ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਆਈਸੀਐੱਮਆਰ ਦੇ ਇੱਕ ਅਧਿਐਨ ਤੋਂ ਪਾਇਆ ਗਿਆ ਕਿ ਡਰੋਨ ਦੀ ਮਦਦ ਨਾਲ ਟੀਬੀ ਦੇ ਨਮੂਨਿਆਂ ਦਾ ਟ੍ਰਾਂਸਪੋਰਟ ਤੇਲੰਗਾਨਾ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਡਾਇਗਨੌਸਟਿਕ ਦੇ ਸਮੇਂ ਅਤੇ ਮਰੀਜ਼ਾਂ ਦੇ ਖਰਚਿਆਂ ਨੂੰ ਘੱਟਾ ਸਕਦਾ ਹੈ


ਆਈਸੀਐੱਮਆਰ ਦੀ ਆਈ-ਡਰੋਨ ਪਹਿਲਕਦਮੀ ਦੇ ਤਹਿਤ ਕੀਤੀ ਗਈ ਰਿਸਰਚ ਤੋਂ ਮੁਸ਼ਕਿਲ ਖੇਤਰਾਂ ਵਿੱਚ ਟੀਬੀ ਡਾਇਗਨੌਸਟਿਕ ਸੇਵਾਵਾਂ ਤੱਕ ਪਹੁੰਚ ਨੂੰ ਮਜ਼ਬੂਤ ਕਰਨ ਦੀ ਡਰੋਨ ਤਕਨਾਲੋਜੀ ਦੀ ਸਮਰੱਥਾ ਦਾ ਪਤਾ ਲੱਗਦਾ ਹੈ

प्रविष्टि तिथि: 16 JUL 2026 10:45AM by PIB Chandigarh

ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਨੇ ਆਪਣੀ ਪ੍ਰਮੁੱਖ ਆਈ-ਡਰੋਨ ਪਹਿਲਕਦਮੀ ਦੇ ਤਹਿਤ ਇਹ ਪ੍ਰਦਰਸ਼ਿਤ ਕੀਤਾ ਹੈ ਕਿ ਟੀਬੀ ਦੇ ਥੁੱਕ ਦੇ ਨਮੂਨਿਆਂ ਦੇ ਡਰੋਨ ਦੀ ਸਹਾਇਤਾ ਪ੍ਰਾਪਤ ਟਰਾਂਸਪੋਰਟ ਨਾਲ ਦੂਰ-ਦਰਾਡੇ ਅਤੇ ਘੱਟ ਸੁਵਿਧਾ ਵਾਲੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਡਾਇਗਨੌਸਟਿਕ ਸੇਵਾਵਾਂ ਤੱਕ ਪਹੁੰਚ ਵਿੱਚ ਜ਼ਿਕਰਯੋਗ ਸੁਧਾਰ ਹੋ ਸਕਦਾ ਹੈ। 

