ਖੇਤੀਬਾੜੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਪੱਛਮ ਬੰਗਾਲ ਦਾ ਦੌਰਾ ਕਰਨਗੇ; ਮੁੱਖ ਮੰਤਰੀ ਸ਼੍ਰੀ ਸੁਵੇਂਦੁ ਅਧਿਕਾਰੀ ਦੇ ਨਾਲ ਉੱਚ –ਪੱਧਰੀ ਬੈਠਕ


ਕੇਂਦਰ ਅਤੇ ਪੱਛਮ ਬੰਗਾਲ, ਖੇਤੀਬਾੜੀ, ਪੇਂਡੂ ਬੁਨਿਆਦੀ ਢਾਂਚੇ ਅਤੇ ਕਿਸਾਨਾਂ ਦੀ ਭਲਾਈ ‘ਤੇ ਉੱਚ-ਪੱਧਰੀ ਗੱਲਬਾਤ ਕਰਨਗੇ

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਪੀਐੱਮ ਧਨ ਧਾਨਯ ਕ੍ਰਿਸ਼ੀ ਯੋਜਨਾ, ਪੀਐੱਮਐੱਫਬੀਵਾਈ (PMFBY), ਵਿਕਸਿਤ ਭਾਰਤ-ਜੀ ਰਾਮ ਜੀ (G RAM G) ਯੋਜਨਾ, ਗ੍ਰਾਮੀਣ ਸੜਕਾਂ ਅਤੇ ਆਵਾਸ ਪਹਿਲਕਦਮੀਆਂ ਦੀ ਵਿਆਪਕ ਸਮੀਖਿਆ ਕਰਨਗੇ

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਪੱਛਮ ਬੰਗਾਲ ਦੌਰੇ ਦੇ ਦੌਰਾਨ ਜੂਟ ਕਿਸਾਨਾਂ, ਖੇਤੀਬਾੜੀ ਵਿਗਿਆਨੀਆਂ ਅਤੇ ਲਖਪਤੀ ਦੀਦੀਆਂ ਨਾਲ ਸਿੱਧੀ ਗੱਲਬਾਤ ਕਰਨਗੇ

प्रविष्टि तिथि: 13 JUL 2026 2:22PM by PIB Chandigarh

ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ 13-14 ਜੁਲਾਈ 2026 ਨੂੰ ਪੱਛਮ ਬੰਗਾਲ ਦੇ ਦੋ ਦਿਨਾਂ ਦੌਰੇ ‘ਤੇ ਰਹਿਣਗੇ। ਇਸ ਦੌਰੇ ਦੇ ਦੌਰਾਨ, ਉਹ ਮੁੱਖ ਮੰਤਰੀ ਸ਼੍ਰੀ ਸੁਵੇਂਦੁ ਅਧਿਕਾਰੀ ਨਾਲ ਖੇਤੀਬਾੜੀ ਅਤੇ ਪੇਂਡੂ ਵਿਕਾਸ ਬਾਰੇ ਮਹੱਤਵਪੂਰਨ ਚਰਚਾ ਕਰਨਗੇ, ਨਾਲ ਹੀ ਜੂਟ ਕਿਸਾਨਾਂ ਅਤੇ ਸਵੈ-ਸਹਾਇਤਾ ਸਮੂਹਾਂ ਦੀਆਂ ਮਹਿਲਾਵਾਂ ਨਾਲ ਸਿੱਧੀ ਗੱਲਬਾਤ ਕਰਨਗੇ।

ਸ਼੍ਰੀ ਚੌਹਾਨ 13 ਜੁਲਾਈ ਦੀ ਸ਼ਾਮ ਨੂੰ ਕੋਲਕਾਤਾ ਪਹੁੰਚਣਗੇ ਅਤੇ ਸਿੱਧੇ ਮੁੱਖ ਮੰਤਰੀ ਆਵਾਸ ਜਾਣਗੇ। ਕੇਂਦਰੀ ਮੰਤਰੀ ਅਤੇ ਮੁੱਖ ਮੰਤਰੀ ਦੇ ਦਰਮਿਆਨ ਡਿਨਰ ਮੀਟਿੰਗ ਵਿੱਚ ਖੇਤੀਬਾੜੀ, ਕਿਸਾਨ ਭਲਾਈ ਯੋਜਨਾਵਾਂ, ਗ੍ਰਾਮੀਣ ਸੜਕਾਂ, ਆਵਾਸ ਅਤੇ ਰੁਜ਼ਗਾਰ ਸਮੇਤ ਪ੍ਰਮੁੱਖ ਮੁੱਦਿਆਂ ‘ਤੇ ਕੇਂਦਰ ਅਤੇ ਰਾਜ ਦੇ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।

