ਗ੍ਰਹਿ ਮੰਤਰਾਲਾ
ਜਨਗਣਨਾ 2027 ਦੇ ਪਹਿਲੇ ਪੜਾਅ ਦੇ ਤਹਿਤ ਤਮਿਲ ਨਾਡੂ ਅਤੇ ਤ੍ਰਿਪੁਰਾ ਵਿੱਚ ਸਵੈ-ਗਣਨਾ (Self-Enumeration) ਸ਼ੁਰੂ
ਕੇਰਲ ਅਤੇ ਨਾਗਾਲੈਂਡ ਵਿੱਚ ਘਰਾਂ ਦੇ ਸੂਚੀਕਰਣ ਅਤੇ ਘਰਾਂ ਦੀ ਗਣਨਾ ਦਾ ਖੇਤਰੀ ਕਾਰਜ ਜਾਰੀ
29 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪਹਿਲੇ ਪੜਾਅ ਦਾ ਕੰਮ ਸਫ਼ਲਤਾਪੂਰਵਕ ਪੂਰਾ
ਜਨਗਣਨਾ 2027 ਪਹਿਲੀ ਵਾਰ ਡਿਜੀਟਲ ਮਾਧਿਅਮਾਂ ਦੀ ਵਰਤੋਂ ਕਰਦੇ ਹੋਏ ਕੀਤੀ ਜਾ ਰਹੀ ਹੈ
ਅੰਕੜਿਆਂ ਦਾ ਸੰਕਲਨ ਸਮਰਪਿਤ ਮੋਬਾਈਲ ਐਪਲੀਕੇਸ਼ਨ ਰਾਹੀਂ ਕੀਤਾ ਜਾ ਰਿਹਾ ਹੈ ਅਤੇ ਰਵਾਇਤੀ ਘਰ-ਘਰ ਜਾ ਕੇ ਗਣਨਾ ਦੀ ਵਿਵਸਥਾ ਵੀ ਬਰਕਰਾਰ ਰੱਖੀ ਗਈ ਹੈ
ਜਨਗਣਨਾ ਐਕਟ, 1948, ਦੇ ਤਹਿਤ ਇਕੱਠੀਆਂ ਕੀਤੀਆਂ ਗਈਆਂ ਸਾਰੀਆਂ ਸੂਚਨਾਵਾਂ ਪੂਰੀ ਤਰ੍ਹਾਂ ਗੁਪਤ ਰੱਖੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੀ ਵਰਤੋਂ ਸਿਰਫ਼ ਅੰਕੜਾਤਮਕ ਵਿਸ਼ਲੇਸ਼ਣ ਅਤੇ ਵਿਕਾਸ ਯੋਜਨਾਵਾਂ ਦੇ ਨਿਰਮਾਣ ਲਈ ਕੀਤੀ ਜਾਂਦੀ ਹੈ
प्रविष्टि तिथि:
17 JUL 2026 3:17PM by PIB Chandigarh
ਜਨਗਣਨਾ 2027 ਦੇ ਪਹਿਲੇ ਪੜਾਅ ਦੇ ਤਹਿਤ ਘਰਾਂ ਦੇ ਸੂਚੀਕਰਣ ਅਤੇ ਘਰਾਂ ਦੀ ਗਣਨਾ (HLO)ਲਈ ਸਵੈ-ਗਣਨਾ (Self-Enumeration) ਦੀ ਸੁਵਿਧਾ ਅੱਜ ਤੋਂ ਤਮਿਲ ਨਾਡੂ ਅਤੇ ਤ੍ਰਿਪੁਰਾ ਵਿੱਚ ਸ਼ੁਰੂ ਹੋ ਗਈ ਹੈ। ਇਹ ਸੁਵਿਧਾ 31 ਜੁਲਾਈ, 2026 ਤੱਕ ਉਪਲਬਧ ਰਹੇਗੀ। ਇਸ ਤੋਂ ਬਾਅਦ 1 ਅਗਸਤ ਤੋਂ 30 ਅਗਸਤ, 2026 ਤੱਕ ਗਿਣਤੀ ਕਰਨ ਵਾਲੇ ਦੁਆਰਾ ਘਰ-ਘਰ ਜਾ ਕੇ ਖੇਤਰੀ ਗਣਨਾ ਦਾ ਕੰਮ ਕੀਤਾ ਜਾਵੇਗਾ।