ਇਹ ਪਰਿਣਾਮ ਤੇਲੰਗਾਨਾ ਦੇ ਯਾਦਦ੍ਰੀ-ਭੁਵਨਗਿਰੀ ਜ਼ਿਲ੍ਹੇ ਵਿੱਚ AIIMS ਬੀਬੀਨਗਰ ਅਤੇ ਜ਼ਿਲ੍ਹਾਂ ਟੀਬੀ ਦਫ਼ਤਰ ਦੇ ਸਹਿਯੋਗ ਨਾਲ ਰਾਸ਼ਟਰੀ ਟੀਬੀ ਦੇ ਖ਼ਾਤਮੇ ਸਬੰਧੀ ਪ੍ਰੋਗਰਾਮ (NTEP) ਦੇ ਤਹਿਤ ਕੀਤੇ ਗਏ ਇੱਕ ਪ੍ਰੋਗਰਾਮ-ਅਧਾਰਿਤ ਅਧਿਐਨ ਨਾਲ ਸਾਹਮਣੇ ਆਏ ਹਨ। ਇਸ ਅਧਿਐਨ ਵਿੱਚ ਟੀਬੀ ਡਾਇਗਨੌਸਟਿਕ ਲਈ ਮਰੀਜ਼ਾਂ ਦੀ ਯਾਤਰਾ ਦੀ ਪਰੰਪਰਾਗਤ ਪ੍ਰਣਾਲੀ ਦੇ ਮੁਕਾਬਲੇ ਡਰੋਨ-ਅਧਾਰਿਤ ਮਾਡਲ ਨਾਲ ਕੀਤੀ ਗਈ, ਜਿਸ ਵਿੱਚ ਤਰਜੀਹੀ ਸਿਹਤ ਕੇਂਦਰਾਂ (ਪੀਐੱਚਸੀ) ਅਤੇ ਉੱਪ-ਕੇਂਦਰਾਂ (SC) ਨਾਲ ਥੁੱਕ ਦੇ ਨਮੂਨੇ ਇਕੱਠੇ ਕੀਤੇ ਗਏ ਅਤੇ ਡਰੋਨ ਦੁਆਰਾ ਮਨੋਨੀਤ ਟੀਬੀ ਡਾਇਗਨੌਸਟਿਕ ਲੈਬਾਰਟਰੀਜ਼ (ਟੀਯੂ) ਤੱਕ ਪਹੁੰਚਾਏ ਗਏ।

ਇਸ ਅਧਿਐਨ ਵਿੱਚ 840 ਪ੍ਰਤੀਭਾਗੀਆਂ ਨੂੰ ਸ਼ਾਮਲ ਕੀਤਾ ਗਿਆ ਅਤੇ ਪਾਇਆ ਗਿਆ ਕਿ ਡਰੋਨ ਅਧਾਰਿਤ ਨਮੂਨੇ ਦੀ ਟਰਾਂਸਪੋਰਟ ਸ਼ੁਰੂ ਹੋਣ ਤੋਂ ਬਾਅਦ ਟੀਬੀ ਡਾਇਗਨੌਸਟਿਕ ਲਈ ਔਸਤ ਸਮਾਂ 15 ਦਿਨ ਤੋਂ ਘੱਟ ਕੇ 5 ਦਿਨ ਹੋ ਗਈ। ਇਸ ਨਾਲ ਡਾਇਗਨੌਸਟਿਕ ਵਿੱਚ ਹੋਣ ਵਾਲੀ ਦੇਰੀ ਵਿੱਚ ਵੀ ਕਾਫੀ ਕਮੀ ਆਈ, ਜਿਸ ਨਾਲ ਬਿਮਾਰੀ ਦੀ ਜਲਦੀ ਪੁਸ਼ਟੀ ਸੰਭਵ ਹੋ ਸਕੀ ਅਤੇ ਕਲੀਨਿਕਲ ਫੈਸਲੇ ਲੈਣ ਵਿੱਚ ਤੇਜ਼ੀ ਆਈ ਹੈ।

