PIB Backgrounder
azadi ka amrit mahotsav

ਭਾਰਤ-ਆਸਟ੍ਰੇਲੀਆ ਸਿਵਿਲ ਪ੍ਰਮਾਣੂ ਸਹਿਯੋਗ


ਭਾਰਤ ਦੇ ਸਵੱਛ ਊਰਜਾ ਪ੍ਰੋਗਰਾਮ ਲਈ ਲੰਬੇ ਸਮੇਂ ਲ ਆਸਟ੍ਰੇਲੀਆਈ ਯੂਰੇਨੀਅਮ ਨੂੰ ਸੁਰੱਖਿਅਤ ਕਰਨ ਲਈ ਪ੍ਰਸ਼ਾਸਕੀ ਵਿਵਸਥਾ ‘ਤੇ ਦਸਤਖ਼ਤ

प्रविष्टि तिथि: 14 JUL 2026 4:01PM by PIB Chandigarh

ਭਾਰਤ ਦੇ ਲੰਬੇ ਸਮੇਂ ਦੇ ਪ੍ਰਮਾਣੂ ਊਰਜਾ ਪ੍ਰੋਗਰਾਮ ਨੂੰ ਹੁਲਾਰਾ

9 ਜੁਲਾਈ 2026 ਨੂੰ ਮੈਲਬੌਰਨ ਵਿੱਚ ਆਯੋਜਿਤ ਤੀਜਾ ਭਾਰਤ-ਆਸਟ੍ਰੇਲੀਆ ਸਲਾਨਾ ਸਮਿਟ ਦੁਵੱਲੇ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਸਾਬਿਤ ਹੋਇਆ ਹੈ। ਦੋਵਾਂ ਦੇਸ਼ਾਂ ਨੇ ਆਪਣੀ ਵਿਆਪਕ ਰਣਨੀਤਕ ਸਾਂਝੇਦਾਰੀ ਦੀ ਪੁਸ਼ਟੀ ਕੀਤੀ। ਸਮਿਟ ਵਿੱਚ ਸਮੁੰਦਰੀ ਸੁਰੱਖਿਆ, ਊਰਜਾ ਸੁਰੱਖਿਆ, ਸਾਈਬਰ ਸਹਿਯੋਗ, ਮਹੱਤਵਪੂਰਨ ਤਕਨਾਲੋਜੀਆਂ, ਹੁਨਰ ਵਿਕਾਸ ਅਤੇ ਉੱਦਮਤਾ ਵਰਗੇ ਖੇਤਰਾਂ ਵਿੱਚ ਠੋਸ ਨਤੀਜੇ ਸਾਹਮਣੇ ਆਏ। ਇਸ ਦੇ ਨਾਲ ਹੀ ਤਰਜੀਹ ਵਾਲੇ ਖੇਤਰਾਂ ਵਿੱਚ ਸਹਿਯੋਗ ਦਾ ਦਾਇਰਾ ਹੋਰ ਵਧੇਰੇ ਵਿਸਤ੍ਰਤ ਹੋਇਆ।

ਸਮਿਟ ਦਾ ਇੱਕ ਪ੍ਰਮੁੱਖ ਨਤੀਜਾ ਭਾਰਤ-ਆਸਟ੍ਰੇਲੀਆ ਸਿਵਿਲ ਪ੍ਰਮਾਣੂ ਸਹਿਯੋਗ ਸਮਝੌਤੇ ਤਹਿਤ ਪ੍ਰਸ਼ਾਸਕੀ ਵਿਵਸਥਾ ਨੂੰ ਆਖਰੀ ਰੂਪ ਦੇਣਾ ਸੀ। ਇਹ ਸਮਝੌਤਾ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ (ਆਈਏਈਏ) ਦੀ ਨਿਗਰਾਨੀ ਵਿਵਸਥਾ ਦੇ ਤਹਿਤ ਸ਼ਾਂਤੀਪੂਰਨ ਉਦੇਸ਼ਾਂ ਲਈ ਆਸਟ੍ਰੇਲੀਆ ਤੋਂ ਭਾਰਤ ਨੂੰ ਲੰਬੇ ਸਮੇਂ ਲਈ ਯੂਰੇਨੀਅਮ ਨਿਰਯਾਤ ਦਾ ਰਾਹ ਪੱਧਰਾ ਹੋਇਆ ਹੈ। ਵਿਸ਼ਵ ਦੇ ਕੁੱਲ ਯੂਰੇਨੀਅਮ ਭੰਡਾਰ ਦਾ ਇੱਕ-ਤਿਹਾਈ ਤੋਂ ਵੱਧ ਹਿੱਸਾ ਆਸਟ੍ਰੇਲੀਆ ਕੋਲ ਹਨ, ਜਿਸ ਨਾਲ ਉਹ ਇਸ ਸਰੋਤ ਦਾ ਸਭ ਤੋਂ ਵੱਡਾ ਭੰਡਾਰ ਵਾਲਾ ਦੇਸ਼ ਹੈ। ਆਸਟ੍ਰੇਲੀਆਈ ਯੂਰੇਨੀਅਮ ਦੀ ਯਕੀਨੀ ਉਪਲਬਧਤਾ ਭਾਰਤ ਦੇ ਤੇਜ਼ੀ ਨਾਲ ਵਿਸਤਾਰ ਹੋ ਰਹੇ ਪ੍ਰਮਾਣੂ ਊਰਜਾ ਪ੍ਰੋਗਰਾਮ ਲਈ ਈਂਧਨ ਸਪਲਾਈ ਨੂੰ ਹੋਰ ਵਧੇਰੇ ਮਜ਼ਬੂਤ ਬਣਾਏਗੀ।

