ਗ੍ਰਹਿ ਮੰਤਰਾਲਾ
ਕਤਰ ਰਾਜ ਦੇ ਪਿਤਾ ਅਮੀਰ, ਮਹਾਮਹਿਮ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦੇ ਦੇਹਾਂਤ ‘ਤੇ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਇੱਕ ਦਿਨ ਦਾ ਸਰਕਾਰੀ ਸੋਗ ਦਾ ਐਲਾਨ ਕੀਤਾ ਗਿਆ
Posted On:
12 JUL 2026 10:39PM by PIB Chandigarh
ਕਤਰ ਰਾਜ ਦੇ ਪਿਤਾ ਅਮੀਰ, ਮਹਾਮਹਿਮ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦਾ ਦੇਹਾਂਤ 12.07.2026 ਨੂੰ ਹੋ ਗਿਆ। ਵਿਛੜੀ ਹੋਈ ਸ਼ਖਸੀਅਤ ਦੇ ਪ੍ਰਤੀ ਸਨਮਾਨ ਪ੍ਰਗਟ ਕਰਦੇ ਹੋਏ, ਭਾਰਤ ਸਰਕਾਰ ਨੇ 13.07.2026 (ਸੋਮਵਾਰ) ਨੂੰ ਪੂਰੇ ਭਾਰਤ ਵਿੱਚ ਇੱਕ ਦਿਨ ਦਾ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ।
ਭਾਰਤ ਵਿੱਚ ਸੋਗ ਦਿਵਸ ਦੇ ਦਿਨ ਉਨ੍ਹਾਂ ਸਾਰੇ ਭਵਨਾਂ ‘ਤੇ ਰਾਸ਼ਟਰੀ ਝੰਡਾ ਅੱਧਾ ਝੁੱਕਿਆ ਰਹੇਗਾ ਜਿੱਥੇ ਰਾਸ਼ਟਰੀ ਝੰਡਾ ਨਿਯਮਿਤ ਤੌਰ ‘ਤੇ ਲਹਿਰਾਇਆ ਜਾਂਦਾ ਹੈ ਅਤੇ ਉਸ ਦਿਨ ਕੋਈ ਅਧਿਕਾਰਤ ਮਨੋਰੰਜਨ ਪ੍ਰੋਗਰਾਮ ਨਹੀਂ ਹੋਵੇਗਾ।
*****
ਆਰਕੇ/ਆਰਆਰ/ਪੀਆਰ/ਪੀਐੱਸ/ਏਕੇ
(Release ID: 2284163)
ਵਿਜ਼ੀਟਰ ਕਾਊਂਟਰ : 64