ਮਹੱਤਵਪੂਰਨ ਗੱਲ ਇਹ ਹੈ ਕਿ ਇਸ ਅਧਿਐਨ ਵਿੱਚ ਰੋਗੀਆਂ ‘ਤੇ ਪੈਣ ਵਾਲੇ ਵਿੱਤੀ ਬੋਝ ਵਿੱਚ ਜ਼ਿਕਰਯੋਗ ਘਾਟ ਦੇਖੀ ਗਈ। ਟੀਬੀ ਡਾਇਗਨੌਸਟਿਕ ਲਈ ਨਿਜੀ ਤੌਰ ‘ਤੇ ਹੋਣ ਵਾਲੇ ਔਸਤ ਖਰਚ (OOPE) ਪਰੰਪਰਾਗਤ ਟਰਾਂਸਪੋਰਟ ਪ੍ਰਣਾਲੀ ਦੇ ਤਹਿਤ ਲਗਭਗ 9,451 ਰੁਪਏ ਤੋਂ ਘੱਟ ਕੇ ਡਰੋਨ-ਅਧਾਰਿਤ ਪੜਾਅ ਵਿੱਚ ਲਗਭਗ 91 ਰੁਪਏ ਰਹਿ ਗਏ। ਇਹ ਕਮੀ ਮੁੱਖ ਤੌਰ ‘ਤੇ ਯਾਤਰਾ ਲਾਗਤ ਵਿੱਚ ਕਮੀ, ਵੇਤਨ ਹਾਨੀ ਵਿੱਚ ਕਮੀ ਅਤੇ ਰੋਗੀਆਂ ਦੇ ਘਰਾਂ ਕੋਲ ਥੁੱਕ ਦੇ ਨਮੂਨੇ ਇਕੱਠੇ ਕਰਨ ਦੀ ਸੁਵਿਧਾ ਦੀ ਉਪਲਬਧਤਾ ਕਾਰਨ ਹੋਈ। ਵਿਸ਼ੇਸ਼ ਤੌਰ ‘ਤੇ, ਡਰੋਨ-ਅਧਾਰਿਤ ਪੜਾਅ ਦੌਰਾਨ ਔਸਤ OOPE ਜ਼ੀਰੋ ਸੀ, ਜਿਸ ਨਾਲ ਪਤਾ ਲੱਗਿਆ ਹੈ ਕਿ ਕਈ ਪ੍ਰਤੀਭਾਗੀਆਂ ਨੂੰ ਡਾਇਗਨੌਸਟਿਕ ਲਈ ਯਾਤਰਾ ਸਬੰਧੀ ਕੋਈ ਖਰਚ ਨਹੀਂ ਕਰਨਾ ਪੈਂਦਾ। ਇਹ ਉਪਾਅ 11 ਤਰਜੀਹੀ ਸਿਹਤ ਕੇਂਦਰਾਂ, 60 ਉੱਪ-ਕੇਂਦਰਾਂ ਅਤੇ 4 ਟੀਬੀ ਯੂਨੀਟਾਂ ਨੂੰ ਜੋੜਣ ਵਾਲੇ ਇੱਕ ਹਬ-ਐਂਡ-ਸਪੋਕ ਨੈੱਟਵਰਕ ਰਾਹੀਂ ਲਾਗੂ ਕੀਤਾ ਗਿਆ ਸੀ, ਇਸ ਨਾਲ ਰੋਗੀਆਂ ਨੂੰ ਡਾਇਗਨੌਸਟਿਕ ਕੇਂਦਰਾਂ ਤੱਕ ਲੰਬੀ ਦੂਰੀ ਤੈਅ ਕਰਨ ਦੀ ਬਜਾਏ ਆਪਣੇ ਪਿੰਡਾਂ ਕੋਲ ਸਥਿਤ ਸਿਹਤ ਸੁਵਿਧਾਵਾਂ ਵਿੱਚ ਥੁੱਕ ਦੇ ਨਮੂਨੇ ਜਮ੍ਹਾਂ ਕਰਨ ਦੀ ਸੁਵਿਧਾ ਮਿਲੀ। 

