ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਪੀਆਈਬੀ ਨੇ “ਭਾਰਤ ਦੀ ਰਚਨਾਤਮਕ ਅਰਥਵਿਵਸਥਾ ਲਈ ਭਵਿੱਖ ਲਈ ਤਿਆਰ ਕਾਰਜਬਲ ਦਾ ਨਿਰਮਾਣ” ਵਿਸ਼ੇ ‘ਤੇ ਇੱਕ ਦਿਨਾਂ ਮੀਡੀਆ ਵਰਕਸ਼ੌਪ ‘ਵਾਰਤਾ’ ਦਾ ਆਯੋਜਨ ਕੀਤਾ
ਭਾਰਤ ਆਪਣੀ ਸਮ੍ਰਿੱਧ ਕਹਾਣੀ ਕਹਿਣ ਦੀ ਪਰੰਪਰਾ ਦਾ ਲਾਭ ਚੁੱਕ ਕੇ ਖੁਦ ਨੂੰ ਔਂਰਜ ਇਕੌਨਮੀ ਦੇ ਗਲੋਬਲ ਨੇਤਾ ਵਜੋਂ ਸਥਾਪਿਤ ਕਰਨਾ ਚਾਹੁੰਦਾ ਹੈ: ਡਾ. ਆਸ਼ੀਸ਼ ਕੁਲਕਰਨੀ, ਬੋਰਡ ਆਫ਼ ਡਾਇਰੈਕਟਰ, ਆਈਆਈਸੀਟੀ, ਮੁੰਬਈ
प्रविष्टि तिथि:
14 JUL 2026 5:44PM by PIB Chandigarh
ਫਿਲਮ ਨਿਰਮਾਤਾ, ਡਿਜੀਟਲ ਕੰਟੈਂਟ ਕ੍ਰਿਏਟਰ ਅਤੇ ਹੋਰ ਰਚਨਾਤਮਕ ਪੇਸ਼ੇਵਰ ਅਤਿਆਧੁਨਿਕ ਕੰਟੈਂਟ ਦਾ ਨਿਰਮਾਣ ਕਰ ਰਹੇ ਹਨ ਅਤੇ ਗਲੋਬਲ ਔਰੇਂਜ ਇਕੌਨਮੀ ਵਿੱਚ ਭਾਰਤ ਦੀ ਮੋਹਰੀ ਸਥਿਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਵਰਤਮਾਨ ਵਿੱਚ, ਭਾਰਤ ਗਲੋਬਲ ਔਰੇਂਜ ਇਕੌਨਮੀ ਵਿੱਚ ਲਗਭਗ 3 ਪ੍ਰਤੀਸ਼ਤ ਦਾ ਯੋਗਦਾਨ ਦਿੰਦਾ ਹੈ, ਅਤੇ ਦੇਸ਼ ਦਾ ਟੀਚਾ ਅਗਲੇ ਦਹਾਕੇ ਵਿੱਚ ਇਸ ਹਿੱਸੇਦਾਰੀ ਨੂੰ 12-15 ਪ੍ਰਤੀਸ਼ਤ ਤੱਕ ਵਧਾਉਣਾ ਹੈ। ਭਾਰਤੀ ਰਚਨਾਤਮਕ ਤਕਨਾਲੋਜੀ ਸੰਸਥਾਨ (IICT) ਇਸ ਟੀਚੇ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ”, ਇਹ ਗੱਲ ਅੱਜ ਨਾਗਪੁਰ ਵਿੱਚ IICT ਦੇ ਬੋਰਡ ਆਫ਼ ਡਾਇਰੈਕਟਰ ਦੇ ਮੈਂਬਰ ਡਾ. ਆਸ਼ੀਸ਼ ਕੁਲਕਰਣੀ ਨੇ ਕਹੀ।

ਇਸ ਮੌਕੇ ‘ਤੇ ਸੁਸ਼੍ਰੀ ਸਮਿਤਾ ਵਤਸ ਸ਼ਰਮਾ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਭਾਗੀਦਾਰਾਂ ਨੂੰ ਜਾਣਕਾਰੀ ਦਿੱਤੀ।