ਇਹ ਵਿਵਸਥਾ ਭਾਰਤ ਦੀ ਲੰਬੇ ਸਮੇਂ ਤੋਂ ਊਰਜਾ ਸੁਰੱਖਿਆ ਅਤੇ ਪ੍ਰਮਾਣੂ ਇੱਛਾਵਾਂ ਲਈ ਵੀ ਮਹੱਤਵਪੂਰਨ ਹੈ। ਇਹ ਪ੍ਰਮਾਣੂ ਊਰਜਾ ਮਿਸ਼ਨ ਦਾ ਪੂਰਕ ਹੈ, ਜਿਸ ਦਾ ਟੀਚਾ 2047 ਤੱਕ 100 ਗੀਗਾਵਾਟ ਪ੍ਰਮਾਣੂ ਊਰਜਾ ਸਮਰੱਥਾ ਹੈ। ਇਹ ਦਸੰਬਰ 2025 ਵਿੱਚ ਲਾਗੂ ਕੀਤੇ ਗਏ 'ਸਸਟੇਨੇਬਲ ਹਾਰਨੈਸਿੰਗ ਐਂਡ ਪ੍ਰਮੋਸ਼ਨ ਆਫ ਨਿਊਕਲੀਅਰ ਐਨਰਜੀ ਫਾਰ ਟ੍ਰਾਂਸਫਾਰਮਿੰਗ ਇੰਡੀਆ (ਸ਼ਾਂਤੀ) ਐਕਟ, 2025' ਨੂੰ ਵੀ ਮਜ਼ਬੂਤੀ ਦਿੰਦਾ ਹੈ। ਇਹ ਐਕਟ ਭਾਰਤੀ ਨਿਜੀ ਕੰਪਨੀਆਂ ਅਤੇ ਸਾਂਝੇ ਉੱਦਮਾਂ ਨੂੰ ਨਿਊਕਲੀਅਰ ਪਾਵਰ ਪਲਾਂਟਾਂ ਦੇ ਨਿਰਮਾਣ, ਮਾਲਕੀ ਅਤੇ ਸੰਚਾਲਨ ਵਿੱਚ ਹਿੱਸਾ ਲੈਣ ਦੇ ਸਮਰੱਥ ਬਣਾਉਂਦਾ ਹੈ। ਯਕੀਨੀ ਲੰਬੇ ਸਮੇਂ ਦੇ ਯੂਰੇਨੀਅਮ ਸਪਲਾਈ ਡੈਵਲਪਰਸ, ਨਿਵੇਸ਼ਕਾਂ ਅਤੇ ਉਦਯੋਗ ਨੂੰ ਵਧੇਰੇ ਵਿਸ਼ਵਾਸ ਪ੍ਰਦਾਨ ਕਰਦੀ ਹੈ ਅਤੇ ਸਮੇਂ ਤੇ ਪ੍ਰੋਜੈਕਟ ਲਾਗੂ ਕਰਨ ਵਿੱਚ ਸਹਾਇਤਾ ਕਰਦੀ ਹੈ ਸ਼ਾਂਤੀ ਐਕਟ ਅਤੇ ਪ੍ਰਸ਼ਾਸਕੀ ਵਿਵਸਥਾ ਨੀਤੀਗਤ ਢਾਂਚਾ ਪ੍ਰਦਾਨ ਕਰਦੇ ਹਨ ਅਤੇ ਊਰਜਾ ਸੁਰੱਖਿਆ ਲਈ ਪ੍ਰਮਾਣੂ ਊਰਜਾ ਦਾ ਵਿਸਥਾਰ ਕਰਨ ਅਤੇ ਨਿਰੰਤਰ ਆਰਥਿਕ ਵਿਕਾਸ ਵਿੱਚ ਸਹਾਇਤਾ ਕਰਨ ਲਈ ਜ਼ਰੂਰੀ ਈਂਧਨ ਸੁਰੱਖਿਆ ਮਜ਼ਬੂਤ ਕਰਦੇ ਹਨ। Read More About the SHANTI Act.

ਭਾਰਤ ਦਾ ਪ੍ਰਮਾਣੂ ਊਰਜਾ ਲੈਂਡਸਕੇਪ

ਭਾਰਤ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਸਵੱਛ ਆਰਥਿਕ ਵਿਕਾਸ ਵਿੱਚ ਸਹਾਇਤਾ ਕਰਨ ਲਈ ਆਪਣੇ ਪ੍ਰਮਾਣੂ ਊਰਜਾ ਪ੍ਰੋਗਰਾਮ ਦਾ ਲਗਾਤਾਰ ਵਿਸਥਾਰ ਕਰ ਰਹੇ ਹਨ। ਸਵਦੇਸ਼ੀ ਤਕਨਾਲੋਜੀਆਂ ਅਤੇ ਲੰਬੇ ਸਮੇਂ ਦੀ ਯੋਜਨਾ ਦੁਆਰਾ ਸਮਰਥਿਤ, ਪ੍ਰਮਾਣੂ ਊਰਜਾ ਭਾਰਤ ਦੇ ਲੋਅ- ਕਾਰਬਨ ਊਰਜਾ ਪਰਿਵਰਤਨ ਵਿੱਚ ਤੇਜ਼ੀ ਨਾਲ ਮਹੱਤਵਪੂਰਨ ਭੂਮਿਕਾ ਨਿਭਾਏਗਾ।