ਇਨ੍ਹਾਂ ਪਰਿਣਾਮਾਂ 'ਤੇ ਬੋਲਦੇ ਹੋਏ, ਸਿਹਤ ਖੋਜ ਵਿਭਾਗ ਦੇ ਸਕੱਤਰ ਅਤੇ ਆਈਸੀਐੱਮਆਰ ਦੇ ਡਾਇਰੈਕਟਰ ਜਨਰਲ, ਡਾ. ਰਾਜੀਵ ਬਹਿਲ ਨੇ ਕਿਹਾ, "ਕਿਫਾਇਤੀ ਅਤੇ ਸਮੇਂ ਸਿਰ ਡਾਇਗਨੌਸਟਿਕ ਸਹੂਲਤਾਂ ਭਾਰਤ ਦੇ ਟੀਬੀ ਦੇ ਖਾਤਮੇ ਦੇ ਯਤਨਾਂ ਦਾ ਕੇਂਦਰ ਬਿੰਦੂ ਬਣੀਆਂ ਹੋਈਆਂ ਹਨ। ਇਹ ਅਧਿਐਨ ਦਰਸਾਉਂਦਾ ਹੈ ਕਿ ਕਿਵੇਂ ਤਕਨਾਲੌਜੀ ਭੂਗੋਲਿਕ ਰੁਕਾਵਟਾਂ ਨੂੰ ਦੂਰ ਕਰਨ ਅਤੇ ਮਰੀਜ਼ਾਂ, ਵਿਸ਼ੇਸ਼ ਤੌਰ ‘ਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ‘ਤੇ ਵਿੱਤੀ ਬੋਝ ਘੱਟ ਕਰਨ ਵਿੱਚ ਮਦਦ ਕਰ ਸਕਦੀ ਹੈ। ਆਈ-ਡ੍ਰੋਨ ਪਹਿਲਕਦਮੀ ਰਾਹੀਂ ਪ੍ਰਾਪਤ ਕੀਤੇ ਸਬੂਤ ਭਵਿੱਖ ਦੇ ਜਨਤਕ ਸਿਹਤ ਨਵੀਨਤਾਵਾਂ ਨੂੰ ਸੂਚਿਤ ਕਰਨ ਵਿੱਚ ਸਹਾਇਕ ਹੋਣਗੇ ਅਤੇ ਨਾਲ ਹੀ ਮੌਜੂਦਾ ਸਿਹਤ ਸੰਭਾਲ ਡਿਲੀਵਰੀ ਪ੍ਰਣਾਲੀਆਂ ਦੇ ਪੂਰਕ ਵੀ ਹੋਣਗੇ।"

ਮਾਤਰਾਤਮਕ ਪਰਿਣਾਮਾਂ ਦੇ ਨਾਲ-ਨਾਲ, ਅਧਿਐਨ ਵਿੱਚ ਭਾਗ ਲੈਣ ਵਾਲੇ ਸਿਹਤ ਕਰਮਚਾਰੀਆਂ ਨੇ ਦੱਸਿਆ ਕਿ ਡਰੋਨ-ਅਧਾਰਿਤ ਟਰਾਂਸਪੋਰਟ ਨਾਲ ਦੇਰੀ ਘੱਟ ਹੋਈ, ਸੰਚਾਲਨ ਕੁਸ਼ਲਤਾ ਵਿੱਚ ਸੁਧਾਰ ਹੋਇਆ ਅਤੇ ਸ਼ੁਰੂਆਤੀ ਪਛਾਣ ਤੋਂ ਬਾਅਦ ਭਾਈਚਾਰੇ ਦੁਆਰਾ ਇਸ ਨੂੰ ਚੰਗੀ ਤਰ੍ਹਾਂ ਸਵੀਕਾਰ ਕੀਤਾ ਗਿਆ। ਅਧਿਐਨ ਵਿੱਚ ਮੌਸਮ, ਪੇਅਲੋਡ ਸੀਮਾਵਾਂ ਅਤੇ ਨਿਰੰਤਰ ਸਿਖਲਾਈ ਦੀ ਜ਼ਰੂਰਤ ਵਰਗੇ ਸੰਚਾਲਨ ਸਬੰਧੀ ਪਹਿਲੂਆਂ ਦੀ ਵੀ ਪਛਾਣ ਕੀਤੀ ਗਈ, ਜੋ ਵਿਆਪਕ ਲਾਗੂ ਕਰਨ ਲਈ ਸਾਵਧਾਨੀਪੂਰਵਕ ਯੋਜਨਾਬੰਦੀ ਦੀ ਮਹੱਤਤਾ ਨੂੰ ਉਜਾਗਰ ਕਰਦੇ ਹਨ।