ਡਾ. ਕੁਲਕਰਣੀ ਨਾਗਪੁਰ ਨੇ ਚਿਟਨਾਵਿਸ ਸੈਂਟਰ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀਆਈਬੀ) ਦੁਆਰਾ ਆਯੋਜਿਤ “ਭਾਰਤ ਦੀ ਰਚਨਾਤਮਕ ਅਰਥਵਿਵਸਥਾ ਲਈ ਭਵਿੱਖ ਲਈ ਤਿਆਰ ਕਾਰਜਬਲ ਦਾ ਨਿਰਮਾਣ” ਵਿਸ਼ੇ ‘ਤੇ ਇੱਕ ਦਿਨਾਂ ਮੀਡੀਆ ਵਰਕਸ਼ਾਪ ‘ਵਾਰਤਾ’ ਵਿੱਚ ਬੋਲ ਰਹੇ ਸਨ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਡਾਇਰੈਕਟਰ ਜਨਰਲ (ਪੱਛਮੀ ਖੇਤਰ) ਸ਼੍ਰੀਮਤੀ ਸਮਿਤਾ ਵਤਸ ਸ਼ਰਮਾ ਦੀ ਪ੍ਰਧਾਨਗੀ ਹੇਠ ਆਯੋਜਿਤ ਇਸ ਵਰਕਸ਼ੌਪ ਵਿੱਚ ਸੀਨੀਅਰ ਸੰਪਾਦਕਾਂ ਅਤੇ ਵੱਖ-ਵੱਖ ਮੀਡੀਆ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।

ਡਾ. ਕੁਲਕਰਣੀ ਨੇ ਦੱਸਿਆ ਕਿ ਆਈਆਈਸੀਟੀ, ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਨਸੀਈਆਰਟੀ) ਦੇ ਸਹਿਯੋਗ ਨਾਲ, ਵਿਦਿਆਰਥੀਆਂ ਵਿੱਚ ਘੱਟ ਉਮਰ ਤੋਂ ਹੀ ਰਚਨਾਤਮਕਤਾ ਨੂੰ ਹੁਲਾਰਾ ਦੇਣ ਅਤੇ ਕੌਸ਼ਲ ਵਿਕਸਿਤ ਕਰਨ ਲਈ “ਕੌਸ਼ਲ ਬੋਧ” ਕੋਰਸ ਸ਼ੁਰੂ ਕਰੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੇਸ਼ ਭਰ ਦੇ 500 ਕਾਲਜਾਂ ਅਤੇ 15,000 ਸਕੂਲਾਂ ਵਿੱਚ ਏਵੀਜੀਸੀ ਕੰਟੈਂਟ ਕ੍ਰਿਏਟਰ ਲੈਬ ਸਥਾਪਿਤ ਕਰਨ ਦਾ ਪ੍ਰਸਤਾਵ ਹੈ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਜੁਲਾਈ 2025 ਤੋਂ ਮੁੰਬਈ ਸਥਿਤ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਫਡੀਸੀ) ਕੈਂਪਸ ਵਿੱਚ ਆਈਆਈਸੀਟੀ ਏਵੀਜੀਸੀ-ਐਕਸਆਰ (ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ ਅਤੇ ਐਕਸਟੈਂਡਡ ਰਿਆਲਿਟੀ) ਖੇਤਰ ਲਈ ਰਾਸ਼ਟਰੀ ਉੱਤਮਤਾ ਕੇਂਦਰ ਵਜੋਂ ਕੰਮ ਕਰ ਰਿਹਾ ਹੈ। ਇਹ ਸੰਸਥਾਨ ਹੱਬ-ਐਂਡ-ਸਪੋਕ ਮਾਡਲ ਰਾਹੀਂ ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ ਅਤ ਐਕਸਟੈਂਡਡ ਰਿਆਲਿਟੀ ਵਿੱਚ ਹੁਨਰ-ਅਧਾਰਿਤ ਕੋਰਸ ਪ੍ਰਦਾਨ ਕਰੇਗਾ, ਜਿਸ ਨਾਲ ਇਹ ਪ੍ਰੋਗਰਾਮ ਨਾ ਸਿਰਫ਼ ਇਸ ਦੇ ਮੁੰਬਈ ਹੈੱਡਕੁਆਰਟਰ ਵਿੱਚ ਸਗੋਂ ਖੇਤਰੀ ਅਤੇ ਅਰਧ-ਸ਼ਹਿਰੀ ਕੇਂਦਰਾਂ ਰਾਹੀਂ ਵੀ ਉਪਲਬਧ ਹੋਣਗੇ।

ਭਾਰਤ ਦੀ ਸਮ੍ਰਿੱਧ ਕਥਾ ਪਰੰਪਰਾ ਅਤੇ ਸਵਦੇਸ਼ੀ ਗਿਆਨ ਪ੍ਰਣਾਲੀਆਂ ਨੂੰ ਉਜਾਗਰ ਕਰਦੇ ਹੋਏ ਡਾ. ਕੁਲਕਰਣੀ ਨੇ ਕਿਹਾ ਕਿ ਹੁਣ ਇਸ ਗਿਆਨ ਨੂੰ ਵੱਖ-ਵੱਖ ਪਲੈਟਫਾਰਮਾਂ ‘ਤੇ ਡਿਜੀਟਲ ਸਮੱਗਰੀ ਰਾਹੀਂ ਗਲੋਬਲ ਪੱਧਰ ‘ਤੇ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਦੇ ਵੱਖ-ਵੱਖ ਮੰਤਰਾਲੇ, ਫਿਲਮ ਅਤੇ ਰਚਨਾਤਮਕ ਸੰਸਥਾਨਾਂ ਦੇ ਨਾਲ ਮਿਲ ਕੇ ਰਚਨਾਤਮਕ ਖੇਤਰ ਦੀਆਂ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਨੁਕੂਲ ਕੋਰਸ ਵਿਕਸਿਤ ਕਰ ਰਹੇ ਹਨ, ਜਿਸ ਨਾਲ ਹੁਨਰ ਵਿਕਾਸ ਅਤੇ ਸਮਰੱਥਾ ਨਿਰਮਾਣ ਦੇ ਨਵੇਂ ਮੌਕੇ ਪੈਦਾ ਹੋ ਰਹੇ ਹਨ।
ਮੁੰਬਈ ਸਥਿਤ ਪ੍ਰੈੱਸ ਇਨਫਰਮੇਸ਼ਨ ਬਿਊਰੋ ਦੀ ਡਿਪਟੀ ਡਾਇਰੈਕਟਰ ਸ਼੍ਰੀਮਤੀ ਜੈਦੇਵੀ ਪੁਜਾਰੀ ਸਵਾਮੀ ਨੇ ਸੁਆਗਤੀ ਭਾਸ਼ਣ ਦਿੱਤਾ। ਪ੍ਰੋਗਰਾਮ ਦਾ ਸੰਚਾਨ ਪ੍ਰੈੱਸ ਇਨਫਰਮੇਸ਼ਨ ਬਿਊਰੋ ਦੇ ਮੀਡੀਆ ਅਤੇ ਸੰਚਾਰ ਅਧਿਕਾਰੀ ਸ਼੍ਰੀ ਸੌਰਭ ਖੇਕਾੜੇ ਨੇ ਕੀਤਾ, ਜਦੋਂ ਕਿ ਧੰਨਵਾਦ ਪ੍ਰਸਤਾਵ ਪ੍ਰੈੱਸ ਇਨਫਰਮੇਸ਼ਨ ਬਿਊਰੋ ਦੇ ਮੀਡੀਆ ਅਤੇ ਸੰਚਾਰ ਅਧਿਕਾਰੀ (ਐਡੀਸ਼ਨਲ ਚਾਰਜ) ਸ਼੍ਰੀ ਧਨੰਜੈ ਵਾਨਖੇੜੇ ਨੇ ਪੇਸ਼ ਕੀਤਾ।
8QYU.jpeg)
* * * * *
ਪੀਆਈਬੀ ਨਾਗਪੁਰ/ਜੈਦੇਵੀ ਪੁਜਾਰੀ ਸਵਾਮੀ/ਧਨੰਜੇ ਵਾਨਖੇੜੇ/ ਸੌਰਭ ਖੇਕੜੇ/ ਦਰਸ਼ਨਾ ਰਾਣੇ
(रिलीज़ आईडी: 2284839)
आगंतुक पटल : 2