ਖੇਤੀਬਾੜੀ ਮੰਤਰਾਲਾ
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਐਤਵਾਰ ਨੂੰ ਪੂਸਾ ਕੰਪਲੈਕਸ ਨਵੀਂ ਦਿੱਲੀ ਵਿਖੇ ਆਯੋਜਿਤ ਪਰਿਆਵਰਣ ਸੰਰਕਸ਼ਨ ਸੰਕਲਪ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ, ਦੇਸ਼ ਭਰ ਦੇ 17 ਹਜ਼ਾਰ ਵ੍ਰਿਕਸ਼ ਮਿੱਤਰਾਂ (Vriksh Mitras) ਨਾਲ ਕਰਨਗੇ ਗੱਲਬਾਤ।
ਵਾਤਾਵਰਣ ਸੰਭਾਲ ਦੇ ਜਨ-ਅੰਦੋਲਨ ਨੂੰ ਦੇਣਗੇ ਨਵੀਂ ਊਰਜਾ, ਸੰਕਲਪ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ
ਦੇਸ਼ ਭਰ ਦੇ 17 ਹਜ਼ਾਰ ਵ੍ਰਿਕਸ਼ ਮਿੱਤਰਾਂ ਨਾਲ ਕਰਨਗੇ ਸਿੱਧੀ ਗੱਲਬਾਤ, ਵਾਤਾਵਰਣ ਸੰਭਾਲ ਦਾ ਦੇਣਗੇ ਸੰਦੇਸ਼
ਸ਼੍ਰੀ ਸ਼ਿਵਰਾਜ ਸਿੰਘ ਵ੍ਰਿਕਸ਼ ਮਿੱਤਰਾਂ ਨਾਲ ਮਿਲ ਕੇ ਕਰਨਗੇ ਪੌਦੇ ਲਗਾਉਣ ਦੀ ਮੁਹਿੰਮ, ਹਰਿਤ ਭਾਰਤ ਦੇ ਸੰਕਲਪ ਨੂੰ ਕਰਨਗੇ ਮਜ਼ਬੂਤ
प्रविष्टि तिथि:
11 JUL 2026 9:03PM by PIB Chandigarh
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਐਤਵਾਰ ਨੂੰ ਨਵੀਂ ਦਿੱਲੀ ਸਥਿਤ ਪੂਸਾ ਕੰਪਲੈਕਸ ਵਿੱਚ ਆਯੋਜਿਤ ਪਰਿਆਵਰਣ ਸੰਰਕਸ਼ਨ ਸੰਕਲਪ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇਸ ਮੌਕੇ ‘ਤੇ ਉਹ ਦੇਸ਼ ਭਰ ਦੇ ਲਗਭਗ 17 ਹਜ਼ਾਰ ਵ੍ਰਿਕਸ਼ ਮਿੱਤਰਾਂ ਨਾਲ ਗੱਲਬਾਤ ਕਰਕੇ ਵਾਤਾਵਰਣ ਸੰਭਾਲ ਨੂੰ ਜਨਤਕ-ਭਾਗੀਦਾਰੀ ਦੀ ਇੱਕ ਮਜ਼ਬੂਤ ਮੁਹਿੰਮ ਬਣਾਉਣ ਦਾ ਸੱਦਾ ਦੇਣਗੇ।
ਪ੍ਰੋਗਰਾਮ ਦੀ ਸ਼ੁਰੂਆਤ ਐਤਵਾਰ ਸਵੇਰੇ 11:30 ਵਜੇ ਪੂਸਾ ਕੰਪਲੈਕਸ ਦੇ ਸੁਬਰਾਮਣਯਮ ਹਾਲ ਵਿੱਚ ਹੋਵੇਗੀ। ਇਸ ਵਿੱਚ ਵਾਤਾਵਰਣ ਸੰਭਾਲ ਦੇ ਖੇਤਰ ਨਾਲ ਜੁੜੀਆਂ ਦੇਸ਼ ਦੀਆਂ ਪ੍ਰਤਿਸ਼ਠਿਤ ਸ਼ਖਸੀਅਤਾਂ ਅਤੇ 500 ਤੋਂ ਵੱਧ ਵ੍ਰਿਕਸ਼ ਮਿੱਤਰ ਸਿੱਧੇ ਤੌਰ ‘ਤੇ ਸ਼ਾਮਲ ਹੋਣਗੇ, ਜਦਕਿ 16 ਹਜ਼ਾਰ ਤੋਂ ਵੱਧ ਪ੍ਰਤੀਭਾਗੀ ਵਰਚੁਅਲ ਮਾਧਿਅਮ ਰਾਹੀਂ ਪ੍ਰੋਗਰਾਮ ਨਾਲ ਜੁੜਨਗੇ।