ਖੋਜਕਰਤਾਵਾਂ ਨੇ ਦੱਸਿਆ ਕਿ ਇਹ ਪਰਿਣਾਮ ਇੱਕ ਜ਼ਿਲ੍ਹੇ ਵਿੱਚ ਪ੍ਰੋਗਰਾਮ ਦੇ ਲਾਗੂ ਕਰਨ 'ਤੇ ਅਧਾਰਿਤ ਹਨ ਅਤੇ ਭੂਗੋਲਿਕ ਤੌਰ 'ਤੇ ਚੁਣੌਤੀਪੂਰਨ ਖੇਤਰਾਂ ਵਿੱਚ ਸਿਹਤ ਸੰਭਾਲ ਡਿਲਵਰੀ ਨੂੰ ਮਜ਼ਬੂਤ ​​ਕਰਨ ਵਿੱਚ ਡਰੋਨ-ਅਧਾਰਿਤ ਲੌਜਿਸਟਿਕਸ ਦੀ ਭੂਮਿਕਾ ਦਾ ਮੁਲਾਂਕਣ ਕਰਨ ਲਈ ਮਹੱਤਵਪੂਰਨ ਵਿਵਹਾਰਕ ਸਬੂਤ ਪ੍ਰਦਾਨ ਕਰਦੀਆਂ ਹਨ। ਵੱਖ-ਵੱਖ ਖੇਤਰਾਂ ਵਿੱਚ ਅੱਗੇ ਦੇ ਲਾਗੂ ਕਰਨ ਨਾਲ ਸੂਚਿਤ ਫੈਸਲਾ ਲੈਣ ਲਈ ਵਾਧੂ ਸਬੂਤ ਇਕੱਠੇ ਕਰਨ ਵਿੱਚ ਮਦਦ ਮਿਲੇਗੀ।

ਇਹ ਅਧਿਐਨ ਆਈਸੀਐੱਮਆਰ ਦੀ ਆਈ-ਡਰੋਨ ਪਹਿਲ ਦੇ ਤਹਿਤ ਪ੍ਰਾਪਤ ਵਧਦੇ ਸਬੂਤਾਂ ਨੂੰ ਹੋਰ ਪੁਸ਼ਟੀ ਕਰਦਾ ਹੈ, ਜੋ ਦੇਸ਼ ਭਰ ਦੇ ਮੁਸ਼ਕਲ ਇਲਾਕਿਆਂ ਵਿੱਚ ਸਿਹਤ ਸੇਵਾਵਾਂ ਤੱਕ ਪਹੁੰਚ ਵਿੱਚ ਸੁਧਾਰ ਲਿਆਉਣ ਲਈ ਟੀਕਿਆਂ, ਦਵਾਈਆਂ, ਖੂਨ ਦੇ ਉਤਪਾਦਾਂ, ਡਾਇਗਨੌਸਟਿਕ ਨਮੂਨਿਆਂ, ਟਿਸ਼ੂਆਂ ਆਦਿ ਦੇ ਟ੍ਰਾਂਸਪੋਰਟ ਲਈ ਡਰੋਨ ਦੇ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਵਰਤੋਂ ਦੀ ਸੰਭਾਵਨਾਵਾਂ ਦਾ ਪਤਾ ਲਗਾ ਰਹੇ ਹਨ। ਪੂਰਾ ਅਧਿਐਨ ਇਸ ਲਿੰਕ 'ਤੇ ਉਪਲਬਧ ਹੈ:

https://journals.theunion.org/content/ijtldo/3/2/70.abstract

ਇਸ ਅਧਿਐਨ ਨਾਲ ਸਬੰਧਿਤ ਇੱਕ ਹੋਰ ਲੇਖ ਇੱਥੇ ਦੇਖਿਆ ਜਾ ਸਕਦਾ ਹੈ:

https://journals.sagepub.com/doi/full/10.1177/20552076251406320

 

************

ਐੱਸਆਰ/ਜੀਐੱਸ/ਐੱਸਜੇ


(रिलीज़ आईडी: 2285395) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी , Gujarati , Telugu