  • ਭਾਰਤ ਵਰਤਮਾਨ ਵਿੱਚ 8.78 ਗੀਗਾਵਾਟ (ਜੀਡਬਲਿਊ) ਦੀ ਕੁੱਲ ਸਥਾਪਿਤ ਸਮਰੱਥਾ ਨਾਲ 7 ਸਾਈਟਾਂ ਤੇ 24 ਪ੍ਰਮਾਣੂ ਊਰਜਾ ਰਿਐਕਟਰਾਂ ਦਾ ਸੰਚਾਲਨ ਕਰਦਾ ਹੈ।
  • 8000 ਮੈਗਾਵਾਟ ਦੀ ਸਾਂਝੀ ਸਮਰੱਥਾ ਵਾਲੀ 10 ਹੋਰ ਰਿਐਕਟਰ ਯੂਨੀਟ ਨਿਰਮਾਣ ਅਧੀਨ ਹਨ। 10 ਹੋਰ ਰਿਐਕਟਰਾਂ ਲਈ ਪ੍ਰੋਜੈਕਟ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਵੀ ਚੱਲ ਰਹੀਆਂ ਹਨ।
  • ਇਹ ਰਿਐਕਟਰ ਪ੍ਰੈਸ਼ਰਾਈਜ਼ਡ ਹੈਵੀ ਵਾਟਰ ਰਿਐਕਟਰ (PHWRs), ਬਾਈਲਿੰਗ ਵਾਟਰ ਰਿਐਕਟਰ (BWRs) ਅਤੇ ਲਾਈਟ ਵਾਟਰ ਰਿਐਕਟਰ (LWRs) ਹਨ।
  • ਭਾਰਤ ਪ੍ਰਮਾਣੂ ਊਰਜਾ ਦਾ ਉਤਪਾਦਨ ਕਰਨ ਲਈ ਪ੍ਰੈਸ਼ਰਾਈਜ਼ਡ ਹੈਵੀ ਵਾਟਰ ਰਿਐਕਟਰ (PHWRs) ਨੂੰ ਚਲਾਉਣ ਲਈ ਮੁੱਖ ਤੌਰ ਤੇ ਕੁਦਰਤੀ ਯੂਰੇਨੀਅਮ ਈਂਧਨ ਦੀ ਵਰਤੋਂ ਕਰਦਾ ਹੈ। ਪਲੂਟੋਨੀਅਮ ਦਾ ਉਤਪਾਦਨ ਉਪ-ਉਤਪਾਦ ਵਜੋਂ ਕੀਤਾ ਜਾਂਦਾ ਹੈ।
  • ਆਸਟ੍ਰੇਲੀਆਈ ਯੂਰੇਨੀਅਮ ਇਨ੍ਹਾਂ ਰਿਐਕਟਰਾਂ ਨੂੰ ਚਲਾਉਣ ਲਈ ਪ੍ਰਾਇਮਰੀ ਈਂਧਨ ਦੀ ਇੱਕ ਸਥਿਰ ਸਪਲਾਈ ਨੂੰ ਯਕੀਨੀ ਬਣਾਏਗਾ।
  • ਭਾਰਤ ਦੀ ਲੰਬੇ ਸਮੇਂ ਦੀ ਰਣਨੀਤੀ ਭਵਿੱਖ ਦੇ ਪ੍ਰਮਾਣੂ ਈਂਧਨ ਲਈ ਆਪਣੇ ਭਰਪੂਰ ਥੋਰੀਅਮ ਭੰਡਾਰ ਦੀ ਵਰਤੋਂ ਕਰਨ ਤੇ ਕੇਂਦ੍ਰਿਤ ਹੈ, ਜੋ ਮੁੱਖ ਤੌਰ ਤੇ ਕੇਰਲ, ਤਮਿਲ ਨਾਡੂ, ਆਂਧਰ ਪ੍ਰਦੇਸ਼ ਅਤੇ ਓਡੀਸ਼ਾ ਦੀ ਕੋਸਟਲ ਰੇਤ ਵਿੱਚ ਪਾਇਆ ਜਾਂਦਾ ਹੈ। ਪਰ ਕੁਦਰਤੀ ਤੌਰ ਤੇ ਪਾਏ ਜਾਣ ਵਾਲੇ ਥੋਰੀਅਮ ਨੂੰ ਪਹਿਲੇ ਪ੍ਰਮਾਣੂ ਰਿਏਕਟਰ ਅੰਦਰ ਨਿਊਟ੍ਰੋਨ ਸੋਖਣ ਦੁਆਰਾ ਵਿਖੰਡਿਤ ਬਣਾਇਆ ਜਾਣਾ ਚਾਹੀਦਾ ਹੈ।
  • ਭਾਰਤ ਪਲੂਟੋਨੀਅਮ ਦੀ ਵਰਤੋਂ ਕਰਨ ਅਤੇ ਥੋਰੀਅਮ-ਅਧਾਰਿਤ ਰਿਐਕਟਰਾਂ ਵਿੱਚ ਤਬਦੀਲੀ ਵਿੱਚ ਸਹਾਇਤਾ ਕਰਨ ਲਈ ਫਾਸਟ ਬ੍ਰੀਡਰ ਰਿਐਕਟਰਾਂ (FBRs) ਨੂੰ ਅੱਗੇ ਵਧਾ ਰਿਹਾ ਹੈ।
  • ਸਰਕਾਰ ਨੇ ਕੇਂਦਰੀ ਬਜਟ 2025-26 ਵਿੱਚ ਸਵਦੇਸ਼ੀ ਲਘੂ ਮੌਡਿਊਲਰ ਰਿਐਕਟਰਾਂ (SMRs) ਦੀ ਖੋਜ, ਡਿਜ਼ਾਈਨ, ਵਿਕਾਸ ਅਤੇ ਤਾਇਨਾਤੀ ਲਈ 20,000 ਕਰੋੜ ਰੁਪਏ ਅਲਾਟ ਕੀਤੇ ਹਨ।
  • SMRs ਆਮ ਤੌਰ 'ਤੇ 300 ਮੈਗਾਵਾਟ ਤੱਕ ਬਿਜਲੀ ਪੈਦਾ ਕਰਦੇ ਹਨ। ਉਨ੍ਹਾਂ ਦਾ ਕੌਮਪੈਕਟ, ਮੌਡਿਊਲਰ ਡਿਜ਼ਾਈਨ ਫੈਕਟਰੀ-ਅਧਾਰਿਤ ਨਿਰਮਾਣ, ਤੇਜ਼ ਨਿਰਮਾਣ, ਉੱਤਮ ਗੁਣਵੱਤਾ ਅਤੇ ਪੜਾਅਵਾਰ ਤਾਇਨਾਤੀ ਨੂੰ ਸਮਰੱਥ ਬਣਾਉਂਦਾ ਹੈ।
  • ਸਰਕਾਰ ਦਾ ਟੀਚਾ 2033 ਤੱਕ ਘੱਟੋ-ਘੱਟ ਪੰਜ ਸਵਦੇਸ਼ੀ SMRs ਸੰਚਾਲਿਤ ਕਰਨਾ ਹੈ