ਮਸ਼ਹੂਰ ਵਾਤਾਵਰਣ ਪ੍ਰੇਮੀ ਅਨਿਲ ਜੋਸ਼ੀ ਅਤੇ ਅਨੂਪ ਹਜੇਲਾ ਵੀ ਹੋਣਗੇ ਸ਼ਾਮਲ
ਪ੍ਰੋਗਰਾਮ ਵਿੱਚ ਦੇਸ਼ ਦੇ ਮਸ਼ਹੂਰ ਵਾਤਾਵਰਣ ਪ੍ਰੇਮੀ ਅਨਿਲ ਜੋਸ਼ੀ ਅਤੇ ਅਨੂਪ ਹਜੇਲਾ ਵੀ ਆਪਣੀ ਮੌਜੂਦਗੀ ਦਰਜ ਕਰਵਾਉਣਗੇ ਅਤੇ ਵਾਤਾਵਰਣ ਸੰਭਾਲ, ਕੁਦਰਤੀ ਸਰੋਤਾਂ ਦੇ ਵਿਕਾਸ ਅਤੇ ਜਨਤਕ-ਭਾਗੀਦਾਰੀ ਦੀ ਮਹੱਤਤਾ ‘ਤੇ ਆਪਣੇ ਵਿਚਾਰ ਸਾਂਝੇ ਕਰਨਗੇ। ਇਸ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਵ੍ਰਿਕਸ਼ ਮਿੱਤਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਅਨੁਭਵ ਜਾਣਨਗੇ ਅਤੇ ਵਾਤਾਵਰਣ ਸੰਭਾਲ ਦੇ ਸਫ਼ਲ ਯਤਨਾਂ ‘ਤੇ ਵਿਸਥਾਰ ਨਾਲ ਚਰਚਾ ਕਰਨਗੇ।
ਵ੍ਰਿਕਸ਼ ਮਿੱਤਰਾਂ ਨਾਲ ਮਿਲ ਕੇ ਕਰਨਗੇ ਪੌਦੇ ਲਗਾਉਣ ਦੀ ਮੁਹਿੰਮ
ਪਰਿਆਵਰਣ ਸੰਰਕਸ਼ਨ ਸੰਕਲਪ ਪ੍ਰੋਗਰਾਮ ਵਿੱਚ ਦੇਸ਼ ਦੇ ਲਗਭਗ ਸਾਰੇ ਰਾਜਾਂ ਤੋਂ ਅਜਿਹੇ ਵ੍ਰਿਕਸ਼ ਮਿੱਤਰ ਸ਼ਾਮਲ ਹੋਣਗੇ, ਜਿਨ੍ਹਾਂ ਨੇ ਰੁੱਖ ਲਗਾਉਣ, ਪਾਣੀ ਦੀ ਸੰਭਾਲ ਅਤੇ ਕੁਦਰਤ ਦੇ ਵਿਕਾਸ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕੀਤੇ ਹਨ। ਪ੍ਰੋਗਰਾਮ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਪੂਸਾ ਕੰਪਲੈਕਸ ਵਿੱਚ ਵ੍ਰਿਕਸ਼ ਮਿੱਤਰਾਂ ਨਾਲ ਮਿਲ ਕੇ ਪੌਦੇ ਲਗਾਉਣਗੇ ਅਤੇ ਹਰਿਤ ਭਾਰਤ ਦੇ ਸੰਕਲਪ ਨੂੰ ਨਵੀਂ ਮਜ਼ਬੂਤੀ ਪ੍ਰਦਾਨ ਕਰਨਗੇ ਅਤੇ ਵਾਤਾਵਰਣ ਸੰਭਾਲ ਦੀ ਇਸ ਸਾਂਝੀ ਮੁਹਿੰਮ ਨੂੰ ਅੱਗੇ ਵਧਾਉਣ ਦਾ ਸੰਦੇਸ਼ ਦੇਣਗੇ।
*****
ਆਰਸੀ/ਐੱਮਐੱਸ/ਏਕੇ
(रिलीज़ आईडी: 2283984)
आगंतुक पटल : 4