14 ਜੁਲਾਈ ਨੂੰ ਕੋਲਕਾਤਾ ਵਿੱਚ ਨਵੀਂ ਸਕੱਤਰੇਤ ਬਿਲਡਿੰਗ ਵਿੱਚ ਇੱਕ ਉੱਚ-ਪੱਧਰੀ ਸਮੀਖਿਆ ਮੀਟਿੰਗ ਹੋਵੇਗੀ। ਮੀਟਿੰਗ ਵਿੱਚ ਮੁੱਖ ਮੰਤਰੀ, ਮੁੱਖ ਸਕੱਤਰ, ਸਬੰਧਿਤ ਰਾਜ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਅਤੇ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ। ਕੇਂਦਰੀ ਮੰਤਰੀ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ, ਪੇਂਡੂ ਵਿਕਾਸ ਮੰਤਰਾਲੇ ਅਤੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਅਧਿਕਾਰੀ ਵੀ ਹੋਣਗੇ।

ਮੀਟਿੰਗ ਦੌਰਾਨ, ਕੇਂਦਰੀ ਟੀਮ ਪ੍ਰਮੁੱਖ ਫਲੈਗਸ਼ਿਪ ਪ੍ਰੋਗਰਾਮਾਂ ਦੀ ਸਥਿਤੀ ਪੇਸ਼ ਕਰੇਗੀ, ਜਿਨ੍ਹਾਂ ਵਿੱਚ ਪੀਐੱਮ-ਕਿਸਾਨ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ, ਨਿਊਨਤਮ ਸਮਰਥਨ ਮੁੱਲ (MSP) ਸੰਚਾਲਨ, ਵਿਕਸਿਤ ਭਾਰਤ-ਜੀ ਰਾਮ ਜੀ, ਗ੍ਰਾਮੀਣ ਸੜਕਾਂ ਅਤੇ ਆਵਾਸ ਪਹਿਲਕਦਮੀਆਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਨੂੰ ਵੰਡੀ ਗਈ ਧਨਰਾਸ਼ੀ ਸ਼ਾਮਲ ਹੈ। ਰਾਜ ਵਿੱਚ ਖੇਤੀਬਾੜੀ ਵਿਕਾਸ ਅਤੇ ਪੇਂਡੂ ਵਿਕਾਸ ਨੂੰ ਤੇਜ਼ ਕਰਨ ਲਈ ਭਵਿੱਖ ਦੀ ਕਾਰਜ ਯੋਜਨਾ ‘ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ।

ਬਾਅਦ ਦੁਪਹਿਰ, ਸ਼੍ਰੀ ਚੌਹਾਨ ਬੈਰਕਪੁਰ ਸਥਿਤ ICAR-ਸੈਂਟਰਲ ਰਿਸਰਚ ਇੰਸਟੀਟਿਊਟ ਫਾਰ ਜੂਟ ਐਂਡ ਅਲਾਇਡ ਫਾਈਬਰਸ (ICAR-CRIJAF) ਦਾ ਦੌਰਾ ਕਰਨਗੇ, ਜਿੱਥੇ ਉਹ ਜੂਟ ਕਿਸਾਨਾਂ ਅਤੇ ਸਵੈ-ਸਹਾਇਤਾ ਸਮੂਹਾਂ ਦੀਆਂ ਮਹਿਲਾਵਾਂ ਨਾਲ ਗੱਲਬਾਤ ਕਰਨਗੇ।

ਕੇਂਦਰੀ ਖੇਤੀਬਾੜੀ ਮੰਤਰੀ ਕਿਸਾਨਾਂ ਨਾਲ ਜੂਟ ਦੀ ਖੇਤੀ ਵਿੱਚ ਆਉਣ ਵਾਲੀਆਂ ਚੁਣੌਤੀਆਂ ਬਾਰੇ ਸਿੱਧੇ ਜਾਣਕਾਰੀ ਲੈਣਗੇ, ਜਿਨ੍ਹਾਂ ਵਿੱਚ ਰੇਟਿੰਗ (ਸੜਾਉਣ ਦੀ ਪ੍ਰਕਿਰਿਆ), ਪਾਣੀ ਦੀ ਉਪਲਬਧਤਾ, ਕੀਟ ਅਤੇ ਰੋਗ ਪ੍ਰਬੰਧਨ, ਉਤਪਾਦਨ ਲਾਗਤ ਅਤੇ ਬਜ਼ਾਰ ਮੁੱਲ ਸ਼ਾਮਲ ਹਨ। ਚਰਚਾ ਇਸ ਗੱਲ ‘ਤੇ ਵੀ ਕੇਂਦ੍ਰਿਤ ਹੋਵੇਗੀ ਕਿ ਜੂਟ ਵੈਲਿਊ ਚੇਨ ਵਿੱਚ ਕਿਸਾਨਾਂ ਦੀ ਹਿੱਸੇਦਾਰੀ ਕਿਵੇਂ ਵਧਾਈ ਜਾਵੇ।