ਐਡਵਾਂਸ ਰਿਐਕਟਰ ਤਕਨਾਲੋਜੀਆਂ ਅਤੇ ਘਰੇਲੂ ਇਨੋਵੇਸ਼ਨ ਵਿੱਚ ਨਿਰੰਤਰ ਨਿਵੇਸ਼ ਨਾਲ, ਪ੍ਰਮਾਣੂ ਊਰਜਾ ਭਾਰਤ ਦੇ ਭਵਿੱਖ ਦੇ ਊਰਜਾ ਮਿਸ਼ਰਣ ਦੇ ਇੱਕ ਭਰੋਸੇਯੋਗ ਥੰਮ੍ਹ ਵਜੋਂ ਉਭਰਿਆ ਹੈ।

ਕੀ ਤੁਸੀ ਜਾਣਦੇ ਹੋ

ਕਲਪੱਕਮ ਵਿੱਚ ਭਾਰਤ ਦੇ ਸਵਦੇਸ਼ੀ ਤੌਰ ਤੇ ਨਿਰਮਾਣ ਕੀਤੇ 500 ਮੈਗਾਵਾਟ ਦੇ ਪ੍ਰੋਟੋਟਾਈਪ ਫਾਸਟ ਬ੍ਰੀਡਰ ਰਿਐਕਟਰ (ਪੀਐੱਫਬੀਆਰ) ਨੇ 6 ਅਪ੍ਰੈਲ 2026 ਨੂੰ ਪਹਿਲੀ ਕ੍ਰਿਟੀਕੈਲਿਟੀ ਹਾਸਲ ਕੀਤੀ, ਜੋ ਭਾਰਤ ਦੇ ਆਪਣੇ ਤਿੰਨ-ਪੜਾਅ ਪ੍ਰਮਾਣੂ ਊਰਜਾ ਪ੍ਰੋਗਰਾਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਨੂੰ ਚਿਨ੍ਹਿਤ ਕਰਦਾ ਹੈ। ਰਵਾਇਤੀ ਰਿਐਕਟਰਾਂ ਤੋਂ ਉੱਲਟ, ਪੀਐੱਫਬੀਆਰ ਪ੍ਰੈਸ਼ਰਾਈਜ਼ਡ ਹੈਵੀ ਵਾਟਰ ਰਿਐਕਟਰ (PHWRs) ਦੇ ਖਰਚ ਕੀਤੇ ਗਏ ਈਂਧਨ ਤੋਂ ਹਾਸਲ ਪਲੂਟੋਨੀਅਮ ਦੀ ਵਰਤੋਂ ਕਰਦਾ ਹੈ ਅਤੇ ਇਸ ਨੂੰ ਖ਼ਪਤ ਦੇ ਮੁਕਾਬਲੇ ਵਿੱਚ ਵਧੇਰੇ ਪ੍ਰਮਾਣੂ ਈਂਧਨ ਦਾ ਉਤਪਾਦਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ਅੰਤ ਵਿੱਚ ਥੋਰੀਅਮ ਤੋਂ ਯੂਰੇਨੀਅਮ-233 ਪੈਦਾ ਕਰੇਗਾ, ਜਿਸ ਨਾਲ ਭਵਿੱਖ ਲਈ ਤਿਆਰ ਸਵੱਛ ਊਰਜਾ ਉਤਪਾਦਨ ਲਈ ਭਾਰਤ ਦੇ ਵਿਸ਼ਾਲ ਥੋਰੀਅਮ ਭੰਡਾਰ ਦਾ ਪਤਾ ਚਲੇਗਾਪ੍ਰਮਾਣੂ ਊਰਜਾ ਵਿਭਾਗ ਦੁਆਰਾ ਸਵਦੇਸ਼ੀ ਤੌਰ 'ਤੇ ਵਿਕਸਿਤ, ਰਿਐਕਟਰ ਇੱਕ ਵੱਡਾ ਮੀਲ ਦਾ ਪੱਥਰ ਹੈ, ਜੋ ਭਾਰਤ ਦੀ ਭਰੋਸੇਯੋਗ ਈਂਧਨ ਸੁਰੱਖਿਆ ਨੂੰ ਮਜ਼ਬੂਤ ​​ਕਰਦਾ ਹੈ, ਆਯਾਤ ਕੀਤੇ ਯੂਰੇਨੀਅਮ 'ਤੇ ਨਿਰਭਰਤਾ ਨੂੰ ਘਟਾਉਂਦਾ ਹੈ ਅਤੇ 2070 ਤੱਕ ਦੇਸ਼ ਦੀ ਸ਼ੁੱਧ-ਜ਼ੀਰੋ ਇੱਛਾ ਨੂੰ ਅੱਗੇ ਵਧਾਉਂਦਾ ਹੈ। ਹੋਰ ਵਧੇਰੇ ਪੜ੍ਹਨ ਲਈ ਕਲਿੱਕ ਕਰੋ: ਭਾਰਤ ਦੀ ਪ੍ਰਮਾਣੂ ਯਾਤਰਾ ਵਿੱਚ ਇੱਕ ਨਵਾਂ ਅਧਿਆਇ।

