਾਕੇ ਅੱਗੇ ਰਹਿ ਕੇ ਦੇਸ਼ ਦਾ ਮਾਰਗਦਰਸ਼ਨ ਕਰਦਾ ਸੀ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਭਾਰਤੀ ਚੇਤਨਾ ਦਾ ਬੌਧਿਕ ਪ੍ਰਕਾਸ਼ ਥੰਮ੍ਹ ਇੱਕ ਵਾਰ ਫਿਰ ਆਪਣੀ ਪੂਰੀ ਸ਼ਕਤੀ ਨਾਲ ਪੂਰੇ ਵਿਸ਼ਵ ਦੀ ਚੇਤਨਾ ਨੂੰ ਜਗਾਉਣ ਦਾ ਕੰਮ ਕਰੇਗਾ। ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਅਤੇ ਸ਼ੁਭੇਂਦੂ ਜੀ ਦੀ ਅਗਵਾਈ ਵਿੱਚ ਬੰਗਾਲ ਵਿੱਚ ਪਰਿਵਰਤਨ ਦੇ ਕਾਰਨ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਬੰਗਾਲ ਦੇਖਦੇ-ਦੇਖਦੇ ਭਾਰਤੀ ਚੇਤਨਾ ਦਾ ਪ੍ਰਕਾਸ਼ਮਈ ਪ੍ਰਕਾਸ਼ ਥੰਮ੍ਹ ਬਣ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮਹਾਰਿਸ਼ੀ ਅਰਵਿੰਦ ਨੂੰ ਪੜ੍ਹੇ ਬਿਨਾਂ ਭਾਰਤ ਨੂੰ ਸਮਝ ਨਹੀਂ ਸਕਦੇ। ਮਹਾਰਿਸ਼ੀ ਅਰਵਿੰਦ ਨੇ ਭਾਰਤ ਦੇ ਭੂਤਕਾਲ ਅਤੇ ਵਰਤਮਾਨ ਨੂੰ ਲਿਖਿਆ ਅਤੇ ਭਵਿੱਖ ਨੂੰ ਵੀ ਚਿੰਨ੍ਹਿਤ ਕਰ ਕੇ ਨਵੀਂ ਪੀੜ੍ਹੀ ਦੇ ਸਾਹਮਣੇ ਰੱਖਿਆ। ਮਹਾਰਿਸ਼ੀ ਅਰਵਿੰਦ ਦੀ ਹੀ ਵਾਣੀ ਹੈ ਕਿ ਇੱਕ ਦਿਨ ਭਾਰਤ ਮਾਤਾ ਨਿਸ਼ਚਿਤ ਤੌਰ ‘ਤੇ ਵਿਸ਼ਵ ਗੁਰੂ ਦੇ ਸਥਾਨ ‘ਤੇ ਮੁੜ ਸਥਾਪਿਤ ਹੋਵੇਗੀ ਅਤੇ ਪੂਰੇ ਵਿਸ਼ਵ ਨੂੰ ਆਪਣਾ ਸਰਬਸ਼੍ਰੇਸ਼ਠ ਦੇਣ ਦਾ ਯਤਨ ਕਰੇਗੀ।

ਸ਼੍ਰੀ ਅਮਿਤ ਸ਼ਾਹ ਨੇ ਯੁਵਾ ਪੀੜ੍ਹੀ ਨੂੰ ਕਿਹਾ ਕਿ ਉਹ ਸ਼ਬਦ ਅਤੇ ਭਾਸ਼ਾ ਨੂੰ ਸਮਝਣ, ਉਚਾਰਣਾਂ ਨੂੰ ਸ਼ੁੱਧ ਕਰਨ ਅਤੇ ਵਿਆਕਰਣ ਨੂੰ ਆਤਮਸਾਤ ਕਰਕੇ ਆਪਣੇ ਪ੍ਰਗਟਾਵੇ ਨੂੰ ਪ੍ਰਭਾਵਸ਼ਾਲੀ ਬਣਾਉਣ। ਇਹ ਸਮਾਜ ਵਿੱਚ ਨੌਜਵਾਨਾਂ ਦੀ ਸਵੀਕ੍ਰਿਤੀ ਕਈ ਗੁਣਾ ਵਧਾ ਦੇਵੇਗਾ।

ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਪੂਰਾ ਦੇਸ਼ ਵੰਦੇ ਮਾਤਰਮ ਦਾ 150ਵਾਂ ਵਰ੍ਹਾ ਮਨਾ ਰਿਹਾ ਹੈ ਅਤੇ ਅਜਿਹੇ ਸਮੇਂ ਵਿੱਚ ਇਸ ਮਿਊਜ਼ੀਅਮ ਆਫ਼ ਵਰਡ ਦਾ ਉਦਘਾਟਨ ਹੋ ਰਿਹਾ ਹੈ। ਪਲੈਟਫਾਰਮ ‘ਤੇ ਖੜ੍ਹੇ ਰਹਿ ਕੇ ਜਦੋਂ ਵੰਦੇ ਮਾਤਰਮ ਦਾ ਪੂਰਾ ਗਾਨ ਸੁਣਦੇ ਹਾਂ ਤਦ ਸਾਨੂੰ ਮਾਲੂਮ ਹੁੰਦਾ ਹੈ ਕਿ ਭਾਰਤ ਮਾਤਾ ਦੇ ਪ੍ਰਤੀ ਸਾਡਾ ਭਾਵ ਕੀ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹੇ ਵੱਡੇ ਬੋਧ ਤੋਂ ਆਜ਼ਾਦੀ ਦੇ 76-77 ਸਾਲ ਤੱਕ ਦੇਸ਼ ਅਣਜਾਣ ਰਹਿ ਗਿਆ।  ਖੁਸ਼ੀ ਦਾ ਵਿਸ਼ਾ ਹੈ ਕਿ ਅੱਜ ਹਰ ਸਕੂਲ ਵਿੱਚ ਵੰਦੇ ਮਾਤਰਮ ਪੂਰਾ ਗਾਇਆ ਜਾਂਦਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ 2024 ਵਿੱਚ ਬੰਗਲਾ ਨੂੰ ਸ਼ਾਸਤ੍ਰੀ ਭਾਸ਼ਾ ਦਾ ਦਰਜਾ ਦਿੱਤਾ। ਹਾਲ ਹੀ ਵਿੱਚ ਡਾ. ਸ਼ਯਾਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਯੰਤੀ ਵੀ ਮਨਾਈ ਗਈ। ਉਨ੍ਹਾਂ ਨੇ ਕਿਹਾ ਕਿ ਸ਼ਯਾਮਾ ਪ੍ਰਸਾਦ ਮੁਖਰਜੀ ਜੀ ਨੇ ਹੀ ਕੋਲਕਾਤਾ ਯੂਨੀਵਰਸਿਟੀ ਵਿੱਚ ਕਵੀ ਗੁਰੂ ਟੈਗੋਰ ਤੋਂ ਬੰਗਲਾ ਭਾਸ਼ਾ ਵਿੱਚ ਕਨਵੋਕੇਸ਼ਨ ਭਾਸ਼ਣ ਕਰਵਾਇਆ ਸੀ। ਇਹ ਅੰਗ੍ਰੇਜ਼ੀ ਸ਼ਾਸਨ ਦੇ ਸਮੇਂ ਪੂਰੀ ਭਾਰਤ ਦੀ ਯੂਨੀਵਰਸਿਟੀ ਵਿੱਚ ਪਹਿਲੀ ਵਾਰ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਬੰਗਾਲ ਫਿਰ ਤੋਂ ‘ਸੋਨਾਰ ਬੰਗਲਾ’ ਬਣਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ।

ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮਨੁੱਖ ਸਮਝਦਾ ਹੈ ਕਿ ਭਾਸ਼ਾ ਨੂੰ ਉਸ ਨੇ ਬਣਾਇਆ ਹੈ, ਲੇਕਿਨ ਉਹ ਮੰਨਦੇ ਹਨ ਕਿ ਭਾਸ਼ਾ ਨੇ ਮਨੁੱਖ ਨੂੰ ਬਣਾਇਆ ਹੈ। ਉਹ ਮਨੁੱਖ ਤਦ ਹੁੰਦਾ ਹੈ ਜਦੋਂ ਭਾਵ ਜਾਗ੍ਰਿਤ ਹੁੰਦਾ ਹੈ ਅਤੇ ਭਾਸ਼ਾ ਹੀ ਭਾਵ ਨੂੰ ਜਾਗ੍ਰਿਤ ਕਰਦੀ ਹੈ। ਭਾਸ਼ਾ ਦਾ ਮੂਲ ਸ਼ਬਦ ਅਤੇ ਆਪਣਾ ਭਾਸ਼ਾ ਦੇ ਸ਼ਬਦ ਹਨ। ਮਿਊਜ਼ੀਅਮ ਆਫ਼ ਵਰਡ ਇਨ੍ਹਾਂ ਨੂੰ ਅੱਗੇ ਵਧਾਏਗਾ। ਉਨ੍ਹਾਂ ਨੇ ਕਿਹਾ ਕਿ ਭਾਸ਼ਾ ਲਈ ਪੰਜ ਸੂਤਰ ਬਹੁਤ ਮਹੱਤਵਪੂਰਨ ਹਨ। ਇਨ੍ਹਾਂ ਵਿੱਚ- ਪਰਿਵਾਰ ਦੀ ਭਾਸ਼ਾ ਹੀ ਪਹਿਲੀ ਪਾਠਸ਼ਾਲਾ ਬਣੇ, ਮਾਂ ਦੀ ਭਾਸ਼ਾ ਵਿੱਚ ਹੀ ਬੱਚੇ ਦੀ ਪੜ੍ਹਾਈ ਹੋਵੇ, ਸਕੂਲ ਅਤੇ ਯੂਨੀਵਰਸਿਟੀ ਮੌਲਿਕ ਚਿੰਤਨ ਦਾ ਕੇਂਦਰ ਬਣਨ, ਤਦ ਹੀ ਅਸੀਂ ਸਿਰਜਣ ਵਿੱਚ ਆਪਣਾ ਯੋਗਦਾਨ ਦੇ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਮੌਲਿਕ ਚਿੰਤਨ ਦੀ ਸ਼ੁਰੂਆਤ ਯੂਨੀਵਰਸਿਟੀਆਂ ਨੂੰ ਕਰਨੀ ਚਾਹੀਦੀ ਹੈ। ਹਰ ਭਾਰਤੀ ਭਾਸ਼ਾ ਨੂੰ ਡਿਜੀਟਲ ਅਤੇ ਏਆਈ ਸਮਰੱਥ ਬਣਾ ਕੇ ਉਨ੍ਹਾਂ ਨੂੰ 1000 ਵਰ੍ਹੇ ਦੀ ਵਾਧੂ ਆਮਦਨ ਦੇਣ ਦਾ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਲਾਈਬ੍ਰੇਰੀ ਅਤੇ ਮਿਊਜ਼ੀਅਮ ਸਿਰਫ਼ ਭਵਨ ਵਿੱਚ ਸੀਮਿਤ ਨਾ ਹੋਣ, ਉਨ੍ਹਾਂ ਦੇ ਅੰਦਰ ਦੀਆਂ ਭਾਵਨਾਵਾਂ ਨੌਜਵਾਨਾਂ ਅਤੇ ਕਿਸ਼ੋਰਾਂ ਤੱਕ ਪਹੁੰਚਣ, ਇਸ ਦੇ ਲਈ ਅਭਿਆਨ ਚਲਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਹਰ ਯੁਵਾ ਆਪਣੀ ਮਾਤ੍ਰ ਭਾਸ਼ਾ ਦੇ ਨਾਲ-ਨਾਲ ਇੱਕ ਹੋਰ ਭਾਰਤੀ ਭਾਸ਼ਾ ਜ਼ਰੂਰ ਸਿੱਖੇ। ਇਸ ਨਾਲ ਅਸੀਂ ਨਾ ਸਿਰਫ਼ ਆਪਣੀ ਮਾਤ੍ਰ ਭਾਸ਼ਾ ਨੂੰ, ਸਗੋਂ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਨੂੰ ਲੰਬੀ ਉਮਰ ਦੇਣ ਦੀ ਦਿਸ਼ਾ ਵਿੱਚ ਅੱਗੇ ਵਧ ਸਕਦੇ ਹਾਂ। ਸ਼੍ਰੀ ਸ਼ਾਹ ਨੇ ਕਿਹਾ ਕਿ ਜੇਕਰ ਇਹ ਪੰਜ ਗੱਲਾਂ ਅੱਜ ਸਰਕਾਰਾਂ, ਸਿੱਖਿਆ ਵਿਵਸਥਾ ਅਤੇ ਖਾਸ ਕਰਕੇ ਦੇਸ਼ ਦੀ ਜਨਤਾ ਸਿਖਾਏ ਤਾਂ ਭਾਸ਼ਾਵਾਂ ਦੀ ਸੇਵਾ ਵਿੱਚ ਵੱਡਾ ਯੋਗਦਾਨ ਹੋਵੇਗਾ।

5.jpeg

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤੀ ਸੱਭਿਆਚਾਰ ਦਾ ਪ੍ਰਕਾਸ਼ ਥੰਮ੍ਹ ਮੰਨੀ ਜਾਣ ਵਾਲੀ ਬੰਗਾਲ ਦੀ ਧਰਤੀ ਤੋਂ ਸਾਨੂੰ ਸੰਕਲਪ ਲੈਣਾ ਚਾਹੀਦਾ ਹੈ ਕਿ ਅਸੀਂ ਸ਼ਬਦ ਤੋਂ ਸੱਭਿਆਚਾਰ ਨੂੰ ਤਾਕਤ ਦੇਵਾਂਗੇ। ਸੱਭਿਆਚਾਰ ਤੋਂ ਸਾਡਾ ਆਤਮ-ਵਿਸ਼ਵਾਸ ਜਗਾਵਾਂਗੇ ਅਤੇ ਆਤਮ-ਵਿਸ਼ਵਾਸ ਤੋਂ 2047 ਵਿੱਚ ‘ਵਿਕਸਿਤ ਭਾਰਤ’ ਬਣ ਕੇ ਭਾਰਤ ਮਾਤਾ ਨੂੰ ਵਿਸ਼ਵ ਗੁਰੂ ਬਣਾਉਣ ਦਾ ਆਪਣਾ ਸੁਪਨਾ ਪੂਰਾ ਕਰਾਂਗੇ। ਇਸ ਦੀ ਨੀਂਹ ਮਿਊਜ਼ੀਅਮ ਆਫ਼ ਵਰਡ ਬਣੇਗਾ।

************

ਆਰਕੇ/ਪੀਆਰ/ਪੀਐੱਸ/ਏਕੇ


(रिलीज़ आईडी: 2286666) आगंतुक पटल : 7
इस विज्ञप्ति को इन भाषाओं में पढ़ें: Telugu , English , Urdu , हिन्दी , Assamese , Bengali , Bengali-TR , Gujarati , Kannada