ਇਨ੍ਹਾਂ ਰਾਜਾਂ ਦੇ ਨਿਵਾਸੀ ਅਧਿਕਾਰਤ ਸਵੈ-ਗਣਨਾ ਪੋਰਟਲ se.census.gov.in ਰਾਹੀਂ ਆਪਣੀ ਸਵੈ-ਗਣਨਾ ਪੂਰੀ ਕਰ ਸਕਦੇ ਹਨ। ਸਵੈ-ਗਣਨਾ ਪੂਰੀ ਹੋਣ ‘ਤੇ ਪ੍ਰਾਪਤ Self-Enumeration ID (SE ID) ਨੂੰ ਸੁਰੱਖਿਅਤ ਰੱਖਣ ਅਤੇ ਗਿਣਤੀ ਕਰਨ ਵਾਲੇ ਦੇ ਖੇਤਰੀ ਦੌਰੇ ਦੇ ਸਮੇਂ ਉਨ੍ਹਾਂ ਨੂੰ ਉਪਲਬਧ ਕਰਵਾਉਣ, ਤਾਂ ਜੋ HLO ਪ੍ਰਕਿਰਿਆ ਪਹੁੰਚਯੋਗਤਾ ਨਾਲ ਪੂਰੀ ਕੀਤੀ ਜਾ ਸਕੇ।
ਇਸ ਦਰਮਿਆਨ, ਕੇਰਲ ਅਤੇ ਨਾਗਾਲੈਂਡ ਵਿੱਚ ਘਰਾਂ ਦੇ ਸੂਚੀਕਰਣ ਅਤੇ ਘਰਾਂ ਦੀ ਗਣਨਾ ਦਾ ਖੇਤਰੀ ਕਾਰਜ ਜਾਰੀ ਹੈ, ਜੋ 30 ਜੁਲਾਈ, 2026 ਤੱਕ ਚੱਲੇਗਾ। ਜਿਨ੍ਹਾਂ ਪਰਿਵਾਰਾਂ ਨੇ ਸਵੈ-ਗਣਨਾ ਦਾ ਵਿਕਲਪ ਨਹੀਂ ਚੁਣਿਆ ਹੈ, ਉਨ੍ਹਾਂ ਨੂੰ ਗਿਣਤੀ ਕਰਨ ਵਾਲਿਆਂ ਦੁਆਰਾ ਘਰ-ਘਰ ਜਾ ਕੇ ਕਵਰ ਕੀਤਾ ਜਾਵੇਗਾ।
ਹੁਣ ਤੱਕ ਜਨਗਣਨਾ 2027 ਦੇ ਪਹਿਲੇ ਪੜਾਅ ਦਾ ਕਾਰਜ 29 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਫ਼ਲਤਾਪੂਰਵਕ ਪੂਰਾ ਹੋ ਚੁੱਕਿਆ ਹੈ। ਇਨ੍ਹਾਂ ਵਿੱਚ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ, ਆਂਧਰ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਬਿਹਾਰ, ਚੰਡੀਗੜ੍ਹ, ਛੱਤੀਗੜ੍ਹ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਓ, ਦਿੱਲੀ, ਗੋਆ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਲੱਦਾਖ, ਝਾਰਖੰਡ, ਕਰਨਾਟਕ, ਲਕਸ਼ਦ੍ਵੀਪ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮੇਘਾਲਿਆ, ਮਿਜ਼ੋਰਮ, ਓਡੀਸ਼ਾ, ਪੁਡੂਚੇਰੀ, ਪੰਜਾਬ, ਰਾਜਸਥਾਨ, ਸਿੱਕਮ, ਤੇਲੰਗਾਨਾ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਸ਼ਾਮਲ ਹਨ।