 

ਭਾਰਤ-ਆਸਟ੍ਰੇਲੀਆ ਪ੍ਰਮਾਣੂ ਸਹਿਯੋਗ ਵਿੱਚ ਇੱਕ ਨਵਾਂ ਅਧਿਆਏ

ਭਾਰਤ ਅਤੇ ਆਸਟ੍ਰੇਲੀਆ ਦੀ ਸਿਵਿਲ ਪ੍ਰਮਾਣੂ ਸਾਂਝੇਦਾਰੀ ਸਤੰਬਰ 2014 ਵਿੱਚ ਦਸਤਖ਼ਤ ਕੀਤੇ ਅਤੇ ਨਵੰਬਰ 2015 ਵਿੱਚ ਲਾਗੂ ਹੋਣ ਵਾਲੇ ਸਿਵਿਲ ਪ੍ਰਮਾਣੂ ਸਹਿਯੋਗ ਸਮਝੌਤੇ ਤੇ ਅਧਾਰਿਤ ਹੈ।

  • 9 ਜੁਲਾਈ 2026 ਨੂੰ, ਦੋਵਾਂ ਦੇਸ਼ਾਂ ਨੇ ਸਮਝੌਤੇ ਨੂੰ ਲਾਗੂ ਕਰਦੇ ਹੋਏ ਪ੍ਰਸ਼ਾਸਕੀ ਵਿਵਸਥਾ ਨੂੰ ਆਖਰੀ ਰੂਪ ਦਿੱਤਾ।
  • ਇਹ ਵਿਵਸਥਾ ਸ਼ਾਂਤੀਪੂਰਨ ਉਦੇਸ਼ਾਂ ਲਈ ਭਾਰਤ ਨੂੰ ਆਸਟ੍ਰੇਲੀਆਈ ਯੂਰੇਨੀਅਮ ਦੇ ਲੰਬੇ ਸਮੇਂ ਦੇ ਨਿਰਯਾਤ ਨੂੰ ਸਮਰੱਥ ਬਣਾਉਂਦੀ ਹੈ।
  • ਆਸਟ੍ਰੇਲੀਆਈ ਨੀਤੀ ਦੇ ਤਹਿਤ, ਯੂਰੇਨੀਅਮ ਦਾ ਨਿਰਯਾਤ ਸਿਰਫ ਉਨ੍ਹਾਂ ਦੇਸ਼ਾਂ ਨੂੰ ਕੀਤਾ ਜਾਂਦਾ ਹੈ ਜੋ ਇੱਕ ਸਿਵਿਲ ਪ੍ਰਮਾਣੂ ਸਹਿਯੋਗ ਸਮਝੌਤੇ ਦੁਆਰਾ ਕਵਰ ਕੀਤੇ ਜਾਂਦੇ ਹਨ।
  • ਭਾਰਤ ਨੂੰ ਸਪਲਾਈ ਕੀਤੇ ਜਾਣ ਵਾਲੇ ਸਾਰੇ ਆਸਟ੍ਰੇਲੀਆਈ ਯੂਰੇਨੀਅਮ ਆਈਏਈਏ ਦੇ ਸੁਰੱਖਿਆ ਉਪਾਵਾਂ ਦੇ ਅਧੀਨ ਰਹਿਣਗੇ।
  • ਪ੍ਰਸ਼ਾਸਕੀ ਵਿਵਸਥਾ ਸਮਝੌਤੇ ਨੂੰ ਲਾਗੂ ਕਰਨ ਲਈ ਪ੍ਰਕਿਰਿਆਵਾਂ ਨੂੰ ਸਥਾਪਿਤ ਕਰਦੀਆਂ ਹਨ ਅਤੇ ਸਰਕਾਰਾਂ ਅਤੇ ਉਦਯੋਗ ਦੋਵਾਂ ਵਿਚਕਾਰ ਸਹਿਯੋਗ ਲਈ ਇੱਕ ਸਥਿਰ, ਲੰਬੇ ਸਮੇਂ ਦਾ ਢਾਂਚਾ ਪ੍ਰਦਾਨ ਕਰਦੀ ਹੈ।
  • ਇਹ ਵਿਵਸਥਾ ਭਾਰਤ-ਆਸਟ੍ਰੇਲੀਆਈ ਦੁਵੱਲੇ ਊਰਜਾ ਸਹਿਯੋਗ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ ਅਤੇ ਆਉਣ ਵਾਲੇ ਦਹਾਕਿਆਂ ਵਿੱਚ ਸ਼ਾਂਤੀਪੂਰਨ ਪ੍ਰਮਾਣੂ ਸਹਿਯੋਗ ਲਈ ਇੱਕ ਭਰੋਸੇਯੋਗ ਅਧਾਰ ਪ੍ਰਦਾਨ ਕਰਦੀ ਹੈ।
  • ਆਸਟ੍ਰੇਲੀਆ ਨੇ ਪ੍ਰਮਾਣੂ ਸਪਲਾਇਰ ਕਰਨ ਵਾਲੇ ਸਮੂਹ (ਐੱਨਐੱਸਜੀ) ਵਿੱਚ ਭਾਰਤ ਦੀ ਮੈਂਬਰਸ਼ਿਪ ਲਈ ਆਪਣੇ ਸਮਰੱਥਨ ਦੀ ਵੀ ਪੁਸ਼ਟੀ ਕੀਤੀ।