ICAR-CRIJAF ਦੇ ਵਿਗਿਆਨਕ ਜੂਟ ਦੀਆਂ ਬਿਹਤਰ ਕਿਸਮਾਂ ਦਾ ਪ੍ਰਦਰਸ਼ਨ ਕਰਨਗੇ ਅਤੇ ਆਧੁਨਿਕ ਰੇਟਿੰਗ ਤਕਨੀਕਾਂ, ਜਲ ਸੰਭਾਲ ਦੇ ਤਰੀਕਿਆਂ ਅਤੇ ਅਸਾਨ ਪ੍ਰੋਸੈੱਸਿੰਗ ਅਤੇ ਮਾਰਕੀਟਿੰਗ ਤਕਨੀਕਾਂ ਬਾਰੇ ਜਾਣਕਾਰੀ ਦੇਣਗੇ। ਮਹਿਲਾ ਸਵੈ-ਸਹਾਇਤਾ ਸਮੂਹਾਂ ਨੂੰ ਜੂਟ-ਅਧਾਰਿਤ ਉਤਪਾਦਾਂ ਅਤੇ ਵੈਲਿਊ ਐਡੀਸ਼ਨ ਨਾਲ ਜੁੜੇ ਮੌਕਿਆਂ ਬਾਰੇ ਵੀ ਦੱਸਿਆ ਜਾਵੇਗਾ, ਤਾਂ ਜੋ ਪੇਂਡੂ ਉੱਦਮਤਾ ਨੂੰ ਹੁਲਾਰਾ ਦਿੱਤਾ ਜਾ ਸਕੇ, ਪਰਿਵਾਰਾਂ ਦੀ ਆਮਦਨ ਵਧਾਈ ਜਾ ਸਕੇ ਅਤੇ ਪਿੰਡਾਂ ਵਿੱਚ ਰੁਜ਼ਗਾਰ ਦੇ ਟਿਕਾਊ ਮੌਕੇ ਪੈਦਾ ਕੀਤੇ ਜਾ ਸਕਣ। 

ਦੋ ਦਿਨਾਂ ਦੇ ਇਸ ਦੌਰੇ ਦੌਰਾਨ, ਜਿਸ ਵਿੱਚ ਰਾਜ ਦੀ ਅਗਵਾਈ ਦੇ ਨਾਲ ਉੱਚ-ਪੱਧਰੀ ਵਿਚਾਰ-ਵਟਾਂਦਰਾ ਅਤੇ ਜੂਟ ਉਤਪਾਦਕ ਖੇਤਰਾਂ ਵਿੱਚ ਕਿਸਾਨਾਂ ਦੇ ਨਾਲ ਸਿੱਧੀ ਗੱਲਬਾਤ ਸ਼ਾਮਲ ਹੈ, ਕੇਂਦਰ ਸਰਕਾਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਮਾਰਗਦਰਸ਼ਨ ਹੇਠ ਪੱਛਮ ਬੰਗਾਲ ਵਿੱਚ ਆਪਣੀਆਂ ਨੀਤੀਗਤ ਤਰਜੀਹਾਂ ਵਿੱਚ ਖੇਤੀਬਾੜੀ ਅਤੇ ਪੇਂਡੂ ਵਿਕਾਸ ਨੂੰ ਸਭ ਤੋਂ ਅੱਗੇ ਰੱਖਣ ਦੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰ ਰਹੀ ਹੈ।

*********

ਆਰਸੀ/ਐੱਮਐੱਸ/ਪੀਯੂ/ਏਕੇ


(रिलीज़ आईडी: 2284205) आगंतुक पटल : 5
इस विज्ञप्ति को इन भाषाओं में पढ़ें: English , Urdu , हिन्दी , Bengali , Bengali-TR , Gujarati , Tamil