ਜਨਗਣਨਾ 2027 ਪਹਿਲੀ ਵਾਰ ਵਿਆਪਕ ਪੱਧਰ ‘ਤੇ ਡਿਜੀਟਲ ਮਾਧਿਅਮਾਂ ਦੀ ਵਰਤੋਂ ਕਰਦੇ ਹੋਏ ਆਯੋਜਿਤ ਕੀਤੀ ਜਾ ਰਹੀ ਹੈ। ਅੰਕੜਿਆਂ ਦਾ ਸੰਕਲਨ ਸਮਰਪਿਤ ਮੋਬਾਈਲ ਐਪਲੀਕੇਸ਼ਨ ਰਾਹੀਂ ਕੀਤਾ ਜਾ ਰਿਹਾ ਹੈ, ਜਦਕਿ ਪੂਰਨ ਅਤੇ ਸਟੀਕ ਕਵਰੇਜ ਨੂੰ ਯਕੀਨੀ ਬਣਾਉਣ ਲਈ ਰਵਾਇਤੀ ਘਰ-ਘਰ ਜਾ ਕੇ ਗਣਨਾ ਦੀ ਵਿਵਸਥਾ ਵੀ ਬਰਕਰਾਰ ਰੱਖੀ ਗਈ ਹੈ। ਇਸ ਪੜਾਅ ਵਿੱਚ ਨੋਟੀਫਾਈਡ 33 ਸਵਾਲਾਂ ਵਾਲੀਂ ਢਾਂਚਾਗਤ ਪ੍ਰਸ਼ਨਾਵਲੀ ਰਾਹੀਂ ਆਵਾਸ ਦੀ ਸਥਿਤੀ, ਪਰਿਵਾਰ ਸਬੰਧੀ ਵੇਰਵੇ, ਉਪਲਬਧ ਸੁਵਿਧਾਵਾਂ ਅਤੇ ਪਰਿਵਾਰਾਂ ਦੀ ਮਲਕੀਅਤ ਵਾਲੀਆਂ ਸੰਪਤੀਆਂ ਨਾਲ ਸਬੰਧਿਤ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਜਨਗਣਨਾ ਐਕਟ, 1948 ਦੇ ਤਹਿਤ ਇਕੱਠੀਆਂ ਕੀਤੀਆਂ ਗਈਆਂ ਸਾਰੀਆਂ ਸੂਚਨਾਵਾਂ ਪੂਰੀ ਤਰ੍ਹਾਂ ਗੁਪਤ ਰੱਖੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੀ ਵਰਤੋਂ ਸਿਰਫ਼ ਅੰਕੜਾਤਮਕ ਵਿਸ਼ਲੇਸ਼ਣ ਅਤੇ ਵਿਕਾਸ ਯੋਜਨਾਵਾਂ ਦੇ ਨਿਰਮਾਣ ਲਈ ਕੀਤੀ ਜਾਂਦੀ ਹੈ। ਨੋਟੀਫਾਈਡ ਰਾਜਾਂ ਅਤੇ ਕੇਂਦਰ ਸ਼ਾਸਿਤ ਖੇਤਰਾਂ ਦੇ ਸਾਰੇ ਨਿਵਾਸੀਆਂ ਨੂੰ ਅਪੀਲ ਹੈ ਕਿ ਉਹ ਜਨਗਣਨਾ ਪ੍ਰਕਿਰਿਆ ਵਿੱਚ ਸਰਗਰਮ ਭਾਗੀਦਾਰੀ ਨਿਭਾਉਣ ਅਤੇ ਗਿਣਤੀ ਕਰਨ ਵਾਲਿਆਂ ਨੂੰ ਜ਼ਰੂਰੀ ਜਾਣਕਾਰੀ ਦੇ ਕੇ ਪੂਰਾ ਸਹਿਯੋਗ ਪ੍ਰਦਾਨ ਕਰਨ।
************
ਆਰਕੇ/ਆਰਆਰ/ਪੀਐੱਸ/ਸ਼ੀਨਮ
(रिलीज़ आईडी: 2285798)
आगंतुक पटल : 3