ਪ੍ਰਸ਼ਾਸਕੀ ਵਿਵਸਥਾ ਆਪਸੀ ਭਰੋਸੇ ਨੂੰ ਮਜ਼ਬੂਤ ਕਰਦੀ ਹੈ ਅਤੇ ਨਿਰੰਤਰ ਸਹਿਯੋਗ ਲਈ ਇੱਕ ਸਥਿਰ ਅਧਾਰ ਬਣਾਉਂਦੀ ਹੈ। ਇਹ ਸੁਰੱਖਿਆ ਅਤੇ ਵਿਭਿੰਨ ਊਰਜਾ ਸਪਲਾਈ ਦਾ ਸਮਰੱਥਨ ਕਰਦੇ ਹੋਏ ਭਾਰਤ-ਆਸਟ੍ਰੇਲੀਆ ਸਾਂਝੇਦਾਰੀ ਦੇ ਰਣਨੀਤਕ ਆਯਾਮ ਦਾ ਵੀ ਵਿਸਥਾਰ ਕਰਦਾ ਹੈ।

ਨਿਊਕਲੀਅਰ ਸਪਲਾਇਰ ਗਰੁੱਪ (NSG)

ਨਿਊਕਲੀਅਰ ਸਪਲਾਇਰ ਗਰੁੱਪ (NSG) 48 ਪ੍ਰਮਾਣੂ ਸਪਲਾਇਰ ਦੇਸ਼ਾਂ ਦਾ ਇੱਕ ਸਵੈ-ਇੱਛੁਕ ਸਮੂਹ ਹੈ ਜੋ ਸ਼ਾਂਤੀ ਪੂਰਣ ਉਪਯੋਗ ਲਈ ਪ੍ਰਮਾਣੂ ਸਮਗੱਰੀ, ਉਪਕਰਣ ਅਤੇ ਸਬੰਧਿਤ ਤਕਨਾਲੋਜੀਆਂ ਦੇ ਨਿਰਯਾਤ ਨੂੰ ਨਿਯੰਤਰਿਤ ਕਰਨ ਵਾਲੇ ਆਮ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਪ੍ਰਮਾਣੂ ਹਥਿਆਰਾਂ ਦੇ ਪ੍ਰਸਾਰ ਨੂੰ ਰੋਕਣ ਦਾ ਯਤਨ ਕਰਦਾ ਹੈ।

 

ਭਾਰਤ ਲਈ ਇਹ ਕਿਉ ਮਹੱਤਵਪੂਰਨ ਹੈ

ਭਾਰਤ-ਆਸਟ੍ਰੇਲੀਆ ਸਿਵਿਲ ਪ੍ਰਮਾਣੂ ਸਮਝੌਤਾ ਭਾਰਤ ਦੀ ਲੰਬੇ ਸਮੇਂ ਦੇ ਈਂਧਨ ਨੂੰ ਮਜ਼ਬੂਤ ਕਰਦਾ ਹੈ, ਯੂਰੇਨੀਅਮ ਆਯਾਤ ਵਿੱਚ ਵਿਭਿੰਨਤਾ ਲਿਆਉਂਦਾ ਹੈ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਵਧਾਉਂਦਾ ਹੈ।

  • ਊਰਜਾ ਸੁਰੱਖਿਆ: ਇਹ ਵਿਵਸਥਾ ਰਿਐਕਟਰਾਂ ਦੇ ਵਿਸਥਾਰ ਕੀਤੇ ਬੇੜੇ ਲਈ ਈਂਧਨ ਦੀ ਲੰਬੇ ਸਮੇਂ ਦੀ ਸਪਲਾਈ ਦਾ ਭਰੋਸਾ ਦਿਵਾਉਂਦੀ ਹੈ। ਪ੍ਰਮਾਣੂ ਊਰਜਾ ਭਰੋਸੇਯੋਗ ਬੇਸਲੋਡ ਉਤਪਾਦਨ ਪ੍ਰਦਾਨ ਕਰਦੀ ਹੈ, ਜੋ ਸਾਰੇ ਘੰਟਿਆਂ ਵਿੱਚ ਉਪਲਬਧ ਹੁੰਦੀਆਂ ਹਨ। ਇਹ ਗਰਿੱਡ ਨੂੰ ਸਥਿਰਤਾ ਪ੍ਰਦਾਨ ਕਰਦੀ ਹੈ ਅਤੇ ਸੋਲਰ ਅਤੇ ਪੌਣ ਊਰਜਾ ਦੇ ਪਰਿਵਰਤਨਸ਼ੀਲ ਉਤਪਾਦਨ ਨੂੰ ਪੂਰਾ ਕਰਦਾ ਹੈ।
  • ਸਵੱਛ ਊਰਜਾ: ਪ੍ਰਮਾਣੂ ਊਰਜਾ ਇੱਕ ਲੋਅ-ਕਾਰਬਨ ਸਰੋਤ ਹੈ ਜੋ ਭਾਰਤ ਦੇ ਗੈਰ-ਜੀਵਾਸ਼ਮ ਊਰਜਾ ਮਿਸ਼ਰਣ ਵਿੱਚ ਮਜ਼ਬੂਤ ਸਮਰੱਥਾ ਜੋੜਦਾ ਹੈ। ਇਹ ਉਦਯੋਗ, ਡੇਟਾ ਸੈਂਟਰਾਂ ਅਤੇ ਡਿਜੀਟਲ ਅਰਥਵਿਵਸਥਾ ਦੀਆਂ ਵਧਦੀਆਂ ਊਰਜਾ ਜ਼ਰੂਰਤਾਂ ਦਾ ਸਮਰਥਨ ਕਰਦੇ ਹੋਏ ਵਰਤਮਾਨ ਵਿੱਚ ਕੋਲੇ ਦੁਆਰਾ ਦਿੱਤੀ ਜਾਣ ਵਾਲੀ ਮੰਗ ਨੂੰ ਲਗਾਤਾਰ ਪੂਰਾ ਕਰ ਸਕਦਾ ਹੈ।
  • ਰਾਸ਼ਟਰੀ ਪੱਧਰ ਤੇ ਨਿਰਧਾਰਿਤ ਯੋਗਦਾਨ (ਐੱਨਡੀਸੀ) ਅਤੇ ਨੈੱਟ-ਜ਼ੀਰੋ: ਭਾਰਤ ਨੇ 2070 ਤੱਕ ਸੁੱਧ- ਜ਼ੀਰੋ ਨਿਕਾਸ ਹਾਸਲ ਕਰਨ ਲਈ ਵਚਨਬੱਧਤਾ ਦੀ ਹੈ ਅਤੇ ਗੈਰ-ਜੀਵਾਸ਼ਮ ਸਮਰੱਥਾ ਦੇ ਇੱਕ ਵੱਡੇ ਹਿੱਸੇ ਸਮੇਤ ਆਪਣੇ ਜਲਵਾਯੂ ਟੀਚਿਆਂ ਨੂੰ ਲਗਾਤਾਰ ਵਧਾਇਆ ਹੈ। ਪ੍ਰਮਾਣੂ ਈਂਧਨ ਦੀ ਸੁਰੱਖਿਅਤ ਸਪਲਾਈ ਸਵੱਛ ਅਤੇ ਭਰੋਸੇਮੰਦ ਉਤਪਾਦਨ ਦੇ ਵਿਸਥਾਰ ਨੂੰ ਸਮਰੱਥ ਬਣਾ ਕੇ ਇਸ ਪਰਿਵਰਤਨ ਵਿੱਚ ਸਹਾਇਤਾ ਕਰਦੀ ਹੈ।
  • ਇੱਕ ਜ਼ਿੰਮੇਵਾਰ ਪ੍ਰਮਾਣੂ ਸ਼ਕਤੀ ਵਜੋਂ ਭਾਰਤ: ਯੂਰੇਨੀਅਮ ਦੀ ਸਪਲਾਈ ਕਰਨ ਦਾ ਆਸਟ੍ਰੇਲੀਆ ਦਾ ਫੈਸਲਾ ਭਾਰਤ ਦੇ ਮਜ਼ਬੂਤ ​​ਪ੍ਰਮਾਣੂ ਗੈਰ-ਪ੍ਰਸਾਰ ਰਿਕਾਰਡ ਅਤੇ ਪ੍ਰਮਾਣੂ ਤਕਨਾਲੋਜੀ ਦੀ ਜ਼ਿੰਮੇਵਾਰ ਵਰਤੋਂ ਵਿੱਚ ਵਿਸ਼ਵਾਸ ਨੂੰ ਦਰਸਾਉਂਦਾ ਹੈ।

ਇਹ ਵਿਵਸਥਾ ਵਪਾਰ, ਰੱਖਿਆ, ਮਹੱਤਵਪੂਰਨ ਖਣਿਜਾਂ, ਤਕਨਾਲੋਜੀ ਅਤੇ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਸਹਿਯੋਗ ਲਈ ਇੱਕ ਮਜ਼ਬੂਤ ਊਰਜਾ ਥੰਮ੍ਹ ਜੋੜ ਕੇ ਭਾਰਤ-ਆਸਟ੍ਰੇਲੀਆ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਦੀ ਹੈ।

ਕੀ ਤੁਸੀ ਜਾਣਦੇ ਹੋ?

ਭਾਰਤ ਨੇ ਸ਼ਾਂਤੀਪੂਰਣ ਉਦੇਸ਼ਾਂ ਲਈ ਸਿਵਿਲ ਪ੍ਰਮਾਣੂ ਸਹਿਯੋਗ ਤੇ 18 ਦੇਸ਼ਾਂ ਨਾਲ ਅੰਤਰ ਸਰਕਾਰੀ ਸਮਝੌਤੇ (ਆਈਜੀਏ) ਤੇ ਦਸਤਖ਼ਤ ਕੀਤੇ ਹਨ।

 

ਭਵਿੱਖ ਦਾ ਦ੍ਰਿਸ਼

ਪ੍ਰਸ਼ਾਸਕੀ ਵਿਵਸਥਾ ਦੂਰਗਾਮੀ ਲਾਭਾਂ ਨਾਲ ਇੱਕ ਵਿਵਹਾਰਕ ਉਪਾਅ ਹੈ। ਅਰਥਵਿਵਸਥਾ ਲਈ, ਇਹ ਵਿਕਾਸ, ਨਿਰਮਾਣ ਅਤੇ ਡਿਜੀਟਲ ਬੁਨਿਆਦੀ ਢਾਂਚੇ ਲਈ ਸਵੱਛ ਅਤੇ ਮਜ਼ਬੂਤ ਸ਼ਕਤੀ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਕਰਦਾ ਹੈ। ਊਰਜਾ ਸੁਰੱਖਿਆ ਲਈ, ਇਹ ਭਾਰਤ ਦੀ ਈਂਧਨ ਸਪਲਾਈ ਵਿੱਚ ਵਿਭਿੰਨਤਾ ਲਿਆਉਂਦਾ ਹੈ ਅਤੇ ਬਿਜਲੀ ਪ੍ਰਣਾਲੀ ਦੀ ਨੀਂਹ ਨੂੰ ਮਜ਼ਬੂਤ ਕਰਦਾ ਹੈ। ਇਸ ਦੀ ਗਤੀ ਪਹਿਲਾਂ ਤੋਂ ਹੀ ਸਪਸ਼ਟ ਦਿਖਾਈ ਦੇ ਰਹੀ ਹੈ ਅਤੇ ਕਲਪੱਕਮ ਵਿੱਚ ਪੀਐੱਫਬੀਆਰ ਵਰਗੀਆਂ ਉਪਲਬਧੀਆਂ ਪਹਿਲੀ ਕ੍ਰਿਟੀਕੈਲਿਟੀ ਹਾਸਲ ਕਰ ਰਹੀਆਂ ਹਨ। ਦੁਵੱਲੀ ਸਾਂਝੇਦਾਰੀ ਲਈ, ਊਰਜਾ ਹੁਣ ਤੱਕ ਇੱਕ ਵਿਆਪਕ ਅਤੇ ਡੂੰਘੇ ਹੁੰਦੇ ਸਬੰਧ ਵਿੱਚ ਸ਼ਾਮਲ ਹੋ ਗਈ ਹੈ। ਸਾਂਝੇ ਹਿਤਾਂ ਅਤੇ ਆਪਸੀ ਭਰੋਸੇ ਦੇ ਅਧਾਰ ਤੇ ਭਾਰਤ ਅਤੇ ਆਸਟ੍ਰੇਲੀਆ ਆਉਣ ਵਾਲੇ ਵਰ੍ਹਿਆਂ ਵਿੱਚ ਆਪਣੇ ਸਹਿਯੋਗ ਨੂੰ ਵਿਆਪਕ ਬਣਾਉਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਯੂਰੇਨੀਅਮ ਦੀ ਭਰੋਸੇਯੋਗ ਸਪਲਾਈ ਭਾਰਤ ਦੇ ਸਵੱਛ ਊਰਜਾ ਯਤਨਾਂ ਨੂੰ ਇੱਕ ਮਜ਼ਬੂਤ ਨੀਂਹ ਪ੍ਰਦਾਨ ਕਰਦੀ ਹੈ।

ਸੰਦਰਭ

ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ)

ਪ੍ਰਮਾਣੂ ਊਰਜਾ ਵਿਭਾਗ (ਡੀਏਈ)/ਪੀਆਈਬੀ

ਭਾਰਤ ਦੀ ਸੰਸਦ (ਲੋਕ ਸਭਾ)

ਭੂਵਿਗਿਆਨ ਆਸਟ੍ਰੇਲੀਆ

ਭਾਰਤ ਦਾ ਹਾਈ ਕਮਿਸ਼ਨ, ਕੈਨਬਰਾ

ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ (ਆਈਏਈਏ)

Click here to see pdf

********

ਪੀਆਈਬੀ ਰਿਸਰਚ/ਬਲਜੀਤ ਸਿੰਘ
 


(रिलीज़ आईडी: 2284987) आगंतुक पटल : 77
इस विज्ञप्ति को इन भाषाओं में पढ़ें: English , Urdu , हिन्दी , Bengali , Manipuri , Assamese , Gujarati , Odia , Tamil